ਆਪਣੀ ਭੈਣ ਦੇ ਵਿਆਹ ਵਿੱਚ ਸ਼ਾਮਲ ਹੋਣ ਲਈ ਆਪਣੇ ਮਿੱਤਰ ਨੂੰ ਚਿੱਠੀ ਲਿਖੋ।
ਪਰੀਖਿਆ ਭਵਨ,
ਸ਼ਹਿਰ।
21.01.20....
ਪਿਆਰੇ ਪ੍ਰਭਜੋਤ,
ਨਿੱਘਾ ਪਿਆਰ।
ਮੈਂ ਠੀਕ ਹਾਂ ਤੇ ਉਮੀਦ ਹੈ ਕਿ ਤੂੰ ਵੀ ਅੱਜ-ਕੱਲ੍ਹ ਪੇਪਰਾਂ ਮਗਰੋਂ ਛੁੱਟੀਆਂ ਦਾ ਲੁਤਫ਼ ਉਠਾ ਰਿਹਾ ਹੋਵੇਗਾ। ਬਾਕੀ ਮੈਨੂੰ ਅੱਜ ਹੀ ਪਿਤਾ ਜੀ ਨੇ ਦੱਸਿਆ ਹੈ ਕਿ ਵੱਡੀ ਭੈਣ ਡਿੰਪਲ ਦਾ ਵਿਆਹ ਅਗਲੇ ਮਹੀਨੇ ਦੀ 15 ਤਰੀਕ ਨੂੰ ਮਿੱਥ ਦਿੱਤਾ ਗਿਆ ਹੈ। ਤੈਨੂੰ ਪਤਾ ਹੀ ਹੈ ਕਿ ਘਰ ਵਿਆਹ ਹੋਵੇ ਤਾਂ ਕੰਮ ਕਾਰ ਬਹੁਤ ਹੁੰਦੇ ਹਨ। ਤੈਨੂੰ ਪਤਾ ਹੀ ਹੈ ਕਿ ਪਿਤਾ ਜੀ ਦੀ ਸਿਹਤ ਠੀਕ ਨਾ ਹੋਣ ਕਰਕੇ ਬਹੁਤੇ ਕੰਮ ਆਪਾਂ ਨੂੰ ਹੀ ਕਰਨੇ ਪੈਣੇ ਹਨ। ਮੈਂ ਏਨੇ ਦਿਨ ਪਹਿਲਾਂ ਤੈਨੂੰ ਇਸੇ ਲਈ ਲਿਖ ਰਿਹਾ ਹਾਂ ਕਿ ਤੂੰ ਆਪਣੇ ਪ੍ਰੋਗਰਾਮਾਂ ਨੂੰ ਇਸ ਤਰ੍ਹਾਂ ਬਣਾਉਣਾ ਹੈ ਕਿ ਤੂੰ ਵਿਆਹ ਤੋਂ ਚਾਰ ਦਿਨ ਪਹਿਲਾਂ ਤੇ ਏਨੇ ਦਿਨ ਪਿੱਛੋਂ ਮੇਰੇ ਕੋਲ ਰਹੇਂਗਾ। ਬਾਕੀ ਜੇ ਕਿਸੇ ਹੋਰ ਵਸਤੂ ਦੀ ਲੋੜ ਜਾਪੀ ਤਾਂ ਮੈਂ ਤੈਨੂੰ ਪਹਿਲਾਂ ਦੱਸ ਦੇਵਾਂਗਾ।
ਇੰਜ ਮੈਂ ਤੈਨੂੰ ਦੁਬਾਰਾ ਫਿਰ ਕਹਿਣਾ ਚਾਹੁੰਦਾ ਹਾਂ ਕਿ ਤੂੰ ਮਾਤਾ ਜੀ ਅਤੇ ਪਿਤਾ ਜੀ ਨੂੰ ਵੀ ਵਿਆਹ ਵਿੱਚ ਸ਼ਾਮਲ ਹੋਣ ਲਈ ਮੇਰੇ ਵੱਲੋਂ ਕਹਿਣਾ ਹੈ। ਮੈਂ ਤੈਨੂੰ ਜੋ ਕਿਹਾ ਹੈ ਇਸ ਲਈ ਮੈਂ ਕੋਈ ਵੀ ਬਹਾਨਾ ਨਹੀਂ ਸੁਣਨਾ। ਮੈਨੂੰ ਉਮੀਦ ਹੈ ਕਿ ਤੂੰ ਮੈਨੂੰ ਨਰਾਜ਼ ਨਹੀਂ ਕਰੇਗਾ। ਹੋਰ ਸਾਡਾ ਸਾਰਾ ਪਰਿਵਾਰ ਠੀਕ ਹੈ। ਮੇਰੇ ਵੱਲੋਂ ਤੈਨੂੰ ਇਹ ਵੀ ਸਲਾਹ ਹੈ ਕਿ ਤੂੰ ਆਪਣੀ ਸਿਹਤ ਵੱਲ ਵੀ ਪੂਰਾ ਖ਼ਿਆਲ ਰੱਖਿਆ ਕਰ। ਮੇਰੇ ਵੱਲੋਂ ਮਾਤਾ ਜੀ ਅਤੇ ਪਿਤਾ ਜੀ ਨੂੰ ਚਰਨ ਪ੍ਰਣਾਮ।
ਤੇਰਾ ਆਪਣਾ
ਕ ਖ ਗ
0 Comments