ਸੰਪਾਦਕ ਨੂੰ ਵੱਡੇ ਸ਼ਹਿਰਾਂ ਵਿੱਚ ਆਵਾਜਾਈ ਦੀ ਸਮੱਸਿਆ ਦੱਸ ਕੇ ਉਸ ਦੇ ਹੱਲ ਲਈ ਆਪਣੇ ਵੱਲੋਂ ਕੁਝ ਸੁਝਾ ਵੀ ਦਿਓ।

ਕਿਸੇ ਪੰਜਾਬੀ ਦੇ ਅਖ਼ਬਾਰ ਦੇ ਸੰਪਾਦਕ ਨੂੰ ਵੱਡੇ ਸ਼ਹਿਰਾਂ ਵਿੱਚ ਆਵਾਜਾਈ ਦੀ ਸਮੱਸਿਆ ਦੱਸ ਕੇ ਉਸ ਦੇ ਹੱਲ ਲਈ ਆਪਣੇ ਵੱਲੋਂ ਕੁਝ ਸੁਝਾ ਵੀ ਦਿਓ।



ਪਰੀਖਿਆ ਭਵਨ,

ਸ਼ਹਿਰ।

20.04.20...


ਸੇਵਾ ਵਿਖੇ,

ਸੰਪਾਦਕ ਸਾਹਿਬ,

ਰੋਜ਼ਾਨਾ ਅਜੀਤ,

ਜਲੰਧਰ।

ਵਿਸ਼ਾ : ਵੱਡੇ ਸ਼ਹਿਰਾਂ ਵਿੱਚ ਆਵਾਜਾਈ ਦੀ ਸਮੱਸਿਆ ਸੰਬੰਧੀ।

ਸ੍ਰੀਮਾਨ ਜੀ,

ਬੇਨਤੀ ਹੈ ਕਿ ਮੈਂ ਆਪਣੇ ਇਸ ਪੱਤਰ ਰਾਹੀਂ ਮਹਾਨਗਰਾਂ ਵਿੱਚ ਵਧ ਰਹੀਂ ਆਵਾਜਾਈ ਦੀ ਸਮੱਸਿਆ ਬਾਰੇ ਆਪਣੇ ਵਿਚਾਰ ਭੇਜ ਰਿਹਾ ਹਾਂ। ਉਮੀਦ ਹੈ ਕਿ ਤੁਸੀਂ ਇਨ੍ਹਾਂ ਵਿਚਾਰਾਂ ਨੂੰ ਆਪਣੇ ਅਖ਼ਬਾਰ ਵਿੱਚ ਜ਼ਰੂਰ ਛਾਪੋਗੇ। ਕੀ ਓ ਇਓ ਤਮਨੀਸ ਝਾੜ: ਸਾਨੂੰ ਸਾਰਿਆਂ ਨੂੰ ਭਲੀ-ਭਾਂਤ ਪਤਾ ਹੈ ਕਿ ਭਾਰਤ ਵਿਚਲੇ ਸਾਰੇ ਵੱਡੇ ਸ਼ਹਿਰਾਂ ਵਿਚਲੀ ਅਬਾਦੀ ਵਿੱਚ ਦਿਨੋ-ਦਿਨ ਬਹੁਤ ਵਾਧਾ ਹੋ ਰਿਹਾ ਹੈ। ਇਸ ਨਾਲ ਹੀ ਵਾਹਨਾਂ ਦੀ ਗਿਣਤੀ ਵੀ ਬਹੁਤ ਵਧ ਰਹੀ ਹੈ ਪਰ ਦੂਸਰੇ ਪਾਸੇ ਸ਼ਹਿਰਾਂ ਵਿੱਚ ਸੜਕਾਂ ਦਾ ਆਕਾਰ ਲਗਪਗ ਪਹਿਲਾਂ ਵਾਲਾ ਹੀ ਹੋਣ ਕਰਕੇ ਆਵਾਜਾਈ ਦੀ ਸਮੱਸਿਆ ਗੰਭੀਰ ਰੂਪ ਧਾਰਨ ਕਰਦੀ ਜਾ ਰਹੀ ਹੈ।

ਪੰਜਾਬ ਵਿੱਚ ਲੁਧਿਆਣਾ, ਅੰਮ੍ਰਿਤਸਰ, ਜਲੰਧਰ ਤੇ ਪਟਿਆਲੇ ਵਰਗੇ ਸ਼ਹਿਰਾਂ ਵਿੱਚ ਆਵਾਜਾਈ ਦੀ ਗੰਭੀਰ ਸਮੱਸਿਆ ਹੈ। ਇਸ ਕਾਰਨ ਸ਼ਹਿਰ ਵਿੱਚ ਇੱਕ ਥਾਂ ਤੋਂ ਦੂਜੇ ਥਾਂ ਉੱਪਰ ਜਾਣਾ ਔਖਾ ਹੋ ਗਿਆ।ਵਧੇਰੇ ਭੀੜ ਕਰਕੇ ਜਿੱਥੇ ਦੁਰਘਟਨਾ ਦਾ ਡਰ ਬਣਿਆ ਰਹਿੰਦਾ ਹੈ ਉੱਥੇ ਸਮਾਂ ਵੀ ਬਹੁਤ ਬਰਬਾਦ ਹੁੰਦਾ ਹੈ। ਟੁੱਟੀਆਂ ਸੜਕਾਂ ਇਸ ਸਮੱਸਿਆ ਵਿੱਚ ਹੋਰ ਵਾਧਾ ਕਰਦੀਆਂ ਹਨ। ਸ਼ਹਿਰ ਵਿਚਲੇ ਬਜ਼ਾਰਾਂ ਵਿੱਚ ਦੁਕਾਨਦਾਰਾਂ ਵੱਲੋਂ ਕੀਤੇ ਨਜਾਇਜ਼ ਕਬਜ਼ੇ ਸੜਕਾਂ ਨੂੰ ਹੋਰ ਤੰਗ ਕਰ ਦਿੰਦੇ ਹਨ।

ਇਸ ਤਰ੍ਹਾਂ ਵੱਡੇ ਸ਼ਹਿਰਾਂ ਵਿੱਚ ਆਵਾਜਾਈ ਦੀ ਸਮੱਸਿਆ ਨੂੰ ਕਈ ਪੱਧਰਾਂ 'ਤੇ ਹੰਢਾਉਣਾ ਪੈਂਦਾ ਹੈ ਪਰ ਅਜਿਹੀ ਵੀ ਕੋਈ ਸਮੱਸਿਆ ਨਹੀਂ ਹੁੰਦੀ ਜਿਸ ਦਾ ਕੋਈ ਹੱਲ ਨਾ ਹੋਵੇ। ਸਰਕਾਰ ਨੂੰ ਇਨ੍ਹਾਂ ਸ਼ਹਿਰਾਂ ਵਿੱਚ ਆਵਾਜਾਈ ਦੇ ਪ੍ਰਬੰਧ ਲਈ ਟ੍ਰੈਫਿਕ ਲਾਈਟਾਂ, ਫੁੱਟਪਾਥ, ਫਲਾਈ ਓਵਰ ਆਦਿ ਦੇ ਲੋੜ ਅਨੁਸਾਰ ਪ੍ਰਬੰਧ ਕਰਨੇ ਚਾਹੀਦੇ ਹਨ। ਸ਼ਹਿਰਾਂ ਵਿੱਚ ਥੋੜ੍ਹੀ-ਥੋੜ੍ਹੀ ਦੂਰੀ 'ਤੇ ਪਾਰਕਿੰਗ ਲਈ ਸਟੈਂਡ ਬਣੇ ਹੋਣੇ ਚਾਹੀਦੇ ਹਨ।ਭੀੜੇ ਬਜ਼ਾਰਾਂ ਵਿੱਚ ਰਿਕਸ਼ਿਆਂ, ਸਕੂਟਰਾਂ ਆਦਿ ਦੀ ਮਨਾਹੀ ਹੋਣੀ ਚਾਹੀਦੀ ਹੈ। ਸ਼ਹਿਰ ਵਿੱਚ ਇੱਕ ਥਾਂ ਤੋਂ ਦੂਜੀ ਥਾਂ 'ਤੇ ਜਾਣ ਲਈ ਪਬਲਿਕ ਟਰਾਂਸਪੋਰਟ ਦਾ ਸੁਚੱਜਾ ਪ੍ਰਬੰਧ ਕਰਨਾ ਚਾਹੀਦਾ ਹੈ। ਚੀਨ ਵਰਗੇ ਦੇਸ਼ ਤੋਂ ਸ਼ਹਿਰਾਂ ਵਿਚਲੇ ਅਜਿਹੇ ਪ੍ਰਬੰਧਾਂ ਤੋਂ ਸੇਧ ਲੈਣੀ ਚਾਹੀਦੀ ਹੈ।

ਇਸ ਤਰ੍ਹਾਂ ਜਦੋਂ ਲੋਕਾਂ ਦੇ ਮਨ ਵਿੱਚੋਂ ਘਰੋਂ ਬਾਹਰ ਜਾਣ ਸਮੇਂ ਆਵਾਜਾਈ ਕਰਕੇ ਆਉਂਦੀਆਂ ਸਮੱਸਿਆਵਾਂ ਦਾ ਕੋਈ ਡਰ ਨਹੀਂ ਹੋਵੇਗਾ ਤਾਂ ਉਹ ਆਪਣਾ ਕੰਮ ਹੋਰ ਵੀ ਸੁਹਿਰਦਤਾ ਸਹਿਤ ਨਿਭਾਉਣ ਦੇ ਸਮਰੱਥ ਹੋਣਗੇ ਕਿਉਂਕਿ ਸਮੇਂ ਸਿਰ ਦਫ਼ਤਰ ਪਹੁੰਚਣ ਦਾ ਡਰ ਤੇ ਫਿਰ ਛੇਤੀ ਘਰ ਨਾ ਪਹੁੰਚਣ ਦਾ ਡਰ ਮਨ ਵਿੱਚ ਬੇਚੈਨੀ ਪੈਦਾ ਕਰੀ ਰੱਖਦਾ ਹੈ। 

ਧੰਨਵਾਦ ਸਹਿਤ,

ਤੁਹਾਡਾ ਵਿਸ਼ਵਾਸ ਪਾਤਰ, 

ਕ, ਖ, ਗ,


Post a Comment

0 Comments