ਪੰਜਾਬੀ ਪੱਤਰ -ਕੰਪਨੀ ਨੂੰ ਵੀਹ ਨਵੇਂ ਏ.ਸੀ. ਛੇਤੀ ਭੇਜਣ ਲਈ ਪੱਤਰ।

ਤੁਸੀਂ ਐੱਲ. ਜੀ, ਕੰਪਨੀ ਦੇ ਡੀਲਰ ਹੋ। ਤੁਸੀਂ ਕੰਪਨੀ ਨੂੰ ਵੀਹ ਨਵੇਂ ਏ.ਸੀ. ਛੇਤੀ ਭੇਜਣ ਲਈ ਪੱਤਰ ਲਿਖੋ।



ਪਰੀਖਿਆ ਭਵਨ,

ਸ਼ਹਿਰ।

18.05.20.


ਸੇਵਾ ਵਿਖੇ,

ਮੈਨੇਜਰ ਸਾਹਿਬ,

ਐੱਲ ਜੀ ਪਰੋਡਕਟਸ

14, ਇੰਡਸਟਰੀਅਲ ਅਸਟੇਟ, ਮੁਹਾਲੀ।

ਵਿਸ਼ਾ : ਨਵੇਂ ਏ.ਸੀ. ਭੇਜਣ ਸੰਬੰਧੀ।


ਸ੍ਰੀਮਾਨ ਜੀ।

ਸਨਿਮਰ ਬੇਨਤੀ ਹੈ ਕਿ ਪਿਛਲੇ ਦਿਨਾਂ ਵਿੱਚ ਅਚਾਨਕ ਵਧੇਰੇ ਗਰਮੀ ਪੈਣ ਕਰਕੇ ਬਜ਼ਾਰ ਵਿੱਚ ਏ.ਸੀ. ਦੀ ਮੰਗ ਬਹੁਤ ਵੱਧ ਗਈ ਹੈ। ਗਾਹਕਾ ਵੱਲੋਂ ਕੰਪਨੀ ਦੇ ਏ.ਸੀ. ਦੇ ਨਵੇਂ ਮਾਡਲ 'ਐੱਲ ਐਕਸ-42 ਫਾਈਵ ਸਟਾਰ' ਦੀ ਬਹੁਤ ਮੰਗ ਆ ਰਹੀ ਹੈ। ਕਿਰਪਾ ਕਰ ਕੇ ਇਸ ਮਾਡਲ ਦੇ ਵੀਹ ਏ.ਸੀ. ਜਿੰਨੀ ਛੇਤੀ ਹੋਵੇ ਭੇਜ ਦਿੱਤੇ ਜਾਣ।ਸਾਡੇ ਵੱਲੋਂ ਸਮਾਨ ਮਿਲਦਿਆਂ ਹੀ ਬਣਦੇ ਬਿੱਲ ਦੇ ਭੁਗਤਾਨ ਸੰਬੰਧੀ ਚੈੱਕ ਭੇਜ ਦਿੱਤਾ ਜਾਵੇਗਾ।ਮੈਂ ਇਸ ਲਈ ਤੁਹਾਡਾ ਬਹੁਤ ਧੰਨਵਾਦੀ ਹੋਵਾਂਗਾ।

ਤੁਹਾਡਾ ਵਿਸ਼ਵਾਸ ਪਾਤਰ,

ਮੈਨੇਜਰ,

ਕ. ਖ. ਗ.


Post a Comment

0 Comments