ਆਪਣਾ ਸਕੂਟਰ ਚੋਰੀ ਹੋਣ ਸੰਬੰਧੀ ਥਾਣਾ ਮੁਖੀ ਨੂੰ ਬਿਨੈ-ਪੱਤਰ ਲਿਖੋ।

ਆਪਣਾ ਸਕੂਟਰ ਚੋਰੀ ਹੋਣ ਸੰਬੰਧੀ ਥਾਣਾ ਮੁਖੀ ਨੂੰ ਬਿਨੈ-ਪੱਤਰ ਲਿਖੋ।



ਪਰੀਖਿਆ ਭਵਨ,

ਸ਼ਹਿਰ।

14.08.20...


ਸੇਵਾ ਵਿਖੇ,

ਐੱਸ. ਐੱਚ. ਓ. ਸਾਹਿਬ,

ਡਿਵੀਜਨ ਨੰਬਰ 4,

ਸ਼ਹਿਰ।


ਵਿਸ਼ਾ : ਸਕੂਟਰ ਚੋਰੀ ਹੋਣ ਸੰਬੰਧੀ।


ਸ੍ਰੀਮਾਨ ਜੀ,

ਬੇਨਤੀ ਹੈ ਕਿ ਮੈਂ ਅੱਜ ਸ਼ਾਮੀਂ ਚਾਰ ਵਜੇ ਸਦਰ ਬਜ਼ਾਰ ਵਿੱਚ ਖ਼ਰੀਦੋ-ਫ਼ਰੋਖ਼ਤ ਕਰਨ ਗਿਆ ਸੀ। ਮੈਂ ਬਾਟਾ ਸੂਅ ਕੰਪਨੀ ਦੇ ਸ਼ੋਅ ਰੂਮ ਦੇ ਬਾਹਰ ਆਪਣਾ ਸਕੂਟਰ ਖੜ੍ਹਾ ਕੀਤਾ ਸੀ।ਜਦੋਂ ਅੱਧੇ ਘੰਟੇ ਮਗਰੋਂ ਮੈਂ ਸ਼ੋਅ ਰੂਮ ਤੋਂ ਬੂਟ ਖ਼ਰੀਦ ਕੇ ਬਾਹਰ ਆਇਆ ਤਾਂ ਉਦੋਂ ਮੇਰੀ ਹੈਰਾਨੀ ਦੀ ਕੋਈ ਹੱਦ ਨਾ ਰਹੀ ਜਦੋਂ ਮੈਨੂੰ ਮੇਰਾ ਸਕੂਟਰ ਉੱਥੇ ਨਾ ਮਿਲਿਆ। ਆਸੇ-ਪਾਸੇ ਪੁੱਛਣ 'ਤੇ ਵੀ ਸਕੂਟਰ ਦਾ ਕੋਈ ਪਤਾ ਨਹੀਂ ਲੱਗਾ। ਇੰਜ ਮੇਰਾ ਸਕੂਟਰ ਚੋਰੀ ਹੋ ਗਿਆ ਹੈ।

ਮੇਰੇ ਸਕੂਟਰ ਦਾ ਰੰਗ ਕਾਲਾ ਹੈ। ਇਹ ਐੱਲ-ਐੱਮ ਕੰਪਨੀ ਦਾ ਹੈ। ਇਸ ਦਾ ਨੰਬਰ PB 11 BH 1829 ਹੈ।ਇਹ 2012 ਮਾਡਲ ਹੈ। ਇਸ ਦਾ ਇੰਜਣ ਨੰ: AC14085916 ਤੇ ਚੈਸੀ ਨੰਬਰ 2P 1914 241012 ਹੈ। ਕਿਰਪਾ ਕਰ ਕੇ ਮੇਰਾ ਇਹ ਸਕੂਟਰ ਲੱਭਣ ਦੀ ਖੇਚਲ ਕੀਤੀ ਜਾਵੇ ਅਤੇ ਇਹ ਵੀ ਵੇਖਿਆ ਜਾਵੇ ਕਿ ਕੋਈ ਗ਼ਲਤ ਆਦਮੀ ਇਸ ਸਕੂਟਰ ਨਾਲ ਕੋਈ ਵਾਰਦਾਤ ਨਾ ਕਰੇ ਜਿਸ ਦਾ ਖ਼ਮਿਆਜ਼ਾ ਮੈਨੂੰ ਭੁਗਤਣਾ ਪਵੇ। ਮੈਂ ਆਪ ਦਾ ਬਹੁਤ ਹੀ ਸ਼ੁਕਰਗੁਜ਼ਾਰ ਹੋਵਾਂਗਾ।

ਧੰਨਵਾਦ ਸਹਿਤ

ਤੁਹਾਡਾ ਵਿਸ਼ਵਾਸ ਪਾਤਰ,

ਕ ਖ ਗ 


ਨਾਲ ਨੱਥੀ ਦਸਤਾਵੇਜ਼

1. ਸਕੂਟਰ ਦੀ ਆਰ. ਸੀ. ਦੀ ਫੋਟੋ ਸਟੇਟ ਕਾਪੀ,

2. ਸਕੂਟਰ ਦੀ ਬੀਮੇ ਸੰਬੰਧੀ ਫੋਟੋ ਸਟੇਟ ਕਾਪੀ।



Post a Comment

0 Comments