ਤੁਹਾਡੇ ਮੁਹੱਲੇ ਦਾ ਡਾਕੀਆ ਚਿੱਠੀਆਂ ਦੀ ਵੰਡ ਵਿੱਚ ਲਾਪਰਵਾਹੀ ਵਰਤਦਾ ਹੈ। ਇਸ ਸੰਬੰਧੀ ਪੋਸਟ ਮਾਸਟਰ ਨੂੰ ਬਿਨੈ-ਪੱਤਰ ਲਿਖੋ।

ਤੁਹਾਡੇ ਮੁਹੱਲੇ ਦਾ ਡਾਕੀਆ ਚਿੱਠੀਆਂ ਦੀ ਵੰਡ ਵਿੱਚ ਲਾਪਰਵਾਹੀ ਵਰਤਦਾ ਹੈ। ਇਸ ਸੰਬੰਧੀ ਪੋਸਟ ਮਾਸਟਰ ਨੂੰ ਬਿਨੈ-ਪੱਤਰ ਲਿਖੋ।



ਪਰੀਖਿਆ ਭਵਨ, 

ਸ਼ਹਿਰ

15.05.20..


ਸੇਵਾ ਵਿਖੇ,

ਪੋਸਟ ਮਾਸਟਰ ਸਾਹਿਬ,

ਜਨਰਲ ਪੋਸਟ ਆਫ਼ਿਸ਼, 

ਸ਼ਹਿਰ।


ਵਿਸ਼ਾ : ਅਮਨ ਨਗਰ ਵਿੱਚ ਡਾਕ ਵੰਡਣ ਦੇ ਮਾੜੇ ਪ੍ਰਬੰਧ ਸੰਬੰਧੀ।


ਸ੍ਰੀਮਾਨ ਜੀ,

ਨਿਮਰਤਾ ਸਹਿਤ ਬੇਨਤੀ ਹੈ ਕਿ ਮੈਂ ਅਮਨ ਨਗਰ ਦਾ ਵਾਸੀ ਹਾਂ। ਇਸ ਮੁਹੱਲੇ ਦਾ ਡਾਕੀਆ ਦੀਨਾ ਨਾਥ ਬਹੁਤ ਚਿਰ ਤੋਂ ਇਸ ਮੁਹੱਲੇ ਵਿੱਚ ਡਾਕ ਵੰਡਣ ਦਾ ਕੰਮ ਕਰ ਰਿਹਾ ਹੈ।ਪਹਿਲਾਂ ਉਸ ਦੇ ਕੰਮ ਦੀ ਕਿਸੇ ਨੂੰ ਕੋਈ ਸ਼ਿਕਾਇਤ ਨਹੀਂ ਸੀ ਪਰ ਪਿਛਲੇ ਸਾਲ ਤੋਂ ਉਹ ਆਪਣੇ ਕੰਮ ਪ੍ਰਤੀ ਬਹੁਤ ਹੀ ਲਾਪਰਵਾਹ ਹੋ ਗਿਆ ਹੈ।ਉਹ ਕਈ-ਕਈ ਦਿਨ ਡਾਕ ਆਪਣੇ ਕੋਲ ਹੀ ਰੱਖ ਛੱਡਦਾ ਹੈ।ਉਹ ਕਈ ਵਾਰੀ ਕਿਸੇ ਦੀ ਚਿੱਠੀ ਕਿਸੇ ਦੇ ਘਰ ਸੁੱਟ ਜਾਂਦਾ ਹੈ। ਇਸੇ ਤਰ੍ਹਾਂ ਕਈ ਵਾਰੀ ਬਹੁਤ ਛੋਟੇ ਬੱਚਿਆਂ ਦੇ ਹੱਥ ਹੀ ਚਿੱਠੀ ਫੜਾ ਦਿੰਦਾ ਹੈ, ਜੋ ਇਸ ਨਾਲ ਖੇਡਦਿਆਂ ਇਸ ਨੂੰ ਪਾੜ ਸੁੱਟਦੇ ਹਨ। 

ਪਿਛਲੇ ਮਹੀਨੇ ਮੇਰੇ ਲੜਕੇ ਦੀ ਇੰਟਰਵਿਊ ਦੀ ਚਿੱਠੀ ਇਸੇ ਦੀ ਲਾਪਰਵਾਹੀ ਕਾਰਨ ਸਾਨੂੰ ਇੰਟਰਵਿਊ ਦੀ ਤਾਰੀਖ਼ ਲੰਘਣ ਮਗਰੋਂ ਮਿਲੀ ਸੀ। ਜਿਸ ਕਾਰਨ ਉਹ ਨੌਕਰੀ ਲੈਣੋਂ ਰਹਿ ਗਿਆ।ਇਸੇ ਤਰ੍ਹਾਂ ਮੇਰੇ ਗੁਆਂਢੀ ਦੀ ਇੱਕ ਜ਼ਰੂਰੀ ਚਿੱਠੀ ਉਸ ਨੇ ਪਤਾ ਨਹੀਂ ਕਿਹੜੇ ਖੂਹ-ਖਾਤੇ ਪਾਈ ਹੈ ਜੋ ਅੱਜ ਤੱਕ ਨਹੀਂ ਮਿਲੀ। ਜੇਕਰ ਅਸੀਂ ਦੀਨਾ ਨਾਥ ਨਾਲ ਇਸ ਬਾਰੇ ਗੱਲ ਕਰਨ ਦੀ ਕੋਸ਼ਸ਼ ਕੀਤੀ ਹੈ ਤਾਂ ਉਹ ਅੱਗੋਂ ਲੜਨ ਲਈ ਤਿਆਰ ਹੋ ਜਾਂਦਾ ਹੈ।

ਸਾਡੀ ਬੇਨਤੀ ਹੈ ਕਿ ਤੁਸੀਂ ਆਪਣੇ ਮੁਲਾਜ਼ਮ ਨੂੰ ਉਸ ਦੀ ਜ਼ਿੰਮੇਵਾਰੀ ਦਾ ਅਹਿਸਾਸ ਕਰਵਾਓ। ਅਸੀਂ ਨਹੀਂ ਚਾਹੁੰਦੇ ਕਿ ਕਿਸੇ ਦੀ ਨੋਕਰੀ ਜਾਵੇ ਪਰ ਨੌਕਰੀ ਕਰਦਿਆਂ ਫ਼ਰਜ਼ਾਂ ਦਾ ਅਹਿਸਾਸ ਤਾਂ ਮੁਲਾਜ਼ਮ ਨੂੰ ਹੋਣਾ ਹੀ ਚਾਹੀਦਾ ਹੈ।ਮੈਨੂੰ ਆਸ ਹੈ ਕਿ ਤੁਸੀਂ ਇਸ ਸਮੱਸਿਆ ਵੱਲ ਛੇਤੀ ਧਿਆਨ ਦੇਵੋਗੇ।

ਧੰਨਵਾਦ ਸਹਿਤ,

ਤੁਹਾਡਾ ਵਿਸ਼ਵਾਸ ਪਾਤਰ, 

ਕ ਖ ਗ


Post a Comment

0 Comments