ਆਪਣੀ ਭੈਣ ਦੇ ਵਿਆਹ 'ਤੇ ਛੁੱਟੀ ਲੈਣ ਲਈ ਪ੍ਰਿੰਸੀਪਲ ਨੂੰ ਬਿਨੈ-ਪੱਤਰ ਲਿਖੋ।

ਆਪਣੀ ਭੈਣ ਦੇ ਵਿਆਹ 'ਤੇ ਛੁੱਟੀ ਲੈਣ ਲਈ ਪ੍ਰਿੰਸੀਪਲ ਨੂੰ ਬਿਨੈ-ਪੱਤਰ ਲਿਖੋ।



ਪਰੀਖਿਆ ਭਵਨ,

ਸ਼ਹਿਰ।

04.04.20.


ਸੇਵਾ ਵਿਖੇ,

ਪ੍ਰਿੰਸੀਪਲ ਸਾਹਿਬ,

ਸਕੂਲ

ਸ਼ਹਿਰ।


ਵਿਸ਼ਾ : ਭੈਣ ਦੇ ਵਿਆਹ 'ਤੇ ਛੁੱਟੀ ਸੰਬੰਧੀ।


ਸ੍ਰੀਮਾਨ ਜੀ,

ਬੇਨਤੀ ਹੈ ਕਿ ਮੈਂ ਆਪ ਜੀ ਦੇ ਸਕੂਲ ਵਿੱਚ ਦਸਵੀਂ ਜਮਾਤ ਦਾ ਵਿਦਿਆਰਥੀ ਹਾਂ। ਮੇਰੀ ਵੱਡੀ ਭੈਣ ਦਾ ਵਿਆਹ 07.04.20...... ਨੂੰ ਹੋਣਾ ਤੈਅ ਹੋਇਆ ਹੈ। ਅਸੀਂ ਇਹ ਵਿਆਹ ਦਿੱਲੀ ਜਾ ਕੇ ਕਰਨਾ ਹੈ। ਇਸ ਲਈ ਵਿਆਹ ਵਿੱਚ ਕੰਮ ਕਾਰ ਕਰਨ ਲਈ ਅਤੇ ਹੋਰ ਕਈ ਤਰ੍ਹਾਂ ਦੀਆਂ ਜ਼ਿੰਮੇਵਾਰੀਆਂ ਸੰਭਾਲਣ ਲਈ ਮੈਨੂੰ ਵੀ ਵਿਆਹ ਤੋਂ ਦੋ ਦਿਨ ਪਹਿਲਾਂ ਦਿੱਲੀ ਜਾਣਾ ਪੈਣਾ ਹੈ ਤੇ ਦੋ ਦਿਨ ਮਗਰੋਂ ਵੀ ਉੱਥੇ ਹੀ ਰਹਿਣਾ ਪਵੇਗਾ।

ਮੈਨੂੰ ਇਸ ਗੱਲ ਦਾ ਅਹਿਸਾਸ ਹੈ ਕਿ ਇਨ੍ਹਾਂ ਦਿਨਾਂ ਵਿੱਚ ਸਕੂਲ ਤੋਂ ਏਨੇ ਦਿਨ ਗ਼ੈਰ-ਹਾਜ਼ਰ ਰਹਿਣ 'ਤੇ ਮੇਰਾ ਪੜ੍ਹਾਈ ਪੱਖੋਂ ਬਹੁਤ ਨੁਕਸਾਨ ਹੋਵੇਗਾ ਪਰ ਮੇਰੀ ਇਹ ਮਜਬੂਰੀ ਹੈ ਕਿਉਂਕਿ ਮੇਰੇ ਪਿਤਾ ਜੀ ਦੀ ਸਿਹਤ ਵੀ ਕੁਝ ਠੀਕ ਨਹੀਂ ਹੈ। ਮੈਂ ਆਪਣੀ ਪੜ੍ਹਾਈ ਦੇ ਨੁਕਸਾਨ ਨੂੰ ਦਿਨ-ਰਾਤ ਮਿਹਨਤ ਕਰ ਕੇ ਪੂਰਿਆਂ ਕਰਨ ਦਾ ਯਤਨ ਕਰਾਂਗਾ।ਸੋ ਕਿਰਪਾ ਕਰ ਕੇ ਮੈਨੂੰ ਇਸ ਵਿਆਹ ਸੰਬੰਧੀ 5-4-20... ਤੋਂ 9-4-20.... ਤੱਕ ਪੰਜ ਦਿਨ ਦੀ ਛੁੱਟੀ ਦਿੱਤੀ ਜਾਵੇ।ਇਸ ਲਈ ਤੁਹਾਡੀ ਬਹੁਤ ਮਿਹਰਬਾਨੀ ਹੋਵੇਗੀ। 

ਧੰਨਵਾਦ ਸਹਿਤ, 

ਤੁਹਾਡਾ ਆਗਿਆਕਾਰੀ,

ਕ ਖ ਗ 

ਰੋਲ ਨੰ : 25, 

ਨੌਵੀਂ ਏ।


Post a Comment

0 Comments