ਪੰਜਾਬੀ ਪੱਤਰ - ਆਪਣੇ ਮਿੱਤਰ ਕਮਲ ਨੂੰ ਚਿੱਠੀ ਲਿਖ ਕੇ ਦੱਸੋ ਕਿ ਤੁਸੀਂ ਇਸ ਵਾਰ ਗਰਮੀਆਂ ਦੀਆਂ ਛੁੱਟੀਆਂ ਕਿਵੇਂ ਬਿਤਾਈਆਂ ਹਨ।

ਆਪਣੇ ਮਿੱਤਰ ਕਮਲ ਨੂੰ ਚਿੱਠੀ ਲਿਖ ਕੇ ਦੱਸੋ ਕਿ ਤੁਸੀਂ ਇਸ ਵਾਰ ਗਰਮੀਆਂ ਦੀਆਂ ਛੁੱਟੀਆਂ ਕਿਵੇਂ ਬਿਤਾਈਆਂ ਹਨ।



ਪਰੀਖਿਆ ਭਵਨ,

ਸ਼ਹਿਰ।

17.07.20


ਪਿਆਰੇ ਕਮਲ,

ਮਿੱਠੀ ਯਾਦ। 

ਬੀਬੀ ਖੁੱਲੀ ਪਸ਼ੂ ਨਕਪੂ ਲਈ ਬਹੁ ਬ ਓ ਭਾਰ ਖੁਲੀ ਲਈ ਤੇ ਇਸਦੀ ਲੱਤ ਲੱਝ ਨ ਮੈਂ ਇੱਥੇ ਪਰਿਵਾਰ ਸਮੇਤ ਬਿਲਕੁਲ ਠੀਕ ਹਾਂ ਅਤੇ ਤੇਰੀ ਰਾਜ਼ੀ ਖ਼ੁਸ਼ੀ ਦਾ ਪਤਾ ਵੀ ਦੀਪਕ ਤੋਂ ਲੱਗ ਗਿਆ ਸੀ। ਮੈਂ ਇਸ ਵਾਰ ਗਰਮੀਆਂ ਦੀਆਂ ਛੁੱਟੀਆਂ ਵਿੱਚ ਤੈਨੂੰ ਮਿਲਣ ਨਹੀਂ ਆ ਸਕਿਆ ਕਿਉਂਕਿ ਇਸ ਵਾਰ ਮੈਂ ਛੁੱਟੀਆਂ ਵਿੱਚ ਕੁਝ ਦਿਨ ਨਾਨਕੇ ਰਹਿਣਾ ਸੀ ਤੇ ਫਿਰ ਪਿਤਾ ਜੀ ਨਾਲ ਸ਼ਿਮਲੇ ਜਾਣਾ ਸੀ।

ਧਾਤ ਇਕ ਲਾਨ ਖ਼ਾਨ ਤੇ ਭਾਈ ਨੂੰ ਛੁੱਟੀਆਂ ਹੁੰਦੇ ਹੀ ਮੈਂ ਪਹਿਲਾਂ ਮਾਸੀ ਜੀ ਨਾਲ ਆਪਣੇ ਨਾਨਕੇ ਅੰਮ੍ਰਿਤਸਰ ਪਹੁੰਚ ਗਿਆ।ਉੱਥੇ ਨਾਨਾ ਜੀ, ਨਾਨੀ ਜੀ, ਮਾਮਾ ਜੀ, ਮਾਮੀ ਜੀ ਅਤੇ ਹੋਰ ਛੋਟੇ ਭੈਣ-ਭਰਾਵਾਂ ਨਾਲ ਦੋ ਹਫ਼ਤੇ ਇਸ ਤਰ੍ਹਾਂ ਬੀਤ ਗਏ ਕਿ ਪਤਾ ਹੀ ਨਹੀਂ ਲੱਗਿਆ। ਇਸ ਦੌਰਾਨ ਮੈਂ ਜਲ੍ਹਿਆਂ ਵਾਲਾ ਬਾਗ਼, ਸ੍ਰੀ ਹਰਿਮੰਦਰ ਸਾਹਿਬ, ਦੁਰਗਿਆਣਾ ਮੰਦਰ ਤੇ ਵਾਹਗਾ ਬਾਰਡਰ 'ਤੇ ਰੀਟਰੀਟ ਵੇਖ ਕੇ ਬਹੁਤ ਹੀ ਖ਼ੁਸ਼ ਹੋਇਆ।ਹਰ ਥਾਂ 'ਤੇ ਵੱਖਰਾ ਹੀ ਨਜ਼ਾਰਾ ਹੁੰਦਾ ਸੀ।

ਦੋ ਹਫ਼ਤਿਆਂ ਮਗਰੋਂ ਮੈਂ ਵਾਪਸ ਘਰ ਆਇਆ ਤੇ ਸਕੂਲ ਦਾ ਕੰਮ ਖ਼ਤਮ ਕੀਤਾ। ਕੁਝ ਦਿਨਾਂ ਮਗਰੋਂ ਮੈਂ, ਮੇਰੀ ਭੈਣ ਤੇ ਮਾਤਾ-ਪਿਤਾ ਨੇ ਬਣਾਏ ਗਏ ਪ੍ਰੋਗਰਾਮ ਅਨੁਸਾਰ ਸ਼ਿਮਲੇ ਜਾਣ ਦੀ ਤਿਆਰੀ ਕੀਤੀ।ਜਦੋਂ ਅਸੀਂ ਟੈਕਸੀ ਰਾਹੀਂ ਚੰਡੀਗੜ੍ਹ ਤੋਂ ਅੱਗੇ ਸ਼ਿਮਲੇ ਲਈ ਰਵਾਨਾ ਹੋਏ ਤਾਂ ਬਹੁਤ ਚੰਗਾ ਲੱਗ ਰਿਹਾ ਸੀ।ਪਹਾੜੀ ਰਸਤੇ 'ਤੇ ਠੰਢੀਆਂ ਹਵਾਵਾਂ ਨੇ ਮਨ ਮੋਹ ਲਿਆ ਸੀ। ਪਹਾੜਾ ਉਪਰਲੇ ਦਰਖ਼ਤ ਤੇ ਹਰਿਆਲੀ ਬਹੁਤ ਹੀ ਸੁੰਦਰ ਸੀ। ਰਸਤੇ ਵਿੱਚ ਸੋਲਨ ਰੁਕਣ ਮਗਰੋਂ ਅਸੀਂ ਸ਼ਿਮਲੇ ਪਹੁੰਚੇ। ਸ਼ਿਮਲੇ ਅਸੀਂ ਇੱਕ ਹੋਟਲ ਵਿੱਚ ਹਫ਼ਤੇ ਭਰ ਲਈ ਠਹਿਰੇ ਤੇ ਇਨ੍ਹਾਂ ਦਿਨਾਂ ਵਿੱਚ ਸ਼ਿਮਲਾ ਤੇ ਇਸ ਦੇ ਆਸੇ-ਪਾਸੇ ਦੇ ਰਮਣੀਕ ਸਥਾਨਾਂ ਦੀ ਸੈਰ ਕੀਤੀ। ਸਾਰਾ ਪਹਾੜੀ ਇਲਾਕਾ ਏਨਾ ਸੁਹਾਵਣਾ ਸੀ ਕਿ ਵਾਪਸ ਆਉਣ ਨੂੰ ਦਿਲ ਨਹੀਂ ਕਰਦਾ ਸੀ।ਖ਼ੈਰ ਅਸੀਂ ਜਦੋਂ ਵਾਪਸ ਆਏ ਤਾਂ ਇੱਥੋਂ ਦੀ ਗਰਮੀ ਸ਼ਿਮਲੇ ਦੀ ਯਾਦ ਨੂੰ ਹੋਰ ਵਧਾ ਰਹੀ ਸੀ। 

ਇੰਜ ਇਸ ਵਾਰ ਮੈਂ ਗਰਮੀਆਂ ਦੀਆਂ ਛੁੱਟੀਆਂ ਦਾ ਜੋ ਅਨੰਦ ਮਾਣਿਆ ਇਹ ਪਹਿਲਾਂ ਕਦੇ ਨਹੀਂ ਮਾਣਿਆ ਸੀ। ਇਸੇ ਕਰਕੇ ਪਤਾ ਹੀ ਨਹੀਂ ਲੱਗਾ ਕਦੋਂ ਛੁੱਟੀਆਂ ਖ਼ਤਮ ਹੋ ਗਈਆਂ। ਉਂਜ ਮੈਨੂੰ ਛੁੱਟੀਆਂ ਵਿੱਚ ਤੇਰੀ ਯਾਦ ਵੀ ਬਹੁਤ ਆਉਂਦੀ ਰਹੀ ਹੈ।ਖ਼ੈਰ ਆਪਾਂ ਛੇਤੀ ਮਿਲਣ ਦਾ ਪ੍ਰੋਗਰਾਮ ਬਣਾਵਾਂਗੇ। ਮੇਰੇ ਵੱਲੋਂ ਮਾਤਾ-ਪਿਤਾ ਜੀ ਨੂੰ ਚਰਨ ਪ੍ਰਣਾਮ। 

ਤੇਰਾ ਮਿੱਤਰ

ਕ ਖ ਗ


Post a Comment

0 Comments