Punjabi Moral Story 'Vikramaditya da Niyay' 'ਬਿਕਰਮਾਦਿੱਤ ਦਾ ਨਿਆਂ' for Kids and Students.

ਬਿਕਰਮਾਦਿੱਤ ਦਾ ਨਿਆਂ

ਰਾਜਾ ਬਿਕਰਮਾਦਿੱਤ ਬੜੇ ਹੀ ਨਿਆਂ ਪਸੰਦ ਤੇ ਪਰਜਾ ਨੂੰ ਪਿਆਰ ਕਰਨ ਵਾਲੇ ਸਨ। ਉਸ ਤੋਂ ਨਿਆਂ ਕਰਵਾਉਣ ਲਈ ਦੇਵਤਾ ਵੀ ਸਵਰਗਲੋਕ ਤੋਂ ਧਰਤੀ 'ਤੇ ਆਉਂਦੇ ਸੀ। ਇਕ ਵਾਰ ਉਨ੍ਹਾਂ ਨੇ ਨਦੀ ਕਿਨਾਰੇ ਇਕ ਮਹਿਲ ਬਣਾਉਣ ਦਾ ਹੁਕਮ ਦਿੱਤਾ।

ਮੰਤਰੀ ਨੇ ਤੁਰੰਤ ਕਾਰੀਗਰ ਕੰਮ 'ਤੇ ਲਾ ਦਿੱਤੇ। ਪਰ ਇਕ ਸਮੱਸਿਆ ਆ ਗਈ। ਰਾਜ ਮਹੱਲ ਦੇ ਨਿਰਮਾਣ ਵਾਲੀ ਜਗ੍ਹਾ ਦੇ ਕੋਲ ਹੀ ਇਕ ਬੁੱਢੀ ਦੀ ਝੌਂਪੜੀ ਸੀ। ਇਸ ਝੌਂਪੜੀ ਕਾਰਨ ਰਾਜ ਮਹੱਲ ਦੀ ਸ਼ੋਭਾ ਨਸ਼ਟ ਹੋ ਰਹੀ ਸੀ।

ਮੰਤਰੀ ਨੇ ਆ ਕੇ ਸਾਰੀ ਗੱਲ ਰਾਜੇ ਨੂੰ ਦੱਸੀ।

ਰਾਜੇ ਨੇ ਝੌਂਪੜੀ ਦੀ ਮਾਲਕਣ ਨੂੰ ਬੁਲਾਇਆ। ਉਸ ਨੂੰ ਆਪਣੀ ਸਮੱਸਿਆ ਦੱਸੀ ਤੇ ਝੌਂਪੜੀ ਦੇ ਬਦਲੇ ਮੋਟੀ ਰਕਮ ਦੇਣ ਦਾ ਪ੍ਰਸਤਾਵ ਉਹਦੇ ਸਾਹਮਣੇ ਰੱਖਿਆ। ਪਰ ਝੌਂਪੜੀ ਵਾਲੀ ਬੁੱਢੀ ਬੜੀ ਅੜੀਅਲ ਨਿਕਲੀ।

ਉਸਨੇ ਆਖਿਆ-“ਮਹਾਰਾਜ ! ਮਾਫ਼ ਕਰਿਓ, ਤੁਹਾਡਾ ਪ੍ਰਸਤਾਵ ਮੈਨੂੰ ਮੰਜ਼ੂਰ ਨਹੀਂ। ਆਪਣੀ ਝੌਂਪੜੀ ਮੈਨੂੰ ਜਾਨ ਤੋਂ ਵੀ ਜ਼ਿਆਦਾ ਪਿਆਰੀ ਹੈ। ਇਸ ਝੌਂਪੜੀ ਵਿਚ ਮੇਰੀ ਸਾਰੀ ਉਮਰ ਲੰਘ ਗਈ ਏ। ਮੈਂ ਆਪਣੀ ਇਸ ਝੌਂਪੜੀ ਵਿਚ ਹੀ ਮਰਨਾ ਚਾਹੁੰਦੀ ਹਾਂ। ਇਹ ਮੇਰੇ ਸਵਰਗੀ ਪਤੀ ਦੀ ਇਕਮਾਤਰ ਨਿਸ਼ਾਨੀ ਹੈ।

ਰਾਜੇ ਨੇ ਸੋਚਿਆ—ਇਸ ਗ਼ਰੀਬਣੀ ਨਾਲ ਜ਼ਿਆਦਤੀ ਕਰਨਾ ਉਚਿਤ ਨਹੀਂ। ਉਸਨੇ ਆਪਣੇ ਮੰਤਰੀ ਨੂੰ ਆਖਿਆ–“ਕੋਈ ਹਰਜ ਨਹੀਂ। ਇਸ ਝੌਂਪੜੀ ਨੂੰ ਇਥੇ ਹੀ ਰਹਿਣ ਦਿਉ। ਜਦੋਂ ਲੋਕ ਇਸ ਸ਼ਾਨਦਾਰ ਮਹੱਲ ਅਤੇ ਝੌਂਪੜੀ ਨੂੰ ਇਕੱਠਿਆਂ ਵੇਖਣਗੇ ਤਾਂ ਉਹ ਮੇਰੇ ਸੌਂਦਰਯਾਬੋਧ ਤੇ ਨਿਆਂ ਦੀ ਪ੍ਰਸੰਸਾ ਜ਼ਰੂਰ ਕਰਨਗੇ।




Post a Comment

0 Comments