ਏਕਤਾ ਵਿਚ ਬਲ ਹੈ
ਇਕ ਕਿਸਾਨ ਸੀ। ਉਸਦੇ ਚਾਰ ਬੇਟੇ ਸਨ। ਸਾਰੇ ਬਲਵਾਨ ਤੇ ਮਿਹਨਤੀ ਸਨ। ਪਰੰਤੂ ਉਨ੍ਹਾਂ ਦਾ ਆਪਸ ਵਿਚ ਪਿਆਰ ਨਹੀਂ ਸੀ। ਉਹ ਸਦਾ ਇਕ ਦੂਸਰੇ ਨਾਲ ਲੜਦੇ ਝਗੜਦੇ ਰਹਿੰਦੇ ਸਨ।
ਕਿਸਾਨ ਇਹ ਵੇਖ ਕੇ ਬਹੁਤ ਦੁਖੀ ਰਹਿੰਦਾ ਸੀ। ਉਹ ਚਾਹੁੰਦਾ ਸੀ ਕਿ ਉਸਦੇ ਬੇਟੇ ਆਪਸ ਵਿਚ ਪਿਆਰ ਨਾਲ ਰਹਿਣ। ਹਾਸੇ ਵਿਚ ਹੀ
ਕਿਸਾਨ ਨੇ ਆਪਣੇ ਪੁੱਤਰਾਂ ਨੂੰ ਬਹੁਤ ਵਾਰ ਪਿਆਰ ਨਾਲ ਸਮਝਾਇਆ ਪਰ ਉਨ੍ਹਾਂ 'ਤੇ ਕੋਈ ਅਸਰ ਨਾ ਹੋਇਆ। ਇਕ ਦਿਨ ਉਸ ਨੂੰ ਆਪਣੀ ਇਸ ਸਮੱਸਿਆ ਦਾ ਇਕ ਉਪਾਅ ਸੁੱਝਿਆ। ਉਸਨੇ ਆਪਣੇ ਚਾਰਾਂ ਪੁੱਤਰਾਂ ਨੂੰ ਬੁਲਾਇਆ। ਉਨ੍ਹਾਂ ਨੂੰ ਲੱਕੜਾਂ ਦਾ ਇਕ ਗੱਠਾ ਦਿਖਾ ਕੇ ਪੁੱਛਿਆ-“ਕੀ ਤੁਹਾਡੇ ਵਿਚੋਂ ਕੋਈ ਇਸ ਗੱਠੇ ਨੂੰ ਖੋਲ੍ਹਿਆਂ ਬਿਨਾਂ ਤੋੜ ਸਕਦਾ ਹੈ ?” “ਏਨਾ ਮੋਟਾ ਗੱਠਾ ਕਿਵੇਂ ਟੁੱਟ ਸਕਦਾ ਹੈ ਬਾਪੂ? ਹਾਂ, ਜੇਕਰ ਇਕ- ਇਕ ਲੱਕੜ ਅਲੱਗ ਹੋ ਜਾਵੇ ਤਾਂ ਜ਼ਰੂਰ ਲੱਕੜਾਂ ਟੁੱਟ ਜਾਣਗੀਆਂ।” ਕਿਸਾਨ ਦੇ ਵੱਡੇ ਮੁੰਡੇ ਨੇ ਆਖਿਆ।
“ਠੀਕ ਕਹਿੰਦਾ ਏ ਪੁੱਤ! ਜਦ ਤੁਸੀਂ ਇਹ ਗੱਲ ਸਮਝਦੇ ਹੋ ਤਾਂ ਇਨ੍ਹਾਂ ਲੱਕੜੀਆਂ ਦੀ ਤਰ੍ਹਾਂ ਤੁਸੀਂ ਵੀ ਇਕ ਸੂਤਰ ਵਿਚ ਬੋਝ ਕੇ ਕਿਉਂ ਨਹੀਂ ਰਹਿੰਦੇ ਤਾਂ ਜੋ ਤਾਕਤਵਾਰ ਤੋਂ ਤਾਕਤਵਾਰ ਵੀ ਤੁਹਾਨੂੰ ਕੋਈ ਨੁਕਸਾਨ ਨਾ ਪਹੁੰਚਾ ਸਕੇ। ਜੇਕਰ ਅਲੱਗ-ਅਲੱਗ ਰਹੋਗੇ ਤਾਂ ਕੋਈ ਵੀ ਤੁਹਾਨੂੰ ਨੁਕਸਾਨ ਪਹੁੰਚਾ ਸਕਦਾ ਹੈ।”
ਮੁੰਡਿਆਂ ਨੂੰ ਪਿਉ ਦੀ ਗੱਲ ਸਮਝ ਆ ਗਈ ਅਤੇ ਉਨ੍ਹਾਂ ਨੇ ਪ੍ਰਣ ਕੀਤਾ ਕਿ ਕਦੇ ਵੀ ਆਪਸ ਵਿਚ ਲੜਾਈ ਝਗੜਾ ਨਹੀਂ ਕਰਾਂਗੇ।
0 Comments