10 Best Punjabi Status on "ਸੱਚੀਆਂ ਗੱਲਾਂ" "Sachiyan Galla" Part-2.
ਤੂੰ ਫੂਕ ਕੇ ਪੁਤਲਾ ਰਾਵਣ ਦਾ 'ਨੇਕੀ' ਦਾ ਜਸ਼ਨ ਮਨਾਉਨਾ ਏ„
ਪਰ ਜੇਕਰ ਬੰਦਿਅਾ ਸੱਚਮੁਚ ਹੀ ਤੂੰ ਜਿੱਤ 'ਬਦੀ' ਤੇ ਚਾਹੁੰਨਾ ਏ„
ਤਾਂ ਸਭ ਤੋਂ ਪਹਿਲਾਂ ਡੂੰਘੀ ਝਾਤੀ 'ਮਨ'ਆਪਣੇ ਵਿੱਚ ਮਾਰ ਯਾਰਾ„
ਤੇ ਪੁਤਲਾ ਫੂਕਣ ਤੋਂ ਪਹਿਲਾਂ ਆਪਣਾ 'ਅੰਦਰਲਾ ਰਾਵਣ' ਸਾੜ ਯਾਰਾ..
ਕੱਲ ਇੱਕ ਇਨਸਾਨ ਰੋਟੀ ਮੰਗ ਕੇ ਲੈ ਗਿਆ ਤੇ
ਕਰੋੜਾਂ ਦੀਆਂ ਦੁਆਵਾਂ ਦੇ ਗਿਆ,
ਪਤਾ ਹੀ ਨੀਂ ਚੱਲਿਆ ਕਿ ਗਰੀਬ ਉਹ ਸੀ ਜਾਂ ਮੈਂ
ਦੁੱਖਾਂ ਚ ਤਾ ਹਰ ਕੋਈ ਯਾਦ ਕਰਦਾ.....
ਮੰਨੀਐ ਤਾ ਜੇ ਕੋਈ ਸ਼ੁੱਖਾ ਵਿੱਚ ਯਾਦ ਕਰੇ
ਜਿੰਦਗੀ ਚ BUSY ਤਾਂ ਸਾਰੇ ਨੇ ਪਰ
ਗੱਲ ੲਿਹ ਮਾਇਨੇ ਰੱਖਦੀ ਹੈ ਕਿ
ਤੁਹਾਡੀ ਜ਼ਿੰਦਗੀ ਵਿੱਚ ਕੀ ਅਹਿਮੀਅਤ ਹੈ?......
ਮੈਨੂੰ ਆਮ ਤੋਂ ਖਾਸ ਬਣਾਇਆ ਤੂੰ, ਬਿਨਾ ਕਿਸੇ ਸ਼ਰਤ ਤੋਂ ਚਾਹਿਆ ਤੂੰ,
ਲੱਖ ਹੋਣਗੀ ਕਮੀਆਂ ਮੇਰੇ ਵਿੱਚ, ਨਾ ਕਦੇ ਮੈਨੂੰ ਅਜਮਾਇਆ ਤੂੰ..
ਡਰ ਹੈ ਜੱਗ ਦੀਆਂ ਨਜ਼ਰਾਂ ਦਾ, ਲੁਕ ਲੁਕ ਕੇ ਸੱਜਣਾ ਪਿਆਰ ਕਰੀਂ,
ਸਾਹਾਂ ਜਿੰਨੀ ਲੋੜ ਤੇਰੀ, ਬਸ ਏਨਾ ਕੁ ਇਤਬਾਰ ਕਰੀਂ...
ਕੁੱਛੜ ਬਹਿਕੇ ਮੁੰਨੇ ਦਾੜ੍ਹੀ ਤਾਹੀਂ ਕਹਿੰਦੇ ਲੋਕ„
ਦੁਸ਼ਮਣ ਨਾਲੋਂ ਬੁਰਾ ਮਤਲਬੀ ਯਾਰ ਹੁੰਦਾ„
ਭੁੱਲ ਜਾਂਦੀਆਂ ਸਮੇਂ ਨਾਲ ਬਹੁਤ ਸਾਰੀਆਂ ਗੱਲ੍ਹਾਂ„
ਭੁੱਲਣਾ ਮੁਸ਼ਕਿਲ ਪਹਿਲਾ ਪਿਆਰ ਹੁੰਦਾ„
ਰਤਾ ਕੁ ਪੀੜ੍ਹ ਦੇ ਕੇ ਕੱਟ ਦਿੰਦਾ ਸੂਲੀ„
ਫੁੱਲ ਨਾਲੋਂ ਚੰਗਾ ਤਾਹੀਂਓ ਖ਼ਾਰ ਹੁੰਦਾ„
ਸੁਣਿਆ ਕਦੇ ਨਾ ਮਿਲਦੀ ਪੱਤਣ„
ਦੋ ਬੇੜੀਆਂ ਤੇ ਜੋ ਸਦਾ ਸਵਾਰ ਹੁੰਦਾ„
ਅੱਖ ਨਾਲ ਅੱਖ ਨੀਂ ਕਦੇ ਮਿਲਾ ਸਕਦਾ„
ਆਦਮੀ ਯਾਰੋਂ ਜੋ ਗੁਨਾਹਗਾਰ ਹੁੰਦਾ„
ਵੇਚਕੇ ਖਾ ਜਾਣਾ ਸੀ ਮਤਲਬੀ ਲੋਕਾਂ„
ਜੇ ਰੱਬ ਵੀ ਕਿਧਰੇ ਸਾਡੇ ਵਿਚਕਾਰ ਹੁੰਦਾ..
ਰੋਜ਼ ਕਤਲ ਹੋਵੇ ਚਾਅਵਾ ਦਾ ਚਾਅ,
ਸਦਾ ਰਹਿੰਦੇ ਨੇ ਅਧੂਰੇ,,
ਨਾ ਵਖਾ ਰੱਬਾ ਸੁਪਨੇ,ਸੁਪਨੇ ਹੁੰਦੇ ਨਹੀਓਂ ਪੂਰੇ,,,,,
ਘਟੀ ਹੋਈ ਨਜ਼ਰ ਦਾ ਇਲਾਜ ਤਾ ਹੋ ਸਕਦਾ ....👆
ਪਰ ਘਟੀਆ ਨਜ਼ਰ ਦਾ ਇਲਾਜ ਕਦੇ ਨੀ ਹੋ ਸਕਦਾ....👍👍
ਵੈਸੇ ਤੇ ਸਾਰੀ ਦੁਨੀਆਂ ਅਣਜਾਣ ਏ
ਪਰ ਗੱਲਬਾਤ ਕਰਕੇ ਬਣਦੀ ਜਾਣ ਪਹਿਚਾਣ ਏ
0 Comments