Punjabi Letter on "ਕਿਸੇ ਸਾਹਿਤ ਸਭਾ ਦੇ ਸਲਾਨਾ ਸਮਾਗਮ ਦਾ ਸੱਦਾ-ਪੱਤਰ" for Students of Class 8, 9, 10, 12.

ਕਿਸੇ ਸਾਹਿਤ ਸਭਾ ਦੇ ਸਲਾਨਾ ਸਮਾਗਮ ਦਾ ਸੱਦਾ-ਪੱਤਰ ਲਿਖੋ।


ਪੰਜਾਬੀ ਸਾਹਿਤ ਸਭਾ, ਭੋਗਪੁਰ (ਜਲੰਧਰ) ਦਾ ਸਲਾਨਾ ਸਮਾਗਮ 



ਪੰਜਾਬੀ ਸਾਹਿਤ ਸਭਾ, ਭੋਗਪੁਰ ਦਾ ਸਲਾਨਾ ਸਮਾਗਮ ਮਿਤੀ _______________ਦਿਨ ਐਤਵਾਰ ਸਵੇਰੇ 9-30 ਵਜੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਭੋਗਪੁਰ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਸਮਾਗਮ ਵਿੱਚ ਅਗਲੇ ਸਾਲ ਲਈ ਸਭਾ ਦੇ ਅਹੁਦੇਦਾਰਾਂ ਦੀ ਚੋਣ ਕੀਤੀ ਜਾਵੇਗੀ। ਸੱਭਿਆਚਾਰਿਕ ਪ੍ਰੋਗਰਾਮ ਵੀ ਹੋਵੇਗਾ। ਨਾਟ ਮੰਚ, ਕਪੂਰਥਲਾ ਵੱਲੋਂ ਹਰਸਰਨ ਸਿੰਘ ਦਾ ਨਾਟਕ ‘ਲੰਮੇ ਸਮੇਂ ਦਾ ਨਰਕ’ ਖੇਡਿਆ/ਪੇਸ਼ ਕੀਤਾ ਜਾਵੇਗਾ। ਪ੍ਰਸਿੱਧ ਕਹਾਣੀਕਾਰ ਵਰਿਆਮ ਸੰਧੂ ਇਸ ਸਮਾਗਮ ਦੀ ਪ੍ਰਧਾਨਗੀ ਕਰਨਗੇ।


ਆਪ ਜੀ ਨੂੰ ਇਸ ਸਮਾਗਮ ਵਿੱਚ ਸ਼ਾਮਲ ਹੋਣ ਲਈ ਸੱਦਾ ਹੈ।


ਕਰਨੈਲ ਸਿੰਘ                                                          ਸੁਰਜੀਤ ਸਿੰਘ 

ਸਕੱਤਰ                                                                        ਪ੍ਰਧਾਨ





Post a Comment

0 Comments