Punjabi Letter on "ਆਪਣੇ ਭਰਾ ਦੇ ਵਿਆਹ ਲਈ ਆਪਣੇ ਮਾਤਾ-ਪਿਤਾ ਵੱਲੋਂ ਇੱਕ ਸੱਦਾ-ਪੱਤਰ ਲਿਖੇ।" for Students of Class 8, 9, 10, 12.

ਆਪਣੇ ਭਰਾ ਦੇ ਵਿਆਹ ਲਈ ਆਪਣੇ ਮਾਤਾ-ਪਿਤਾ ਵੱਲੋਂ ਇੱਕ ਸੱਦਾ-ਪੱਤਰ ਲਿਖੇ।


ਵਿਆਹ ਦਾ ਸੱਦਾ


ਲੱਖ ਖੁਸੀਆਂ ਪਾਤਸਾਹੀਆਂ ਜੇ ਸਤਿਗੁਰ ਨਦਰਿ ਕਰੇ 

ਸਰਦਾਰਨੀ ਅਤੇ ਸਰਦਾਰ ਸਿਮਰਜੀਤ ਸਿੰਘ ਭੋਗਲ ਆਪਣੇ ਸਪੁੱਤਰ


ਹਰਕੀਰਤ

ਅਤੇ

ਸਿਮਰਨ


(ਸਪੁੱਤਰੀ ਸਰਦਾਰਨੀ ਅਤੇ ਸਰਦਾਰ ਸੁਰਿੰਦਰ ਸਿੰਘ, ਨਕੋਦਰ)


ਦੇ ਸ਼ੁੱਭ ਵਿਆਹ ਦੇ ਮੌਕੇ 'ਤੇ ਆਪ ਜੀ ਨੂੰ ਪਰਿਵਾਰ ਸਹਿਤ ਆਪਣੇ ਗ੍ਰਹਿ 315, ਪ੍ਰੀਤ ਨਗਰ, ਜਲੰਧਰ ਵਿਖੇ ਦੱਸੇ ਪ੍ਰੋਗਰਾਮ ਅਨੁਸਾਰ ਸ਼ਾਮਲ ਹੋਣ ਲਈ ਬੇਨਤੀ ਕਰਦੇ ਹਨ। ਤੁਸੀਂ ਆਪਣੇ ਰੁਝੇਵਿਆਂ ਵਿੱਚੋਂ ਸਮਾਂ ਕੱਢ ਕੇ ਇਸ ਸ਼ੁੱਭ ਘੜੀ ਦੇ ਮੌਕੇ 'ਤੇ ਪਹੁੰਚਣ ਦੀ ਜ਼ਰੂਰ ਕਿਰਪਾਲਤਾ ਕਰਨੀ ਜੀ।

ਅਸੀਂ ਸਨੇਹ ਅਤੇ ਸਤਿਕਾਰ ਨਾਲ ਤੁਹਾਡਾ ਇੰਤਜ਼ਾਰ ਕਰਾਂਗੇ।


ਪ੍ਰੋਗਰਾਮ :

24 ਫਰਵਰੀ, 20

ਭੋਗ ਸ੍ਰੀ ਅਖੰਡ ਪਾਠ - ਸਵੇਰੇ 10.00 ਵਜੇ

ਗੁਰੂ ਕਾ ਲੰਗਰ – ਦੁਪਹਿਰ 12.00 ਵਜੇ

25 ਫਰਵਰੀ, 20.......

ਰਵਾਨਗੀ ਬਰਾਤ – ਸਵੇਰੇ 8.00 ਵਜੇ


ਉਡੀਕਵਾਨ :

ਸਮੂਹ ਪਰਿਵਾਰ ਅਤੇ ਰਿਸ਼ਤੇਦਾਰ

ਸੰਪਰਕ : 941730000000




Post a Comment

0 Comments