Punjabi Letter on "ਇੱਕ ਪੇਂਡੂ ਖੇਡ-ਮੇਲੇ ਲਈ ਸੱਦਾ-ਪੱਤਰ" for Students of Class 8, 9, 10, 12.

ਇੱਕ ਪੇਂਡੂ ਖੇਡ-ਮੇਲੇ ਲਈ ਸੱਦਾ-ਪੱਤਰ ਲਿਖੋ।


ਪੇਂਡੂ ਖੇਡ-ਮੇਲਾ


ਪਿਛਲੇ ਸਾਲ ਦੀ ਤਰ੍ਹਾਂ ਇਸ ਸਾਲ ਵੀ ਨੌਜਵਾਨ ਭਲਾਈ ਸਭਾ, ਪਿੰਡ____________ ਜ਼ਿਲ੍ਹਾ_____________ਵੱਲੋਂ ਪਿੰਡ ਦੀ ਪੰਚਾਇਤ ਦੇ ਸਹਿਯੋਗ ਨਾਲ ਮਿਤੀ___________ਤੋਂ ਮਿਤੀ ਤੱਕ ਇੱਕ ਪੇਂਡੂ ਖੇਡ-ਮੇਲੇ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਖੇਡ-ਮੇਲੇ ਵਿੱਚ ਕਬੱਡੀ (50 ਕਿਲੋ, 75 ਕਿਲੋ ਤੇ ਓਪਨ), ਕੁਸ਼ਤੀਆਂ, ਰੱਸਾ ਖਿੱਚਣ ਅਤੇ ਬੈਲ ਗੱਡੀਆਂ ਦੀ ਦੌੜ ਆਦਿ ਦੇ ਮੁਕਾਬਲੇ ਕਰਵਾਏ ਜਾਣਗੇ। ਇਸ ਖੇਡ-ਮੇਲੇ ਦਾ ਉਦਘਾਟਨ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸਾਹਿਬ, ਸਰਦਾਰ ______________ਜੀ ਕਰਨਗੇ ਅਤੇ ਇਨਾਮ ਵੰਡਣ ਦੀ ਰਸਮ ਇਲਾਕੇ ਦੇ ਐੱਮ. ਐੱਲ. ਏ. ਸਾਹਿਬ ਸਰਦਾਰ ਪ੍ਰਗਟ ਸਿੰਘ ਜੀ ਕਰਨਗੇ। ਇਸ ਮੌਕੇ 'ਤੇ ਇੱਕ ਸੱਭਿਆਚਾਰਿਕ ਪ੍ਰੋਗਰਾਮ ਵੀ ਕਰਵਾਇਆ ਜਾਵੇਗਾ।ਇਸ ਖੇਡ-ਮੇਲੇ 'ਤੇ ਪਹੁੰਚਣ ਲਈ ਸਮੂਹ ਇਲਾਕਾ ਨਿਵਾਸੀਆਂ ਨੂੰ ਸੱਦਾ ਹੈ।


ਉਡੀਕਵਾਨ :

ਨੌਜਵਾਨ ਭਲਾਈ ਸਭਾ

ਅਤੇ

ਗ੍ਰਾਮ ਪੰਚਾਇਤ,

ਪਿੰਡ ___________

ਜ਼ਿਲ੍ਹਾ__________




Post a Comment

0 Comments