ਖ਼ੂਨ-ਦਾਨ ਕੈਂਪ ਸੰਬੰਧੀ ਅਖ਼ਬਾਰ ਲਈ ਇੱਕ ਇਸ਼ਤਿਹਾਰ ਲਿਖੋ।
ਖੂਨ-ਦਾਨ ਕੈਂਪ
ਪੰਜਾਬ ਨੈਸ਼ਨਲ ਬੈਂਕ, ਟਾਂਡਾ ਦੇ ਸਹਿਯੋਗ ਨਾਲ ਨੌਜਵਾਨ ਸਭਾ, ਟਾਂਡਾ (ਹੁਸ਼ਿਆਰਪੁਰ) ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਟਾਂਡਾ ਵਿਖੇ ਮਿਤੀ ________________ਨੂੰ ਇੱਕ ਖ਼ੂਨ-ਦਾਨ ਕੈਂਪ ਲਗਾਇਆ ਜਾ ਰਿਹਾ ਹੈ। ਇਹ ਕੈਂਪ ਗਿਆਰਾਂ ਵਜੇ ਤੋਂ ਸ਼ਾਮ ਚਾਰ ਵਜੇ ਤੱਕ ਰਹੇਗਾ। ਇਸ ਕੈਂਪ ਦਾ ਉਦਘਾਟਨ ਇਲਾਕੇ ਦੇ ਐੱਮ.ਐੱਲ.ਏ. ਸਾਹਿਬ ਕਰਨਗੇ | ਖ਼ੂਨ-ਦਾਨ ਕਰਨ ਵਾਲੇ ਸੱਜਣ ਖੂਨ-ਦਾਨ ਦੇ ਕੇ ਰੋਗੀਆਂ ਨੂੰ ਨਵਾਂ ਜੀਵਨ ਦੇਣ ਵਿੱਚ ਆਪਣਾ ਹਿੱਸਾ ਪਾ ਸਕਦੇ ਹਨ।
ਪਾਰਥਕ :
ਅਹੁਦੇਦਾਰ ਅਤੇ ਮੈਂਬਰ,
ਨੌਜਵਾਨ ਸਭਾ,
ਟਾਂਡਾ (ਹੁਸ਼ਿਆਰਪੁਰ)।
0 Comments