200 Best Punjabi Idioms for Class 10 and 12 Examination.
200 ਮੁਹਾਵਰਿਆਂ ਦੀ ਵਾਕਾਂ ਵਿੱਚ ਵਰਤੋਂ |
1. ਉੱਚਾ-ਨੀਵਾਂ ਬੋਲਣਾ
(ਨਿਰਾਦਰ ਕਰਨਾ, ਬੋਲ-ਕੁਬੋਲ ਬੋਲਣਾ):— ਸਾਊ ਆਦਮੀ ਕਿਸੇ ਨਾਲ ਵੀ
ਉੱਚਾ-ਨੀਵਾਂ ਨਹੀਂ ਬੋਲਦੇ। ਜਾਂ ਇੱਕ ਦੂਜੇ ਨੂੰ ਉੱਚਾ-ਨੀਵਾਂ ਬੋਲਣ ਨਾਲੋਂ ਬੈਠ ਕੇ ਗੱਲ ਕਰ
ਲੈਣੀ ਚੰਗੀ ਹੈ। |
2. ਉੱਠਣ-ਬਹਿਣ ਹੋਣਾ (ਸੰਗਤ
ਹੋਣੀ):- ਸ਼ਾਇਦ ਤੁਹਾਨੂੰ ਨਹੀਂ ਪਤਾ ਕਿ ਅੱਜ-ਕੱਲ੍ਹ ਤੁਹਾਡੇ ਮੁੰਡੇ ਦਾ ਉੱਠਣ-ਬਹਿਣ ਚੰਗੇ
ਮੁੰਡਿਆਂ ਨਾਲ ਨਹੀਂ। |
3. ਉੱਨ ਲਾਹੁਣਾ (ਧੋਖਾ ਕਰਨਾ,
ਮਾਲ ਠਗਣਾ):- ਦੁਕਾਨਦਾਰ ਓਪਰੇ ਗਾਹਕਾਂ ਦੀ ਖ਼ੂਬ ਉੱਨ ਲਾਹੁੰਦੇ
ਹਨ। |
4. ਉੱਨੀ-ਇੱਕੀ ਦਾ ਫ਼ਰਕ ਹੋਣਾ
(ਬਹੁਤ ਥੋੜ੍ਹਾ ਫ਼ਰਕ ਹੋਣਾ):— ਦੋਹਾਂ ਭੈਣਾਂ ਦੀਆਂ ਆਦਤਾਂ ਵਿੱਚ ਉੱਨੀ-ਇੱਕੀ ਦਾ ਹੀ ਫ਼ਰਕ
ਹੈ। |
5. ਉਮਰ ਦੀਆਂ ਰੋਟੀਆਂ ਕਮਾਉਣਾ
(ਬਹੁਤ ਕਮਾਈ ਕਰਨੀ):– ਪੰਜ ਸਾਲ ਅਮਰੀਕਾ ਵਿੱਚ ਲਗਾ ਕੇ ਉਸ ਨੇ ਸਾਰੀ ਉਮਰ ਦੀਆਂ ਰੋਟੀਆਂ ਕਮਾ
ਲਈਆਂ ਹਨ। |
6 . ਊਠ ਤੋਂ ਛਾਣਨੀ ਲਾਹੁਣਾ
(ਅਸਹਿ ਖ਼ਰਚ ਦੇ ਭਾਰ ਹੇਠ ਦੱਬੇ ਹੋਏ ਦੀ ਨਾਂ ਮਾਤਰ ਸਹਾਇਤਾ ਕਰਨੀ): — ਜਦ ਸੂਰਜਣ ਨੇ ਆਪਣੇ
ਭਰਾ ਵਚਿੱਤਰ ਸਿਰ ਪੈਂਦੇ ਪੰਜ ਹਜ਼ਾਰ ਰੁਪਏ ਦੇ ਖ਼ਰਚੇ ਵਿੱਚੋਂ ਸੌ ਰੁਪਏ ਘਟਾ ਦਿੱਤੇ ਤਾਂ
ਵਚਿੱਤਰ ਨੇ ਕਿਹਾ ਕਿ ਇਹ ਤਾਂ ਊਠ ਤੋਂ ਛਾਣਨੀ ਲਾਹੁਣ ਵਾਲੀ ਗੱਲ ਹੈ। |
7. ਅਕਲ 'ਤੇ ਪਰਦਾ ਪੈਣਾ
(ਮਤ ਮਾਰੀ ਜਾਣੀ):- ਪਹਿਲਾਂ ਤਾਂ ਰਘਬੀਰ ਨੇ ਮੁੰਡੇ ਦੇ ਵਿਆਹ 'ਤੇ ਝੂਠੀ ਸ਼ਾਨ
ਲਈ ਕਰਜ਼ਾ ਲੈ ਕੇ ਖ਼ਰਚ ਕਰ ਦਿੱਤਾ ਪਰ ਹੁਣ ਉਹ ਮਹਿਸੂਸ ਕਰਦਾ ਹੈ ਕਿ ਉਸ ਦੀ ਅਕਲ 'ਤੇ ਪਰਦਾ ਪੈ ਗਿਆ
ਸੀ। |
8. ਅਕਾਸ਼ ਨੂੰ ਛੂਹਣਾ (ਬਹੁਤ
ਉੱਚਾ ਹੋਣਾ):— ਅੱਜ-ਕੱਲ੍ਹ ਚੀਜ਼ਾਂ ਦੇ ਭਾਅ ਅਕਾਸ਼ ਛੂੰਹਦੇ ਪਏ ਹਨ।ਜਾਂ ਅਕਾਸ਼ ਨੂੰ ਛੂਹਣ
ਵਾਲੀਆਂ ਕਈ ਇਮਾਰਤਾਂ ਦੇਖ ਕੇ ਮਨੁੱਖ ਹੈਰਾਨ ਰਹਿ ਜਾਂਦਾ ਹੈ। |
9. ਅੱਕਾਂ ਨੂੰ ਵਾੜ ਦੇਣਾ
(ਬੇਲੋੜੀ ਚੀਜ਼ ਦੀ ਰਾਖੀ ਕਰਨੀ):— ਇੱਥੇ ਕਿਹੜੀ ਕੋਈ ਕੀਮਤੀ ਚੀਜ਼ ਪਈ ਹੈ ਜਿਹੜੀ ਕੋਈ ਚੁੱਕ
ਕੇ ਲੈ ਜਾਵੇਗਾ।ਤੂੰ ਤਾਂ ਐਵੇਂ ਅੱਕਾਂ ਨੂੰ ਵਾੜ ਦਿੰਦਾ ਰਹਿੰਦਾ ਏਂ। |
10. ਅੱਖ ਦਾ ਲਿਹਾਜ਼ ਹੋਣਾ
(ਵਾਕਫ਼ੀਅਤ ਦਾ ਲਿਹਾਜ਼ ਹੋਣਾ)— ਜਿੰਦਰ ਨੇ ਮੇਰੇ ਤੋਂ ਪੂਰੇ ਪੈਸੇ ਲਏ ਹਨ।ਉਹਨੇ ਤਾਂ ਅੱਖ ਦਾ
ਵੀ ਲਿਹਾਜ਼ ਨਹੀਂ ਕੀਤਾ। |
11. ਅੱਖਾਂ ਅੱਗੇ ਸਰ੍ਹੋਂ
ਫੁੱਲਣਾ (ਬਹੁਤ ਘਬਰਾਉਣਾ):- ਭਰਾ ਦੀ ਮੌਤ ਦੀ ਖ਼ਬਰ ਸੁਣ ਕੇ ਅਵਤਾਰ ਸਿੰਘ ਦੀਆਂ ਅੱਖਾਂ ਅੱਗੇ
ਸਰ੍ਹੋਂ ਫੁੱਲਣ ਲੱਗੀ। |
12. ਅੱਖਾਂ ਖੁੱਲ੍ਹ ਜਾਣੀਆਂ
(ਸਮਝ ਆਉਣੀ, ਸਥਿਤੀ ਦਾ ਪਤਾ ਲੱਗਣਾ):- ਕਈਆਂ ਲੇਖਕਾਂ ਦੀਆਂ
ਪੁਸਤਕਾਂ ਪੜ੍ਹ ਕੇ ਅੱਖਾਂ ਖੁੱਲ੍ਹ ਜਾਂਦੀਆਂ ਹਨ। |
13. ਅੱਖਾਂ ਫੇਰ ਲੈਣਾ (ਦੋਸਤੀ
ਖ਼ਤਮ ਕਰਨੀ, ਇਕਰਾਰ ਕਰ ਕੇ ਮੁੱਕਰ ਜਾਣਾ):— ਅੱਜ-ਕੱਲ੍ਹ ਬਹੁਤ
ਦੋਸਤ ਆਪਣਾ ਮਤਲਬ ਕੱਢ ਕੇ ਦੂਜੇ ਦੀ ਲੋੜ ਵੇਲੇ ਅੱਖਾਂ ਫੇਰ ਲੈਂਦੇ ਹਨ। |
14. ਅੱਖਾਂ ਮੀਟ ਕੇ ਕੰਮ ਕਰਨਾ
(ਬੇਧਿਆਨੇ ਹੋ ਕੇ ਕੰਮ ਕਰਨਾ)— ਇਸ ਕੰਮ ਵਿੱਚ ਸਫ਼ਾਈ ਬਹੁਤ ਜ਼ਰੂਰੀ ਹੈ; ਅੱਖਾਂ ਮੀਟ ਕੇ
ਕੰਮ ਨਾ ਕਰੀ ਜਾ |
15. ਅੱਖਾਂ ਮੀਟ ਛੱਡਣਾ ( ਵੇਖ
ਕੇ ਅਣਡਿੱਠ ਕਰਨਾ)— ਮਾਪੇ ਜਿਨ੍ਹਾਂ ਬੱਚਿਆਂ ਦੀਆਂ ਬੁਰੀਆਂ ਆਦਤਾਂ ਵੇਖ ਕੇ ਅੱਖਾਂ ਮੀਟ ਛੱਡਦੇ
ਹਨ ਉਹ ਬੱਚੇ ਜ਼ਰੂਰ ਹੀ ਵਿਗੜ ਜਾਂਦੇ ਹਨ। |
16. ਅੱਗ ਵਿੱਚ ਛਾਲ ਮਾਰਨਾ
(ਵੱਡੀ ਮੁਸੀਬਤ ਸਹੇੜਨੀ)— ਐਵੇਂ ਇਸ ਲੜਾਈ ਵਿੱਚ ਦਖ਼ਲ ਦੇ ਕੇ ਅੱਗ ਵਿੱਚ ਛਾਲ ਨਾ ਮਾਰੋ;
ਉਹ ਤਾਂ ਸਾਰੇ ਭਰਾ ਹੀ ਬਦਮਾਸ਼ ਹਨ। |
17. ਅੱਗ ਲਾਉਣੀ (ਝਗੜਾ ਪੈਦਾ
ਕਰਨਾ,ਅਮਨ ਭੰਗ ਕਰਨਾ)— ਕੂਟ ਰਾਜਨੀਤੀ ਨੇ ਸਾਰੇ ਦੇਸ ਵਿੱਚ
ਅੱਗ ਲਾਈ ਹੋਈ ਹੈ। |
18, ਅੱਡੀ ਨਾ ਲੱਗਣਾ (ਇੱਕ ਥਾਂ
ਟਿਕ ਕੇ ਨਾ ਬੈਠਣਾ)— ਉਹਦੀ ਤਾਂ ਘਰ ਅੱਡੀ ਹੀ ਨਹੀਂ ਲੱਗਦੀ; ਕਿਤੋਂ ਆਉਂਦਾ ਹੈ
ਤੇ ਕਿਤੇ ਜਾਂਦਾ ਹੈ। ਹੋਈ ਹੈ। |
19. ਅਤਿ ਚੁੱਕਣਾ (ਬਹੁਤ ਜ਼ੁਲਮ
ਕਰਨਾ, ਬਹੁਤ ਤੰਗ ਕਰਨਾ)— ਇਸ ਇਲਾਕੇ ਵਿੱਚ ਗੁੰਡਿਆਂ ਨੇ
ਬੜੀ ਅਤਿ ਚੁੱਕੀ ਮੁਸ਼ਕਲ ਨਾਲ ਪੁਲਿਸ ਵੀ ਕੁਝ ਨਹੀਂ ਕਰਦੀ। |
20. ਆਈ ਚਲਾਈ ਕਰਨਾ (ਮੁਸ਼ਕਲ
ਨਾਲ ਗੁਜ਼ਾਰਾ ਕਰਨਾ):- ਮਹਿੰਦਰ ਸਿੰਘ ਮਜ਼ਦੂਰੀ ਕਰ ਕੇ ਬੜੀ ਆਈ ਚਲਾਈ ਹੀ ਕਰਦਾ ਹੈ। ਉਹ
ਬੱਚਿਆਂ ਨੂੰ ਉੱਚੀ ਵਿੱਦਿਆ ਕਿਸ ਤਰ੍ਹਾਂ ਦਵਾ ਸਕਦਾ ਹੈ ? |
21 . ਆਪਣੀ ਪੀੜ੍ਹੀ ਹੇਠ ਸੋਟਾ
ਫੇਰਨਾ (ਆਪਣੇ ਨੁਕਸਾਂ ਵੱਲ ਧਿਆਨ ਦੇਣਾ):- ਤੁਸੀਂ ਤਾਂ ਹਮੇਸ਼ਾਂ ਦੂਸਰਿਆਂ ਦੇ ਹੀ ਨੁਕਸ
ਕੱਢਦੇ ਰਹਿੰਦੇ ਹੋ। ਕਦੀ ਆਪਣੀ ਪੀੜ੍ਹੀ ਹੇਠ ਵੀ ਸੋਟਾ ਫੇਰਿਆ ਹੈ ? |
22. ਆਪਣੇ ਪੈਰੀਂ ਹੋਣਾ (ਆਪਣੀ
ਹਿੰਮਤ ਨਾਲ ਉੱਚਾ ਉੱਠਣਾ):— ਆਪਣੇ ਪੈਰੀਂ ਹੋਣਾ ਸਿੱਖ, ਕਿਸੇ ਦੇ ਆਸਰੇ
ਰਹੇਂਗਾ ਤਾਂ ਧੋਖਾ ਖਾਏਂਗਾ। |
23. ਅੰਨ੍ਹੇ ਹੱਥ ਬਟੇਰਾ ਆਉਣਾ
(ਅਚਾਨਕ ਕੋਈ ਸਫਲਤਾ ਮਿਲਣੀ):– ਉਸ ਮੂਰਖ ਨੂੰ ਵੀ ਨੌਕਰੀ ਮਿਲ ਗਈ ਕਿਉਂਕਿ ਹੋਰ ਕੋਈ ਵੀ
ਉਮੀਦਵਾਰ ਇੰਟਰਵਿਊ 'ਤੇ ਨਹੀਂ ਸੀ ਪਹੁੰਚਿਆ। ਇਹ
ਤਾਂ ਅੰਨ੍ਹੇ ਹੱਥ ਬਟੇਰਾ ਆਉਣ ਵਾਲੀ ਹੀ ਗੱਲ ਹੋਈ। |
24. ਇੱਕ ਕੰਨ ਸੁਣ ਕੇ ਦੂਜੇ
ਕੰਨ ਕੱਢ ਦੇਣਾ (ਸੁਣੀ ਗੱਲ ਦੀ ਬਿਲਕੁਲ ਪਰਵਾਹ ਨਾ ਕਰਨੀ):— ਜਿਹੜੇ ਵੱਡਿਆਂ ਦੀਆਂ ਨਸੀਹਤਾਂ
ਇੱਕ ਕੰਨ ਸੁਣ ਕੇ ਦੂਜੇ ਕੰਨ ਕੱਢ ਦਿੰਦੇ ਹਨ ਉਹਨਾਂ ਨੂੰ ਬਾਅਦ ਵਿੱਚ ਪਛਤਾਉਣਾ ਪੈਂਦਾ ਹੈ। |
25. ਇੱਕ-ਮੁੱਠ ਹੋਣਾ (ਏਕਤਾ
ਹੋਣੀ):- ਜੇ ਅਸੀਂ ਵੱਖ-ਵੱਖ ਧੜੇ ਛੱਡ ਕੇ ਇੱਕ ਮੁੱਠ ਹੋ ਕੇ ਸੰਘਰਸ਼ ਕਰੀਏ ਤਾਂ ਜ਼ਰੂਰ ਸਫਲ
ਹੋਵਾਂਗੇ। |
26. ਇੱਕ ਰੰਗ ਆਉਣਾ ਤੇ ਇੱਕ
ਜਾਣਾ (ਘਬਰਾਹਟ ਨਾਲ ਡੌਰ-ਭੌਰ ਹੋਣਾ)— ਨਕਲ ਕਰ ਰਹੇ ਵਿਦਿਆਰਥੀ ਨੇ ਜਦੋਂ ਚੈਕਰ ਨੂੰ ਆਉਂਦਿਆ
ਦੇਖਿਆ ਤਾਂ ਉਸ ਦੇ ਮੂੰਹ 'ਤੇ ਇੱਕ ਰੰਗ ਆਉਣ ਤੇ ਇੱਕ
ਰੰਗ ਜਾਣ ਲੱਗਾ। |
27. ਈਦ ਦਾ ਚੰਦ ਹੋਣਾ (ਬਹੁਤ
ਚਿਰ ਪਿੱਛੋਂ ਮਿਲਣਾ)— ਯਾਰ ਤੂੰ ਤਾਂ ਈਦ ਦਾ ਚੰਦ ਹੀ ਹੋ ਗਿਆ ਏਂ। ਕਿੱਥੇ ਚਲਾ ਗਿਆ ਸੀ ? |
28. ਸਬਰ ਦਾ ਘੁੱਟ ਭਰਨਾ (ਹੋਏ
ਨੁਕਸਾਨ ਨੂੰ ਹੌਸਲੇ ਨਾਲ ਸਹਿਣਾ):— ਬਨਾਰਸੀ ਲਾਲ ਨੇ ਵਪਾਰ ਵਿੱਚ ਇੱਕ ਲੱਖ ਰੁਪਏ ਦਾ ਘਾਟਾ
ਪੈਣ 'ਤੇ ਵੀ ਸਬਰ ਦਾ ਘੁੱਟ ਭਰ ਲਿਆ। |
29. ਸਾਹਾ ਬੱਝਣਾ (ਵਿਆਹ ਦਾ
ਦਿਨ ਨਿਸ਼ਚਿਤ ਹੋਣਾ)— ਹੁਣ ਤਾਂ ਵਿਆਹ ਦਾ ਸਾਹਾ ਬੱਝ ਚੁੱਕਾ ਹੈ ਅਤੇ ਕਾਰਡ ਵੀ ਛਪ ਚੁੱਕੇ ਹਨ।
ਹੁਣ ਵਿਆਹ ਦਾ ਦਿਨ ਬਦਲਣਾ ਬੜਾ ਮੁਸ਼ਕਲ ਹੈ। |
30. ਸ਼ਾਨ ਨੂੰ ਵੱਟਾ ਲਾਉਣਾ
(ਬੇਇੱਜ਼ਤੀ ਕਰਾਉਣੀ)— ਤੁਹਾਡੇ ਪੁੱਤਰ ਦੇ ਭੈੜੇ ਕੰਮ ਜ਼ਰੂਰ ਹੀ ਤੁਹਾਡੀ ਸ਼ਾਨ ਨੂੰ ਵੱਟਾ
ਲਾਉਣਗੇ। |
31. ਸਿਰ ਉੱਤੇ ਸੱਤ ਘੜੇ ਪਾਣੀ
ਪੈਣਾ (ਆਸਾਂ ’ਤੇ ਪਾਣੀ ਫਿਰਨਾ)— ਸੰਤਾ ਸਿੰਘ ਨੇ ਦੋਹਾਂ ਭਰਾਵਾਂ ਵਿੱਚ ਲੜਾਈ ਕਰਵਾਉਣ ਦੀ ਬੜੀ
ਕੋਸ਼ਸ਼ ਕੀਤੀ ਪਰ ਉਹ ਸੰਤਾ ਸਿੰਘ ਦੀਆਂ ਚਾਲਾਂ ਵਿੱਚ ਨਾ ਆਏ। ਇਹ ਤਾਂ ਸੰਤਾਂ ਸਿੰਘ ਦੇ ਸਿਰ
ਉੱਤੇ ਸੱਤ ਘੜੇ ਪਾਣੀ ਪੈਣ ਵਾਲੀ ਗੱਲ ਹੋਈ। |
32. ਸਿਰ ਤੋਂ ਪਾਣੀ ਲੰਘਣਾ
(ਮੁਸੀਬਤ ਦੀ ਅਤਿ ਹੋ ਜਾਣੀ):- ਪਹਿਲਾਂ ਸੁਰਜੀਤ ਆਪਣੇ ਸਹੁਰਿਆਂ ਦੀਆਂ ਵਧੀਕੀਆਂ ਚੁੱਪ-ਚਾਪ
ਸਹਿੰਦੀ ਰਹੀ ਪਰ ਜਦੋਂ ਸਿਰ ਤੋਂ ਪਾਣੀ ਲੰਘਦਾ ਦੇਖਿਆ ਤਾਂ ਉਹ ਵੀ ਡਟ ਗਈ। |
33. ਸਿਰ 'ਤੇ ਹੱਥ ਰੱਖਣਾ
(ਮਦਦ ਕਰਨੀ):— ਅੱਜ-ਕੱਲ੍ਹ ਮੁਸੀਬਤ ਸਮੇਂ ਕੋਈ ਕਿਸੇ ਦੇ ਸਿਰ 'ਤੇ ਹੱਥ ਨਹੀਂ
ਰੱਖਦਾ। |
34, ਸੀਨੇ ਵਿੱਚ ਅਣਖ ਦਾ ਪਿੱਤਾ
ਹੋਣਾ (ਸ੍ਵੈਮਾਣ ਰੱਖਣ ਦਾ ਅਹਿਸਾਸ ਹੋਣਾ)— ਸੀਨੇ ਵਿੱਚ ਅਣਖ ਦਾ ਪਿੱਤਾ ਰੱਖਣ ਵਾਲਾ ਵਿਅਕਤੀ
ਕਿਸੇ ਤੋਂ ਬੇਇੱਜ਼ਤੀ ਨਹੀਂ ਕਰਵਾਉਂਦਾ। |
35. ਸੁੱਕੇ ਬਾਗ਼ ਹਰੇ ਹੋਣਾ
(ਕਿਸਮਤ ਬਦਲਨੀ)— ਜਦੋਂ ਤੋਂ ਹਰਨਾਮ ਸਿੰਘ ਦਾ ਮੁੰਡਾ ਪ੍ਰੋਫ਼ੈਸਰ ਲੱਗਾ ਹੈ ਉਹਨਾਂ ਦੇ ਸੁੱਕੇ
ਬਾਗ਼ ਹਰੇ ਹੋ ਗਏ ਹਨ। |
36. ਸੁਰਖ਼ਾਬ ਦਾ ਪਰ ਲੱਗਣਾ
(ਵਡਿਆਈ ਹੋ ਜਾਣੀ):- ਉਹ ਤਾਂ ਯੂਨੀਵਰਸਿਟੀ ਵਿੱਚੋਂ ਪਹਿਲੇ ਨੰਬਰ 'ਤੇ ਆਇਆ ਹੈ।
ਸੁਰਖ਼ਾਬ ਦਾ ਪਰ ਤਾਂ ਲੱਗਣਾ ਹੀ ਹੋਇਆ। |
37. ਸ਼ੇਰ ਦੀ ਮੁੱਛ ਫੜਨੀ
(ਦਲੇਰੀ ਵਾਲਾ ਕੰਮ ਕਰਨਾ)— ਆਪਣੀ ਜਾਨ ਨੂੰ ਖ਼ਤਰੇ ਵਿੱਚ ਪਾ ਕੇ ਡੁੱਬ ਰਹੇ ਬੰਦੇ ਨੂੰ ਬਚਾ ਕੇ
ਉਸ ਨੇ ਸ਼ੇਰ ਦੀ ਮੁੱਛ ਫੜਨ ਵਾਲਾ ਕੰਮ ਕੀਤਾ। |
38. ਸੋਹਲੇ ਗਾਉਣਾ (ਤਾਰੀਫ਼
ਕਰਨੀ):— ਉਹ ਹਰ ਸਮੇਂ ਆਪਣੀ ਵਹੁਟੀ ਦੇ ਹੀ ਸੋਹਲੇ ਗਾਉਂਦਾ ਰਹਿੰਦਾ ਹੈ। |
39. ਸੋਤਰ ਸੁੱਕ ਜਾਣਾ (ਬਹੁਤ
ਡਰ ਜਾਣਾ):- ਜਦੋਂ ਉਸ ਨੇ ਆਪਣੇ ਘਰ ਪੁਲਿਸ ਆਈ ਵੇਖੀ ਤਾਂ ਉਸ ਦੇ ਸੋਤਰ ਹੀ ਸੁੱਕ ਗਏ। |
40. ਹੱਡ-ਗੋਡੇ ਰਗੜਨਾ (ਦੁੱਖ
ਭੋਗਣਾ):— ਜਸਬੀਰ ਦਾ ਪਿਉ ਤਿੰਨ ਸਾਲ ਬਿਮਾਰੀ ਕਾਰਨ ਹੱਡ-ਗੋਡੇ ਰਗੜਨ ਤੋਂ ਬਾਅਦ ਅਜੇ ਕੱਲ੍ਹ
ਹੀ ਮਰਿਆ ਹੈ। |
41 . ਹੱਡਾਂ ਨੂੰ ਰੋਗ
ਲਾਉਣਾ(ਹਮੇਸ਼ਾਂ ਲਈ ਦੁੱਖ ਸਹੇੜਨਾ):— ਜੋ ਹੋਣਾ ਸੀ, ਉਹ ਤਾਂ ਹੋ ਗਿਆ
ਹੈ। ਹੁਣ ਫ਼ਿਕਰ ਕਰਨਾ ਤਾਂ ਹੱਡਾਂ ਨੂੰ ਰੋਗ ਲਾਉਣ ਵਾਲੀ ਗੱਲ ਹੈ। |
42. ਹੱਥ ਗਰਮ ਕਰਨਾ (ਰਿਸ਼ਵਤ
ਦੇਣੀ):— ਅੱਜ-ਕੱਲ੍ਹ ਤਾਂ ਮਾੜਾ ਮੋਟਾ ਕੰਮ ਕਰਾਉਣ ਲਈ ਵੀ ਕਿਸੇ ਨਾ ਕਿਸੇ ਦਾ ਹੱਥ ਗਰਮ ਕਰਨਾ
ਹੀ ਪੈਂਦਾ ਹੈ। |
43. ਹੱਥ ਧੋ ਕੇ ਪਿੱਛੇ ਪੈਣਾ
(ਕਿਸੇ ਨੂੰ ਖ਼ਤਮ ਕਰਨ ਦੀ ਲਗਨ ਲੱਗਣੀ, ਪੂਰੀ ਕੋਸ਼ਸ਼
ਕਰਨੀ):— ਅੱਜ-ਕੱਲ੍ਹ ਤਾਂ ਤੁਸੀਂ ਆਪਣੇ ਵਿਰੋਧੀਆਂ ਮਗਰ ਹੱਥ ਧੋ ਕੇ ਪਏ ਹੋਏ ਹੋ। ਲੱਗਦਾ ਹੈ
ਤੁਸੀਂ ਉਹਨਾਂ ਨੂੰ ਸਿਰ ਨਹੀਂ ਚੁੱਕਣ ਦਿਓਗੇ। |
44. ਹੱਥ ਨੂੰ ਹੱਥ ਨਾ ਦਿਸਣਾ
(ਘੁੱਪ ਹਨੇਰਾ ਹੋਣਾ):— ਅਜੇ ਹੱਥ ਨੂੰ ਹੱਥ ਨਹੀਂ ਸੀ ਦਿਸ ਰਿਹਾ ਜਦ ਗਿਆਨੀ ਜੀ ਖੂਹ `ਤੇ ਇਸ਼ਨਾਨ ਕਰ
ਰਹੇ ਸਨ। |
45. ਹੱਥ ਬੰਨ੍ਹੀ ਖੜ੍ਹੇ ਹੋਣਾ
(ਹੁਕਮ ਮੰਨਣ ਲਈ ਤਿਆਰ ਰਹਿਣਾ):— ਤੁਸੀਂ ਜੋ ਹੁਕਮ ਕਰੋਗੇ, ਮੈਂ ਉਹੀ
ਕਰਾਂਗਾ। ਮੈਂ ਤਾਂ ਹਮੇਸ਼ਾਂ ਤੁਹਾਡੇ ਅੱਗੇ ਹੱਥ ਬੰਨ੍ਹੀ ਖੜਾ ਰਹਿੰਦਾ ਹਾਂ। |
46. ਹੱਥੋਪਾਈ ਕਰਨੀ (ਘਸੁੰਨ
ਮੁੱਕੀ ਹੋਣਾ):— ਬੱਚਿਆਂ ਦੇ ਝਗੜੇ ਤੋਂ ਦੋਵੇਂ ਗੁਆਂਢੀ ਹੱਥੋਪਾਈ ਹੋ ਗਏ। |
47. ਹਵਾ ਨੂੰ ਸੋਟੇ ਮਾਰਨਾ
(ਬੇਲੋੜੀਆਂ ਗੱਲਾਂ ਕਰਨੀਆਂ, ਊਲ-ਜਲੂਲ ਬੋਲਣਾ):- ਜਦ
ਮੀਟਿੰਗ ਵਿੱਚ ਸਾਰੇ ਇੱਧਰ- ਉੱਧਰ ਦੀਆਂ ਮਾਰਨ ਲੱਗੇ ਤਾਂ ਪ੍ਰਧਾਨ ਸਾਹਿਬ ਨੇ ਕਿਹਾ ਕਿ ਕੰਮ ਦੀ
ਗੱਲ ਕਰੋ, ਹਵਾ ਨੂੰ ਸੋਟੇ ਮਾਰਨ ਦਾ ਕੋਈ ਲਾਭ ਨਹੀਂ। |
48 . ਹਿੱਕ 'ਤੇ ਸੱਪ ਲੇਟਣਾ
(ਸਾੜਾ ਕਰਨਾ):— ਕਿਸ਼ਨ ਸਿੰਘ ਦੇ ਮੁੰਡੇ ਦੇ ਅਫ਼ਸਰ ਲੱਗਣ 'ਤੇ ਉਸ ਦੇ
ਸ਼ਰੀਕਾਂ ਦੀ ਹਿੱਕ 'ਤੇ ਸੱਪ ਲੇਟਦਾ ਹੈ। |
49. ਹਿੱਕ ਦਾ ਜ਼ੋਰ ਲਾਉਣਾ
(ਪੂਰਾ ਯਤਨ ਕਰਨਾ):- ਤੁਸੀਂ ਭਾਵੇਂ ਹਿੱਕ ਦਾ ਜ਼ੋਰ ਲਾ ਲਓ, ਪਰ ਮੇਰਾ ਕੁਝ
ਨਹੀਂ ਵਿਗਾੜ ਸਕਦੇ। |
50. ਹਿੱਕ 'ਤੇ ਮੂੰਗ ਦਲਣਾ
(ਕਿਸੇ ਨੂੰ ਸਤਾਉਣ ਵਾਲਾ ਕੰਮ ਕਰਨਾ)— ਜਿੰਦਰ ਦੀ ਆਪਣੀ ਗੁਆਂਢਣ ਨਾਲ ਨਹੀਂ ਬਣਦੀ ਤੇ ਦੋਵੇਂ
ਮਾੜੀ-ਮਾੜੀ ਗੱਲ 'ਤੇ ਲੜਦੀਆਂ ਰਹਿੰਦੀਆਂ
ਹਨ।ਜਿੰਦਰ ਤਾਂ ਇਸੇ ਤਾਕ ਵਿੱਚ ਰਹਿੰਦੀ ਹੈ ਕਿ ਉਹ ਕੋਈ ਅਜਿਹਾ ਕੰਮ ਕਰੇ ਜਿਸ ਨਾਲ ਉਸ ਦੀ
ਗੁਆਂਢਣ ਦੀ ਹਿੱਕ ’ਤੇ ਮੂੰਗ ਦਲੀ ਜਾਵੇ। |
51. ਹਿਰਦੇ 'ਤੇ ਉਕਰਿਆ ਜਾਣਾ
(ਡੂੰਘਾ ਅਸਰ ਹੋਣਾ):– ਮਾਸਟਰ ਜੀ ਦੀ ਹਰ ਨਸੀਹਤ ਮੇਰੇ ਹਿਰਦੇ 'ਤੇ ਉਕਰੀ ਪਈ ਹੈ। |
52 . ਕੱਖ ਨਾ ਰਹਿਣਾ (ਸਭ ਕੁਝ
ਖ਼ਤਮ ਹੋ ਜਾਣਾ):— ਉਸ ਵਿਚਾਰੇ ਦੇ ਘਰ ਚੋਰੀ ਕਾਹਦੀ ਹੋਈ, ਉੱਥੇ ਤਾਂ ਰਿਹਾ
ਹੀ ਕੁੱਖ ਨਹੀਂ। |
53. ਕੱਚੀਆਂ ਗੋਲੀਆਂ ਖੇਡਣਾ
(ਭੋਲਾ ਜਾਂ ਅਣਜਾਣ ਹੋਣਾ):— ਜਿੰਦਰ ਨੇ ਕੁਲਦੀਪ ਨੂੰ ਨੁਕਸਾਨ ਪਹੁੰਚਾਉਣ ਦੀ ਬੜੀ ਕੋਸ਼ਸ਼
ਕੀਤੀ। ਪਰ ਕੁਲਦੀਪ ਵੀ ਕੱਚੀਆਂ ਗੋਲੀਆਂ ਨਹੀਂ ਸੀ ਖੇਡਿਆ ਹੋਇਆ। |
54. ਕੰਨ ’ਤੇ ਜੂੰ ਨਾ ਸਰਕਣਾ
(ਕਹੇ ਦਾ ਜ਼ਰਾ ਅਸਰ ਨਾ ਹੋਣਾ):— ਜਗਮੋਹਨ ਦੇ ਪਿਤਾ ਨੇ ਉਸ ਨੂੰ ਬਹੁਤ ਸਮਝਾਇਆ ਪਰ ਉਸ ਦੇ ਕੰਨ
'ਤੇ ਜੂੰ ਨਾ ਸਰਕੀ। |
55 . ਕੰਨ ਪਈ ਅਵਾਜ਼ ਨਾ ਸੁਣਾਈ
ਦੇਣੀ (ਜ਼ਿਆਦਾ ਰੌਲੇ ਕਾਰਨ ਕੁਝ ਵੀ ਨਾ ਸੁਣਨਾ):— ਕਲਾਸ ਵਿੱਚ ਅਧਿਆਪਕ ਨਾ ਹੋਣ ਕਾਰਨ ਏਨਾ
ਜ਼ੋਰ ਸੀ ਕਿ ਕੰਨ ਪਈ ਅਵਾਜ਼ ਸੁਣਾਈ ਨਹੀਂ ਸੀ ਦਿੰਦੀ। |
56. ਕੰਨਾਂ ਦਾ ਕੱਚਾ ਹੋਣਾ
(ਲਾਈ ਲੱਗ ਹੋਣਾ):— ਮਨੁੱਖ ਨੂੰ ਕੰਨਾਂ ਦਾ ਕੱਚਾ ਨਹੀਂ ਹੋਣਾ ਚਾਹੀਦਾ ਅਤੇ ਹਰ ਕੰਮ ਸੋਚ ਸਮਝ
ਕੇ ਹੀ ਕਰਨਾ ਚਾਹੀਦਾ ਹੈ। |
57 . ਕੰਨੀ ਭਿਣਕ ਪੈਣੀ (ਪਤਾ
ਲੱਗਣਾ):— ਇਸ ਕੰਮ ਦੀ ਕਿਸੇ ਦੇ ਕੰਨੀ ਭਿਣਕ ਨਹੀਂ ਪੈਣੀ ਚਾਹੀਦੀ। |
58. ਕੱਪੜਿਆਂ ਤੋਂ ਬਾਹਰ ਹੋਣਾ
(ਗੁੱਸੇ ਵਿੱਚ ਬੇਕਾਬੂ ਹੋਣਾ):— ਅਰਾਮ ਨਾਲ ਮੇਰੀ ਗੱਲ ਸੁਣ, ਐਵੇਂ ਕੱਪੜਿਆਂ
ਤੋਂ ਬਾਹਰ ਨਾ ਹੋਈ |
59 . ਕਾਇਆ ਪਲਟ ਦੇਣਾ (ਨਵਾਂ
ਨਰੋਆ ਕਰ ਦੇਣਾ, ਹੋਰ ਦਾ ਹੋਰ ਕਰ ਦੇਣਾ):— ਜਦੋਂ ਦਾ ਮਨਿੰਦਰ ਦਾ
ਮੁੰਡਾ ਕੰਮ 'ਤੇ ਲੱਗਾ ਹੈ, ਉਸ ਨੇ ਤਾਂ ਘਰ
ਦੀ ਕਾਇਆ ਹੀ ਪਲਟ ਦਿੱਤੀ ਹੈ। |
60. ਕਾਂਜੀ ਘੋਲਣਾ (ਕਿਸੇ ਗੱਲ
ਨੂੰ ਬੇਸੁਆਦੀ ਕਰਨਾ)— ਤੂੰ ਤਾਂ ਹਰ ਗੱਲ ਵਿੱਚ ਕਾਂਜੀ ਘੋਲ ਦਿੰਦੀ ਏਂ। ਤੇਰੀ ਇਹ ਆਦਤ ਚੰਗੀ
ਨਹੀਂ। |
61. ਕਾਰਜ ਰਾਸ ਹੋਣਾ (ਸਫਲਤਾ
ਮਿਲਣੀ):— ਮਿਹਨਤ ਨਾਲ ਹਰ ਕਾਰਜ ਰਾਸ ਹੋ ਜਾਂਦਾ ਹੈ। |
62. ਕਾਲਜੇ ਛੁਰੀਆਂ ਮਾਰਨਾ
(ਬੋਲ-ਕੁਬੋਲ ਬੋਲਣਾ)— ਤੁਸੀਂ ਕਦੇ ਵੀ ਸੋਚ ਸਮਝ ਕੇ ਗੱਲ ਨਹੀਂ ਕੀਤੀ। ਤੁਸੀਂ ਤਾਂ ਹਮੇਸ਼ਾਂ
ਕਾਲਜੇ ਛੁਰੀਆਂ ਮਾਰਨ ਵਾਲੀ ਗੱਲ ਕਰਦੇ ਹੋ। |
63. ਕਿਸਮਤ ਦੇ ਬਲੀ ਹੋਣਾ
(ਮੰਦੇ ਭਾਗਾਂ ਵਾਲਾ ਹੋਣਾ):— ਜਸਵੰਤ ਅਜਿਹਾ ਕਿਸਮਤ ਦਾ ਬਲੀ ਹੈ ਕਿ ਉਹ ਹਰ ਕੰਮ ਲਾਭ ਲਈ ਕਰਦਾ
ਹੈ ਪਰ ਉਸ ਨੂੰ ਘਾਟਾ ਪੈ ਜਾਂਦਾ ਹੈ। |
64. ਕਿਸੇ ਵੇਲੇ ਤੋਲਾ ਕਿਸੇ
ਵੇਲੇ ਮਾਸਾ ਹੋਣਾ (ਜਲਦੀ ਹੀ ਆਪਣੀ ਗੱਲ ਬਦਲ ਲੈਣੀ)— ਤੁਹਾਡਾ ਕੀ ਇਤਬਾਰ ਕਰੀਏ ! ਤੁਸੀਂ ਤਾਂ
ਕਿਸੇ ਵੇਲੇ ਤੋਲਾ ਹੁੰਦੇ ਹੋ ਅਤੇ ਕਿਸੇ ਵੇਲੇ ਮਾਸਾ। |
65. ਕੁੱਕੜ ਖੋਹੀ ਕਰਨੀ (ਆਪਸ
ਵਿੱਚ ਖੋਹ-ਖਿੱਚ ਕਰਨੀ)— ਖਾਣ ਵਾਲੀ ਚੀਜ਼ ਨੂੰ ਦੇਖ ਕੇ ਬੱਚੇ ਕੁੱਕੜ ਖੋਹੀ ਕਰਨੀ ਸ਼ੁਰੂ ਕਰ
ਦਿੰਦੇ ਹਨ। |
66. ਕੁੜ-ਕੁੜ ਕਰਨਾ (ਰੋਸ ਵਜੋਂ
ਗੱਲਾਂ ਕਰਨੀਆਂ) – ਹੁਣ ਕੁੜ-ਕੁੜ ਕਰਨ ਦਾ ਕੋਈ ਫਾਇਦਾ ਨਹੀਂ ਕਿਉਂਕਿ ਹੁਣ ਤਾਂ ਲਿਖਤੀ ਆਰਡਰ
ਵੀ ਆ ਗਏ ਹਨ। |
67. ਕੋਠੇ ਚੜ੍ਹ ਕੇ ਨੱਚਣਾ
(ਸ਼ਰਮ ਹਯਾ ਲਾਹ ਸੁੱਟਣੀ)— ਪਿਉ ਦੀ ਮੌਤ ਤੋਂ ਬਾਅਦ ਤਾਂ ਉਹਨਾਂ ਦੇ ਘਰ ਸਭ ਨੇ ਸ਼ਰਮ ਹਯਾ ਹੀ
ਲਾਹ ਦਿੱਤੀ ਹੈ। ਇਹ ਕੋਠੇ ਚੜ੍ਹ ਕੇ ਨੱਚਣ ਵਾਲੀ ਗੱਲ ਹੈ। |
68. ਕੌਲ ਪਾਲਣਾ (ਇਕਰਾਰ ਪੂਰਾ
ਕਰਨਾ)— ਕੌਲ ਪਾਲਣ ਵਾਲੇ ਮੁਸ਼ਕਲਾਂ ਤੋਂ ਨਹੀਂ ਘਬਰਾਉਂਦੇ। |
69. ਖਾਨਿਉਂ ਜਾਣੀ (ਬਹੁਤ ਸਹਿਮ
ਜਾਣਾ)— ਆਪਣੇ ਦੋਸਤ ਦੀ ਅਚਾਨਕ ਹੋਈ ਮੌਤ ਬਾਰੇ ਸੁਣ ਕੇ ਮੇਰੀ ਤਾਂ ਖਾਨਿਉਂ ਹੀ ਗਈ। |
70. ਖੁੰਬ ਠੱਪਣੀ (ਕਰੜੀ ਮਾਰ
ਦੇਣੀ, ਆਕੜ ਭੰਨਣੀ):— ਮੈਂ ਉਸ ਦੀ ਅਜਿਹੀ ਖੁੰਬ ਠੱਪੀ ਹੈ
ਕਿ ਉਹ ਅੱਗੇ ਤੋਂ ਕਦੀ ਇਸ ਤਰ੍ਹਾਂ ਨਹੀਂ ਕਰੇਗਾ। |
71. ਖੁਰਾ ਖੋਜ ਮਿਟਾ ਦੇਣਾ
(ਬਿਲਕੁਲ ਤਬਾਹ ਕਰ ਦੇਣਾ):- ਸਾਡੀਆਂ ਫ਼ੌਜਾਂ ਨੇ ਦੁਸ਼ਮਣ ਦਾ ਖੁਰਾ ਖੋਜ ਮਿਟਾ ਦਿੱਤਾ। |
72. ਖੂਹ ਦੀ ਮਿੱਟੀ ਖੂਹ ਨੂੰ
ਲੱਗਣਾ (ਜਿੰਨਾ ਲਾਭ ਹੋਣਾ ਉਤਨਾ ਹੀ ਖ਼ਰਚ ਹੋਣਾ):– ਛੇ ਮਹੀਨਿਆਂ ਦੀ ਦੁਕਾਨਦਾਰੀ ਵਿੱਚ ਕੁਝ
ਨਹੀਂ ਬਚਿਆ। ਖੂਹ ਦੀ ਮਿੱਟੀ ਖੂਹ ਨੂੰ ਹੀ ਲੱਗਦੀ ਰਹੀ ਹੈ। |
73. ਖੂਹ ਵਿੱਚ ਧੱਕਾ ਦੇਣਾ
(ਬਿਪਤਾ ਵਿੱਚ ਪਾਉਣਾ):— ਤੁਸੀਂ ਉਸ ਸ਼ਰਾਬੀ ਨਾਲ ਆਪਣੀ ਧੀ ਵਿਆਹ ਕੇ ਤਾਂ ਉਸ ਨੂੰ ਖੂਹ ਵਿੱਚ
ਧੱਕਾ ਦੇ ਦਿੱਤਾ ਹੈ। |
74. ਗਲ-ਗਲ੍ਹ ਤੱਕ ਫਸਣਾ (ਬੁਰੀ
ਤਰ੍ਹਾਂ ਫਸ ਜਾਣਾ, ਅਜਿਹੀ ਮੁਸ਼ਕਲ ਵਿੱਚ ਫਸਣਾ
ਜਿੱਥੋਂ ਨਿਕਲਣ ਦੀ ਸੰਭਾਵਨਾ ਬਹੁਤ ਘੱਟ ਹੋਵੇ):— ਘਰ ਦੇ ਝਮੇਲਿਆਂ ਵਿੱਚ ਤਾਂ ਹਰ ਕੋਈ
ਗਲ-ਗਲ੍ਹ ਤੱਕ ਫਸ ਜਾਂਦਾ ਹੈ। |
75. ਗਿੱਦੜੋਂ ਸ਼ੇਰ ਬਣਨਾ
(ਮਾੜਿਆਂ ਵਿੱਚ ਹਿੰਮਤ ਜਾਂ ਤਾਕਤ ਆ ਜਾਣੀ):- ਗੁਰੂ ਗੋਬਿੰਦ ਸਿੰਘ ਜੀ ਕੋਲੋਂ ਅੰਮ੍ਰਿਤ ਛਕ ਕੇ
ਲੋਕ ਗਿੱਦੜਾਂ ਤੋਂ ਸ਼ੇਰ ਬਣ ਗਏ ਅਤੇ ਮੁਗ਼ਲਾਂ ਦੇ ਜ਼ੁਲਮ ਦਾ ਡੱਟ ਕੇ ਟਾਕਰਾ ਕਰਨ ਲੱਗੇ। |
76. ਗਿੱਲਾ ਪੀਹਣ ਪਾਉਣਾ (ਕੰਮ
ਲਮਕਾਈ ਜਾਣਾ):— ਐਵੇਂ ਗਿੱਲਾ ਪੀਹਣ ਨਾ ਪਾਈ ਰੱਖ, ਕੰਮ ਨੂੰ ਮੁਕਾ
ਦੇ। |
77. ਗੋਂਗਲੂਆਂ ਤੋਂ ਮਿੱਟੀ
ਝਾੜਨਾ (ਓਪਰੀਆਂ-ਓਪਰੀਆਂ ਗੱਲਾਂ ਕਰ ਕੇ ਤਸੱਲੀ ਕਰਾਉਣੀ, ਝੂਠੀ ਤਸੱਲੀ
ਦੇਣੀ)— ਅੱਜ-ਕੱਲ੍ਹ, ਮੁਸੀਬਤ ਸਮੇਂ ਸਾਰੇ
ਗੋਂਗਲੂਆਂ ਤੋਂ ਮਿੱਟੀ ਹੀ ਝਾੜਦੇ ਹਨ, ਕੋਈ ਸਹਾਇਤਾ ਨਹੀਂ ਕਰਦਾ। |
78. ਗੋਂਦ ਗੁੰਦਣਾ (ਸਲਾਹ ਕਰਨੀ,
ਸਾਜ਼ਸ਼ ਕਰਨੀ)— ਉਹ ਵਿਰੋਧੀ ਧਿਰ ਨੂੰ ਨੀਵਾਂ ਦਿਖਾਉਣ ਲਈ ਹਰ ਸਮੇਂ
ਕੋਈ ਨਾ ਕੋਈ ਗੋਂਦ ਗੁੰਦਦੇ ਹੀ ਰਹਿੰਦੇ ਹਨ। |
79. ਗੰਢ-ਤੁਪ ਕਰਨੀ (ਜੋੜ ਜੋੜਨ
ਦੀ ਕੋਸ਼ਸ਼ ਕਰਨੀ):— ਸਰਪੰਚ ਨੇ ਪਤਾ ਨਹੀਂ ਕੀ ਗੰਢ-ਤੁਪ ਕੀਤੀ, ਅਖੀਰ ਜਿੱਤ ਹੀ
ਗਿਆ। |
80. ਗੁੜੇ ਮਾਰ ਹੋਣਾ (ਅਸਹਿ
ਦੁੱਖ ਆਉਣਾ, ਨਾਸ ਹੋਣਾ):– 1947 ਈ. ਦੀ ਦੇਸ-ਵੰਡ
ਸਮੇਂ ਪਤਾ ਨਹੀਂ ਕਿੰਨੇ ਕੁ ਲੋਕਾਂ ’ਤੇ ਗੜੇ ਮਾਰ ਹੋਈ। |
81. ਘੱਟਾ ਛਾਣਨਾ (ਅਵਾਰਾ
ਫਿਰਨਾ, ਵਿਹਲੇ ਫਿਰਨਾ):— ਅਨਿਲ ਨੂੰ ਘੱਟਾ ਛਾਣਨ ਦੀ ਆਦਤ ਪੈ
ਗਈ ਹੈ। ਇਸ ਲਈ ਉਹ ਕਿਸੇ ਕੰਮ 'ਤੇ ਨਹੀਂ ਟਿਕਦਾ। |
82. ਘਰ ਪੂਰਾ ਕਰਨਾ (ਝੂਠੀ
ਤੱਸਲੀ ਕਰਾਉਣਾ):— ਮੋਹਨ ਸਿੰਘ ਹੱਥੀਂ ਤਾਂ ਕਿਸੇ ਦਾ ਕੁਝ ਨਹੀਂ ਕਰਦਾ ਸਗੋਂ ਗੱਲੀਂ- ਬਾਤੀਂ
ਹੀ ਹਰ ਕਿਸੇ ਦਾ ਘਰ ਪੂਰਾ ਕਰੀ ਜਾਂਦਾ ਹੈ। |
83, ਘਰ ਫੂਕ ਤਮਾਸ਼ਾ ਦੇਖਣਾ
(ਘਰ ਉਜਾੜ ਕੇ ਮੌਜ ਕਰਨੀ)— ਸਮਝਦਾਰ ਵਿਅਕਤੀ ਘਰ ਫੂਕ ਤਮਾਸ਼ਾ ਨਹੀਂ ਦੇਖਦੇ 84, ਘਾਉ ਆਠਰਨੇ
(ਦੁਖੀ ਯਾਦਾਂ ਭੁੱਲਣੀਆਂ):- ਪੁੱਤਰ ਦੀ ਮੌਤ ਦੇ ਘਾਉ ਅਜੇ ਆਠਰੇ ਹੀ ਸਨ ਕਿ ਸੋਹਨ ਲਾਲ ਦਾ
ਜਵਾਈ ਮਰ ਗਿਆ। |
85. ਘੁਸਰ-ਮੁਸਰ ਕਰਨਾ (ਧੀਮੀ
ਅਵਾਜ਼ ਵਿੱਚ ਸਲਾਹ-ਮਸ਼ਵਰੇ ਕਰਨੇ)— ਜਦੋਂ ਪ੍ਰਧਾਨ ਸਟੇਜ 'ਤੇ ਖਲੋ ਕੇ ਬੋਲ
ਰਿਹਾ ਸੀ ਤਾਂ ਕੁਝ ਮੈਂਬਰਾਂ ਨੇ ਆਪਸ ਵਿੱਚ ਘੁਸਰ-ਮੁਸਰ ਕੀਤੀ ਅਤੇ ਉੱਠ ਕੇ ਬਾਹਰ ਚਲੇ ਗਏ। |
86. ਘੇਸ ਮਾਰ ਕੇ ਪਏ ਰਹਿਣਾ
(ਪਰਵਾਹ ਨਾ ਕਰਨੀ, ਗੱਲ ਅਣਸੁਣੀ ਕਰਨੀ):–
ਦਵਿੰਦਰ ਨੂੰ ਜਦੋਂ ਵੀ ਬੁਲਾਓ, ਬੋਲਦਾ ਹੀ ਨਹੀਂ।ਪਤਾ ਨਹੀਂ
ਕਿਉਂ ਘੇਸ ਮਾਰ ਕੇ ਪਿਆ ਰਹਿੰਦਾ ਹੈ। |
87. ਘੋਗਾ ਚਿੱਤ ਕਰਨਾ (ਜਾਨੋ
ਮਾਰ ਦੇਣਾ)— ਉਹ ਕਈ ਸਾਲ ਜ਼ਿਮੀਂਦਾਰ ਦੇ ਜ਼ੁਲਮ ਸਹਿੰਦਾ ਰਿਹਾ ਪਰ ਇੱਕ ਦਿਨ ਉਸ ਨੇ ਸੁੱਤੇ ਪਏ
ਦਾ ਘੋਗਾ ਚਿੱਤ ਕਰ ਦਿੱਤਾ। |
88 . ਚੰਨ ਚੜ੍ਹ ਜਾਣਾ (ਬਹੁਤ
ਖ਼ੁਸ਼ੀ ਹੋਣੀ):— ਵਿਆਹ ਤੋਂ ਬਾਰਾਂ ਸਾਲ ਬਾਅਦ ਜਦ ਪ੍ਰੀਤਮ ਸਿੰਘ ਦੇ ਘਰ ਪੁੱਤਰ ਨੇ ਜਨਮ ਲਿਆ
ਤਾਂ ਉਹਨਾਂ ਦੇ ਘਰ ਚੰਨ ਚੜ੍ਹ ਗਿਆ। |
89. ਚੰਨ 'ਤੇ ਥੁੱਕਣਾ (ਭਲੇ
ਪੁਰਸ਼ 'ਤੇ ਦੋਸ਼ ਲਾਉਣਾ, ਭਲੇ ਪੁਰਸ਼ ਦੀ
ਨਿੰਦਿਆ ਕਰਨੀ)— ਸਿਆਣੇ ਠੀਕ ਹੀ ਕਹਿੰਦੇ ਹਨ ਕਿ ਚੰਨ 'ਤੇ ਥੁੱਕਿਆ ਮੂੰਹ
'ਤੇ ਪੈਂਦਾ ਹੈ। ਭਲੇ ਪੁਰਸ਼ਾਂ ਦੀ ਨਿੰਦਿਆ ਨਾਲ ਆਪਣਾ ਹੀ ਨੁਕਸਾਨ
ਹੁੰਦਾ ਹੈ। |
90. ਚਾਕ ਕਰਨਾ (ਦੋ ਫਾੜ ਕਰਨਾ,
ਪਾੜਨਾ):– ਕੀ ਮੈਂ ਤੈਨੂੰ ਆਪਣਾ ਸੀਨਾ ਚਾਕ ਕਰ ਕੇ ਦਿਖਾਵਾਂ ਕਿ
ਮੇਰੇ ਦਿਲ ਵਿੱਚ ਤੇਰੇ ਲਈ ਇਹੋ ਜਿਹੀਆਂ ਭਾਵਨਾਵਾਂ ਹਨ ? |
91. ਚੁਰਾਹੇ 'ਚ ਹਾਂਡੀ ਭੱਜਣਾ
(ਭੇਤ ਖੁੱਲ੍ਹਣਾ):- ਲੋਕੀਂ ਪਹਿਲਾਂ ਜਸਵੰਤ ਸਿੰਘ ਨੂੰ ਬਹੁਤ ਸ਼ਰੀਫ਼ ਆਦਮੀ ਸਮਝਦੇ ਸਨ ਪਰ
ਜਦੋਂ ਪੁਲਿਸ ਨੇ ਉਸ ਦੇ ਘਰ ਛਾਪਾ ਮਾਰ ਕੇ ਸਮਗਲਿੰਗ ਦਾ ਮਾਲ ਫੜਿਆ ਤਾਂ ਉਸ ਦੀ ਚੁਰਾਹੇ 'ਚ ਹਾਂਡੀ ਭੱਜ
ਗਈ। |
92. ਚੂੰ-ਚਰਾਂ ਕਰਨਾ
(ਹੀਲ-ਹੁੱਜਤ ਕਰਨੀ, ਨਾਂਹ-ਨੁੱਕਰ ਕਰਨੀ)—
ਗੁੰਡੇ ਗਲੀ ਵਿੱਚ ਗਾਲਾਂ ਕੱਢਦੇ ਤੇ ਤਲਵਾਰਾਂ ਲੈ ਕੇ ਫਿਰਦੇ ਰਹੇ ਪਰ ਅੱਗੋਂ ਕਿਸੇ ਨੇ ਵੀ
ਚੂੰ-ਚਰਾਂ ਨਾ ਕੀਤੀ। |
93. ਚੋਭ ਮਾਰਨੀ (ਦਿਲ ਦੁਖਾਉਣ
ਵਾਲੀ ਗੱਲ ਕਰਨੀ):– ਉਹ ਤਾਂ ਪਹਿਲਾਂ ਹੀ ਬਹੁਤ ਦੁਖੀ ਹੈ, ਉਸ ਨੂੰ ਚੋਭਾਂ
ਨਾ ਮਾਰ। |
94. ਚੋਰ ਨਾਲੇ ਚਤਰ (ਕਸੂਰਵਾਰ
ਹੋ ਕੇ ਵੀ ਸੱਚਾ ਬਣਨਾ):— ਇੱਕ ਤਾਂ ਤੂੰ ਮੇਰਾ ਨੁਕਸਾਨ ਕਰ ਦਿੱਤਾ ਹੈ ਉੱਤੋਂ ਸੱਚਾ ਬਣਨ ਲਈ
ਗੱਲਾਂ ਬਣਾ ਰਿਹਾ ਏਂ। ਤੇਰਾ ਤਾਂ ਚੋਰ ਨਾਲੇ ਚਤਰ ਵਾਲਾ ਹਿਸਾਬ ਹੈ। |
95. ਛਿੱਕੇ 'ਤੇ ਟੰਗਣਾ
(ਪਰਵਾਹ ਨਾ ਕਰਨੀ)— ਅੱਜ-ਕੱਲ੍ਹ ਤਾਂ ਸਭ ਲੋਕਾਂ ਨੇ ਸੱਚ ਨੂੰ ਛਿੱਕੇ 'ਤੇ ਟੰਗ ਦਿੱਤਾ
ਹੈ ਤੇ ਝੂਠ ਦਾ ਪੱਲਾ ਫੜੀ ਬੈਠੇ ਹਨ। |
96. ਛੱਤਰੀਂ ਦਾਲ ਵੰਡਣੀਂ
(ਬੁਰੀ ਤਰ੍ਹਾਂ ਲੜ ਕੇ ਵੱਖ ਹੋਣਾ):— ਪਿਉ ਦੇ ਮਰਦਿਆਂ ਹੀ ਭਰਾਵਾਂ ਨੇ ਛੱਤਰੀਂ ਦਾਲ ਵੰਡਣੀ
ਸ਼ੁਰੂ ਕਰ ਦਿੱਤੀ। |
97. ਜ਼ਹਿਰ ਫੈਲਾਉਣਾ (ਕਿਸੇ
ਵਿਰੁੱਧ ਨਫ਼ਰਤ ਪੈਦਾ ਕਰਨਾ):— ਕਿਸੇ ਦੇ ਵਿਰੁੱਧ ਜ਼ਹਿਰ ਫੈਲਾਉਣਾ ਚੰਗੀ ਗੱਲ ਨਹੀਂ। |
98. ਜ਼ਖ਼ਮਾਂ 'ਤੇ ਮਲ੍ਹਮ ਲਾਉਣੀ
(ਦੁਖੀ ਵਿਅਕਤੀ ਨੂੰ ਹੌਸਲਾ ਦੇਣਾ)— ਦੁੱਖ ਵੇਲੇ ਆਪਣੇ ਹੀ ਜ਼ਖ਼ਮਾਂ 'ਤੇ ਮਲ੍ਹਮ
ਲਾਉਂਦੇ ਹਨ। ਪਰਾਏ ਤਾਂ ਜ਼ਖ਼ਮਾਂ ’ਤੇ ਲੂਣ ਹੀ ਛਿੜਕਦੇ ਹਨ। |
99. ਜ਼ਖ਼ਮਾਂ 'ਤੇ ਲੂਣ ਛਿੜਕਣਾ
(ਦੁਖੀ ਨੂੰ ਹੋਰ ਦੁਖੀ ਕਰਨਾ):— ਗੁਰਮੀਤ ਨੇ ਉਸ ਦਾ ਦੁੱਖ ਘਟਾਉਣ ਦੀ ਥਾਂ ਕਾਟਵੀਆਂ ਗੱਲਾਂ ਕਰ
ਕੇ ਉਸ ਦੇ ਜ਼ਖ਼ਮਾਂ ’ਤੇ ਲੂਣ ਛਿੜਕਿਆ ਹੈ। |
100. ਜ਼ਬਾਨ ਨੂੰ ਲਗਾਮ ਦੇਣਾ
(ਚੁੱਪ ਰਹਿਣਾ):— ਮੈਂ ਉਸ ਨੂੰ ਆਖਿਆ, “ਆਪਣੀ ਜ਼ਬਾਨ ਨੂੰ
ਲਗਾਮ ਦੇ, ਐਵੇਂ ਨਾ ਬੋਲੀ |
ਜਾ।” |
101 . ਜ਼ਮੀਨ ਅਸਮਾਨ ਦਾ ਫ਼ਰਕ
ਹੋਣਾ (ਬਹੁਤ ਫ਼ਰਕ ਹੋਣਾ)— ਦੋਹਾਂ ਭੈਣਾਂ ਦੀਆਂ ਆਦਤਾਂ ਵਿੱਚ ਜ਼ਮੀਨ ਅਸਮਾਨ ਦਾ ਫ਼ਰਕ ਹੈ। |
102. ਜਾਨ 'ਤੇ ਖੇਡਣਾ (ਜਾਨ
ਦੇ ਦੇਣੀ)— ਬਹਾਦਰ ਸਿਪਾਹੀ ਆਪਣੀ ਜਾਨ 'ਤੇ ਖੇਡ ਕੇ ਵੀ
ਦੇਸ ਦੀ ਰੱਖਿਆ ਕਰਦੇ ਹਨ। |
103. ਜਾਨ ਮਾਰਨਾ (ਲਹੂ ਪਸੀਨਾ
ਇੱਕ ਕਰਨਾ, ਸਖ਼ਤ ਮਿਹਨਤ ਕਰਨੀ)—ਉਹ ਸਾਰਾ ਦਿਨ ਜਾਨ ਮਾਰ ਕੇ ਬੜੀ
ਮੁਸ਼ਕਲ ਨਾਲ ਆਪਣੇ ਪਰਿਵਾਰ ਦਾ ਖ਼ਰਚਾ ਤੋਰਦਾ ਹੈ। |
104. ਜਿੰਦੜੀ ਘੋਲ ਘੁਮਾਉਣਾ
(ਕੁਰਬਾਨ ਜਾਣਾ):— ਅਨੇਕਾਂ ਲੋਕਾਂ ਨੇ ਜਿੰਦੜੀਆਂ ਘੋਲ ਘੁਮਾ ਕੇ ਸਾਨੂੰ ਅਜ਼ਾਦੀ ਦਿਵਾਈ ਹੈ। |
105. ਜੀਣਾ ਦੁੱਭਰ ਕਰਨਾ (ਦਿਨ
ਗੁਜ਼ਾਰਨੇ ਔਖੇ ਕਰ ਦੇਣਾ):- ਸਾਡੇ ਮੁਹੱਲੇ ਵਿੱਚ ਗੁੰਡਿਆਂ ਨੇ ਲੋਕਾਂ ਦਾ ਜੀਣਾ ਦੁੱਭਰ ਕੀਤਾ
ਹੋਇਆ ਹੈ। ਜਾਂ ਲੜਾਕੀਆਂ ਸੱਸਾਂ ਤਾਂ ਆਪਣੀਆਂ ਨੂੰਹਾਂ ਦਾ ਜੀਣਾ
(ਜਿਊਣਾ) ਹੀ ਦੁੱਭਰ ਕਰ ਦਿੰਦੀਆਂ ਹਨ। |
106. ਜੀਭ ਨੂੰ ਲਗਾਮ ਦੇਣਾ
(ਬੋਲਣ 'ਤੇ ਕਾਬੂ ਰੱਖਣਾ)— ਮੈਂ ਉਸ ਨੂੰ ਆਖਿਆ, “ਜੀਭ ਨੂੰ ਲਗਾਮ
ਦੇ ਕੇ ਰੱਖ। ਨਹੀਂ ਤਾਂ ਤੈਨੂੰ ਪਛਤਾਉਣਾ ਪਵੇਗਾ।" ਜਾਂ ਤੁਸੀਂ ਪਹਿਲਾਂ ਜੋ ਮੂੰਹ ਆਉਂਦਾ ਹੈ ਬਿਨਾਂ ਸੋਚੇ
ਬੋਲ ਦਿੰਦੇ ਹੋ ਪਰ ਬਾਅਦ ਵਿੱਚ ਮੁਆਫ਼ੀਆਂ ਮੰਗਦੇ ਹੋ। ਪਹਿਲਾਂ ਹੀ ਜੀਭ ਨੂੰ ਲਗਾਮ ਦੇ ਕੇ
ਰੱਖਿਆ ਕਰੋ। |
107. ਜੁੱਤੀ ਵਿੱਚ ਪਾਣੀ
ਪਿਲਾਉਣਾ (ਬੇਇੱਜ਼ਤ ਕਰਨਾ):- ਜਦੋਂ ਭਾਰਤੀ ਲੋਕਾਂ ਨੇ ਮਹਿਸੂਸ ਕੀਤਾ ਕਿ ਅੰਗਰੇਜ਼ ਸਾਨੂੰ
ਜੁੱਤੀ ਵਿੱਚ ਪਾਣੀ ਪਿਲਾਉਂਦੇ ਰਹਿੰਦੇ ਹਨ ਤਾਂ ਉਹਨਾਂ ਨੇ ਅੰਗਰੇਜ਼ਾਂ ਦੇ ਖਿਲਾਫ਼ ਸੰਘਰਸ਼
ਸ਼ੁਰੂ ਕਰ ਦਿੱਤਾ। |
108. ਝੱਟ ਟਪਾਉਣਾ (ਗੁਜ਼ਾਰਾ
ਕਰਨਾ):— ਮਜ਼ਦੂਰਾਂ ਦਾ ਤਾਂ ਇਸ ਮਹਿੰਗਾਈ ਦੇ ਜ਼ਮਾਨੇ ਵਿੱਚ ਝੱਟ ਟਪਾਉਣਾ ਵੀ ਔਖਾ ਹੈ। |
109. ਝੁੱਗਾ ਚੌੜ ਕਰਨਾ (ਘਰ
ਤਬਾਹ ਕਰਨਾ):– ਉਹਨਾਂ ਦੇ ਸ਼ਰਾਬੀ ਪੁੱਤਰ ਨੇ ਸਾਰੇ ਘਰ ਦਾ ਹੀ ਝੁੱਗਾ ਚੌੜ ਕਰ ਦਿੱਤਾ। |
110. ਝੋਲੀ ਅੱਡਣਾਂ (ਭੀਖ ਮੰਗਣਾ,
ਤਰਲੇ ਕਰਨਾ):— ਕਈ ਲੋਕਾਂ ਨੂੰ ਝੋਲੀ ਅੱਡ ਕੇ ਦੂਜੇ ਲੋਕਾਂ ਤੋਂ
ਮੰਗਣਾ ਪੈਂਦਾ ਹੈ। |
111. ਝੋਲੀ ਚੁੱਕਣੀ (ਖ਼ੁਸ਼ਾਮਦ
ਕਰਨੀ):— ਅੱਜ ਦੇ ਯੁੱਗ ਵਿੱਚ ਝੋਲੀ ਚੁੱਕਣੀ ਹੀ ਕੰਮ ਕਢਾਉਣ ਦਾ ਸਭ ਤੋਂ ਵਧੀਆ ਢੰਗ ਬਣ ਗਿਆ
ਹੈ। |
112. ਟਕੇ ਵਰਗਾ ਜਵਾਬ ਦੇਣਾ
(ਸਿੱਧੀ ਨਾਂਹ ਕਰਨੀ, ਕੋਰਾ ਜੁਆਬ ਦੇ ਦੇਣਾ):—
ਉਹ ਮੇਰੇ ਕੋਲੋਂ ਤਾਂ ਕਈ ਵਾਰੀ ਪੈਸੇ ਉਧਾਰੇ ਲੈ ਜਾਂਦਾ ਸੀ ਪਰ ਅੱਜ ਜਦੋਂ ਮੈਨੂੰ ਲੋੜ ਪਈ ਤਾਂ
ਉਸ ਨੇ ਟਕੇ ਵਰਗਾ ਜਵਾਬ ਦੇ ਦਿੱਤਾ। |
113. ਟੰਗ ਅੜਾਉਣਾ (ਬਿਨਾਂ ਕਿਸੇ
ਗੱਲੋਂ ਦਖ਼ਲ ਦੇਣਾ ਜਾਂ ਰੁਕਾਵਟ ਪਾਉਣਾ):— ਤੂੰ ਆਪਣੇ ਕੰਮ ਨਾਲ ਮਤਲਬ ਰੱਖ, ਐਵੇਂ ਦੂਜਿਆਂ ਦੇ
ਕੰਮ ਵਿੱਚ ਟੰਗ ਨਾ ਅੜਾ। ਜਾਂ ਕਈਆਂ ਨੂੰ ਦੂਸਰੇ ਦੇ ਕੰਮਾਂ ਵਿੱਚ ਟੰਗ ਅੜਾਉਣ ਦੀ ਆਦਤ ਹੁੰਦੀ
ਹੈ। |
114. ਠੰਢੀ 'ਵਾ ਆਉਣੀ (ਸੁੱਖ
ਦੀ ਖ਼ਬਰ ਆਉਣੀ):— ਮਾਪੇ ਚਾਹੁੰਦੇ ਹਨ ਕਿ ਧੀਆਂ ਵੱਲੋਂ ਠੰਢੀ 'ਵਾ ਆਉਂਦੀ ਰਹੇ। |
115. ਠੱਠ ਵਿਖਾਉਣਾ (ਕੁਝ ਦੇਣੋਂ
ਇਨਕਾਰ ਕਰਨਾ):- ਕਰਤਾਰ ਸਿੰਘ ਮੇਰੇ ਕੋਲੋਂ ਕਈ ਵਾਰੀ ਪੈਸੇ ਉਧਾਰੇ ਲੈ ਜਾਂਦਾ ਸੀ ਪਰ ਜਦੋਂ
ਮੈਨੂੰ ਲੋੜ ਪਈ ਤਾਂ ਉਸ ਨੇ ਠੁੱਠ ਵਿੱਖਾ ਦਿੱਤਾ। |
116. ਠੋਕ ਵਜਾ ਕੇ ਵੇਖਣਾ (ਚੰਗੀ
ਤਰ੍ਹਾਂ ਪਰਖਣਾ):– ਕੋਈ ਚੀਜ਼ ਖ਼ਰੀਦਣੀ ਹੋਵੇ ਤਾਂ ਪਹਿਲਾਂ ਠੋਕ ਵਜਾ ਕੇ ਵੇਖ ਲੈਣੀ ਚਾਹੀਦੀ
ਹੈ। |
117. ਡੰਡੇ ਵਜਾਉਣਾ (ਵਿਹਲਾ
ਫਿਰਨਾ):— ਸਾਰਾ ਦਿਨ ਡੰਡੇ ਵਜਾਉਂਦਾ ਫਿਰਦਾ ਏਂ, ਕੋਈ ਕੰਮ ਵੀ ਕਰ
ਲਿਆ ਕਰ ! |
118. ਡਾਂਵਾਂ-ਡੋਲ ਹੋਣਾ (ਹਰ
ਪਾਸਿਓ ਨਿਰਾਸ਼ ਹੋਣਾ, ਉਦਾਸ ਹੋ ਜਾਣਾ):— ਜਦੋਂ
ਤੋਂ ਉਸ ਦਾ ਕੰਮ ਬੰਦ ਹੋਇਆ ਹੈ, ਉਹ ਡਾਂਵਾਂ-ਡੋਲ ਫਿਰ ਰਿਹਾ
ਹੈ। |
119. ਡੰਡੀ ਪਿੱਟਣਾ (ਸਾਰਿਆਂ ਨੂੰ
ਗੱਲ ਦੱਸਣੀ):— ਇਹ ਗੱਲ ਪਰਦੇ ਦੀ ਹੈ। |
120. ਢਹੇ ਚੜ੍ਹਨਾ (ਕਾਬੂ ਆਉਣਾ,
ਚਲਾਕੀ ਵਿੱਚ ਫਸਣਾ):- ਤੂੰ ਦੁਸ਼ਮਣਾਂ ਦੇ ਢਹੇ ਚੜ੍ਹ ਕੇ ਘਰ ਵਿੱਚ
ਲੜਾਈ ਨਾ ਐਵੇਂ ਲੋਕਾਂ ਵਿੱਚ ਇਸ ਗੱਲ ਦੀ ਝੌਂਡੀ ਨਾ ਪਿੱਟਦਾ ਫਿਰੀਂ। |
121. ਢਕੀ ਰਿੱਝਣਾ (ਪਰਦਾ ਨਾ
ਲਾਹੁਣਾ, ਚੁੱਪਚਾਪ ਦੁੱਖ ਝੱਲੀ ਜਾਣਾ):– ਸਿਆਣੇ/ਸਮਝਦਾਰ
ਵਿਅਕਤੀ ਆਪਣੇ ਘਰ ਦੀ ਗੱਲ ਬਾਹਰ ਨਹੀਂ ਕੱਢਦੇ ਸਗੋਂ ਢਕੀ ਹੀ ਰਿੱਝਣ ਦਿੰਦੇ ਹਨ। |
122. ਢਾਰਸ ਬੱਝਣਾ (ਆਸ ਬੱਝਣੀ,
ਹੌਸਲਾ ਹੋਣਾ):— ਸਤਵੰਤ ਕੌਰ ਆਪਣੇ ਪਤੀ ਦੀ ਮੌਤ ਪਿੱਛੋਂ ਹੌਸਲਾ
ਛੱਡ ਕੇ ਬੈਠੀ ਸੀ ਪਰ ਹੁਣ ਪੁੱਤਰ ਦੇ ਨੌਕਰੀ ਲੱਗਣ ਨਾਲ ਉਸ ਨੂੰ ਕੁਝ ਢਾਰਸ ਬੱਝੀ ਹੈ। |
123. ਢੋਹ ਬਣਾਉਣਾ (ਤਰਕੀਬ ਜਾਂ
ਸਕੀਮ ਬਣਾਉਣੀ):— ਜੇਕਰ ਕੰਮ ਹੋਣਾ ਹੋਇਆ ਤਾਂ ਜ਼ਰੂਰ ਕੋਈ ਢੋਹ ਬਣ ਜਾਏਗਾ। |
124. ਤੱਕਲੇ ਵਰਗਾ ਸਿੱਧਾ ਹੋਣਾ
(ਕੋਈ ਨੁਕਸ ਨਾ ਰਹਿਣਾ):– ਉਹ ਪਹਿਲਾਂ ਬਹੁਤ ਵਿਗੜਿਆ ਹੋਇਆ ਸੀ ਪਰ ਹੁਣ ਹਾਲਾਤ ਦੇ ਥਪੇੜਿਆਂ
ਨੇ ਉਸ ਨੂੰ ਤੱਕਲੇ ਵਰਗਾ ਸਿੱਧਾ ਕਰ ਦਿੱਤਾ ਹੈ। |
125. ਤਾਲੋਂ ਬੇਤਾਲ ਹੋਣਾ
(ਕੁਰਾਹੇ ਪੈ ਜਾਣਾ):- ਜੇ ਤੂੰ ਤਾਲੋਂ ਬੇਤਾਲ ਹੋ ਗਿਆ ਤਾਂ ਤੇਰੇ ਗ਼ਰੀਬ ਮਾਪਿਆਂ ਦਾ ਕੀ
ਬਣੇਗਾ ਜਿਹੜੇ ਤੈਨੂੰ ਮਿਹਨਤਾਂ ਕਰ ਕਰ ਕੇ ਬੜੀ ਮੁਸ਼ਕਲ ਨਾਲ ਪੜ੍ਹਾ ਰਹੇ ਹਨ ? |
126. ਤਾੜੀ ਲਾ ਕੇ ਦੇਖਣਾ (ਇੱਕ
ਟੱਕ ਨੀਝ ਲਾ ਕੇ ਦੇਖਣਾ):– ਚੌਰ ਵਿਹੜੇ ਵਿੱਚ ਸੁੱਤੇ ਪਏ ਸ਼ਾਹ ਨੂੰ ਪਹਿਲਾਂ ਕੋਠੇ ਤੋਂ ਤਾੜੀ
ਲਾ ਕੇ ਦੇਖਦਾ ਰਿਹਾ ਤੇ ਫਿਰ ਹੌਲੀ-ਹੌਲੀ ਹੇਠਾਂ ਉੱਤਰ ਗਿਆ। |
127. ਤ੍ਰਾਹ ਨਿਕਲ ਜਾਣਾ (ਅਚਾਨਕ
ਡਰ ਜਾਣਾ):— ਇਕਦਮ ਕੰਧ ਡਿੱਗਣ ਕਾਰਨ ਮੇਰਾ ਤ੍ਰਾਹ ਨਿਕਲ ਗਿਆ। |
128. ਤਿੱਖੀ ਧਾਰ 'ਤੇ ਟੁਰਨਾ
(ਔਖਾ/ਮੁਸ਼ਕਲ ਕੰਮ ਕਰਨਾ)— ਹੌਸਲੇ ਨਾਲ ਹੀ ਤਿੱਖੀ ਧਾਰ 'ਤੇ ਤੁਰਿਆ ਜਾ
ਸਕਦਾ ਹੈ। |
129. ਤੀਲ੍ਹੀ ਲਾਉਣਾ (ਸ਼ਰਾਰਤ
ਨਾਲ ਲੜਾਈ-ਝਗੜਾ ਕਰਾਉਣਾ):- ਕਈ ਵਾਰੀ ਰਾਜਸੀ ਨੇਤਾ ਭੜਕਾਊ ਭਾਸ਼ਣ ਦੇ ਕੇ ਤੀਲ੍ਹੀ ਲਾ ਦਿੰਦੇ
ਹਨ ਅਤੇ ਆਪ ਇੱਕ ਪਾਸੇ ਹੋ ਜਾਂਦੇ ਹਨ। |
130. ਤੂੰ-ਤੂੰ ਮੈਂ-ਮੈਂ ਕਰਨਾ
(ਲੜਾਈ ਝਗੜਾ ਕਰਨਾ, ਮੰਦਾ ਬੋਲਣਾ)— ਅਜੇ ਤੱਕ
ਉਹਨਾਂ ਦਾ ਕੋਈ ਫ਼ੈਸਲਾ ਨਹੀਂ ਹੋਇਆ ਸਗੋਂ ਗੱਲ ਤੂੰ-ਤੂੰ ਮੈਂ-ਮੈਂ ਤੱਕ ਪਹੁੰਚ ਗਈ ਹੈ। |
131. ਤਰੇਲੀਆਂ ਛੁੱਟ ਪੈਣੀਆਂ
(ਬਹੁਤ ਡਰ ਜਾਂ ਸਹਿਮ ਜਾਣਾ):— ਕਈ ਅਧਿਆਪਕ ਏਨੇ ਸਖ਼ਤ ਹੁੰਦੇ ਹਨ ਕਿ ਉਹਨਾਂ ਨੂੰ ਦੇਖਦਿਆਂ ਹੀ
ਬੱਚਿਆਂ ਦੀਆਂ ਤਰੇਲੀਆਂ ਛੁੱਟ ਪੈਂਦੀਆਂ ਹਨ। |
132 . ਥੁੱਕ ਕੇ ਚੱਟਣਾ (ਇਕਰਾਰ
ਤੋਂ ਮੁਕਰਨਾ)— ਤੁਸੀਂ ਆਪਣੀ ਜ਼ਬਾਨ 'ਤੇ ਪੂਰੇ ਉੱਤਰੋ ;
ਥੁੱਕ ਕੇ ਚੱਟਣਾ ਤੁਹਾਨੂੰ ਸ਼ੋਭਾ ਨਹੀਂ ਦਿੰਦਾ। |
133. ਝੁੱਕੀਂ ਵੜੇ ਪਕਾਉਣਾ
(ਬਿਨਾਂ ਪੂੰਜੀ ਕਿਸੇ ਵੱਡੇ ਕੰਮ ਨੂੰ ਸਿਰੇ ਚਾੜ੍ਹਨ ਦੀਆਂ ਆਸਾਂ ਬੰਨ੍ਹਣੀਆਂ)— ਕੰਮ ਚਲਾਉਣ ਲਈ
ਤਾਂ ਪੂੰਜੀ ਦੀ ਲੋੜ ਹੈ, ਐਂਵੇਂ ਥੁੱਕੀਂ ਵੜ੍ਹੇ
ਨਹੀਂ ਪੱਕਦੇ। |
134. ਦੱਬੇ ਮੁਰਦੇ ਉਖੇੜਨਾ
(ਭੁੱਲੀਆਂ ਹੋਈਆਂ ਗੁੱਸੇ ਵਾਲੀਆਂ ਗੱਲਾਂ ਯਾਦ ਕਰਾਉਣੀਆਂ):– ਜੇ ਲੜਾਈ ਮਿਟਾਉਣੀ ਹੈ ਤਾਂ
ਪੁਰਾਣੀਆਂ ਗੱਲਾਂ ਛੱਡੋ। ਦੱਬੇ ਮੁਰਦੇ ਉਖੇੜਨ ਦਾ ਕੋਈ ਲਾਭ ਨਹੀਂ। |
135. ਦਮਗਜ਼ੇ ਮਾਰਨਾ (ਫੋਕੇ
ਡਰਾਵੇ ਦੇਣਾ):— ਤੂੰ ਐਵੇਂ ਦਮਗਜ਼ੇ ਨਾ ਮਾਰ। ਇੱਥੇ ਕੋਈ ਵੀ ਡਰਨ ਵਾਲਾ ਨਹੀਂ। ਤੇਰਾ ਭਲਾ ਇਸੇ
ਵਿੱਚ ਹੈ ਕਿ ਚੁੱਪ-ਚਾਪ ਚਲਾ ਜਾ। |
136. ਦਮੋਂ ਨਿਕਲਣਾ (ਬਹੁਤ ਥੱਕ
ਜਾਣਾ):- ਸਾਈਕਲ ਹੌਲ਼ੀ-ਹੌਲ਼ੀ ਚਲਾ। ਅਜੇ ਕਾਫ਼ੀ ਰਸਤਾ ਪਿਆ ਹੈ। ਸਾਈਕਲ ਤੇਜ਼ ਚਲਾਉਣ ਨਾਲ
ਤੂੰ ਛੇਤੀ ਦਮੋਂ ਨਿਕਲ ਜਾਵੇਗਾ। |
137. ਦਰ-ਦਰ ਦੀ ਖ਼ਾਕ ਛਾਣਨਾ (ਸਭ
ਦੀ ਖ਼ੁਸ਼ਾਮਦ ਕਰਨਾ)— ਉਸ ਵਿਚਾਰੇ ਨੂੰ ਤਾਂ ਆਪਣੀ ਰੋਜ਼ੀ ਲਈ ਦਰ-ਦਰ ਦੀ ਖ਼ਾਕ ਛਾਣਨੀ ਪੈਂਦੀ
ਹੈ। |
138. ਦਿਨ ਰਾਤ ਇੱਕ ਕਰਨਾ (ਬਹੁਤ
ਮਿਹਨਤ ਕਰਨੀ)— ਉਸ ਨੇ ਆਪਣੀ ਕਲਾਸ ਵਿੱਚੋਂ ਫ਼ਸਟ ਆਉਣ ਲਈ ਦਿਨ ਰਾਤ ਇੱਕ ਕਰ ਦਿੱਤਾ। |
139. ਦਿਲ ਤੋੜ ਦੇਣਾ (ਹੌਸਲਾ
ਢਾਹੁਣਾ):— ਤੁਹਾਡੀ ਇਸ ਗੱਲ ਨੇ ਤਾਂ ਮੇਰਾ ਦਿਲ ਹੀ ਤੋੜ ਦਿੱਤਾ ਹੈ। |
140. ਦਿਲ ਬਾਗ਼-ਬਾਗ਼ ਹੋ ਜਾਣਾ
(ਮਨ ਨੂੰ ਖ਼ੁਸ਼ੀ ਹੋਣੀ, ਹਿਰਦਾ ਖਿੜ ਜਾਣਾ):–
ਪ੍ਰਕਿਰਤੀ ਦੇ ਸੁੰਦਰ ਨਜ਼ਾਰੇ ਦੇਖ ਕੇ ਦਿਲ ਬਾਗ਼-ਬਾਗ਼ ਹੋ ਜਾਂਦਾ ਹੈ। |
141. ਦਿਲ ਮਸੋਸ ਕੇ ਰਹਿ ਜਾਣਾ
(ਸ਼ੋਕ ਜਾਂ ਚਿੰਤਾ ਨਾਲ ਠਠੰਬਰ ਜਾਣਾ):—ਆਪਣੇ ਰਿਸ਼ਤੇਦਾਰ ਦੀ ਮੌਤ ਦੀ ਖ਼ਬਰ ਸੁਣ ਕੇ ਉਹ ਦਿਲ
ਮਸੋਸ ਕੇ ਰਹਿ ਗਿਆ। |
142. ਦੁੱਧ ਪਾਣੀ ਵੱਖ ਕਰਨਾ
(ਪੂਰਾਇਨਸਾਫ਼ ਕਰਨਾ):— ਅੱਜ-ਕੱਲ੍ਹ ਅਦਾਲਤਾਂ ਦੇ ਦੁੱਧ ਪਾਣੀ ਵੱਖ ਕਰਨ ਨੂੰ ਉਡੀਕਦਿਆਂ ਤਾਂ
ਬੰਦਾ ਬੁੱਢਾ ਹੋ ਜਾਂਦਾ ਹੈ। |
143. ਧੱਜੀਆਂ ਉਡਾਉਣਾ (ਬਰਬਾਦ
ਕਰਨਾ):- ਅੱਜ-ਕੱਲ੍ਹ ਨਿਯਮਾਂ ਦੀ ਪਾਲਣਾ ਕਰਨ ਵਾਲੇ ਲੋਕਾਂ ਨਾਲੋਂ ਇਹਨਾਂ ਦੀਆਂ ਧੱਜੀਆਂ
ਉਡਾਉਣ ਵਾਲੇ ਲੋਕਾਂ ਦੀ ਗਿਣਤੀ ਜ਼ਿਆਦਾ ਹੈ। |
144. ਧਰਮ ਨਾ ਛੱਡਣਾ (ਆਪਣੇ
ਅਸੂਲਾਂ ’ਤੇ ਪੱਕੇ ਰਹਿਣਾ):— ਬਹਾਦਰ ਲੋਕ ਜਾਨ ਦਿੰਦੇ ਹਨ ਪਰ ਆਪਣਾ ਧਰਮ ਨਹੀਂ ਛੱਡਦੇ। ਜਾਂ
ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਨੇ ਜਾਨ ਦੇ ਦਿੱਤੀ ਪਰ ਧਰਮ ਨਾ ਛੱਡਿਆ। |
145. ਧਾਂਕ ਬਿਠਾਉਣਾ (ਦਬਦਬਾ
ਕਾਇਮ ਰੱਖਣਾ):- ਮਹਾਰਾਜਾ ਰਣਜੀਤ ਸਿੰਘ ਨੇ ਲਗਪਗ ਸਾਰੇ ਉੱਤਰੀ ਭਾਰਤ ਵਿੱਚ ਆਪਣੀ ਧਾਂਕ ਬਿਠਾਈ
ਹੋਈ ਸੀ। |
146. ਧੁਕ-ਧੁਕੀ ਲੱਗਣੀ (ਚਿੰਤਾ
ਲੱਗਣੀ):— ਜਿੰਨੀ ਦੇਰ ਉਪਰੇਸ਼ਨ ਹੋ ਕੇ ਮਰੀਜ਼ ਬਾਹਰ ਨਹੀਂ ਆ ਗਿਆ ਘਰ ਵਾਲਿਆਂ ਨੂੰ ਧੁਕ-ਧੁਕੀ
ਲੱਗੀ ਰਹੀ। |
147. ਨੱਸ-ਭੱਜ ਕਰਨੀ (ਔਖਿਆਂ ਹੋ
ਕੇ ਯਤਨ ਕਰਨੇ, ਕੋਸ਼ਸ਼ ਕਰਨੀ):— ਰਜਿੰਦਰ ਨੂੰ ਬੜੀ ਨੱਸ ਭੱਜ ਕਰਨ
ਦੇ ਬਾਵਜੂਦ ਵੀ ਨੌਕਰੀ ਨਹੀਂ ਮਿਲੀ। |
148. ਨੱਕੋ-ਨੱਕ ਭਰ ਜਾਣਾ (ਪੂਰੀ
ਤਰ੍ਹਾਂ ਭਰ ਜਾਣਾ):— ਉਸ ਨੇ ਗਲਾਸ ਦੁੱਧ ਨਾਲ ਨੱਕੋ-ਨੱਕ ਭਰ ਦਿੱਤਾ। |
149. ਨੰਗੇ ਧੜ ਲੜਨਾ (ਕਿਸੇ
ਮੁਸੀਬਤ ਦਾ ਇੱਕਲਿਆਂ ਹੀ ਪੂਰੇ ਹੌਸਲੇ/ਹਿੰਮਤ ਨਾਲ ਮੁਕਾਬਲਾ ਕਰਨਾ):- ਬੰਤਾ ਸਿੰਘ ਬੜੇ ਹੌਸਲੇ
ਵਾਲਾ ਹੈ। ਉਹ ਕਿਸੇ ਵੀ ਮੁਸ਼ਕਲ ਤੋਂ ਘਬਰਾਉਂਦਾ ਨਹੀਂ ਸਗੋਂ ਨੰਗੇ ਧੜ ਲੜਦਾ ਹੈ। |
150. ਨਹਿਲੇ 'ਤੇ ਦਹਿਲਾ ਮਾਰਨਾ
(ਵਿਰੋਧੀ ਨੂੰ ਮਾਤ ਪਾਉਣਾ, ਵਧ-ਚੜ੍ਹ ਕੇ ਜਵਾਬ
ਦੇਣਾ):— ਅੱਜ-ਕੱਲ੍ਹ ਤਾਂ ਨਹਿਲੇ ’ਤੇ ਦਹਿਲਾ ਮਾਰਿਆਂ ਹੀ ਸਰਦਾ ਹੈ; ਨਹੀਂ ਤਾਂ ਲੋਕ
ਲੁੱਟ ਕੇ ਖਾ ਜਾਣ। |
151. ਨੰਨਾ ਫੜ੍ਹਨਾ (ਨਾਂਹ ਕਰੀ
ਜਾਣੀ)— ਐਂਵੇਂ ਨੰਨਾਂ ਹੀ ਨਾ ਫੜੀ ਜਾ, ਕਦੇ ਕਿਸੇ ਦੀ
ਗੱਲ ਮੰਨ ਵੀ ਲਈਦੀ ਹੈ | |
152. ਨਿੰਮੋਝੂਣਾ ਹੋਣਾ (ਹਾਰ
ਪਿੱਛੋਂ ਉਦਾਸ ਹੋ ਜਾਣਾ):- ਤੂੰ ਨਿੰਮੋਝੂਣਾ ਨਾ ਹੋ ਸਗੋਂ ਹੌਸਲਾ ਰੱਖ। ਅਗਲੀ ਵਾਰ ਗੱਲ ਬਣ
ਜਾਏਗੀ। |
153. ਨੌ ਬਰ ਨੌਂ ਹੋਣਾ
(ਸਿਹਤਮੰਦ ਹੋਣਾ)— ਚੰਗੇ ਜਿਹੇ ਡਾਕਟਰ ਕੋਲੋਂ ਦਵਾਈ ਲੈ ਅਤੇ ਛੇਤੀ ਨੌਂ ਬਰ ਨੌਂ ਹੋ ਕੇ ਡਿਊਟੀ
'ਤੇ ਆ |
154. ਪਸੀਨੇ ਦੀ ਥਾਂ ਲਹੂ
ਡੋਲ੍ਹਣਾ (ਥੋੜ੍ਹੀ ਤਕਲੀਫ਼ ਵਿੱਚ ਵੀ ਬਹੁਤੀ ਕੁਰਬਾਨੀ ਕਰਨੀ):— ਸੱਚੇ ਦੋਸਤ ਤਾਂ ਆਪਣ
ਮਿੱਤਰਾਂ ਲਈ ਪਸੀਨੇ ਦੀ ਥਾਂ ਲਹੂ ਡੋਲ੍ਹਦੇ ਹਨ। |
155. ਪਹਾੜ ਨਾਲ ਟੱਕਰ ਲਾਉਣਾ
(ਕਿਸੇ ਤਕੜੇ ਨਾਲ ਦੁਸ਼ਮਣੀ ਪਾਉਣੀ):- ਉਸ ਨੇ ਮਾਲਕ ਦਾ ਵਿਰੋਧ ਕਰ ਕੇ ਪਹਾੜ ਨਾਲ ਟੱਕਰ ਲਾਈ
ਹੈ। |
156. ਪੱਗ ਨੂੰ ਹੱਥ ਪਾਉਣਾ
(ਬੇਇਜ਼ਤੀ ਕਰਨੀ, ਇੱਜ਼ਤ ਲਾਹੁਣ ਦਾ ਯਤਨ
ਕਰਨਾ):- ਸਿਆਣਾ ਵਿਅਕਤੀ ਕਿਸੇ ਦੀ ਪੱਗ ਨੂੰ ਹੱਥ ਨਹੀਂ ਪਾਉਂਦਾ । |
157. ਪੱਥਰ ਚੱਟ ਕੇ ਮੁੜਨਾ (ਠੋਕ
ਖਾ ਕੇ ਮੁੜਨਾ, ਅੰਤ ਦੇਖ ਕੇ ਮੁੜਨਾ)— ਜਾਣ ਦਿਓ, ਉਹ ਜਵਾਨੀ ਦੇ
ਜੋਸ਼ ਵਿੱਚ ਜਾ ਰਿਹਾ ਹੈ।ਆਪੇ ਪੱਥਰ ਚੱਟ ਕੇ ਮੁੜ ਆਵੇਗਾ। |
158, ਪੱਥਰਾਂ ਨੂੰ ਰੁਆ ਦੇਣਾ
(ਕਠੋਰ ਦਿਲਾਂ ਨੂੰ ਵੀ ਪਿਘਲਾ ਦੇਣਾ);— ਉਸ ਦੀ ਦਰਦਨਾਕ
ਵਿੱਥਿਆ ਨੇ ਤਾਂ ਪੱਥਰਾਂ ਨੂੰ ਵੀ ਰੁਆ ਦਿੱਤਾ। |
159. ਪੱਲਾ ਫੜਨਾ (ਆਸਰਾ ਲੈਣਾ)—
ਕਿਸੇ ਚੰਗੇ ਜਿਹੇ ਬੰਦੇ ਦਾ ਹੀ ਪੱਲਾ ਫੜੀ।ਐਵੇਂ ਹਰ ਇੱਕ ਅੱਗੇ ਦੁੱਖ ਫੋਲਣ ਦਾ ਕੋਈ ਲਾਭ
ਨਹੀਂ। |
160. ਪਾਣੀ-ਪਾਣੀ ਹੋਣਾ (ਬਹੁਤ
ਸ਼ਰਮਿੰਦਾ ਹੋਣਾ):- ਜਦ ਮਾਲਕ ਨੂੰ ਨੌਕਰ ਦੀ ਚੋਰੀ ਦਾ ਪਤਾ ਲੱਗ ਗਿਆ ਤਾਂ ਨੌਕਰ ਪਾਣੀ-ਪਾਣੀ
ਹੋ ਗਿਆ। |
161. ਪਾਣੀ ਰਿੜਕਣਾ (ਕੋਈ ਲਾਭ
ਨਾ ਹੋਣਾ, ਵਿਅਰਥ ਮਿਹਨਤ ਕਰਨੀ)— ਇਸ ਕੰਮ ਵਿੱਚ ਮੈਨੂੰ ਕੋਈ
ਲਾਭ ਨਹੀਂ ਹੋਇਆ। ਇਹ ਤਾਂ ਪਾਣੀ ਰਿੜਕਣ ਵਾਲੀ ਹੀ ਗੱਲ ਹੋਈ। |
162. ਪਿੱਠ ਠੋਕਣੀ (ਸ਼ਹਿ
ਦੇਣੀ):– ਸ਼ਰੀਕਾਂ ਨੇ ਛੋਟੇ ਭਰਾ ਦੀ ਪਿੱਠ ਠੋਕ ਕੇ ਵੱਡੇ ਨਾਲ ਲੜਾ ਦਿੱਤਾ। |
163. ਪੇਟ 'ਤੇ ਪੱਥਰ
ਬੰਨ੍ਹਣਾ (ਭੁੱਖ ਕੱਟਣੀ):—ਗ਼ਰੀਬ ਮਾਂ ਨੇ ਆਪਣੇ ਪੇਟ 'ਤੇ ਪੱਥਰ ਬੰਨ੍ਹ
ਕੇ ਆਪਣੇ ਬੱਚਿਆਂ ਦੀ ਪਾਲਣਾ ਕੀਤੀ। |
164. ਪੈਂਤੜਾ ਬਦਲਣਾ (ਨਵੀਂ
ਚਲਾਕੀ ਖੇਡਣਾ):— ਅੱਜ-ਕੱਲ੍ਹ ਦੀ ਦੁਨੀਆਂ ਵਿੱਚ ਸਥਿਤੀ ਅਨੁਸਾਰ ਪੈਂਤੜਾ ਬਦਲਣ ਵਾਲਾ ਹੀ
ਕਾਮਯਾਬ ਹੁੰਦਾ ਹੈ। |
165. ਪੋਚੇ ਪਾਉਣਾ (ਅਸਲੀਅਤ ਨੂੰ
ਛੁਪਾਉਣ ਲਈ ਇੱਧਰ-ਉੱਧਰ ਦੀਆਂ ਗੱਲਾਂ ਕਰਨੀਆਂ):— ਜਿਹੜੇ ਮਾਪੇ ਆਪਣੇ ਬੱਚਿਆਂ ਦੇ ਭੈੜੇ ਕੰਮਾਂ
'ਤੇ ਪੋਚੇ ਪਾਉਂਦੇ ਹਨ ਉਹਨਾਂ ਨੂੰ ਅੰਤ ਪਛਤਾਉਣਾ ਪੈਂਦਾ ਹੈ। |
166. ਫੁੱਟੀ ਅੱਖ ਨਾ ਭਾਉਣਾ
(ਬਿਲਕੁਲ ਚੰਗਾ ਨਾ ਲੱਗਣਾ):— ਸਾਡੇ ਦੇਸ ਦੀ ਤਰੱਕੀ ਕਈ ਦੇਸਾਂ ਨੂੰ ਫੁੱਟੀ ਅੱਖ ਨਹੀਂ
ਭਾਉਂਦੀ। |
|
167. ਫੁੱਲ ਦੀ ਨਾ ਲਾਉਣਾ
(ਗੁੱਸੇ ਤੱਕ ਨਾ ਹੋਣਾ):— ਪਿਉ ਨੇ ਭਾਵੇਂ ਆਪਣੇ ਇਕਲੌਤੇ ਪੁੱਤਰ ਨੂੰ ਲਾਡ ਨਾਲ ਪਾਲਿਆ ਸੀ ਤੇ
ਕਦੇ ਫੁੱਲ ਦੀ ਵੀ ਨਹੀਂ ਸੀ ਲਾਈ ਪਰ ਅਧਿਆਪਕ ਨੇ ਉਸ ਨੂੰ ਮਾੜੀ ਜਿਹੀ ਗ਼ਲਤੀ 'ਤੇ ਖ਼ੂਬ
ਕੁੱਟਿਆ। |
168. ਬਗਾਨੀ ਛਾਹ 'ਤੇ ਮੁੱਛਾਂ
ਮੁਨਾਉਣੀਆਂ (ਕਿਤੋਂ ਮਿਲਣ ਵਾਲ਼ੀ ਦੌਲਤ ਦੀ ਆਸ 'ਤੇ ਆਪਣੀ ਦੌਲਤ
ਵਧੀਕ ਖ਼ਰਚ ਲੈਣੀ)— ਐਵੇਂ ਬਗਾਨੀ ਛਾਹ ’ਤੇ ਮੁੱਛਾਂ ਨਾ ਮੁਨਾਈਂ। ਜਦੋਂ ਉਹ ਪੈਸੇ ਦੇਵੇਗਾ
ਉਦੋਂ ਹੀ ਖ਼ਰਚਾ ਕਰੀਂ।ਜਾਂ ਆਪਣੇ ਕੋਲੋਂ ਖ਼ਰਚਾ ਕਰ ਕੇ ਕਿਤੇ ਬਗਾਨੀ ਛਾਹ ’ਤੇ ਮੁੱਛਾਂ ਨਾ
ਮੁਨਾ ਬੈਠੀ। |
169. ਬਲਦੀ ਅੱਗ ਵਿੱਚ ਪੈਣਾ
(ਵੱਧ ਤੋਂ ਵੱਧ ਮੁਸੀਬਤ ਸਹਾਰਨ ਲਈ ਤਿਆਰ ਹੋਣਾ):— ਇਹ ਮੁਸੀਬਤ ਸਹੇੜ ਕੇ ਤਾਂ ਤੁਸੀਂ ਬਲਦੀ
ਅੱਗ ਵਿੱਚ ਪੈਣ ਵਾਲੀ ਗੱਲ ਕੀਤੀ ਹੈ। |
170. ਬਾਹਾਂ ਭੱਜਣਾ (ਭਰਾਵਾਂ ਦਾ
ਮਰ ਜਾਣਾ)— ਭਰਾ ਆਪਣੀਆਂ ਬਾਹਾਂ ਹੁੰਦੇ ਹਨ ਜੋ ਦੁੱਖ-ਸੁੱਖ ਵਿੱਚ ਕੰਮ ਆਉਂਦੇ ਹਨ। ਇਸੇ ਲਈ
ਭਰਾਵਾਂ ਦੀ ਮੌਤ ਬਾਹਾਂ ਭੱਜ ਜਾਣ ਵਾਲੀ ਗੱਲ ਹੁੰਦੀ ਹੈ। |
171. ਬੁੱਕਲ ਵਿੱਚ ਰੋੜੀ ਭੰਨਣਾ
(ਲੂਕ ਕੇ ਕੰਮ ਕਰਨਾ):– ਸ਼ਰੀਕਾਂ ਦਾ ਕੋਈ ਭਰੋਸਾ ਨਹੀਂ, ਬੁੱਕਲ ਵਿੱਚ
ਰੋੜੀ ਭੰਨਣੀ ਹੀ ਠੀਕ ਹੈ।ਜਾਂ ਯਾਰ ਤੂੰ ਤਾਂ ਕਿਸੇ ਕੰਮ ਦਾ ਪਤਾ ਹੀ ਨਹੀਂ ਲੱਗਣ ਦਿੰਦਾ ;
ਹਮੇਸ਼ਾਂ ਬੁੱਕਲ ਵਿੱਚ ਹੀ ਰੋੜੀ ਭੰਨਦਾ ਏਂ। |
172. ਬੁਰਾ ਬਣਨਾ (ਖ਼ਾਹਮਖ਼ਾਹ
ਦੋਸ਼ੀ ਠਹਿਰਾਇਆ ਜਾਣਾ):- ਇਹ ਤੁਹਾਡਾ ਆਪਸੀ ਝਗੜਾ ਹੈ।ਮੈਂ ਵਿੱਚ ਆ ਕੇ ਬੁਰਾ ਕਿਉਂ ਬਣਾ ! |
173. ਬੇੜਾ ਪਾਰ ਕਰਨਾ (ਸਫਲਤਾ
ਬਖ਼ਸ਼ਣੀ)— ਰੱਬ ਨੇ ਹੀ ਸਭ ਦਾ ਬੇੜਾ ਪਾਰ ਕਰਨਾ ਹੈ। |
174. ਬੇੜੀਆਂ ਵਿੱਚ ਵੱਟੇ ਪਾਉਣੇ
(ਬਰਬਾਦੀ ਦਾ ਮੁੱਢ ਬੰਨ੍ਹਣਾ):— ਕਈ ਵਾਰ ਮਾਪੇ ਹੀ ਬੱਚਿਆਂ ਨੂੰ ਗ਼ਲਤ ਪਾਸੇ ਲਾ ਕੇ ਉਹਨਾਂ
ਦੀਆਂ ਬੇੜੀਆਂ ਵਿੱਚ ਵੱਟੇ ਪਾ ਦਿੰਦੇ ਹਨ। |
175. ਭੰਗ ਭੁੱਜਣੀ (ਭੁੱਖ-ਨੰਗ
ਹੋਣੀ)— ਕੁਝ ਸਾਲ ਪਹਿਲਾਂ ਤਾਂ ਉਹਨਾਂ ਦੇ ਘਰ ਵਿੱਚ ਭੰਗ ਭੁੱਜਦੀ ਸੀ ਪਰ ਹੁਣ ਉਹਨਾਂ |
ਕੋਲ ਏਨਾ ਪੈਸਾ ਕਿੱਥੋਂ ਆ ਗਿਆ ? |
176. ਭੱਠ ਝੋਕਣਾ (ਨਿਗੂਣਾ ਕੰਮ
ਕਰਨਾ):—ਤੂੰ ਇਹ ਕੀ ਭੱਠ ਝੋਕ ਰਿਹਾ ਏਂ ? ਕੋਈ ਚੱਜ ਦਾ ਕੰਮ
ਕਰ। |
177. ਭੜਥੂ ਪਾਉਣਾ (ਤਰਥੱਲੀ
ਮਚਾਉਣੀ):- ਜਦ ਵਿਦਿਆਰਥੀਆਂ ਦੀ ਗੱਲ ਨਾ ਮੰਨੀ ਗਈ ਤਾਂ ਉਹਨਾਂ ਨੇ ਕਾਲਜ ਵਿੱਚ ਭੜਥੂ ਪਾ
ਦਿੱਤਾ। |
178. ਭਿੱਜੀ ਬਿੱਲੀ ਬਣ ਜਾਣਾ
(ਦੜ ਵੱਟ ਲੈਣਾ):— ਭਿੱਜੀ ਬਿੱਲੀ ਬਣ ਕੇ ਗੁਜ਼ਾਰਾ ਕਰੀ ਜਾਓ, ਜ਼ਰੂਰ ਚੰਗੇ ਦਿਨ
ਆਉਣਗੇ। |
179. ਭੁੱਜੇ ਦਾਣੇ ਉੱਗਣਾ
(ਪੁੱਠੇ ਕੰਮ ਵੀ ਰਾਸ ਹੋ ਜਾਣੇ):- ਦਲਜੀਤ ਏਨਾ ਖ਼ੁਸ਼ਕਿਸਮਤ ਹੈ ਕਿ ਉਸ ਦੇ ਭੁੱਜੇ ਦਾਣੇ ਵੀ
ਉੱਗਦੇ ਜਾਂਦੇ ਹਨ ਪਰ ਸਾਡੇ ਤਾਂ ਚੰਗੇ-ਭਲੇ ਕੰਮ ਵੀ ਵਿਗੜਦੇ ਜਾਂਦੇ ਹਨ। |
180. ਭੁੰਨੇ ਤਿੱਤਰ ਉਡਾਉਣਾ
(ਅਣਹੋਣੀ ਗੱਲ ਕਰਨਾ):- ਤੁਸੀਂ ਜਿਹੜਾ ਕੰਮ ਕਰਨ ਲੱਗੇ ਹੋ ਉਹ ਕਦੇ ਸਿਰੇ ਨਹੀਂ ਲੱਗ ਸਕਦਾ। ਇਹ
ਤਾਂ ਭੁੰਨੇ ਤਿੱਤਰ ਉਡਾਉਣ ਵਾਲੀ ਗੱਲ ਹੈ। |
181. ਭੂਤ ਸਵਾਰ ਹੋਣਾ (ਕਿਸੇ
ਵਿਚਾਰ ਵਿੱਚ ਅੰਨ੍ਹਿਆਂ ਹੋਣਾ, ਕਾਮ/ਕ੍ਰੋਧ ਦਾ ਜ਼ੋਰ
ਹੋਣਾ):— ਪਤਾ ਨਹੀਂ ਉਹਦੇ ਸਿਰ 'ਤੇ ਕੀ ਭੂਤ ਸਵਾਰ ਹੋਇਆ,
ਉਹਨੇ ਆਪਣੀ ਪਤਨੀ ਦੇ ਮਰਨ 'ਤੇ ਪੰਜਾਹ ਸਾਲਾਂ
ਦੀ ਉਮਰ ਵਿੱਚ ਵੀ ਦੂਜਾ ਵਿਆਹ ਕਰਵਾ ਲਿਆ। |
182. ਮੱਥਾ ਠਣਕਣਾ (ਸ਼ੱਕ
ਪੈਣਾ):— ਮੇਰਾ ਤਾਂ ਦੇਖਦਿਆਂ ਹੀ ਮੱਥਾ ਠਣਕ ਪਿਆ ਸੀ ਕਿ ਕੋਈ ਗੜਬੜ ਜ਼ਰੂਰ ਹੈ। |
183. ਮੱਥਾ ਫੜ ਕੇ ਬਹਿਣਾ
(ਹੌਸਲਾ ਛੱਡ ਦੇਣਾ, ਘਬਰਾ ਜਾਣਾ):- ਨੁਕਸਾਨ
ਤਾਂ ਜਿਹੜਾ ਹੋਣਾ ਸੀ ਹੋ ਗਿਆ ਪਰ ਹੁਣ ਮੱਥਾ ਫੜ ਕੇ ਗੁਜ਼ਾਰਾ ਨਹੀਂ ਹੋਣਾ। |
184. ਮੱਥਾ ਮਾਰਨਾ (ਭਕਾਈ ਕਰਨੀ,
ਸਮਝਾਉਣ ਦਾ ਯਤਨ ਕਰਨਾ):– ਮੈਂ ਉਸ ਨਾਲ ਬੜਾ ਮੱਥਾ ਮਾਰਿਆ ਪਰ ਉਸ
ਦੇ ਪੱਲੇ ਕੁਝ ਵੀ ਨਾ ਪਿਆ। |
185. ਮਨ ਮਾਰਨਾ (ਮਨ ਦੀਆਂ
ਖ਼ਾਹਸ਼ਾਂ ਨੂੰ ਰੋਕਣਾ):– ਅਜੇ ਵੀ ਜੇ ਗੁਰਦੀਪ ਮਨ ਮਾਰ ਕੇ ਪੜ੍ਹਾਈ ਕਰੇ ਤਾਂ ਪਾਸ ਹੋ ਸਕਦਾ
ਹੈ। |
186. ਮਾਤ ਪਾਉਣਾ (ਪਿੱਛੇ
ਪਾਉਣਾ)— ਤੁਸੀਂ ਤਾਂ ਹਰ ਕੰਮ ਵਿੱਚ ਹੀ ਦੂਜੇ ਨੂੰ ਮਾਤ ਪਾਉਣ ਦੀਆਂ ਸਕੀਮਾਂ ਬਣਾਉਂਦੇ ਰਹਿੰਦੇ
ਹੋ। |
187. ਮੂੰਹ ਚਿੱਤ ਲੱਗਣਾ (ਸੁੰਦਰ
ਹੋਣ ਕਾਰਨ ਪਸੰਦ ਆਉਣਾ, ਮਿਲਣ-ਗਿਲਣ ਵਾਲਾ ਹੋਣਾ):—
ਜਦੋਂ ਬੱਚੇ ਸੋਹਣੇ ਤੇ ਸਿਹਤਮੰਦ ਹੋਣ ਤਾਂ ਚੰਗੇ ਮੂੰਹ ਚਿੱਤ ਲੱਗਦੇ ਹਨ। |
188. ਮੂੰਹ ਵਿੱਚ ਉਂਗਲਾਂ ਪਾਉਣਾ
(ਬਹੁਤ ਹੈਰਾਨ ਹੋਣਾ):— ਉਸ ਦੀ ਅਕਲ ਦੇ ਕਰਤੱਵ ਦੇਖ ਕੇ ਹਰ ਕੋਈ ਮੂੰਹ ਵਿੱਚ ਉਂਗਲਾਂ ਪਾਉਂਦਾ
ਹੈ। |
189. ਮੌਤ ਦੇ ਘਾਟ ਉਤਾਰਨਾ
(ਜਾਨੋ ਮਾਰ ਦੇਣਾ)— ਨੌਕਰ ਨੇ ਆਪਣੇ ਜ਼ਾਲਮ ਮਾਲਕ ਨੂੰ ਮੌਤ ਦੇ ਘਾਟ ਉਤਾਰ ਦਿੱਤਾ | |
190. ਰਗ-ਰਗ ਤੋਂ ਜਾਣੂ ਹੋਣਾ
(ਪੂਰੀ ਤਰ੍ਹਾਂ ਭੇਤੀ ਹੋਣਾ)— ਉਹ ਮੇਰੇ ਨਾਲ ਝੂਠ ਨਹੀਂ ਬੋਲ ਸਕਦਾ।ਮੈਂ ਉਸ ਦੀ ਰਗ- ਰਗ ਤੋਂ
ਜਾਣੂ ਹਾਂ। |
191. ਰੰਗ ਬੰਨ੍ਹਣਾ (ਰੌਣਕ
ਲਾਉਣੀ)— ਲੋਕ-ਗੀਤ ਗਾਉਣ ਵਾਲਿਆਂ ਨੇ ਚੰਗਾ ਰੰਗ ਬੰਨ੍ਹਿਆ। |
192. ਰੰਗ-ਰਲੀਆਂ ਮਨਾਉਣਾ
(ਐਸ਼-ਇਸ਼ਰਤ ਕਰਨਾ):— ਜਿਹੜੇ ਹਾਕਮ ਰੰਗ-ਰਲੀਆਂ ਮਨਾਉਣ ਵਿੱਚ ਹੀ ਲੱਗੇ ਰਹਿੰਦੇ ਹਨ ਉਹਨਾਂ ਦਾ
ਰਾਜ ਜਾਂਦਾ ਰਹਿੰਦਾ ਹੈ। |
193. ਰਾਈ ਦਾ ਪਹਾੜ ਬਣਾਉਣਾ
(ਗੱਲ ਨੂੰ ਵਧਾ ਚੜ੍ਹਾ ਕੇ ਦੱਸਣਾ)— ਗੱਲ ਤਾਂ ਕੁਝ ਵੀ ਨਹੀਂ ਸੀ। ਤੁਸੀਂ ਤਾਂ ਐਵੇਂ ਰਾਈ ਦਾ
ਪਹਾੜ ਬਣਾ ਦਿੱਤਾ ਹੈ। |
194. ਰਾਤ-ਦਿਨ ਇੱਕ
ਕਰਨਾ (ਬਹੁਤ ਮਿਹਨਤ ਕਰਨੀ):— ਰਾਤ-ਦਿਨ ਇੱਕ ਕਰ ਕੇ ਉਹ ਸਲਾਨਾ ਪਰੀਖਿਆ ਵਿੱਚੋਂ ਚੰਗੇ ਨੰਬਰ
ਲੈ ਗਿਆ। |
195. ਲਹੂ ਨਾਲ ਹੱਥ ਰੰਗਣਾ
(ਜ਼ੁਲਮ ਕਰਨਾ, ਖ਼ੂਨ ਕਰਨਾ):- ਭਾਰਤੀਆਂ ਦੇ ਲਹੂ ਨਾਲ ਹੱਥ ਰੰਗਣ
ਵਾਲੇ ਅੰਗਰੇਜ਼ਾਂ ਨੂੰ ਅੰਤ ਮੂੰਹ ਦੀ ਖਾਣੀ ਪਈ। |
196. ਲਕੀਰ ਦੇ ਫ਼ਕੀਰ ਹੋਣਾ (ਪੁਰਾਣੀਆਂ
ਲੀਹਾਂ 'ਤੇ ਚੱਲਣਾ, ਪੁਰਾਣੇ
ਰਸਮਾਂ-ਰਿਵਾਜਾਂ ਨੂੰ ਨਾ ਛੱਡਣਾ):— ਅੱਜ-ਕੱਲ੍ਹ ਲਕੀਰ ਦਾ ਫ਼ਕੀਰ ਹੋ ਕੇ ਗੱਲ ਨਹੀਂ ਬਣਦੀ। |
197 . ਲੱਲਾ ਭੱਭਾ ਕਰਨਾ (ਲਾਰਾ
ਲਾਉਣਾ, ਝੂਠੀਆਂ ਆਸਾਂ ਬਨ੍ਹਾਉਣਾ):- ਪਹਿਲਾਂ ਤਾਂ ਉਹ ਬੜੇ
ਜੋਸ਼ ਨਾਲ ਕਹਿੰਦਾ ਸੀ ਕਿ ਉਹ ਜ਼ਰੂਰ ਕੰਮ ਕਰਵਾ ਦਵੇਗਾ ਪਰ ਹੁਣ ਉਹ ਲੱਲਾ ਭੱਭਾ ਕਰਨ ਲੱਗ ਪਿਆ
ਹੈ। |
198. ਲਾਹ-ਪਾਹ ਕਰਨੀ (ਝਾੜ-ਝੰਬ
ਕਰਨੀ):— ਉਸ ਦੀ ਜਿੰਨੀ ਮਰਜ਼ੀ ਲਾਹ-ਪਾਹ ਕਰ ਲਓ ਪਰ ਉਸ 'ਤੇ ਕੋਈ ਅਸਰ
ਨਹੀਂ ਹੁੰਦਾ। |
199. ਲੋਹੇ ਦਾ ਥਣ ਹੋਣਾ (ਪੱਥਰ
ਦਿਲ ਹੋਣਾ):— ਮਿੱਲ-ਮਾਲਕ ਤਾਂ ਲੋਹੇ ਦਾ ਥਣ ਹੈ। ਉਸ ਕੋਲੋਂ ਕੀ ਆਸ ਰੱਖਦੇ ਹੋ ! |
200. ਵਕਤ ਨੂੰ ਧੱਕਾ ਦੇਣਾ (ਔਖੇ
ਹੋ ਕੇ ਸਮਾਂ ਬਿਤਾਉਣਾ):— ਵਿਚਾਰਾ ਬਚਨਾ ਤਾਂ ਵਕਤ ਨੂੰ ਧੱਕਾ ਦੇ ਰਿਹਾ ਹੈ। ਹੁਣ ਉਸ ਤੋਂ
ਕੰਮ-ਕਾਰ ਤਾਂ ਕੋਈ ਹੁੰਦਾ ਨਹੀਂ। |
201. ਵਾ ਦਾ ਰੁਖ਼ ਵੇਖਣਾ
(ਜ਼ਮਾਨੇ ਦੀ ਚਾਲ ਵੇਖਣਾ):— ਅੱਜ-ਕੱਲ੍ਹ ਦੀ ਦੁਨੀਆਂ ਵਿੱਚ ਉਹੀ ਸਫਲ ਹੈ ਜਿਹੜਾ ਵਾ ਦਾ ਰੁਖ਼
ਵੇਖ ਕੇ ਚੱਲਦਾ ਹੈ। |
202. ਵਿਗੜੀ ਤਾਣੀ ਸੁਲਝਾਣਾ
(ਵਿਗੜੇ ਕੰਮ ਸੰਵਾਰਨਾ):— ਅਗਾਂਹ ਦੀ ਤਾਂ ਬਾਅਦ ਵਿੱਚ ਸੋਚਣਾ, ਪਹਿਲਾਂ ਵਿਗੜੀ
ਤਾਣੀ ਤਾਂ ਸੁਲਝਾ ਲਓ। |
203. ਵੇਖ ਕੇ ਭੁੱਖ ਲਹਿਣੀ
(ਬਹੁਤ ਸੋਹਣਾ ਲੱਗਣਾ):— ਬੰਤੀ ਦੀ ਨੂੰਹ ਨੂੰ ਦੇਖ ਕੇ ਤਾਂ ਭੁੱਖ ਲਹਿੰਦੀ ਹੈ। |
0 Comments