Punjabi Story, Essay on "ਪਿਆਸਾ ਕਾਂ " "Thirsty Crow" for Class 7, 8, 9, 10 and 12 Students.

ਪਿਆਸਾ ਕਾਂ 
Thirsty Crow


ਇਕ ਵਾਰੀ ਦੀ ਗੱਲ ਹੈ ਕਿ ਜੇਠ-ਹਾੜ ਦੀ ਤਿੱਖੀ ਧੁੱਪ ਸੀ। ਇਕ ਕਾਂ ਬੜਾ ਪਿਆਸਾ ਸੀ। ਉਹ ਬੜੀ ਦੇਰ ਤੋਂ ਪਾਣੀ ਦੀ ਤਲਾਸ਼ ਵਿਚ ਉੱਡ ਰਿਹਾ ਸੀ, ਪਰ ਉਸ ਨੂੰ ਕਿਤੇ ਵੀ ਪਾਣੀ ਨਹੀਂ ਮਿਲ ਰਿਹਾ ਸੀ। ਉਹ ਉੱਡਦਾ-ਉੱਡਦਾ ਇਕ ਪਿੰਡ ਵਿਚ ਪਹੁੰਚ ਗਿਆ, ਜਿੱਥੇ ਉਸ ਨੂੰ ਇਕ ਘੜਾ ਦਿੱਸਿਆ। ਉਸ ਦੇ ਮਾੜੇ ਕਰਮ ਕਿ ਉਸ ਘੜੇ ਵਿਚ ਪਾਣੀ ਤਾਂ ਸੀ, ਪਰ ਬਹੁਤ ਥੋੜ੍ਹਾ। ਕਾਂ ਉਦਾਸ ਹੋ ਗਿਆ। ਘੜੇ ਦੇ ਕੋਲ ਨਿੱਕੀਆਂ-ਨਿੱਕੀਆਂ ਰੋੜੀਆਂ ਪਈਆਂ ਹੋਈਆਂ ਸਨ। ਉਸ ਦੇ ਦਿਮਾਗ ਵਿਚ ਇਕ ਜੁਗਤ ਆਈ। ਉਹ ਰੋੜੀਆਂ ਨੂੰ ਇਕ-ਇਕ ਕਰਕੇ ਆਪਣੀ ਚੁੰਝ ਨਾਲ ਘੜੇ ਵਿਚ ਸੁੱਟਣ ਲੱਗਾ। ਹੌਲੀ-ਹੌਲੀ ਪਾਣੀ ਉੱਪਰ ਉੱਠਦਾ ਰਿਹਾ। ਇਹ ਵੇਖ ਕੇ ਕਾਂ ਬਹੁਤ ਖੁਸ਼ ਹੋਇਆ। ਜਦ ਪਾਣੀ ਪੂਰੀ ਤਰ੍ਹਾਂ ਉੱਪਰ ਆ ਗਿਆ ਤਾਂ ਕਾਂ ਨੇ ਖੁਸ਼ੀ-ਖੁਸ਼ੀ ਆਪਣੀ ਪਿਆਸ ਬੁਝਾਈ ਤੇ ਉੱਡ ਗਿਆ।

ਸਿੱਖਿਆ—ਲੋੜ ਕਾਢ ਦੀ ਮਾਂ (ਜਨਨੀ) ਹੈ।



Post a Comment

0 Comments