ਇਮਾਨਦਾਰੀ ਸਭ ਤੋਂ ਵਧੀਆ ਨੀਤੀ ਹੈ
Honesty is the best policy
ਇਕ ਵਾਰੀ ਦੀ ਗੱਲ ਹੈ ਕਿ ਇਕ ਨਦੀ ਕਿਨਾਰੇ ਇਕ ਰੁੱਖ ਉੱਤੇ ਇਕ ਘੁੱਗੀ ਬੈਠੀ ਹੋਈ ਸੀ। ਨਦੀ ਬੜੀ ਤੇਜ਼ ਗਤੀ ਨਾਲ ਵੱਗ ਰਹੀ ਸੀ। ਨਦੀ ਦੀਆਂ ਲਹਿਰਾਂ ਵੇਖ-ਵੇਖ ਘੁੱਗੀ ਬੜੀ ਖੁਸ਼ ਹੋ ਰਹੀ ਸੀ। ਅਚਾਨਕ ਉਸ ਦੀ ਨਜ਼ਰ ਇਕ ਸ਼ਹਿਦ ਦੀ ਮੱਖੀ ਉੱਤੇ ਪਈ ਜੋ ਉਡਦੀ- ਉਡਦੀ ਨਦੀ ਵਿਚ ਡਿਗ ਪਈ ਅਤੇ ਰੁੜ੍ਹਨ ਲੱਗੀ। ਇਹ ਵੇਖ ਕੇ ਘੁੱਗੀ ਨੂੰ ਬੜਾ ਤਰਸ ਆਇਆ। ਉਸ ਨੇ ਸੋਚਿਆ ਮੱਖੀ ਨੂੰ ਬਚਾਉਣਾ ਚਾਹੀਦਾ ਹੈ। ਉਸ ਨੇ ਫਟਾਫਟ ਆਪਣੀ ਚੁੰਝ ਨਾਲ ਰੁੱਖ ਦੀ ਟਾਹਣੀ ਤੋਂ ਇਕ ਪੱਤਾ ਤੋੜਿਆ ਅਤੇ ਡੁੱਬਦੀ ਜਾਂਦੀ ਮੱਖੀ ਦੇ ਕੋਲ ਸੁੱਟ ਦਿੱਤਾ। ਮੱਖੀ ਪੱਤੇ ਉੱਤੇ ਚੜ੍ਹ ਗਈ। ਉਸ ਨੇ ਆਪਣੇ ਖੰਭ ਸੁਕਾਏ ਤੇ ਉੱਡ ਗਈ।
ਥੋੜ੍ਹੇ ਦਿਨ ਹੀ ਬੀਤੇ ਸਨ ਕਿ ਨਦੀ ਕਿਨਾਰੇ ਇਕ ਸ਼ਿਕਾਰੀ ਆਇਆ। ਉਸ ਦਿਨ ਵੀ ਘੁੱਗੀ ਰੁੱਖ ਦੀ ਟਾਹਣੀ ਉੱਤੇ ਬੇਧਿਆਨੀ ਬੈਠੀ ਕੁਝ ਸੋਚ ਰਹੀ ਸੀ। ਉਹੀ ਮੱਖੀ ਵੀ ਇੱਧਰ- ਉੱਧਰ ਉੱਡ ਰਹੀ ਸੀ। ਸ਼ਿਕਾਰੀ ਘੁੱਗੀ ਵੱਲ ਨਿਸ਼ਾਨਾ ਸੇਧ ਰਿਹਾ ਸੀ। ਅਚਾਨਕ ਮੁੱਖੀ ਦੀ ਨਜ਼ਰ ਉਸ ਸ਼ਿਕਾਰੀ ਉੱਤੇ ਪਈ। ਮੱਖੀ ਨੇ ਘੁੱਗੀ ਦੀ ਜਾਨ ਬਚਾਉਣ ਦਾ ਨਿਸ਼ਚਾ ਕਰ ਲਿਆ। ਉਹ ਸ਼ਿਕਾਰੀ ਆਪਣੀ ਬੰਦੂਕ ਦਾ ਘੋੜਾ ਦਬਾਉਣ ਹੀ ਲੱਗਾ ਸੀ ਕਿ ਮੱਖੀ ਨੇ ਉਸ ਦੇ ਹੱਥ ਉੱਤੇ ਜ਼ੋਰ ਨਾਲ ਡੰਗ ਮਾਰ ਦਿੱਤਾ। ਸ਼ਿਕਾਰੀ ਨੂੰ ਇੰਨੀ ਜ਼ੋਰ ਦੀ ਪੀੜ ਹੋਈ ਕਿ ਉਸ ਦਾ ਨਿਸ਼ਾਨਾ ਉੱਕ ਗਿਆ ਤੇ ਗੋਲੀ ਚੱਲਣ ਦੀ ਅਵਾਜ਼ ਸੁਣ ਕੇ ਘੁੱਗੀ ਉਡਾਰੀ ਮਾਰ ਗਈ।
ਸਿੱਖਿਆ—ਨੇਕੀ ਦਾ ਬਦਲਾ ਸਮਾਂ ਆਉਣ ਉੱਤੇ ਜ਼ਰੂਰ ਚੁਕਾਉਣਾ ਚਾਹੀਦਾ ਹੈ।
0 Comments