ਲੂੰਮੜੀ ਅਤੇ ਅੰਗੂਰ
Fox and grapes
ਇਕ ਵਾਰੀ ਦੀ ਗੱਲ ਹੈ ਕਿ ਇਕ ਲੂੰਮੜੀ ਸਿਖਰ ਦੁਪਹਿਰੇ ਇੱਧਰ ਉੱਧਰ ਭਟਕ ਰਹੀ ਸੀ। ਅਸਲ ਵਿਚ ਉਸ ਨੂੰ ਬਹੁਤ ਭੁੱਖ ਲੱਗੀ ਹੋਈ ਸੀ। ਭਟਕਦੇ-ਭਟਕਦੇ ਉਹ ਅੰਗੂਰਾਂ ਦੇ ਇਕ ਬਾਗ ਵਿਚ ਪਹੁੰਚੀ। ਉੱਥੇ ਅੰਗੂਰਾਂ ਦੀਆਂ ਵੇਲਾਂ ਮਿੱਠੇ ਅੰਗੂਰਾਂ ਨਾਲ ਭਰੀਆਂ ਪਈਆਂ ਸਨ। ਅੰਗੂਰਾਂ ਨੂੰ ਵੇਖ ਕੇ ਲੂੰਮੜੀ ਦੇ ਮੂੰਹ ਵਿਚ ਪਾਣੀ ਭਰ ਆਇਆ। ਅੰਗੂਰ ਬੜੇ ਉੱਚੇ ਸਨ। ਉਹ ਅੰਗੂਰਾਂ ਤੱਕ ਪਹੁੰਚਣ ਲਈ ਉੱਚੀਆਂ ਉੱਚੀਆਂ ਛਾਲਾਂ ਮਾਰਨ ਲੱਗੀ, ਪਰ ਅੰਗੂਰਾਂ ਦੇ ਗੁੱਛਿਆਂ ਤਕ ਪਹੁੰਚ ਨਹੀਂ ਸਕੀ। ਅੰਤ ਵਿਚ ਹਾਰ ਕੇ ਉਹ ਜਾਣ ਲੱਗੀ।
ਲਾਗੇ ਹੀ ਰੁੱਖ ਉੱਤੇ ਇਕ ਕਾਂ ਬੈਠਾ ਸੀ। ਕਾਂ ਸਭ ਕੁਝ ਵੇਖ ਰਿਹਾ ਸੀ। ਉਸ ਨੇ ਲੂੰਮੜੀ ਦੀ ਬੇਬੱਸੀ ਨੂੰ ਵੇਖ ਕੇ ਕਿਹਾ, ‘“ਕਿਉਂ ਭੈਣ ਲੂੰਮੜੀ, ਅੰਗੂਰਾਂ ਦਾ ਸੁਆਦ ਚਖੇ ਬਿਨਾਂ ਹੀ ਜਾ ਰਹੀ ਹੈ।'' ਲੂੰਮੜੀ ਨੇ ਜਵਾਬ ਦਿੱਤਾ, “ਕਾਂ ਵੀਰਾ, ਅੰਗੂਰ ਖੱਟੇ ਹਨ, ਮੇਰਾ ਗਲਾ ਖਰਾਬ ਹੋ ਜਾਵੇਗਾ। ਮੈਂ ਖਾਣਾ ਹੀ ਨਹੀਂ ਚਾਹੁੰਦੀ।” ਇਹ ਸੁਣ ਕੇ ਕਾਂ ਹੱਸ ਪਿਆ ਅਤੇ ਲੂੰਮੜੀ ਸ਼ਰਮਿੰਦੀ ਹੋ ਕੇ ਉੱਥੋਂ ਚਲੀ ਗਈ।
0 Comments