Punjabi Letter "ਸੈਕਸ਼ਨ ਬਦਲਣ ਲਈ ਸਕੂਲ ਦੀ ਮੁੱਖ ਅਧਿਆਪਕਾ ਨੂੰ ਬਿਨੈ-ਪੱਤਰ" for Class 7, 8, 9, 10 and 12 Students.

ਸੈਕਸ਼ਨ ਬਦਲਣ ਲਈ ਸਕੂਲ ਦੀ ਮੁੱਖ ਅਧਿਆਪਕਾ ਨੂੰ ਬਿਨੈ-ਪੱਤਰ ਲਿਖੋ।


ਸੇਵਾ ਵਿਖੇ,

ਸ੍ਰੀਮਤੀ ਮੁੱਖ ਅਧਿਆਪਕਾ ਜੀ, 

ਡੀ.ਏ.ਵੀ. ਸਕੂਲ, 

ਨਵੀਂ ਦਿੱਲੀ। 


ਸ੍ਰੀਮਤੀ ਜੀ,

ਬੇਨਤੀ ਹੈ ਕਿ ਮੈਂ ਆਪ ਜੀ ਦੇ ਸਕੂਲ ਦੀ ਜਮਾਤ ਸਤਵੀਂ ‘ਸੀ' ਵਿਚ ਪੜ੍ਹਦੀ ਹਾਂ। ਮੇਰੇ ਚਾਚਾ ਜੀ ਦੀ ਬੇਟੀ ਰਮਨਦੀਪ ਸਤਵੀਂ 'ਈ' ਵਿਚ ਪੜ੍ਹਦੀ ਹੈ। ਅਸੀਂ ਦੋਵੇਂ ਭੈਣਾਂ ਇੱਕੋ ਘਰ ਵਿਚ ਰਹਿੰਦੀਆਂ ਹਾਂ। ਮੇਰੀ ਭੈਣ ਮੇਰੇ ਨਾਲੋਂ ਲਾਇਕ ਹੈ। ਅਸੀਂ ਪਿਛਲੇ ਤਿੰਨ ਸਾਲਾਂ ਤੋਂ ਇੱਕੋ ਜਮਾਤ ਦੇ ਇੱਕੋ ਸੈਕਸ਼ਨ ਵਿਚ ਪੜ੍ਹਦੀਆਂ ਰਹੀਆਂ ਹਾਂ। ਮੇਰੀ ਭੈਣ ਪੜ੍ਹਾਈ ਵਿਚ ਮੇਰੀ ਬੜੀ ਮਦਦ ਕਰਦੀ ਸੀ ਜਿਸ ਕਾਰਨ ਮੈਂ ਵੀ 60% ਨੰਬਰ ਲੈਣ ਤਕ ਪਹੁੰਚ ਗਈ ਸਾਂ। ਪਰ ਇਸ ਸਾਲ ਸਾਡਾ ਦੋਵਾਂ ਦਾ ਸੈਕਸ਼ਨ ਵੱਖਰਾ ਹੋਣ ਕਰਕੇ ਉਹ ਪੜ੍ਹਾਈ ਵਿਚ ਮੇਰੀ ਮਦਦ ਨਹੀਂ ਕਰ ਪਾ ਰਹੀ, ਜਿਸ ਕਾਰਨ ਮੇਰੀ ਪੜ੍ਹਾਈ ਦਾ ਬਹੁਤ ਨੁਕਸਾਨ ਹੋ ਰਿਹਾ ਹੈ।

ਕਿਰਪਾ ਕਰਕੇ ਮੇਰਾ ਸੈਕਸ਼ਨ ਬਦਲ ਕੇ ‘ਈ’ ਕਰ ਦਿਓ ਤਾਂ ਕਿ ਉਸ ਦੀ ਮਦਦ ਲੈ ਕੇ ਮੈਂ ਆਪਣੀ ਪੜ੍ਹਾਈ ਵਿਚ ਸੁਧਾਰ ਕਰ ਸਕਾਂ ਤੇ ਚੰਗੇ ਨੰਬਰ ਪ੍ਰਾਪਤ ਕਰ ਸਕਾਂ। ਆਪ ਜੀ ਦੀ ਬਹੁਤ ਮਿਹਰਬਾਨੀ ਹੋਵੇਗੀ।

ਧੰਨਵਾਦ ਸਹਿਤ,


ਆਪ ਜੀ ਦੀ ਆਗਿਆਕਾਰ ਵਿਦਿਆਰਥਣ

ਸਿਡਨੀ ਗੁਰਪ੍ਰੀਤ ਕੌਰ

ਜਮਾਤ ਸਤਵੀਂ ‘ਸੀ’

ਰੋਲ ਨੰਬਰ 25

16.7.200X




Post a Comment

0 Comments