ਸਕੂਲ ਦੇ ਪ੍ਰਿੰਸੀਪਲ ਨੂੰ ਫੀਸ ਮੁਆਫ਼ੀ ਲਈ ਬਿਨੈ-ਪੱਤਰ ਲਿਖੋ।
ਸੇਵਾ ਵਿਖੇ,
ਪ੍ਰਿੰਸੀਪਲ ਸਾਹਿਬ,
ਅਜੰਤਾ ਪਬਲਿਕ ਸਕੂਲ,
ਅੰਮ੍ਰਿਤਸਰ।
ਸ੍ਰੀਮਾਨ ਜੀ,
ਬੇਨਤੀ ਇਹ ਹੈ ਕਿ ਮੈਂ ਆਪ ਜੀ ਦੇ ਸਕੂਲ ਦੀ ਜਮਾਤ ਸਤਵੀਂ ‘ਬੀ' ਦੀ ਵਿਦਿਆਰਥਣ ਹਾਂ। ਮੇਰੇ ਪਿਤਾ ਜੀ ਇਕ ਪ੍ਰਾਇਵੇਟ ਦਫ਼ਤਰ ਵਿਚ ਕਲਰਕ ਹਨ। ਉਹਨਾਂ ਦੀ ਮਾਸਿਕ ਤਨਖਾਹ 5,000 ਰੁਪਏ ਹੈ। ਅਸੀਂ ਪਰਿਵਾਰ ਵਿਚ ਪੰਜ ਮੈਂਬਰ ਹਾਂ। ਅਸੀਂ ਦੋ ਭੈਣ-ਭਰਾ ਆਪ ਜੀ ਦੇ ਸਕੂਲ ਵਿਚ ਪੜ੍ਹਦੇ ਹਾਂ। ਅਦਨੀ ਘਟ ਹੋਣ ਕਾਰਨ ਪਿਤਾ ਜੀ ਮੇਰੀ ਸਕੂਲ ਦੀ ਫੀਸ ਨਹੀਂ ਦੇ ਸਕਦੇ।
ਮੈਂ ਆਪਣੀ ਜਮਾਤ ਵਿੱਚੋਂ ਸਦਾ ਪਹਿਲੇ ਸਥਾਨ ਉੱਤੇ ਆਉਂਦੀ ਹਾਂ। ਮੈਂ ਸਕੂਲ ਵਿਚ ਹੁੰਦੀਆਂ ਅਨੇਕਾਂ ਸਭਿਆਚਾਰਕ ਗਤੀਵਿਧੀਆਂ ਵਿਚ ਵੱਧ-ਚੜ ਕੇ ਹਿੱਸਾ ਲੈਂਦੀ ਹਾਂ। ਮੈਂ ਭਾਸ਼ਣ ਪ੍ਰਤੀਯੋਗਤਾ, ਲੋਕ ਨਾਚ ਅਤੇ ਕਵਿਤਾ ਗਾਇਨ ਵਿਚ ਕਈ ਇਨਾਮ ਜਿੱਤੇ ਹਨ। ਮੇਰੀ ਆਪ ਜੀ ਅੱਗੇ ਬੇਨਤੀ ਹੈ ਕਿ ਮੇਰੀ ਪੂਰੀ ਫੀਸ ਮੁਆਫ਼ ਕਰ ਦਿਓ, ਤਾਂ ਜੋ ਮੈਂ ਆਪਣੀ ਪੜ੍ਹਾਈ ਇਸੇ ਸਕੂਲ ਵਿਚ ਜਾਰੀ ਰੱਖ ਸਕਾਂ। ਇਸ ਲਈ ਮੈਂ ਸਦਾ ਆਪ ਜੀ ਦੀ ਸ਼ੁਕਰਗੁਜ਼ਾਰ ਰਹਾਂਗੀ।
ਧੰਨਵਾਦ ਸਹਿਤ,
ਆਪ ਜੀ ਦੀ ਆਗਿਆਕਾਰ ਵਿਦਿਆਰਥਣ
ਕਿਰਨ ਚੋਪੜਾ
ਜਮਾਤ ਸਤਵੀਂ ‘ਬੀ’
ਰੋਲ ਨੰਬਰ 5
5.4.200X
0 Comments