ਸਕੂਲ ਦੇ ਮੁੱਖ ਅਧਿਆਪਕ ਜੀ ਨੂੰ ਜੁਰਮਾਨਾ ਮੁਆਫ਼ੀ ਲਈ ਬਿਨੈ-ਪੱਤਰ ਲਿਖੋ।
ਸੇਵਾ ਵਿਖੇ,
ਮੁੱਖ ਅਧਿਆਪਕ ਜੀ,
ਐਸ.ਡੀ. ਸਕੂਲ,
ਜਲੰਧਰ।
ਸ਼੍ਰੀਮਾਨ ਜੀ,
ਬੇਨਤੀ ਇਹ ਹੈ ਕਿ ਮੈਂ ਆਪ ਜੀ ਦੇ ਸਕੂਲ ਵਿਚ ਜਮਾਤ ਸਤਵੀਂ ‘ਸੀ’ ਵਿਚ ਪੜ੍ਹਦਾ ਹਾਂ। ਦੋ ਦਿਨ ਪਹਿਲਾਂ ਮੈਂ ਸਾਈਕਲ ਤੋਂ ਡਿੱਗ ਗਿਆ ਸੀ। ਹੱਥ 'ਤੇ ਸੱਟ ਲੱਗਣ ਕਾਰਨ ਮੈਂ ਉਸ ਦਿਨ ਸਕੂਲ ਨਹੀਂ ਆਇਆ ਸੀ। ਉਸ ਦਿਨ ਮੇਰਾ ਗਣਿਤ ਦਾ ਇਮਤਿਹਾਨ ਸੀ। ਮੈਂ ਉਹ ਇਮਤਿਹਾਨ ਨਹੀਂ ਦੇ ਸਕਿਆ। ਅਧਿਆਪਕ ਜੀ ਨੇ ਮੈਨੂੰ 50 ਰੁਪਏ ਜੁਰਮਾਨਾ ਕਰ ਦਿੱਤਾ ਹੈ।
ਮੈਂ ਪੜ੍ਹਾਈ ਵਿਚ ਬਹੁਤ ਹੁਸ਼ਿਆਰ ਹਾਂ। ਛੇਵੀਂ ਜਮਾਤ ਵਿੱਚੋਂ ਮੈਂ ਪਹਿਲੇ ਦਰਜੇ ਤੇ ਆਇਆ ਸੀ। ਮੇਰੇ ਮਾਤਾ-ਪਿਤਾ ਗਰੀਬ ਹਨ। ਉਹ ਇਹ ਜੁਰਮਾਨਾ ਨਹੀਂ ਦੇ ਸਕਦੇ। ਕਿਰਪਾ ਕਰਕੇ ਮੇਰਾ ਜੁਰਮਾਨਾ ਮੁਆਫ਼ ਕਰ ਦਿੱਤਾ ਜਾਵੇ।
ਮੈਂ ਆਪ ਜੀ ਦਾ ਬਹੁਤ ਧੰਨਵਾਦੀ ਹੋਵਾਂਗਾ।
ਆਪ ਜੀ ਦਾ ਆਗਿਆਕਾਰੀ ਵਿਦਿਆਰਥੀ
ਰੋਹਿਤ
ਜਮਾਤ ਸਤਵੀਂ ‘ਸੀ
ਰੋਲ ਨੰਬਰ 4
20 ਜੂਨ, 200X
0 Comments