ਨਗਰ ਨਿਗਮ ਦੇ ਅਧਿਕਾਰੀ ਨੂੰ ਆਪਣੇ ਮੁਹੱਲੇ ਦੀ ਸਫ਼ਾਈ ਲਈ ਪੱਤਰ ਲਿਖੋ।
ਸੇਵਾ ਵਿਖੇ,
ਸਿਹਤ ਅਧਿਕਾਰੀ,
ਨਗਰ ਨਿਗਮ,
ਰਣਜੀਤ ਬਾਗ,
ਗੁਰਦਾਸਪੁਰ।
ਵਿਸ਼ਾ: ਮੁਹੱਲੇ ਦੀ ਸਫ਼ਾਈ ਸੰਬੰਧੀ।
ਸ੍ਰੀਮਾਨ ਜੀ,
ਬੇਨਤੀ ਹੈ ਕਿ ਮੈਂ ਇਸ ਪੱਤਰ ਦੁਆਰਾ ਆਪ ਜੀ ਦਾ ਪਿਆਨ ਰਣਜੀਤ ਬਾਗ ਦੇ ਮੁਹੱਲੇ ਲਾਲ ਮੰਦਰ ਦੀ ਸਫ਼ਾਈ ਵੱਲ ਦਿਵਾਉਣਾ ਚਾਹੁੰਦਾ ਹਾਂ।
ਸਾਡੇ ਮੁਹੱਲੇ ਦੀ ਹਰ ਗਲੀ ਵਿਚ ਥਾਂ-ਥਾਂ ਉੱਤੇ ਕੂੜੇ ਦੇ ਢੇਰ ਲੱਗੇ ਹੋਏ ਹਨ, ਜਿਸ ਕਾਰਨ ਗਲੀਆਂ ਵਿੱਚੋਂ ਇੰਨੀ ਬਦਬੂ ਆਉਂਦੀ ਹੈ ਕਿ ਨੱਕ ਸੜ ਜਾਂਦਾ ਹੈ। ਕੂੜੇ ਦੇ ਇਹਨਾਂ ਢੇਰਾਂ ਉੱਤੇ ਮੱਖੀਆਂ ਅਤੇ ਮੱਛਰਾਂ ਦੀ ਇੰਨੀ ਭਰਮਾਰ ਹੈ ਕਿ ਇਸ ਮੁਹੱਲੇ ਵਿਚ ਵੜਨਾ ਵੀ ਮੁਸ਼ਕਲ ਹੋ ਗਿਆ ਹੈ। ਬਰਸਾਤ ਦੇ ਦਿਨ ਆਉਣ ਵਾਲੇ ਹਨ, ਜੇਕਰ ਇਹ ਕੂੜਾ ਇੱਥੋਂ ਨਾ ਚੁੱਕਿਆ ਗਿਆ ਤਾਂ ਹੈਜ਼ਾ ਅਤੇ ਮਲੇਰੀਆ ਫੈਲਣ ਦਾ ਪੂਰਾ-ਪੂਰਾ ਖ਼ਤਰਾ ਹੈ।
ਅਸੀਂ ਇਸ ਤੋਂ ਪਹਿਲਾਂ ਵੀ ਇਸ ਖੇਤਰ ਨਾਲ ਸੰਬੰਧਿਤ ਅਧਿਕਾਰੀਆਂ ਨਾਲ ਸੰਪਰਕ ਕਰ ਚੁੱਕੇ ਹਾਂ, ਪਰ ਬੜੇ ਦੁੱਖ ਦੀ ਗੱਲ ਹੈ ਕਿ ਉਹਨਾਂ ਨੇ ਸਾਡੀ ਸਮੱਸਿਆ ਵੱਲ ਕੋਈ ਧਿਆਨ ਨਹੀਂ ਦਿੱਤਾ।
ਆਪ ਜੀ ਅੱਗੇ ਬੇਨਤੀ ਹੈ ਕਿ ਆਪ ਜਲਦੀ ਤੋਂ ਜਲਦੀ ਸਾਡੀ ਇਸ ਸਮੱਸਿਆ ਵੱਲ ਧਿਆਨ ਦਿਓ ਅਤੇ ਸਾਨੂੰ ਇਸ ਸਮੱਸਿਆ ਤੋਂ ਛੁਟਕਾਰਾ ਦਿਵਾਓ।
ਆਪ ਜੀ ਦੀ ਬਹੁਤ ਮਿਹਰਬਾਨੀ ਹੋਵੇਗੀ।
ਧੰਨਵਾਦ ਸਹਿਤ,
ਆਪ ਜੀ ਦਾ ਸ਼ੁਭਚਿੰਤਕ,
ਹਰਜੀਤ ਸਿੰਘ
ਅਤੇ ਹੋਰ ਮੁਹੱਲਾ ਨਿਵਾਸੀ
1 Comments
Nice
ReplyDelete