ਜਨਮ ਦਿਨ ਉੱਤੇ ਭੇਜੀ ਸੁਗਾਤ ਲਈ ਚਾਚਾ ਜੀ ਦਾ ਧੰਨਵਾਦ ਕਰਨ ਲਈ ਪੱਤਰ ਲਿਖੋ
ਪਰੀਖਿਆ ਭਵਨ
ਉ.ਅ.. ਕੇਂਦਰ
10 ਜੂਨ, 200X
ਸਤਿਕਾਰਯੋਗ ਚਾਚਾ ਜੀ
ਸਤਿ-ਸ੍ਰੀ ਅਕਾਲ।
ਅੱਜ ਜਦ ਮੈਂ ਆਪਣੇ ਜਨਮ ਦਿਨ ਦਾ ਕੇਕ ਕੱਟ ਰਹੀ ਸੀ ਤਾਂ ਉਸ ਵੇਲੇ ਆਪ ਜੀ ਦੁਆਰਾ ਭੇਜਿਆ ਹੋਇਆ ਪਾਰਸਲ ਮਿਲਿਆ। ਇਸ ਵਿਚ ਹੱਥ ਦੇ ਗੁੱਟ ਤੇ ਬੰਨ੍ਹਣ ਵਾਲੀ ਐਚ.ਐਮ.ਟੀ. ਦੀ ਇਕ ਘੜੀ ਸੀ। ਮੈਂ ਇਹ ਘੜੀ ਸਭ ਨੂੰ ਵਿਖਾਈ ਹੈ। ਇਹ ਘੜੀ ਸਭ ਨੂੰ ਬਹੁਤ ਪਸੰਦ ਆਈ ਹੈ।
ਮੈਨੂੰ ਇਸ ਘੜੀ ਦੀ ਬਹੁਤ ਜ਼ਰੂਰਤ ਸੀ। ਇਸ ਨਾਲ ਮੈਂ ਕਿਸੇ ਵੀ ਕੰਮ ਲਈ ਲੇਟ ਨਹੀਂ ਹੋਇਆ ਕਰਾਂਗੀ। ਮੈਂ ਆਪ ਜੀ ਦੁਆਰਾ ਭੇਜੀ ਹੋਈ ਸੁਗਾਤ ਦੇਰ ਤਕ ਸੰਭਾਲ ਕੇ ਰੱਖਾਂਗੀ। ਅੰਤ ਵਿਚ ਮੈਂ ਫੇਰ ਆਪ ਦਾ ਧੰਨਵਾਦ ਕਰਦੀ ਹਾਂ।
ਚਾਚੀ ਜੀ ਨੂੰ ਸਤਿ ਸ੍ਰੀ ਅਕਾਲ। ਪਿੰਕੀ ਨੂੰ ਪਿਆਰ।
ਆਪ ਜੀ ਦੀ ਭਤੀਜੀ
ਕਖ...
0 Comments