ਭੈਣ ਦੇ ਵਿਆਹ ਵਿਚ ਸ਼ਾਮਲ ਹੋਣ ਲਈ ਛੁੱਟੀ ਲਈ ਸਕੂਲ ਦੇ ਮੁੱਖ ਅਧਿਆਪਕ ਨੂੰ ਅਰਜ਼ੀ ਲਿਖੋ।
ਸੇਵਾ ਵਿਖੇ,
ਮੁੱਖ ਅਧਿਆਪਕ ਜੀ,
ਸਰਕਾਰੀ ਹਾਈ ਸਕੂਲ,
ਸੈਕਟਰ 40, ਚੰਡੀਗੜ੍ਹ।
ਸ਼੍ਰੀਮਾਨ ਜੀ,
ਬੇਨਤੀ ਇਹ ਹੈ ਕਿ ਮੈਂ ਆਪ ਜੀ ਦੇ ਸਕੂਲ ਦੀ ਸਤਵੀਂ 'ਏ' ਜਮਾਤ ਵਿਚ ਪੜ੍ਹਦਾ ਹਾਂ। ਮੇਰੀ ਵੱਡੀ ਭੈਣ ਦੀ ਸ਼ਾਦੀ 15 ਜੁਲਾਈ ਨੂੰ ਹੈ, ਇਸ ਲਈ ਮੈਂ ਚਾਰ ਦਿਨ ਸਕੂਲ ਨਹੀਂ ਆ ਸਕਦਾ। ਕਿਰਪਾ ਕਰਕੇ ਮੈਨੂੰ ਚਾਰ ਦਿਨ ਦੀ ਛੁੱਟੀ ਦਿੱਤੀ ਜਾਵੇ। ਮੈਂ ਆਪ ਜੀ ਦਾ ਬਹੁਤ ਧੰਨਵਾਦੀ ਹੋਵਾਂਗਾ।
ਆਪ ਜੀ ਦਾ ਆਗਿਆਕਾਰੀ ਵਿਦਿਆਰਥੀ
ਸੁਰਜੀਤ ਸਿੰਘ
ਜਮਾਤ ਸਤਵੀਂ ‘ਏ'
ਰੋਲ ਨੰਬਰ 8
10 ਜੁਲਾਈ, 200X
0 Comments