Punjabi Essay, Lekh, Paragraph on "ਮੇਰਾ ਜੀਵਨ-ਉਦੇਸ਼" "My Aim of Life" Complete essay for Class 8, 9, 10, 11, 12 in Punjabi Language.

ਮੇਰਾ ਜੀਵਨ-ਉਦੇਸ਼ 
My Aim of Life



ਹਰੇਕ ਮਨੁੱਖ ਦੀ ਜਿੰਦਗੀ ਦਾ ਕੋਈ ਨਾ ਕੋਈ ਮਕਸਦ ਹੁੰਦਾ ਹੈ। ਆਪਣੇ ਉਸ ਮਕਸਦ ਦੀ ਪੂਰਤੀ ਲਈ ਉਹ ਜੀਅ ਤੋੜ ਮਿਹਨਤ ਕਰਦਾ ਹੈ ਤਾਂ ਜੋ ਉਹ ਆਪਣੀ ਮੰਜ਼ਲ ਨੂੰ ਪਾ ਸਕੇ। ਜੇ ਉਹ ਮਿਹਨਤ ਕਰਦਾ ਹੈ ਤਾਂ ਬਹੁਤੀ ਵਾਰੀ ਰੱਬ ਵੀ ਉਸ ਦੀ ਮਦਦ ਕਰਦਾ ਹੈ। ਬਾਕੀ ਲੋੜਾਂ ਦੀ ਤਰ੍ਹਾਂ ਮੇਰੀ ਜ਼ਿੰਦਗੀ ਦਾ ਵੀ ਇਕ ਮਕਸਦ ਹੈ, ਉਦੇਸ਼ ਹੈ ਕਿ ਮੈਂ ਇਕ ਚੰਗਾ ਡਾਕਟਰ ਬਣਾਂ।

ਭਾਵੇਂ ਮੈਂ ਅਜੇ ਸਤਵੀਂ ਜਮਾਤ ਦਾ ਵਿਦਿਆਰਥੀ ਹਾਂ ਅਤੇ ਅਜੇ ਮੇਰੀ ਮੰਜ਼ਲ ਦੂਰ ਹੈ, ਪਰ ਮੈਂ ਆਪਣਾ ਡਾਕਟਰ ਬਣਨ ਦਾ ਉਦੇਸ਼ ਹੁਣੇ ਤੋਂ ਹੀ ਸਿੱਖ ਲਿਆ ਹੈ, ਕਿਉਂਕਿ ਇਸ ਦੇ ਪਿੱਛੇ ਵੀ ਇਕ ਕਾਰਨ ਹੈ। ਮੇਰਾ ਇਕ ਰਿਸ਼ਤੇਦਾਰ ਬੀਮਾਰ ਸੀ। ਮੈਂ ਆਪਣੀ ਮਾਂ ਨਾਲ ਹਸਪਤਾਲ ਉਸ ਦਾ ਪਤਾ ਲੈਣ ਗਿਆ। ਉੱਥੇ ਪਹੁੰਚ ਕੇ ਮੈਂ ਵੇਖਿਆ ਕਿ ਜਿਹੜੇ ਲੋਕ ਅਮੀਰ ਹਨ, ਪੈਸ਼ੇ ਵਾਲੇ ਹਨ, ਡਾਕਟਰ ਉਹਨਾਂ ਦੇ ਅੱਗੇ ਪਿੱਛੇ ਫਿਰਦੇ ਹਨ, ਪਰ ਆਮ ਵਾਰਡ ਵਿਚ ਦਰਦ ਨਾਲ ਚੀਕ ਰਹੇ ਮਰੀਜ਼ ਲਈ ਬਾਰ-ਬਾਰ ਬੁਲਾਉਣ ਦੇ ਬਾਵਜੂਦ ਵੀ ਉਹਨਾਂ ਗਰੀਬਾਂ ਦੀ ਸ਼ੁੱਧ ਲੈਣ ਵਾਲਾ ਕੋਈ ਵੀ ਨਹੀਂ ਹੈ। ਪੈਸੇ ਤੋਂ ਬਿਨਾਂ ਉਹਨਾਂ ਲੋਕਾਂ ਦਾ ਇਲਾਜ ਵੀ ਠੀਕ ਤਰ੍ਹਾਂ ਨਹੀਂ ਹੁੰਦਾ। ਇਸੇ ਕਾਰਨ ਇਕ ਗਰੀਬ ਬੱਚੇ ਦੀ ਮੌਤ ਹੋ ਗਈ ਤੇ ਉਸ ਦੀ ਮਾਂ ਦੇ ਵਿਰਲਾਪ ਨੇ ਮੈਨੂੰ ਝੰਜੋੜ ਕੇ ਰੱਖ ਦਿੱਤਾ, ਤਾਂ ਮੈਂ ਉਸੇ ਹੀ ਦਿਨ ਤੋਂ ਨਿਸ਼ਚੇ ਕਰ ਲਿਆ ਕਿ ਮੈਂ ਵੱਡਾ ਹੋ ਕੇ ਇਕ ਡਾਕਟਰ ਬਣਾਂਗਾ, ਅਤੇ ਗਰੀਬ ਮਰੀਜਾਂ ਲਈ ਮੇਰੇ ਕੋਲੋਂ ਜੋ ਕੁਝ ਵੀ ਹੋ ਸਕਿਆ ਉਹ ਕਰਾਂਗਾ।

ਮੈਂ ਆਪਣੇ ਮਕਸਦ ਦੀ ਪੂਰਤੀ ਲਈ ਜੀਅ-ਜਾਨ ਨਾਲ ਮਿਹਨਤ ਕਰ ਰਿਹਾ ਹਾਂ ਅਤੇ ਸਾਇੰਸ ਦੇ ਵਿਸ਼ਿਆਂ ਉੱਤੇ ਵਧੇਰੇ ਧਿਆਨ ਦੇ ਰਿਹਾ ਹਾਂ।

ਭਗਤ ਪੂਰਨ ਸਿੰਘ ਜੀ ਦਾ ਕਥਨ ਸੀ‘ਜੇ ਤੁਸੀਂ ਰੱਬ ਦੀ ਸੇਵਾ ਕਰਨੀ ਚਾਹੁੰਦੇ ਹੋ ਤਾਂ ਰੱਬ ਦੇ ਬਣਾਏ ਹੋਏ ਬੰਦਿਆਂ ਦੀ ਸੇਵਾ ਕਰੋ, ਕਿਉਂਕਿ ਹਰ ਦਿਲ ਵਿਚ ਰੱਬ ਵੱਸਦਾ ਹੈ। ਇਹ ਵਿਚਾਰ ਤਾਂ ਮੇਰੇ ਦਿਲ ਵਿਚ ਇੰਨਾਂ ਜ਼ਿਆਦਾ ਵੱਸ ਗਿਆ ਹੈ ਕਿ ਮੈਂ ਇਸ ਕਥਨ ਉੱਤੇ ਖਰਾ ਉਤਰਨਾ ਚਾਹੁੰਦਾ ਹਾਂ ਅਰਥਾਤ ਮਨੁੱਖਤਾ ਦੀ ਸੇਵਾ ਕਰਕੇ ਉਸ ਸੱਚੇ ਰੱਬ ਨੂੰ ਪਾ ਲੈਣਾ ਚਾਹੁੰਦਾ ਹਾਂ।

ਆਪਣੀ ਆਈ ਤਾਂ ਸਾਰੇ ਮਰਦੇ ਹਨ ਪਰ ਜਿੱਥੋਂ ਤਕ ਮੇਰੀ ਕੋਸ਼ਿਸ਼ ਹੋਵੇਗੀ; ਮੇਰੇ ਸੰਪਰਕ ਵਿਚ ਆਉਣ ਵਾਲਾ ਦਵਾਈ ਅਤੇ ਇਲਾਜ ਦੀ ਕਮੀ ਕਰਕੇ ‘ਅਨਿਆਈ’ ਮੌਤ ਨਹੀਂ ਮਰੇਗਾ। ਕਿਉਂਕਿ ਮੈਂ ਗਰੀਬਾਂ ਅਤੇ ਲੋੜਵੰਦਾਂ ਦਾ ਮੁਫ਼ਤ ਇਲਾਜ ਕਰਾਂਗਾਂ ਅਤੇ ਉਹਨਾਂ ਦੀ ਸੇਵਾ ਸਵਾਰਥ ਰਹਿਤ ਭਾਵਨਾ ਨਾਲ ਕਰਕੇ ਆਪਣੇ ਆਪ ਨੂੰ ਧਨ ਸਮਝਾਂਗਾ।

ਮੇਰੀ ਰੱਬ ਅੱਗੇ ਇਹੀ ਪ੍ਰਾਥਨਾ ਹੈ ਕਿ ਉਹ ਮੇਰੀ ਇਸ ਇੱਛਾ ਨੂੰ ਪੂਰਾ ਕਰਨ ਲਈ ਮੈਨੂੰ ਹਿੰਮਤ, ਦ੍ਰਿੜ ਇਰਾਦਾ ਅਤੇ ਸ਼ਕਤੀ ਬਖ਼ਸੇ ਤਾਂ ਜੋ ਮੈਂ ਆਪਣੇ ਡਾਕਟਰ ਬਣਨ ਦੇ ਮਕਸਦ ਵਿਚ ਕਾਮਯਾਬ ਹੋ ਸਕਾਂ ਅਤੇ ਲੋੜਵੰਦਾਂ ਦੇ ਕੰਮ ਆ ਕੇ ਆਪਣਾ ਜੀਵਨ ਸਫਲ ਕਰ ਸਕਾ।


Post a Comment

0 Comments