Punjabi Essay, Lekh, Paragraph on "Kuldeep Manak" "ਕੁਲਦੀਪ ਮਾਣਕ" Biography for Class 8, 9, 10, 11, 12 Complete essay in Punjabi Language.

ਕੁਲਦੀਪ ਮਾਣਕ
Kuldeep Manak



ਕੁਲਦੀਪ ਮਾਣਕ ਜਿੰਨਾ ਨੂੰ ਕਲੀਆਂ ਦਾ ਬਾਦਸ਼ਾਹ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ, ਉਨ੍ਹਾਂ ਦਾ ਜਨਮ 15 ਨਵੰਬਰ 1951 ਨੂੰ ਪਿੰਡ ਜਲਾਲ ਜਿਲ੍ਹਾ ਬਠਿੰਡਾ ਵਿੱਚ ਹੋਇਆ। ਕੁਲਦੀਪ ਮਾਣਕ ਨੂੰ ਬਚਪਨ ਵਿੱਚ ਹੌਕੀ ਖੇਡਣ ਅਤੇ ਗਾਉਣ ਦਾ ਸ਼ੌਕ ਸੀ। ਕੁਲਦੀਪ ਮਾਣਕ ਮੁਸਲਿਮ ਪਰਿਵਾਰ ਵਿੱਚੋਂ ਪੈਦਾ ਹੋਏ ਸਨ ਅਤੇ ਉਨ੍ਹਾਂ ਦਾ ਨਾਮ ਲਤੀਫ਼ ਮੁਹੰਮਦ ਸੀ। ਕੁਲਦੀਪ ਮਾਣਕ ਜਦੋਂ ਪ੍ਰਾਇਮਰੀ ਸਕੂਲ ਵਿੱਚ ਇੱਕ ਪ੍ਰੋਗਰਾਮ ਵਿੱਚ ਗਾਣਾ ਗਾ ਰਹੇ ਸਨ ਤਾਂ ਉਦੋਂ ਉਸ ਸਮੇਂ ਦੇ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਵੀ ਸਟੇਜ ਤੇ ਮੌਜ਼ੂਦ ਸਨ। ਉਨ੍ਹਾਂ ਦੇ ਗਾਣੇ ਤੋਂ ਪ੍ਰਭਾਵਿਤ ਹੋ ਕੇ ਪ੍ਰਤਾਪ ਸਿੰਘ ਕੈਰੋਂ ਨੇ ਉਨ੍ਹਾਂ ਦਾ ਲਤੀਫ਼ ਮੁਹੰਮਦ ਤੋਂ ਕੁਲਦੀਪ ਮਾਣਕ ਰੱਖ ਦਿੱਤਾ। ਕੁਲਦੀਪ ਮਾਣਕ ਦਾ ਪਰਿਵਾਰ ਪਹਿਲਾਂ ਤੋਂ ਸੰਗੀਤਕ ਪਿਛੋਕੜ ਤੋਂ ਸੀ। ਕੁਲਦੀਪ ਮਾਣਕ ਨੂੰ ਸੰਗੀਤ ਵਿਰਾਸਤ ਵਿੱਚ ਮਿਲਿਆ ਸੀ। ਕੁਲਦੀਪ ਮਾਣਕ ਦੇ ਪੂਰਵਜ ਉਸ ਸਮੇਂ ਦੇ ਰਾਜਾ ਹੀਰਾ ਸਿੰਘ ਦੇ ਮਹੱਲ ਵਿੱਚ ਕੀਰਤਨ ਕਰਦੇ ਸੀ। ਪਰ ਕੁਲਦੀਪ ਮਾਣਕ ਸਿਰਫ਼ ਮਹੱਲ ਵਿੱਚ ਸੀਮਤ ਨਾ ਰਿਹ ਕੇ, ਆਪਣੇ ਸੰਗੀਤ ਨੂੰ ਦੇਸ਼ਾਂ-ਵਿਦੇਸ਼ਾਂ ਵਿੱਚ ਲਿਜਾ ਕੇ ਪੰਜਾਬ ਦਾ ਨਾਮ ਰੌਸ਼ਨ ਕੀਤਾ। ਕੁਲਦੀਪ ਮਾਣਕ ਦੇ ਗੁਰੂ ਦਾ ਨਾਮ ਖੁਸ਼ੀ ਮੁਹੰਮਦ ਕਾਬਿਲ ਸੀ ਅਤੇ ਮਾਣਕ ਨੇ ਉਨ੍ਹਾਂ ਕੋਲੋਂ ਕਾਫ਼ੀ ਟਾਈਮ ਸਿੱਖਿਆ ਲਈ। ਕੁਲਦੀਪ ਮਾਣਕ ਨੇ ਸੰਗੀਤ ਦੀ ਦੁਨੀਆਂ ਵਿੱਚ ਅੱਗੇ ਆਉਣ ਲਈ ਆਪਣਾ ਟਿਕਾਣਾ ਲੁਧਿਆਣਾ ਸ਼ਹਿਰ ਨੂੰ ਬਣਾ ਲਿਆ। ਲੁਧਿਆਣਾ ਆਕੇ ਕੁਲਦੀਪ ਮਾਣਕ ਨੇ ਉਸ ਸਮੇਂ ਦੇ ਮਸ਼ਹੂਰ ਗਾਇਕ ਹਰਚਰਨ ਗਰੇਵਾਲ ਅਤੇ ਸੀਮਾ ਜੀ ਨਾਲ ਆਪਣੀ ਜੋੜੀ ਬਣਾ ਲਈ। ਏਥੇ ਮਾਣਕ ਨੂੰ ਇਕ ਅਲੱਗ ਪਹਿਚਾਣ ਮਿਲੀ ਤੇ ਉਸ ਤੋਂ ਮਾਣਕ ਨੇ ਪਿੱਛੇ ਮੁੜ ਕੇ ਨਈ ਦੇਖਿਆ। ਕੁਲਦੀਪ ਮਾਣਕ ਨੇ ਆਪਣੀ ਪਹਿਲੀ ਕੈਸੇਟ 15 ਸਾਲ ਦੀ ਉਮਰ ਵਿੱਚ ਕੱਢੀ ਸੀ। ਕੁਲਦੀਪ ਮਾਣਕ ਦਾ ਪਹਿਲਾ ਗੀਤ ਜੀਜਾ ਅੱਖੀਆਂ ਨਾ ਮਾਰ ਵੇ, ਮੈਂ ਹਾਂ ਕੱਲ ਦੀ ਕੁੜੀ। ਇਸ ਗੀਤ ਨੂੰ ਦਰਸ਼ਕਾਂ ਨੇ ਬਹੁਤ ਪਿਆਰ ਦਿੱਤਾ। ਉਸ ਤੋਂ ਬਾਅਦ ਲੌਂਗ ਕਰਾ ਮਿੱਤਰਾ, ਮਛਲੀ ਪਾਉਣ ਗਏ ਮਾਪੇ, ਮਾਂ ਹੁੰਦੀ ਏ ਮਾਂ, ਵੀ ਮੈਂ ਚਾਦਰ ਕੱਢਦੀ ਨੀ, ਤੇਰੇ ਟਿੱਲੇ ਤੋਂ ਆ ਸੂਰਤ ਦਿਸਦੀ ਆ ਹੀਰੇ ਦੀ ਗਾਣਿਆਂ ਨੇ ਮਾਣਕ ਨੂੰ ਹਿੱਟ ਕਲਾਕਾਰਾਂ ਦੀ ਸੂਚੀ ਚ ਲੈ ਆਂਦਾ। ਉਸ ਤੋਂ ਬਾਅਦ ਕੁਲਦੀਪ ਦੀਆਂ ਹੋਰ ਕਲੀਆਂ ਜਿੰਨਾ ਨੂੰ ਮਾਣਕ ਅਕਸਰ ਤੂੰਬੀ ਨਾਲ ਗਾਉਣਾ ਪਸੰਦ ਕਰਦੇ ਸਨ, ਅੱਜ ਵੀ ਨੌਜ਼ਵਾਨਾਂ ਅਤੇ ਬਜ਼ੁਰਗਾਂ ਦੀ ਜ਼ੁਬਾਨ ਤੇ ਨੇ। ਪੰਜਾਬੀ ਫ਼ਿਲਮਾਂ ਵਿੱਚ ਕੁਲਦੀਪ ਮਾਣਕ ਦਾ ਨਾਮ ਦਰਜ਼ ਹੈ। ਕਈ ਪੰਜਾਬੀ ਫ਼ਿਲਮਾਂ ਵਿੱਚ ਮਾਣਕ ਦੇ ਗਾਣੇ ਦਰਜ਼ ਨੇ। 

ਕੁਲਦੀਪ ਜੀ ਇੱਕ ਚੰਗੇ ਗੁਰੂ ਸਨ। ਉਨ੍ਹਾਂ ਦੇ ਸ਼ਗਿਰਦ ਉਨ੍ਹਾਂ ਤੋਂ ਜਾਨ ਵਾਰਦੇ ਹਨ। ਜੈਜ਼ੀ ਬੀ ਉਨ੍ਹਾਂ ਵਿਚੋਂ ਇੱਕ ਨੇ। ਜੈਜ਼ੀ ਬੀ ਅੱਜ ਵੀ ਮਾਣਕ ਦਾ ਨਾਮ ਸੁਣ ਕਿ ਅੱਖਾਂ ਵਿੱਚੋਂ ਪਾਣੀ ਭਰ ਲੈਂਦੇ ਹਨ। ਜੈਜ਼ੀ ਬੀ ਤੋਂ ਇਲਾਵਾ ਭਿੰਦਾ ਜੱਟ, ਕੁਲਦੀਪ ਪਾਰਸ ਵੀ ਕੁਲਦੀਪ ਮਾਣਕ ਦੇ ਸ਼ਗਿਰਦ ਰਹਿ ਚੁੱਕੇ ਨੇ। ਕੁਲਦੀਪ ਮਾਣਕ ਦੇ ਦੋ ਪੁੱਤਰ ਜੁਧਵੀਰ ਮਾਣਕ ਅਤੇ ਸ਼ਕਤੀ ਮਾਣਕ ਹਨ। ਕੁਲਦੀਪ ਮਾਣਕ 30 ਨਵੰਬਰ 2011 ਨੂੰ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ, ਪਰ ਉਨ੍ਹਾਂ ਦੀ ਕਲੀਆਂ ਅੱਜ ਵੀ ਇਸ ਹਵਾ ਵਿੱਚ ਗੂੰਜ ਰਹੀਆਂ ਨੇ।

Post a Comment

0 Comments