Punjabi Essay, Lekh, Paragraph on "ਕੰਪਿਊਟਰ " "Computer" Complete essay for Class 8, 9, 10, 11, 12 in Punjabi Language.

ਕੰਪਿਊਟਰ 
Computer 



ਅੱਜ ਦਾ ਯੁੱਗ ਵਿਗਿਆਨ ਦਾ ਯੁੱਗ ਹੈ। ਵਿਗਿਆਨ ਦੇ ਯੁੱਗ ਵਿਚ ਇੰਨੀਆਂ ਨਵੀਆਂ ਚੀਜ਼ਾਂ ਹੋਂਦ ਵਿਚ ਆਈਆਂ ਹਨ ਜਿਹਨਾਂ ਨੇ ਮਨੁੱਖ ਦੀ ਜ਼ਿੰਦਗੀ ਨੂੰ ਬਦਲ ਕੇ ਰੱਖ ਦਿੱਤਾ ਹੈ। ਕਦੀ ਸਮਾਂ ਸੀ ਜਦ ਇਕ ਥਾਂ ਤੋਂ ਦੂਜੀ ਥਾਂ ਤੇ ਸੁਨੇਹਾ ਭੇਜਣ ਲਈ ਮਹੀਨੇ ਹੀ ਲੱਗ ਜਾਂਦੇ ਸਨ, ਪਰ ਆਧੁਨਿਕ ਕਾਢਾਂ, ਜਿਵੇਂ—ਟੈਲੀਫੋਨ, ਸੈੱਲਫੋਨ, ਈ-ਮੇਲ ਆਦਿ ਰਾਹੀਂ ਇਹ ਕੰਮ ਸਿਰਫ਼ ਕੁਝ ਕੁ ਸਕਿੰਟਾਂ ਵਿਚ ਹੋ ਜਾਂਦਾ ਹੈ। ਕੰਪਿਊਟਰ ਦੀ ਖੋਜ ਨੇ ਤਾਂ ਮਨੁੱਖੀ ਜੀਵਨ ਵਿਚ ਵਧੇਰੇ ਕ੍ਰਾਂਤਿ ਲਿਆ ਦਿੱਤੀ ਹੈ।

ਸਭ ਤੋਂ ਪਹਿਲਾ ਕੰਪਿਊਟਰ 1946 ਈ. ਵਿਚ ਬਣਾਇਆ ਗਿਆ ਸੀ, ਪਰ ਇਸ ਦਾ ਅਕਾਰ ਬਹੁਤ ਵੱਡਾ ਸੀ। ਵੈਸੇ ਤਾਂ ਅਬਾਕਸ ਨੂੰ ਕੰਪਿਊਟਰ ਦਾ ਜਨਮਦਾਤਾ ਮੰਨਿਆ ਜਾਂਦਾ ਹੈ, ਪਰ ਅਜੱ-ਕਲ੍ਹ ਦੇ ਜਟਿਲ ਕੰਪਿਊਟਰ ਬਣਾਉਣ ਦਾ ਸਿਹਰਾ ਅਮਰੀਕਾ ਦੇ ‘ਹਰਵਰਡ ਏਕਨ’ ਦੇ ਸਿਰ ਜਾਂਦਾ ਹੈ। ਕੰਪਿਊਟਰ ਦੀ ਦੁਨੀਆਂ ਵਿਚ ਅੱਜ ਕਈ ਨਵੇਂ-ਨਵੇਂ ਸੁਧਾਰ ਹੋ ਕੇ ਵੰਨ-ਸੁਵੰਨੇ ਕੰਪਿਊਟਰ ਨਵੀਆਂ ਸੁਵਿਧਾਵਾਂ ਦੀ ਹੌਂਦ ਵਿਚ ਬਣਾਏ ਜਾ ਰਹੇ ਹਨ ਅਤੇ ਨਿੱਤ ਨਵਾਂ ਕੰਪਿਊਟਰ ਬਜ਼ਾਰ ਵਿਚ ਆ ਰਿਹਾ ਹੈ।

ਕੰਪਿਊਟਰ ਮਨੁੱਖ ਦਾ ਇਕ ਆਗਿਆਕਾਰੀ ਸੇਵਾਦਾਰ ਹੈ ਕਿਉਂਕਿ ਮਨੁੱਖ ਜਿਹੋ-ਜਿਹੀ ਆਗਿਆ ਜਾਂ ਹੁਕਮ ਕਰਦਾ ਹੈ, ਕੰਪਿਊਟਰ ਉਹੋ ਹੀ ਕੰਮ ਕਰਦਾ ਹੈ। ਕੰਪਿਊਟਰ ਦੇ ਮੁੱਖ ਹਿੱਸੇ ਇਸ ਪ੍ਰਕਾਰ ਹਨ :

1. ਅੰਦਰੂਨੀ ਯੰਤਰ (Input Device)—ਇਸ ਹਿੱਸੇ ਵਿਚ ਹਰ ਤਰ੍ਹਾਂ ਦੀ ਜਾਣਕਾਰੀ ਅਤੇ ਉਸ ਨਾਲ ਸਬੰਧ ਰੱਖਣ ਵਾਲੇ ਹੁਕਮ ਇਕੱਠੇ ਕੀਤੇ ਹੁੰਦੇ ਹਨ।

2. ਯਾਦ ਰੱਖਣ ਵਾਲਾ ਯੰਤਰ (Memory Unit)—ਕੰਪਿਊਟਰ ਦੇ ਇਸ ਹਿੱਸੇ ਵਿਚ ਸੂਚਨਾਵਾਂ ਦਾ ਭੰਡਾਰ ਹੁੰਦਾ ਹੈ। ਇਹਨਾਂ ਸੂਚਨਾਵਾਂ ਦੇ ਅਧਾਰ ਉੱਤੇ ਹੀ ਕੰਪਿਊਟਰ ਗਣਨਾ ਕਰਦਾ ਹੈ।

3. ਕਾਬੂ ਕਰਨ ਦਾ ਭਾਗ (Control Unit)—ਇਸ ਨੂੰ ਕੰਪਿਊਟਰ ਦਾ ਦਿਲ ਵੀ ਕਿਹਾ ਜਾਂਦਾ ਹੈ। ਇਹ ਹਿੱਸਾ ਇਸ ਗੱਲ ਦਾ ਧਿਆਨ ਰੱਖਦਾ ਹੈ ਕਿ ਕੰਪਿਊਟਰ ਠੀਕ ਗਣਨਾ ਕਰ ਰਿਹਾ ਹੈ ਜਾਂ ਨਹੀਂ।

4. ਅੰਕ ਗਣਿਤੇ ਹਿੱਸਾ—ਕੰਪਿਊਟਰ ਦਾ ਇਹ ਹਿੱਸਾ ਤਰ੍ਹਾਂ-ਤਰ੍ਹਾਂ ਦੀ ਗਿਣਤੀ ਕਰਨ ਵਾਲਾ ਦਿਮਾਗ ਹੈ।

5. ਨਤੀਜੇ ਵਾਲਾ ਯੰਤਰ (Output Device)—ਇਹ ਅੰਗ ਕੰਪਿਊਟਰ ਦੇ ਚਾਰਾਂ ਅੰਗਾਂ ਦੇ ਸਹਿਯੋਗ ਨਾਲ ਜੋ ਨਤੀਜੇ ਚਾਹੀਦੇ ਹਨ ਛਾਪ ਦਿੰਦਾ ਹੈ।

ਸੂਚਨਾਵਾਂ ਇਕੱਠੀਆਂ ਕਰਨ ਲਈ ਕੰਪਿਊਟਰ ਵਿਚ ਵੱਖ-ਵੱਖ ਭਾਸ਼ਾਵਾਂ ਅਤੇ ਸੰਕੇਤ ਭਰੇ ਜਾਂਦੇ ਹਨ ਜੋ ਹਿੰਦੀ, ਪੰਜਾਬੀ ਜਾਂ ਅੰਗਰੇਜ਼ੀ ਭਾਸ਼ਾ ਦੀ ਵਰਣਮਾਲਾ ਦੇ ਅੱਖਰ ਨਹੀਂ ਹੁੰਦੇ। ਇਸ ਲਈ ਸਾਰੀਆਂ ਸੂਚਨਾਵਾਂ ਨੂੰ ਪਹਿਲੇ ਕੰਪਿਊਟਰ ਦੀ ਭਾਸ਼ਾ ਵਿਚ ਬਦਲਿਆ ਜਾਂਦਾ ਹੈ। ਅੱਜ-ਕਲ੍ਹ ਹਰ ਸੰਸਥਾ, ਵਪਾਰਕ ਕੇਂਦਰ, ਕੰਪਨੀ ਅਤੇ ਬੈਂਕ ਵਿਚ ਕੰਪਿਊਟਰੀਕਰਨ ਹੈ। ਕੰਪਿਊਟਰ ਰਾਹੀਂ ਹਿਸਾਬ-ਕਿਤਾਬ, ਗਿਣਤੀ, ਭਵਿੱਖਬਾਣੀ, ਨਤੀਜੇ ਅਤੇ ਮੌਸਮ ਦੀ ਜਾਣਕਾਰੀ ਵੀ ਮਿਲਦੀ ਹੈ। ਹੌਲੀ-ਹੌਲੀ ਕੰਪਿਊਟਰ ਦੀ ਲੋੜ ਜ਼ਿੰਦਗੀ ਦੇ ਹਰ ਖੇਤਰ ਵਿਚ ਵਧਦੀ ਜਾ ਰਹੀ ਹੈ। ਇਸ ਕਰਕੇ ਕੰਪਿਊਟਰ ਨੂੰ ਬਿਜਲੀ ਵਾਲਾ ਦਿਮਾਗ ਵੀ ਕਿਹਾ ਜਾਂਦਾ ਹੈ।


Post a Comment

0 Comments