15 ਅਗਸਤ - ਸਵਤੰਤਰਤਾ ਦਿਵਸ
15 August - Independence Day
ਅਜ਼ਾਦੀ ਸਭ ਨੂੰ ਚੰਗੀ ਲਗਦੀ ਹੈ। ਗੁਲਾਮ ਪਸ਼ੂ-ਪੰਛੀ ਵੀ ਸਾਰੇ ਬੰਧਨਾਂ ਨੂੰ ਤੋੜ ਕੇ ਮੁਕਤ ਹੋਣਾ ਚਾਹੁੰਦਾ ਹੈ। ਇਹੋ ਦਸ਼ਾ ਉਹਨਾਂ ਦੇਸਾਂ ਦੀ ਹੁੰਦੀ ਹੈ ਜੋ ਗੁਲਾਮੀ ਦੀਆਂ ਬੇੜੀਆਂ ਵਿਚ ਜਕੜੇ ਹੁੰਦੇ ਹਨ।ਮਹਾਨ ਦੇਸ ਭਾਰਤ ਨੂੰ ਵੀ ਕਾਫੀ ਸਾਲਾਂ ਤਕ ਗੁਲਾਮੀ ਦਾ ਦੁੱਖ ਸਹਿਣਾ ਪਿਆ ਸੀ। ਅਨੇਕ ਮਹਾਂਪੁਰਖਾਂ, ਦੇਸ-ਭਗਤਾਂ ਅਤੇ ਸ਼ਹੀਦਾਂ ਦੇ ਬਲਿਦਾਨ ਦੇ ਕਾਰਨ ਜਿਸ ਦਿਨ ਸਾਨੂੰ ਸਵਤੰਤਰਤਾ ਪ੍ਰਾਪਤ ਹੋਈ, ਉਹ ਖੁਸ਼ੀ ਦਾ ਦਿਨ ਸੀ ‘15 ਅਗਸਤ'। ਇਸ ਦਿਨ ਨੂੰ ਅਸੀਂ ਸਵਤੰਤਰਤਾ ਦਿਵਸ ਦੇ ਰੂਪ ਵਿਚ ਮਨਾਉਂਦੇ ਹਾਂ।
ਭਾਰਤ ਦੀ ਅਜ਼ਾਦੀ ਦੇ ਲਈ ਕਈ ਲੋਕਾਂ ਨੇ ਬਲਿਦਾਨ ਦਿੱਤੇ। ਝਾਂਸ਼ੀ ਦੀ ਰਾਣੀ ਲੱਛਮੀਬਾਈ, ਤਾਤਿਆ ਤੋਪੇ, ਨਾਨਾ ਸਾਹਿਬ, ਭਗਤ ਸਿੰਘ, ਚੰਦਰਸ਼ੇਰ ਅਜ਼ਾਦ, ਤਿਲਕ, ਲਾਲਾ ਲਾਜਪਤ ਰਾਏ, ਗੋਪਾਲ ਕ੍ਰਿਸ਼ਨ ਗੋਖਲੇ, ਸੁਭਾਸ਼ ਚੰਦਰ ਬੋਸ, ਮਹਾਤਮਾ ਗਾਂਧੀ, ਪੰਡਤ ਜਵਾਹਰ ਲਾਲ ਨੇਹਰੂ ਵਰਗੇ ਦੇਸ-ਭਗਤਾਂ ਦੇ ਜਤਨ ਨਾਲ ਸਾਨੂੰ ਅਜ਼ਾਦੀ ਮਿਲੀ ਅਤੇ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਨੇਹਰੂ ਜੀ ਨੇ 15 ਅਗਸਤ, 1947 ਨੂੰ ਦਿੱਲੀ ਦੇ ਲਾਲ ਕਿਲੇ ਉੱਤੇ ਰਾਸ਼ਟਰੀ ਤਿਰੰਗਾ ਫਹਿਰਾਇਆ। ਤਦ ਤੋਂ ਲੈ ਕੇ ਅੱਜ ਤਕ ਇਹ ਦਿਨ ਬੜੇ ਉਤਸ਼ਾਹ, ਉਮੰਗ ਅਤੇ ਉੱਲਾਸ ਨਾਲ ਮਨਾਇਆ ਜਾਂਦਾ ਹੈ।
ਇਸ ਦਿਨ ਭਾਰਤ ਦੇ ਪ੍ਰਧਾਨ ਮੰਤਰੀ ਲਾਲ ਕਿਲੇ ਉੱਤੇ ਹਾਸ਼ਟਰੀ ਝੰਡਾ ਫਹਿਰਾਉਂਦੇ ਹੋਏ ਰਾਸ਼ਟਰ ਦੇ ਨਾਂ ਸੰਦੇਸ਼ ਦਿੰਦੇ ਹਨ। ਲੱਖਾਂ ਲੋਕ ਪ੍ਰਧਾਨ ਮੰਤਰੀ ਦਾ ਸੰਦੇਸ਼ ਸੁਣਨ ਲਈ ਇਕੱਠੇ ਹੁੰਦੇ ਹਨ। ਇਹ ਦਿਵਸ ਸਾਰੇ ਦੇਸ਼ ਵਿਚ ਮਨਾਇਆ ਜਾਂਦਾ ਹੈ। ਥਾਂ-ਥਾਂ ਤੇ ਸੰਸਕ੍ਰਿਤਿਕ ਪ੍ਰੋਗਰਾਮ ਹੁੰਦੇ ਹਨ। ਦੇਸ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਜਾਂਦੀ ਹੈ। ਸਕੂਲਾਂ ਵਿਚ ਵੀ ਇਸ ਪਰਵ ਨੂੰ ਬੜੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ।
ਸਵਤੰਤਰਤਾ ਦਿਵਸ ਸਾਡਾ ਰਾਸ਼ਟਰੀ ਪਰਵ ਹੈ। ਇਸ ਪਰਵ ਨੂੰ ਹਿੰਦੂ, ਮੁਸਲਿਮ, ਸਿੱਖ ਅਤੇ ਇਸਾਈ ਸਭ ਮਿਲ ਕੇ ਮਨਾਉਂਦੇ ਹਨ। ਇਹ ਪਰਵ ਸਾਨੂੰ ਉਹਨਾਂ ਦੇਸ-ਭਗਤਾਂ ਦੀ ਯਾਦ ਦਿਲਾਉਂਦਾ ਹੈ ਜਿਹਨਾਂ ਨੇ ਆਪਣਾ ਬਲਿਦਾਨ ਦੇ ਕੇ ਸਾਨੂੰ ਸਵਤੰਤਰਤਾ ਦਾ ਉਪਹਾਰ ਦਿੱਤਾ ਹੈ।
15 ਅਗਸਤ ਦੇ ਦਿਨ ਸਾਨੂੰ ਪ੍ਰਣ ਕਰਨਾ ਚਾਹੀਦਾ ਹੈ ਕਿ ਦੇਸ ਦੀ ਸਵਾਧੀਨਤਾ ਦੀ ਰੱਖਿਆ ਦੇ ਲਈ ਅਸੀਂ ਆਪਣੀ ਜਿੰਦ ਜਾਣ ਵਾਰ ਦਿਆਂਗੇ। ਸਾਨੂੰ ਚਾਹੀਦਾ ਹੈ ਕਿ ਅਸੀਂ ਆਪਸੀ ਭੇਦ-ਭਾਵ ਮਿਟਾ ਕੇ ਦੇਸ਼ ਦੀ ਏਕਤਾ ਨੂੰ ਕਾਯਮ ਰੱਖਿਏ। ਅਸੀਂ ਸਾਰੇ ਇਕੱਠੇ ਹੋ ਕੇ ਰਾਸ਼ਟਰੀ ਤਿੰਰਗੇ ਦੀ ਆਨ, ਸ਼ਾਨ ਅਤੇ ਬਾਨ ਨੂੰ ਇਸੇ ਤਰ੍ਹਾਂ ਬਣਾਏ ਰੱਖਿਏ, ਸ਼ਹੀਦਾਂ ਦੇ ਪਾਵਨ ਬਲਿਦਾਨ ਕਦੀ ਨਾ ਭੁੱਲਿਏ ਅਤੇ ਦੇਸ ਦੇ ਮਹਾਨ ਨੇਤਾਵਾਂ ਦੇ ਦੱਸੇ ਹੋਏ ਮਾਰਗ ਉੱਤੇ ਚੱਲਿਏ।
0 Comments