ਸਕੂਲ ਦੇ ਮੁੱਖ ਅਧਿਆਪਕ ਜੀ ਨੂੰ ਸਕੂਲ ਛੱਡਣ ਅਤੇ ਆਚਰਨ ਸਰਟੀਫਿਕੇਟ ਲੈਣ ਲਈ ਬਿਨੈ-ਪੱਤਰ ਲਿਖੋ।
ਸੇਵਾ ਵਿਖੇ,
ਮੁੱਖ ਅਧਿਆਪਕ ਜੀ,
ਸੇਂਟ ਕਬੀਰ ਸਕੂਲ, ਚੰਡੀਗੜ੍ਹ।
ਸ਼੍ਰੀ ਮਾਨ ਜੀ,
ਬੇਨਤੀ ਇਹ ਹੈ ਕਿ ਮੈਂ ਸਤਵੀਂ ‘ਏ’ ਜਮਾਤ ਦਾ ਵਿਦਿਆਰਥੀ ਹਾਂ। ਮੇਰੇ ਪਿਤਾ ਜੀ ਇਕ ਬੈਂਕ ਕਰਮਚਾਰੀ ਹਨ। ਉਹਨਾਂ ਦੀ ਬਦਲੀ ਲੁਧਿਆਣੇ ਹੋ ਗਈ ਹੈ। ਮੇਰਾ ਸਾਰਾ ਪਰਿਵਾਰ ਉੱਥੇ ਜਾ ਰਿਹਾ ਹੈ। ਮੇਰਾ ਇੱਥੇ ਇਕੱਲੇ ਰਹਿਣਾ ਅਸੰਭਵ ਹੈ।
ਕਿਰਪਾ ਕਰਕੇ ਮੈਨੂੰ ਸਕੂਲ ਛੱਡਣ ਦਾ ਸਰਟੀਫਿਕੇਟ ਅਤੇ ਚੰਗੇ ਆਚਰਨ ਦਾ ਸਰਟੀਫਿਕੇਟ ਦਿੱਤਾ ਜਾਵੇ ਤਾਂ ਕਿ ਮੈਂ ਲੁਧਿਆਣੇ ਦੇ ਚੰਗੇ ਸਕੂਲ ਵਿਚ ਦਾਖਲਾ ਲੈ ਸਕਾਂ ਅਤੇ ਆਪਣੀ ਪੜ੍ਹਾਈ ਜਾਰੀ ਰੱਖ ਸਕਾਂ।
ਮੈਂ ਆਪ ਜੀ ਦਾ ਬਹੁਤ ਧੰਨਵਾਦੀ ਹੋਵਾਂਗਾ।
ਆਪ ਜੀ ਦਾ ਆਗਿਆਕਾਰੀ ਵਿਦਿਆਰਥੀ
ਸ਼ਾਮ ਲਾਲ
7 ਮਈ, 200X
ਰੋਲ ਨੰ. 24
ਜਮਾਤ ਸਤਵੀਂ ‘ਏ
0 Comments