ਆਪਣੇ ਮੁਹੱਲੇ ਦੇ ਡਾਕੀਏ ਦੇ ਗੈਰ-ਜਿੰਮੇਵਾਰੀ ਵਾਲੇ ਵਤੀਰੇ ਪ੍ਰਤੀ ਪੋਸਟ ਮਾਸਟਰ ਨੂੰ ਪੱਤਰ ਰਾਹੀਂ ਸੁਚੇਤ ਕਰੋ।
ਸੇਵਾ ਵਿਖੇ,
ਪੋਸਟ ਮਾਸਟਰ ਸਾਹਿਬ,
ਰੇਲਵੇ ਰੋਡ,
ਅੰਮ੍ਰਿਤਸਰ।
ਸ਼੍ਰੀਮਾਨ ਜੀ,
ਮੈ ਆਪਣੇ ਮੁਹੱਲੇ (ਮੁਹੱਲਾ ਪੰਡਤਾਂ) ਦੇ ਡਾਕੀਏ ਦਾ ਗ਼ੈਰ-ਜਿੰਮੇਵਾਰੀ ਵਾਲਾ ਵਤੀਰਾ ਤੁਹਾਡੇ ਧਿਆਨ ਵਿਚ ਲਿਆ ਕੇ ਸੁਧਾਰ ਲਈ ਬੇਨਤੀ ਕਰਦਾ ਹਾਂ ਕਿ ਸਾਡੇ ਮੁਹੱਲੇ ਦਾ ਡਾਕੀਆ ਸੁਰਿੰਦਰ ਬਹੁਤ ਕੰਮ-ਚੋਰ ਅਤੇ ਲਾਪਰਵਾਹ ਹੈ। ਉਹ ਕਦੇ ਵੀ ਸਮੇਂ ਉੱਤੇ ਚਿੱਠੀਆਂ ਵੰਡਣ ਨਹੀਂ ਆਉਂਦਾ। ਉਹ ਕਦੇ ਵੀ ਚਿੱਠੀਆਂ ਨੂੰ ਲੈਟਰ ਬਾਕਸ ਵਿਚ ਨਹੀਂ ਪਾਉਂਦਾ, ਸਗੋਂ ਇੱਧਰ ਉੱਧਰ ਸੁੱਟ ਦਿੰਦਾ ਹੈ। ਉਹ ਗਲੀ ਵਿਚ ਖੇਡ ਰਹੇ ਬੱਚਿਆਂ ਨੂੰ ਚਿੱਠੀਆਂ ਫੜਾ ਕੇ ਚਲਾ ਜਾਂਦਾ ਹੈ।ਕਈ ਵਾਰ ਜ਼ਰੂਰੀ ਚਿੱਠੀਆਂ ਨਾਲੀ ਵਿੱਚੋਂ ਮਿਲੀਆਂ ਹਨ। ਬੱਚਿਆਂ ਦੇ ਇਮਤਿਹਾਨੀ ਨਤੀਜਿਆਂ ਦੇ ਪੁੱਤਰ ਕਈ ਵਾਰ ਅਸੀਂ ਕਚਰੇ ਵਿੱਚੋਂ ਕੱਢੇ ਹਨ। ਮੇਰੀ ਇੰਟਰਵਿਓ ਦਾ ਪੱਤਰ ਮੈਨੂੰ ਮਿਲਿਆ ਹੀ ਨਹੀਂ ਤੇ ਮੈਂ ਉਸ ਦਫ਼ਤਰ ਸਮੇਂ ਉੱਤੇ ਨਹੀਂ ਪਹੁੰਚ ਸਕਿਆ। ਉਸ ਨੂੰ ਜਿੰਨਾ ਮਰਜ਼ੀ ਪਿਆਰ ਨਾਲ ਸਮਝਾ ਲਵੋ ਉਸ ਉੱਤੇ ਕੋਈ ਅਸਰ ਨਹੀਂ ਹੁੰਦਾ।
ਅਸੀਂ ਤੁਹਾਡੇ ਕੋਲ ਬੇਨਤੀ ਕਰਦੇ ਹਾਂ ਕਿ ਤੁਸੀਂ ਇਸ ਡਾਕਿਏ ਦੀ ਤਾੜਨਾ ਕਰੋ ਜਾਂ ਇਸ ਦੀ ਬਦਲੀ ਕਿਤੇ ਹੋਰ ਕਰ ਦਿਓ।
ਧੰਨਵਾਦ ਸਹਿਤ।
ਆਪ ਜੀ ਦਾ ਵਿਸ਼ਵਾਸਪਾਤਰ
ਪਰਮਜੀਤ ਸਿੰਘ
15.4.200X
0 Comments