ਪੁਸਤਕਾਂ ਮੰਗਵਾਉਣ ਲਈ ਪ੍ਰਕਾਸ਼ਕ ਨੂੰ ਪੱਤਰ ਲਿਖੋ।
ਸੇਵਾ ਵਿਖੇ,
ਸਰਸਵਤੀ ਹਾਊਸ ਪ੍ਰਾ. ਲਿ.
9, ਦਰਿਆਗੰਜ
ਨਵੀਂ ਦਿੱਲੀ-110002
ਵਿਸ਼ਾ : ਪੁਸਤਕਾਂ ਮੰਗਵਾਉਣ ਸੰਬੰਧੀ।
ਸ੍ਰੀਮਾਨ ਜੀ,
ਬੇਨਤੀ ਹੈ ਕਿ ਹੇਠ ਲਿਖੀਆਂ ਪੁਸਤਕਾਂ ਵੀ.ਪੀ.ਪੀ. ਦੁਆਰਾ ਜਲਦੀ ਤੋਂ ਜਲਦੀ ਭੇਜਣ ਦੀ ਕਿਰਪਾਲਤਾ ਕਰਨੀ। ਮੈਂ 500 ਰੁਪਏ ਪੇਸ਼ਗੀ ਵਜੋਂ ਭੇਜ ਰਿਹਾ ਹਾਂ। ਪੁਸਤਕਾਂ ਭੇਜਣ ਸਮੇਂ ਇਸ ਗੱਲ ਦਾ ਧਿਆਨ ਰੱਖਿਆ ਜਾਵੇ ਕਿ ਮੰਗਵਾਈਆਂ ਗਈਆਂ ਪੁਸਤਕਾਂ ਦੇ ਨਵੇਂ ਸੰਸਕਰਨ ਹੋਣ। ਕਿਤਾਬਾਂ ਦੀ ਪੈਕਿੰਗ ਚੰਗੀ ਤਰ੍ਹਾਂ ਕੀਤੀ ਹੋਵੇ। ਕੋਈ ਕਿਤਾਬ ਫਟੀ ਹੋਈ ਹਾਲਤ ਵਿਚ ਨਾ ਹੋਵੇ, ਅਤੇ ਕਿਤਾਬਾਂ ਦੀ ਕੀਮਤ ਜੋੜਨ ਸਮੇਂ ਉਚਿਤ ਕਮਿਸ਼ਨ ਕੱਟਿਆ ਹੋਣਾ ਚਾਹੀਦਾ ਹੈ।
ਪੁਸਤਕਾਂ ਦੀ ਸੂਚੀ ਹੇਠ ਲਿਖੇ ਅਨੁਸਾਰ ਹੈ
1. ਸਰਸਵਤੀ ਪੰਜਾਬੀ ਵਿਆਕਰਨ ਤੇ ਲਿਖਣ-ਕਲਾ (ਸਤਵੀਂ ਸ਼੍ਰੇਣੀ) - 5 ਕਾਪੀਆਂ
2. ਸਰਸਵਤੀ ਸਚਿੱਤਰ ਹਿੰਦੀ ਵਿਆਕਰਨ ਭਾਗ-2 - 4 ਕਾਪੀਆਂ
3. ਸਰਸਵਤੀ ਅੰਗ੍ਰੇਜ਼ੀ ਵਿਆਕਰਨ ਭਾਗ-2 - 7 ਕਾਪੀਆਂ
ਧੰਨਵਾਦ ਸਹਿਤ,
ਆਪ ਜੀ ਦਾ ਸ਼ੁਭ ਚਿੰਤਕ
ਰਾਮ ਪ੍ਰਕਾਸ਼
90, ਮਾਲ ਰੋਡ, ਅੰਮ੍ਰਿਤਸਰ।
17 ਅਗਸਤ, 2008
0 Comments