ਛੋਟੇ ਭਰਾ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿਚ ਭਾਗ ਲੈਣ ਲਈ ਪੱਤਰ ਲਿਖੋ।
ਪਰੀਖਿਆ ਭਵਨ
ਉ.ਅ.. ਕੇਂਦਰ
15 ਜੁਲਾਈ, 200X
ਪਿਆਰੇ ਦੀਪਕ,
ਪਿਆਰ ਭਰੀ ਮਿੱਠੀ ਯਾਦ।
ਕੱਲ੍ਹ ਪਿਤਾ ਜੀ ਦਾ ਪੱਤਰ ਮਿਲਿਆ ਤਾਂ ਪਤਾ ਲੱਗਿਆ ਕਿ ਤੇਰੀ ਸਿਹਤ ਠੀਕ ਨਹੀਂ ਰਹਿੰਦੀ। ਇਸ ਦਾ ਕਾਰਨ ਮੈਨੂੰ ਪਤਾ ਹੈ ਕਿ ਤੂੰ ਬਹੁਤ ਮਿਹਨਤ ਕਰਦਾ ਹੈ। ਹਰ ਵੇਲੇ ਕਿਤਾਬੀ ਕੀੜਾ ਬਣਿਆ ਰਹਿੰਦਾ ਹੈ। ਇਹ ਗੱਲ ਠੀਕ ਹੈ ਕਿ ਮਿਹਨਤ ਤੋਂ ਬਿਨਾਂ ਸਫਲਤਾ ਨਹੀਂ ਮਿਲਦੀ, ਪਰ ਜੇ ਸਿਹਤ ਖਰਾਬ ਕਰ ਕੇ ਅਸੀਂ ਆਪਣੇ ਮਕਸਦ ਵਿਚ ਕਾਮਯਾਬ ਹੋਏ ਤਾਂ ਇਹ ਕੋਈ ਅਕਲਮੰਦੀ ਨਹੀਂ ਹੈ। ਸਰੀਰ ਨੂੰ ਮਸ਼ੀਨ ਵਾਂਗ ਇਸਤੇਮਾਲ ਨਹੀਂ ਕਰਨਾ ਚਾਹੀਦਾ।
ਤੈਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿਚ ਵੀ ਭਾਗ ਲੈਣਾ ਚਾਹੀਦਾ ਹੈ। ਖੇਡਾਂ ਸਰੀਰ ਨੂੰ ਚੁਸਤੀ ਅਤੇ ਤੰਦਰੁਸਤੀ ਦਿੰਦੀਆਂ ਹਨ ਤੇ ਵਿਦਿਆਰਥੀ ਲਈ ਇਹ ਬਹੁਤ ਜ਼ਰੂਰੀ ਵੀ ਹਨ। ਤੂੰ ਸਵੇਰੇ ਜਲਦੀ ਉੱਠ ਕੇ ਖੁੱਲ੍ਹੀ ਹਵਾ ਵਿਚ ਸੈਰ ਕਰਨ ਦੀ ਆਦਤ ਪਾ ਤੇ ਖਾਣ-ਪੀਣ ਵੱਲ ਧਿਆਨ ਦੇ।
ਮੈਂ ਉਮੀਦ ਕਰਦਾ ਹਾਂ ਕਿ ਤੂੰ ਮੇਰੀ ਗੱਲ ਉੱਤੇ ਜ਼ਰੂਰ ਅਮਲ ਕਰੇਂਗਾ।
ਤੇਰਾ ਵੱਡਾ ਵੀਰ
ਕ ਖ ਗ
0 Comments