200 ਬੈਸਟ ਪੰਜਾਬੀ ਮੁਹਾਵਰੇ ਅਤੇ ਉਨਾਂ ਦੀ ਵਰਤੋਂ ਪੰਜਾਬੀ ਭਾਸ਼ਾ ਵਿੱਚ।
ਮੁਹਾਵਰੇ ਦਾ ਅਰਥ ਯਾਦ ਕਰ ਦੀ ਵਾਕਾਂ ਵਿਚ ਜਾਂ ਬੋਲ-ਚਾਲ ਵਿਚ ਠੀਕ ਵਰਤੋਂ ਕਰਨੀ ਆਉਣੀ ਚਾਹੀਦੀ ਹੈ। ਇੰਝ ਤਾਂ ਹੀ ਹੋ ਸਕਦਾ ਹੈ ਜੇਕਰ ਅਸੀਂ ਮੁਹਾਵਰਿਆਂ ਨੂੰ ਪੜ੍ਹੀਏ, ਸੁਣੀਏ, ਉਹਨਾਂ ਦੇ ਅਰਥ ਨੂੰ ਸਮਝ ਕੇ ਵਾਕ ਲਿਖਣ ਸਮੇਂ ਜਾਂ ਬੋਲਣ ਸਮੇਂ ਉਹਨਾਂ ਦੀ ਵਰਤੋਂ ਇੰਝ ਕਰੀਏ ਕਿ ਉਹਨਾਂ ਦੇ ਅਰਥ ਸਪਸ਼ਟ ਹੋ ਜਾਣ।
ਮੁਹਾਵਰੇ ਬਾਰੇ ਹੇਠ ਲਿਖੀਆਂ ਗੱਲਾਂ ਨੂੰ ਯਾਦ ਰੱਖਣਾ ਚਾਹੀਦਾ ਹੈ
1. ਮੁਹਾਵਰੇ ਕਿਸੇ ਵੀ ਭਾਸ਼ਾ ਦਾ ਕੀਮਤੀ ਧੰਨ ਹੁੰਦੇ ਹਨ।
2. ਮੁਹਾਵਰਾਂ ਸ਼ਬਦਾਂ ਦਾ ਇਕੱਠ ਹੁੰਦਾ ਹੈ, ਜਿਸ ਦੇ ਸ਼ਾਬਦਕ ਅਰਥ ਅਤੇ ਭਾਵ ਅਰਥ ਵਿਚ ਬਹੁਤ ਅੰਤਰ ਹੁੰਦਾ ਹੈ।
3. ਮੁਹਾਵਰੇ ਦਾ ਸੰਕੇਤਕ ਅਰਥ ਹੁੰਦਾ ਹੈ।
4. ਮੁਹਾਵਰੇ ਵਿਚ ਕਵਿਤਾ ਵਰਗੀ ਲੈਅ ਹੁੰਦੀ ਹੈ।
5. ਮੁਹਾਵਰੇ ਗਾਗਰ ਵਿਚ ਸਾਗਰ ਭਰਨ ਵਾਂਗ ਹੁੰਦੇ ਹਨ, ਅਰਥਾਤ ਵੱਡੀ ਸਾਰੀ ਗੱਲ ਨੂੰ ਸੰਖੇਪ ਰੂਪ ਵਿਚ ਆਖਣ ਲਈ ਸਮਰੱਥ ਹੁੰਦੇ ਹਨ।
6. ਮੁਹਾਵਰਾ ਵਾਕ ਵਿਚ ਵਰਤਣ ਨਾਲ ਹੀ ਸਾਰਥਕ ਹੁੰਦਾ ਹੈ, ਅਰਥਾਤ ਇਸ ਦਾ ਸਹੀ ਅਰਥ ਵਾਕ ਵਿਚ ਵਰਤਣ ਨਾਲ ਹੀ ਸਪਸ਼ਟ ਹੁੰਦਾ ਹੈ।
7. ਮੁਹਾਵਰਿਆਂ ਦੀ ਵਾਕਾਂ ਵਿਚ ਵਰਤੋਂ ਕਰਨ ਸਮੇਂ ਹਮੇਸ਼ਾ ਆਮ ਤੇ ਖ਼ਾਸ ਨਾਂਵ ਵਰਤੋ। 8. ਮੁਹਾਵਰੇ ਵਿਚ ਭਾਸ਼ਾ ਨੂੰ ਸ਼ਕਤੀਸ਼ਾਲੀ ਬਣਾਉਣ ਦਾ ਗੁਣ ਹੁੰਦਾ ਹੈ। ਮੁਹਾਵਰਿਆਂ ਦੀ ਵਰਤੋਂ ਭਾਸ਼ਾ ਵਿਚ ਸਹਿਜ ਸੁਭਾਅ ਹੁੰਦੀ ਹੈ।
ਕੁਝ ਮੁਹਾਵਰੇ ਹੇਠਾਂ ਦੇ ਰਹੇ ਹਾਂ ਜੋ ਪੰਜਾਬੀ ਭਾਸ਼ਾ ਵਿਚ ਬਹੁਤ ਪ੍ਰਚੱਲਤ ਹਨ :
1. ਉਸਤਾਦੀ ਕਰਨੀ (ਚਲਾਕੀ ਕਰਨੀ)—ਸ਼ਗਿਰਦ ਬਿੱਲੂ ਆਪਣੇ ਉਸਤਾਦ ਨਾਲ ਉਸਤਾਦੀ ਕਰਕੇ ਭੱਜ ਗਿਆ।
2. ਉਂਗਲ ਕਰਨੀ (ਤੁਹਮਤ ਲਾਉਣੀ)—ਸਾਨੂੰ ਬਿਨਾਂ ਕਿਸੇ ਪ੍ਰਮਾਣ ਤੋਂ ਕਿਸੇ ਵੱਲ ਉਂਗਲ ਨਹੀਂ ਕਰਨੀ ਚਾਹੀਦੀ।
ਲੀਡ
3. ਉਂਗਲਾਂ ਤੇ ਨਚਾਉਣਾ (ਵੱਸ ਵਿਚ ਕਰਨਾ)-ਅੱਜ ਦੀਆਂ ਔਰਤਾਂ ਆਪਣੇ ਪਤੀਆਂ ਲਿਸ ਨੂੰ ਆਪਣੀਆਂ ਉਂਗਲਾਂ 'ਤੇ ਨਚਾਉਂਦੀਆਂ ਹਨ।
4. ਉੱਚਾ-ਨੀਵਾਂ ਬੋਲਣਾ (ਨਿਰਾਦਰ ਕਰਨਾ)—ਰਮਨ ਨੂੰ ਆਪਣੇ ਮਾਤਾ-ਪਿਤਾ ਨਾਲ ਉੱਚਾ-ਨੀਵਾਂ ਨਹੀਂ ਬੋਲਣਾ ਚਾਹੀਦਾ ਹੈ।
5. ਊਠ ਦੇ ਮੂੰਹ ਵਿਚ ਜੀਰਾ (ਬਹੁਤ ਖਾਣ ਵਾਲੇ ਨੂੰ ਥੋੜ੍ਹਾ ਜਿਹਾ ਦੇਣਾ)—ਭੀਮ ਵਰਗੇ ਪਹਿਲਵਾਨ ਨੂੰ ਕੇਵਲ ਦੋ ਕੇਲੇ ਖਾਣ ਨੂੰ ਦੇਣਾ ਊਠ ਦੇ ਮੂੰਹ ਵਿਚ ਜੀਰਾ ਦੇਣ ਦੇ ਬਰਾਬਰ ਹੈ।
6. ਉਮਰ ਦੀਆਂ ਰੋਟੀਆਂ ਕਮਾ ਲੈਣੀਆਂ (ਬਹੁਤ ਧਨ ਕਮਾ ਲੈਣਾ)—ਸੁੰਦਰ ਨੇ ਸੋਨੇ ਦੇ ਵਪਾਰ ਵਿਚ ਉਮਰ ਦੀਆਂ ਰੋਟੀਆਂ ਕਮਾ ਲਈਆਂ ਹਨ।
7. ਉੱਨੀ ਇੱਕੀ ਦਾ ਫਰਕ (ਬਹੁਤ ਥੋੜ੍ਹਾ ਅੰਤਰ)—ਰਾਮ ਅਤੇ ਸ਼ਾਮ ਦੇ ਕੱਦ ਵਿਚ ਉੱਨੀ ਇੱਕੀ ਦਾ ਹੀ ਫਰਕ ਹੈ।
8. ਉੱਖਲੀ ਵਿਚ ਸਿਰ ਦੇਣਾ (ਮੁਸੀਬਤ ਸਹੇੜਨੀ)—ਹੁਣ ਤਾਂ ਅਸੀਂ ਉੱਖਲੀ ਵਿਚ ਸਿਰ ਦੇ ਦਿੱਤਾ ਹੈ, ਜੋ ਹੋਵੇਗਾ ਵੇਖਿਆ ਜਾਵੇਗਾ।
9. ਉੱਡਦੇ ਫਿਰਨਾ (ਬਹੁਤ ਜ਼ਿਆਦਾ ਖੁਸ਼ ਹੋਣਾ)—ਮੇਰੀ ਭੈਣ ਨੂੰ ਜਦ ਤੋਂ ਪਤਾ ਲੱਗਾ ਹੈ ਕਿ ਮੈਡੀਕਲ ਕਾਲਜ ਦੀ ਦਾਖਲੇ ਦੀ ਲਿਸਟ ਵਿਚ ਉਸ ਦਾ ਨਾਂ ਆ ਗਿਆ ਹੈ, ਤਦ ਤੋਂ ਉਹ ਉੱਡਦੀ ਫਿਰਦੀ ਹੈ।
10. ਅੱਖ ਲੱਗਣੀ (ਨੀਂਦ ਆਉਣੀ)—ਕੱਲ੍ਹ ਰਾਤ ਪੜ੍ਹਦਿਆਂ-ਪੜ੍ਹਦਿਆਂ ਮੇਰੀ ਅੱਖ ਲੱਗ ਗਈ ਸੀ ਤੇ ਬੱਤੀ ਜਗਦੀ ਹੀ ਰਹਿ ਗਈ।
11. ਅੱਖਾਂ ਵਿਚ ਘੱਟਾ ਪਾਉਣਾ (ਧੋਖਾ ਦੇਣਾ)—ਚੋਰ ਪੁਲਸ ਦੀਆਂ ਅੱਖਾਂ ਵਿਚ ਘੱਟਾ ਪਾ ਕੇ ਦੌੜ ਗਿਆ।
12. ਅੱਖਾਂ ਉੱਤੇ ਬਿਠਾਉਣਾ (ਆਦਰ ਕਰਨਾ)—ਪੰਜਾਬੀ ਲੋਕ ਆਪਣੇ ਮਹਿਮਾਨਾਂ ਨੂੰ ਸਦਾ ਆਪਣੀਆਂ ਅੱਖਾਂ ਉੱਤੇ ਬਿਠਾਉਂਦੇ ਹਨ।
13. ਅੱਖਾਂ ਵਿਚ ਰੜਕਣਾ (ਬੁਰਾ ਲੱਗਣਾ)—ਗੈਰ ਜ਼ਿੰਮੇਵਾਰ ਵਿਦਿਆਰਥੀ ਹਮੇਸ਼ਾਂ ਅਧਿਆਪਕ ਦੀਆਂ ਅੱਖਾਂ ਵਿਚ ਰੜਕਦੇ ਹਨ।
14. ਅੱਖਾਂ ਫੇਰ ਲੈਣੀਆਂ (ਬਦਲ ਜਾਣਾ)—ਸੁਆਰਥੀ ਮਿੱਤਰ ਮੌਕਾ ਨਿਕਲ ਜਾਣ ਤੇ ਅੱਖਾਂ ਫੇਰ ਲੈਂਦੇ ਹਨ।
15. ਅੱਖਾਂ ਮੀਟ ਜਾਣਾ (ਮਰ ਜਾਨਾ)—ਰਹੀਮ ਦੇ ਦਾਦਾ ਜੀ ਲੰਬੀ ਬੀਮਾਰੀ ਤੋਂ ਬਾਅਦ ਅੱਜ ਸਵੇਰੇ ਅੱਖਾਂ ਮੀਟ ਗਏ।
16. ਅੱਖਾਂ ਮੀਟ ਛੱਡਣਾ (ਅਣਗਹਿਲੀ ਕਰਨੀ)—ਜਿਹੜੇ ਮਾਂ-ਬਾਪ ਆਪਣੇ ਬੱਚਿਆਂ ਦੀਆਂ ਗਲਤੀਆਂ ਤੇ ਅੱਖਾਂ ਮੀਟ ਛੱਡਦੇ ਹਨ, ਉਹ ਬਾਅਦ ਵਿਚ ਪਛਤਾਉਂਦੇ ਹਨ।
17. ਅੱਗ ਲਾਉਣੀ (ਭੜਕਾਉਣਾ)—ਸਾਨੂੰ ਕਦੇ ਵੀ ਕਿਸੇ ਦੇ ਘਰ ਨਾਰਦ ਮੁਨੀ ਵਾਂਗ ਅੱਗ ਨਹੀਂ ਲਾਉਣੀ ਚਾਹੀਦੀ।
18. ਅੰਤ ਪਾਉਣਾ (ਭੇਦ ਪਾਉਣਾ—ਰੱਬ ਦਾ ਅੰਤ ਕੋਈ ਨਹੀਂ ਪਾ ਸਕਦਾ।
19. ਅਸਮਾਨ ਸਿਰ ਉੱਤੇ ਚੁੱਕਣਾ (ਬਹੁਤ ਰੌਲਾ ਪਾਉਣਾ)—ਅਧਿਆਪਕ ਦੇ ਜਮਾਤ ਤੋਂ ਬਾਹਰ ਜਾਣ ਉੱਤੇ ਬੱਚਿਆਂ ਨੇ ਅਸਮਾਨ ਸਿਰ ਉੱਤੇ ਚੁੱਕ ਲਿਆ।
20. ਅਸਮਾਨ ਨਾਲ ਗੱਲਾਂ ਕਰਨਾ (ਬਹੁਤ ਉੱਚਾ ਹੋਣਾ)—ਕੁਤਬ ਦੀ ਲਾਟ ਦੀਆਂ ਭਾਵੇਂ ਦੋ ਮੰਜਲਾਂ ਡਿੱਗ ਚੁੱਕੀਆਂ ਹਨ, ਪਰ ਅੱਜ ਵੀ ਇਹ ਮੀਨਾਰ ਅਸਮਾਨ ਨਾਲ ਗੱਲਾਂ ਕਰਦੀ ਹੈ।
21. ਅੱਜ-ਕਲ੍ਹ ਕਰਨਾ (ਟਾਲ-ਮਟੋਲ ਕਰਨਾ)—ਜਦ ਮੈਂ ਰਾਮ ਤੋਂ ਆਪਣੇ ਉਧਾਰ ਦਿੱਤੇ ਪੈਸੇ ਮੰਗਦਾ ਹਾਂ ਤਾਂ ਉਹ ਅੱਜ-ਕਲ੍ਹ ਕਰ ਛੱਡਦਾ ਹੈ।
22. ਅੱਖਾਂ ਵਿਚ ਚਰਬੀ ਆਉਣਾ (ਹੰਕਾਰੀ ਹੋਣਾ)—ਸੁਰੇਸ਼ ਦੀ ਲਾਟਰੀ ਕੀ ਨਿਕਲ ਆਈ ਹੈ, ਉਹ ਕਿਸੇ ਨਾਲ ਗੱਲ ਹੀ ਨਹੀਂ ਕਰਦਾ। ਲਗਦਾ ਹੈ ਉਸ ਦੀਆਂ ਅੱਖਾਂ ਵਿਚ ਚਰਬੀ ਆ ਗਈ ਹੈ।
23. ਆਪਣਾ ਉੱਲੂ ਸਿੱਧਾ ਕਰਨਾ (ਮਤਲਬ ਕੱਢਣਾ)—ਚੰਨੀ ਆਪਣਾ ਉੱਲੂ ਸਿੱਧਾ ਕਰਨ ਵਿਚ ਬਹੁਤ ਮਾਹਿਰ ਹੈ।
24. ਅਲੂਣੀ ਸਿਲ ਚੱਟਣਾ (ਔਖਾ ਕੰਮ ਕਰਨਾ)—ਜੀਵਨ ਵਿਚ ਉੱਨਤੀ ਕਰਨ ਲਈ ਤੁਹਾਨੂੰ ਇਮਤਿਹਾਨ ਦੀ ਅਲੂਣੀ ਸਿਲ ਚੱਟਣੀ ਹੀ ਪਵੇਗੀ।
25. ਆਵਾ ਵੀ ਊਤ ਜਾਣਾ (ਸਭ ਦਾ ਨਾਲਾਇਕ ਹੋਣਾ)—ਨੰਬਰਦਾਰਾਂ ਦੇ ਪਰਿਵਾਰ ਦੇ ਕਿਸ-ਕਿਸ ਬੰਦੇ ਨੂੰ ਸਮਝਾਉਗੇ ਇੱਥੇ ਤਾਂ ਆਵਾ ਹੀ ਊਤ ਗਿਆ ਹੈ।
26. ਈਦ ਦਾ ਚੰਨ ਚੋਣਾ (ਬਹੁਤ ਦੇਰ ਬਾਅਦ ਮਿਲਣਾ)—ਸੁਰਜੀਤ ਪੂਰੇ ਪੰਜ ਵਰ੍ਹਿਆਂ ਮਗਰੋਂ ਮਿਲਿਆ ਤਾਂ ਮੈਂ ਉਸ ਨੂੰ ਕਿਹਾ, ‘ਯਾਰ, ਤੂੰ ਤਾਂ ਈਦ ਦਾ ਚੰਨ ਹੋ ਗਿਆ ਹੈ।
27. ਇਕ ਅੱਖ ਨਾਲ ਵੇਖਣਾ (ਸਭ ਨੂੰ ਬਰਾਬਰ ਸਮਝਣਾ)—ਮਹਾਰਾਜਾ ਰਣਜੀਤ ਸਿੰਘ ਆਪਣੀ ਪਰਜਾ ਨੂੰ ਸਦਾ ਇਕ ਅੱਖ ਨਾਲ ਵੇਖਦੇ ਸਨ।
28. ਇੱਟ ਨਾਲ ਇੱਟ ਖੜਕਾ ਦੇਣੀ (ਤਬਾਹ ਕਰਨਾ)—ਨਾਦਰ ਸ਼ਾਹ ਨੇ ਦਿੱਲੀ ਦੀ ਇੱਟ ਨਾਲ ਇੱਟ ਖੜਕਾ ਦਿੱਤੀ ਸੀ।
29. ਇੱਟ ਕੁੱਤੇ ਦਾ ਵੈਰ (ਸੁਭਾਵਿਕ ਵੈਰ)—ਮਨਜੀਤ ਤੇ ਦਲਜੀਤ ਦੋਵੇਂ ਭਰਾਵਾਂ ਨੇ ਜਾਇਦਾਦ ਨੂੰ ਲੈ ਕੇ ਇਕ-ਦੂਜੇ ਨਾਲ ਇੱਟ ਕੁੱਤੇ ਦਾ ਵੈਰ ਬਣਾ ਲਿਆ ਹੈ।
30. ਇਕ ਮੁੱਠ ਹੋਣਾ (ਏਕਤਾ ਹੋਣਾ)—ਸਾਨੂੰ ਵਿਦੇਸ਼ੀ ਹਮਲੇ ਦਾ ਟਾਕਰਾ ਇਕ ਮੁੱਠ ਹੋ ਕੇ ਕਰਨਾ ਚਾਹੀਦਾ ਹੈ।
31. ਇੱਟ ਖੜਿੱਕਾ ਲਾਉਣਾ (ਝਗੜਾ ਪਾਈ ਰੱਖਣਾ)—ਨੂੰਹ ਤੇ ਸੱਸ ਦੀ ਜ਼ਰਾ ਨਹੀਂ ਬਣਦੀ, ਹਮੇਸ਼ਾ ਇੱਟ ਖੜਿੱਕਾ ਲਾਈ ਰੱਖਦੀਆਂ ਹਨ।
32. ਈਨ ਮੰਨਣਾ (ਹਾਰ ਮੰਨਣਾ)—ਮਹਾਰਾਣਾ ਪ੍ਰਤਾਪ ਨੇ ਅਕਬਰ ਤੋਂ ਈਨ ਦਾ ਮੰਨੀ।
33. ਇੱਜ਼ਤ ਨੂੰ ਵੱਟਾ ਲਾਉਣਾ (ਇੱਜ਼ਤ ਮਿੱਟੀ ਵਿਚ ਮਿਲਾ ਦੇਣੀ)—ਮਾੜੇ ਬੱਚੇ ਗਲਤ ਕੰਮ ਕਰਕੇ ਆਪਣੇ ਮਾਪਿਆਂ ਦੀ ਇੱਜ਼ਤ ਨੂੰ ਵੱਟਾ ਲਗਾ ਦਿੰਦੇ ਹਨ।
34. ਸਰਕਾਰੇ ਦਰਬਾਰੇ ਚੜ੍ਹਨਾ (ਮੁਕੱਦਮਾ ਕਰਨਾ)—ਪਿਉ ਦੀ ਮੌਤ ਤੋਂ ਬਾਅਦ ਵੱਡੇ ਭਰਾ ਨੇ ਜਾਇਦਾਦ ਖ਼ਾਤਰ ਛੋਟੇ ਭਰਾ ਨੂੰ ਸਰਕਾਰੇ ਦਰਬਾਰੇ ਚੜ੍ਹਾ ਦਿੱਤਾ।
35. ਸੱਪ ਨੂੰ ਦੁੱਧ ਪਿਲਾਉਣਾ (ਦੁਸ਼ਮਣ ਪਾਲਣਾ)—ਰਮੇਸ ਤੂੰ ਕਾਹਨੂੰ ਸੱਪ ਨੂੰ ਦੁੱਧ ਪਿਲਾ ਰਿਹਾ ਹੈ, ਇਹ ਬਗਲਾ ਭਗਤ ਸੁਰੇਸ਼, ਜ਼ਰੂਰ ਡੰਗ ਮਾਰੇਗਾ।
36. ਸਾਹ ਸਤ ਨਾ ਰਹਿਣਾ (ਘਬਰਾ ਜਾਣਾ)—ਦਿਲ ਦੀ ਬਿਮਾਰੀ ਨੇ ਤਾਂ ਨੀਰਜ ਵਿਚ ਸਾਹ ਸੱਤ ਹੀ ਨਹੀਂ ਰਹਿਣ ਦਿੱਤਾ।
37. ਸੱਤਰਿਆ ਬਹੱਤਰਿਆ ਜਾਣਾ (ਬੁੱਢੇ ਹੋ ਕੇ ਅਕਲ ਮਾਰੀ ਜਾਣੀ)—ਜਦ 70 ਸਾਲ ਦੀ ਸੰਗੀਤਾ ਨੇ ਵਿਆਹ ਕਰਨ ਦੀ ਗੱਲ ਦੱਸੀ ਤਾਂ ਸਾਰੇ ਹੈਰਾਨ ਹੋ ਗਏ ਤੇ ਕਹਿਣ ਲੱਗੇ ਕਿ ਲਗਦਾ
38. ਸਾਖੀ ਭਰਨਾ (ਹਾਮੀ ਭਰਨਾ)—ਉਸ ਦਾ ਕੀਤਾ ਕੰਮ ਇਸ ਗੱਲ ਦੀ ਸਾਖੀ ਭਰਦਾ ਹੈ ਕਿ ਉਹ ਸਿਆਣਾ ਮੁੰਡਾ ਹੈ।
39. ਹੱਥ ਅੱਡਣਾ (ਮੰਗਣਾ)—ਸਾਨੂੰ ਕਦੇ ਵੀ ਕਿਸੇ ਮਿੱਤਰ ਅੱਗੇ ਹੱਥ ਨਹੀਂ ਅੱਡਣਾ ਚਾਹੀਦਾ।
40. ਹੱਥ ਪੀਲੇ ਕਰਨਾ (ਧੀ ਦਾ ਵਿਆਹ ਕਰ ਦੇਣਾ)—ਮਹਿੰਗਾਈ ਦੇ ਇਸ ਜਮਾਨੇ ਵਿਚ ਧੀਆਂ ਦੇ ਹੱਥ ਪੀਲੇ ਕਰਨੇ ਸੌਖਾ ਕੰਮ ਨਹੀਂ।
41. ਹੱਥ ਮਲਣਾ (ਪਛਤਾਉਣਾ)—ਸਮਾਂ ਬੀਤ ਜਾਣ ਤੇ ਹੱਥ ਮਲਣ ਦਾ ਕੋਈ ਲਾਭ ਨਹੀਂ ਹੁੰਦਾ।
42. ਹੱਥਾਂ ਦੇ ਤੋਤੇ ਉੱਡਣੇ (ਘਬਰਾ ਜਾਣਾ)—ਇਤਿਹਾਸ ਦਾ ਔਖਾ ਪੇਪਰ ਵੇਖ ਕੇ ਮੇਰੇ ਹੱਥਾਂ ਦੇ ਤੋਤੇ ਉੱਡ ਗਏ।
43. ਹਾਮੀ ਭਰਨੀ (ਕਿਸੇ ਦੀ ਜ਼ਮਾਨਤ ਦੇਣੀ)—ਚੋਰ ਦੀ ਕੋਈ ਹਾਮੀ ਨਹੀਂ ਭਰਦਾ।
44. ਹੱਡ ਭੰਨਣੇ (ਬਹੁਤ ਮਿਹਨਤ ਕਰਨੀ—ਮਜ਼ਦੂਰ ਲੋਕ ਹੱਡ ਭੰਨਵੀਂ ਮਿਹਨਤ ਕਰਦੇ ਹਨ ਤਾਂ ਉਹਨਾਂ ਨੂੰ ਦੋ ਵਕਤ ਦੀ ਰੋਟੀ ਮਿਲਦੀ ਹੈ।
45. ਕੁਫਰ ਤੋਲਣਾ (ਝੂਠ ਬੋਲਣਾ)—ਸਾਨੂੰ ਕਦੇ ਵੀ ਕੁਫਰ ਨਹੀਂ ਤੋਲਨਾ ਚਾਹੀਦਾ, ਸਗੋਂ ਸੱਚੀ ਗੱਲ ਕਹਨੀ ਚਾਹੀਦੀ ਹੈ।
46. ਕੰਨਾਂ ਦਾ ਕੱਚਾ ਹੋਣਾ (ਲਾਈਲੱਗ ਹੋਣਾ)—ਰਮੇਸ਼ ਕੰਨਾਂ ਦਾ ਕੱਚਾ ਹੈ, ਪਰ ਦਿਲ ਦਾ ਮਾੜਾ ਆਦਮੀ ਨਹੀਂ ਹੈ।
47. ਕੰਨ ਭਰਨਾ (ਚੁਗਲੀ ਕਰਨੀ)—ਸਾਨੂੰ ਕਦੇ ਵੀ ਕਿਸੇ ਦੇ ਵਿਰੁੱਧ ਦੂਜਿਆਂ ਦੇ ਕੰਨ ਨਹੀਂ ਭਰਨੇ ਚਾਹੀਦੇ।
48. ਕੱਖ ਭੰਨ ਕੇ ਦੂਹਰਾ ਨਾ ਕਰਨਾ (ਕੋਈ ਕੰਮ ਨਾ ਕਰਨਾ)—ਰਣਜੀਤ ਸਾਰਾ ਦਿਨ ਕੱਖ ਭੰਨ ਕੇ ਦੂਹਰਾ ਨਹੀਂ ਕਰਦਾ, ਪਰ ਇਸ ਗੱਲ ਦੀ ਉਸ ਨੂੰ ਕੋਈ ਸ਼ਰਮ ਨਹੀਂ।
49. ਕਬਰਾਂ ਵਿਚ ਪੈਰ ਹੋਣੇ (ਮਰਨ ਕਿਨਾਰੇ ਹੋਣਾ)—ਰਾਜਨੀਤੀ ਵਿਚ ਹਿੱਸਾ ਲੈਣ ਵਾਲਿਆਂ ਦੇ ਭਾਵੇਂ ਕਬਰਾਂ ਵਿਚ ਪੈਰ ਹੋਣ ਤਾਂ ਵੀ ਉਹ ਇਸ ਖੇਤਰ 'ਚੋਂ ਪਿੱਛੇ ਨਹੀਂ ਹੱਟਦੇ।
50. ਕੱਖਾਂ ਤੋਂ ਹੋਲੇ ਹੋਣਾ (ਬੇਕਦਰਾ ਹੋਣਾ)—ਗਰੀਬੀ ਨੇ ਨਵਨੀਤ ਨੂੰ ਕੱਖਾਂ ਤੋਂ ਵੀ ਹੌਲਾ ਕਰ ਦਿੱਤਾ ਹੈ।
51. ਕੱਚੇ ਘੜੇ ਪਾਣੀ ਭਰਨਾ (ਅਸੰਭਵ ਕੰਮ ਕਰਨਾ)—ਮੈਂ ਤੇਰੀ ਦਲੇਰੀ ਨੂੰ ਮੰਨਦਾ ਹਾਂ, ਤੂੰ ਤਾਂ ਕੱਚੇ ਘੜੇ ਪਾਣੀ ਭਰ ਦਿਖਾਇਆ ਹੈ।
52. ਖੁੰਬ ਠੱਪਣਾ (ਬਹੁਤ ਮਾਰਨਾ)—ਚੋਰੀ ਦੇ ਇਲਜ਼ਾਮ ਵਿਚ ਸੁਰਜੀਤ ਦੀ ਪੁਲਸ ਨੇ ਚੰਗੀ ਖੁੰਬ ਠੱਪੀ।
53. ਖਿੱਲੀ ਉਡਾਉਣਾ (ਮਖੌਲ ਉਡਾਉਣਾ)—ਸਾਨੂੰ ਕਿਸੇ ਅੰਨੇ ਆਦਮੀ ਦੀ ਕਦੇ ਵੀ ਖੁੱਲੀ ਨਹੀਂ ਉਡਾਉਣੀ ਚਾਹੀਦੀ।
54. ਖੂਨ ਸਫੈਦ ਹੋਣਾ (ਅਪਣੱਤ ਖ਼ਤਮ ਹੋ ਜਾਣੀ)—ਅੱਜ-ਕਲ੍ਹ ਦੇ ਲੋਕਾਂ ਦੇ ਖੂਨ ਸਫੈਦ ਹੁੰਦਾ। ਹੋ ਚੁੱਕੇ ਹਨ। ਕੋਈ ਵੀ ਬਿਨਾਂ ਸੁਆਰਥ ਤੋਂ ਕਿਸੇ ਨਾਲ ਗੱਲ ਕਰ ਕੇ ਰਾਜ਼ੀ ਨਹੀਂ
55. ਖੰਡ ਖੀਰ ਹੋਣਾ (ਰਚ-ਮਿਚ ਜਾਣਾ)—ਬੱਚੇ ਹੁਣੇ ਲੜ ਰਹੇ ਸਨ, ਹੁਣੇ ਖੰਡ ਖੀਰ ਹੋ ਗਏ ਹਨ।
56. ਖੇਹ ਪੁਆਉਣੀ (ਬਦਨਾਮੀ ਕਰਵਾਉਣੀ)—ਗਲਤ ਕੰਮ ਕਰਕੇ ਨਰੇਸ਼ ਨੇ ਆਪਣੇ ਮਾਤਾ-ਪਿਤਾ ਦੇ ਸਿਰ ਖੇਹ ਪੁਆਈ ਹੈ।
57. ਖਾਣ ਨੂੰ ਪੈਣਾ (ਖਿੰਝ ਕੇ ਬੋਲਣਾ)—ਸੁਰਜੀਤ ਸਾਰਾ ਦਿਨ ਕੰਮ ਕਰਕੇ ਇੰਨੀ ਥੱਕ ਜਾਂਦੀ ਹੈ ਕਿ ਹਰ ਇਕ ਨੂੰ ਖਾਣ ਨੂੰ ਪੈਂਦੀ ਹੈ।
58. ਖਾਰ ਖਾਣੀ (ਈਰਖਾ ਕਰਨੀ)—ਆਪਣੀ ਵੱਡੀ ਭੈਣ ਦਾ ਰੰਗ-ਰੂਪ ਵੇਖ ਕੇ ਰਾਖੀ ਹਮੇਸ਼ਾਂ ਉਸ ਕੋਲੋਂ ਖਾਰ ਖਾਂਦੀ ਹੈ।
59. ਖਟਾਈ ਵਿਚ ਪੈਣਾ (ਕੰਮ ਲਮਕ ਜਾਣਾ)—ਸਰਕਾਰ ਵੱਲੋਂ ਗਰਾਂਟ ਨਾ ਮਿਲਣ ਕਾਰਨ ਸਕੂਲ ਦੀ ਇਮਾਰਤ ਦਾ ਕੰਮ ਖਟਾਈ ਵਿਚ ਪੈ ਗਿਆ।
60. ਗਲਾ ਭਰ ਆਉਣਾ (ਅੱਥਰੂ ਆ ਜਾਣੇ)—ਮਹੇਸ਼ ਦੀ ਦੁੱਖ ਭਰੀ ਕਹਾਣੀ ਸੁਣ ਕੇ ਸਭ ਦਾ ਗਲਾ ਭਰ ਆਇਆ।
61. ਗੁਲਛਰੇ ਉਡਾਉਣਾ (ਫਜੂਲ ਖ਼ਰਚ ਕਰਨਾ)—ਸਾਨੂੰ ਆਪਣੇ ਮਾਪਿਆਂ ਦੀ ਮਿਹਨਤ ਦੀ ਕਮਾਈ ਉੱਤੇ ਗੁਲਛਰੇ ਨਹੀਂ ਉਡਾਉਣੇ ਚਾਹੀਦੇ।
62. ਗਿਰਗਟ ਵਾਂਗ ਰੰਗ ਬਦਲਣਾ (ਝਟਪਟ ਖਿਆਲ ਬਦਲ ਲੈਣਾ)—ਗਿਰਗਟ ਵਾਂਗ ਰੰਗ ਬਦਲਣ ਵਾਲੇ ਬੰਦੇ ਦੀਆਂ ਗੱਲਾਂ ਦਾ ਲੋਕਾਂ ਉੱਤੇ ਘੱਟ ਹੀ ਅਸਰ ਪੈਂਦਾ ਹੈ।
63. ਗੁੱਡੀ ਚੜ੍ਹਨੀ (ਪ੍ਰਸਿੱਧੀ ਮਿਲਣੀ)—ਅੱਜ-ਕਲ੍ਹ ਸਾਨੀਆ ਮਿਰਜ਼ਾ ਦੀ ਬੈਡਮਿੰਟਨ ਆਏ ਖੇਡ ਦੇ ਖੇਤਰ ਵਿਚ ਗੁੱਡੀ ਚੜ੍ਹੀ ਹੋਈ ਹੈ।
64. ਗੱਦ-ਰੱਦ ਹੋਣਾ (ਬਹੁਤ ਖੁਸ਼ ਹੋਣਾ)—ਆਪਣੇ ਬੱਚੇ ਨੂੰ ਪਹਿਲੀ ਵਾਰ ਕਦਮ ਪੁੱਟਦਿਆਂ ਦੇਖ ਕੇ ਉਸ ਦੇ ਮਾਤਾ-ਪਿਤਾ ਦ-ਗੱਦ ਹੋ ਗਏ।
65. ਗੋਂਗਲੂਆਂ ਤੋਂ ਮਿੱਟੀ ਝਾੜਨਾ (ਫੋਕੀ ਹਮਦਰਦੀ ਕਰਨੀ)—ਕਈ ਲੋਕ ਗੋਂਗਲੂਆਂ ਤੋ ਮਿੱਟੀ ਝਾੜ ਕੇ ਅਜਿਹਾ ਪ੍ਰਭਾਵ ਪਾਉਂਦੇ ਹਨ ਜਿਵੇਂ ਸੱਚ ਮੁੱਚ ਸਾਡੇ ਹਮਦਰਦ ਹੋਣ।
66. ਗੰਢ ਦਾ ਪੂਰਾ-ਹੋਣਾ (ਆਪਣਾ ਹਿਸਾਬ ਠੀਕ ਰੱਖਣਾ)—ਗੁਰਮੀਤ ਸਭ ਦੇ ਸਾਹਮਣੇ ਤਾਂ ਭਾਵੇਂ ਝੱਲੀਆਂ ਗੱਲਾਂ ਕਰਦਾ ਹੈ ਪਰ ਗੰਢ ਦਾ ਪੂਰਾ ਹੈ।
67. ਗੰਗਾ ਨਹਾਉਣਾ (ਫਰਜ਼ ਤੋਂ ਮੁਕਤ ਹੋਣਾ)—ਪਲਵਿੰਦਰ ਨੇ ਆਪਣੀ ਕੁੜੀ ਦਾ ਵਿਆਹ ਕਰਕੇ ਗੰਗਾ ਨਹਾ ਲਈ ਹੈ।
68. ਗੱਲਾਂ ਵਿਚ ਆਉਣਾ (ਧੋਖਾ ਖਾਣਾ)—ਮਨਬੀਰ ਨੇ ਆਪਣੇ ਦੋਸਤ ਸੁਖਬੀਰ ਦੀਆਂ ਗੱਲਾਂ ਵਿਚ ਆ ਕੇ ਸਭ ਕੁਝ ਗਵਾ ਦਿੱਤਾ ਹੈ।
69. ਘੋੜੇ ਵੇਚ ਕੇ ਸੌਣਾ (ਗੂੜ੍ਹੀ ਨੀਂਦ ਸੌਣਾ)—ਪੇਪਰ ਖ਼ਤਮ ਹੋ ਜਾਣ ਤੋਂ ਬਾਅਦ ਵਿਦਿਆਰਥੀ ਘੋੜੇ ਵੇਚ ਕੇ ਸੌਂਦੇ ਹਨ।
70. ਘੜੇ ਦੀ ਮੱਛੀ (ਜਿਹੜਾ ਸਦਾ ਕਾਬੂ ਵਿਚ ਹੋਵੇ)—ਨੋਕਰ ਤਾਂ ਅਮੀਰਾਂ ਦੇ ਘੜੇ ਦੀ ਮੱਛੀ ਹਨ, ਜਦੋਂ ਚਾਹੁਣ ਉਹਨਾਂ ਨੂੰ ਪੈਸੇ ਦੇ ਕੇ ਕੰਮ ਕਰਾ ਲੈਂਦੇ ਹਨ।
71. ਘੋੜੇ ਕੰਨ ਬਰਾਬਰ ਹੋਣਾ (ਖ਼ਰਚ ਅਤੇ ਕਮਾਈ ਬਰਾਬਰ ਹੋਣੀ)—ਮੈਂ ਜਿੰਨਾਂ ਮਰਜ਼ੀ ਕਮਾ ਕੇ ਲਿਆਵਾਂ, ਪਰ ਘਰ ਵਿਚ ਘੋੜੇ ਕੰਨ ਬਰਾਬਰ ਹੋ ਜਾਂਦੇ ਹਨ।
72. ਘੜੀਆਂ-ਪਲਾਂ ਤੇ ਹੋਣਾ (ਮਰਨ ਕਿਨਾਰੇ ਹੋਣਾ)—ਮੀਨਾ ਦੀ ਦਾਦੀ ਬੁਢਾਪੇ ਅਤੇ ਬੀਮਾਰੀ ਕਾਰਨ ਬਸ ਘੜੀਆਂ-ਪਲਾਂ ਤੇ ਹੀ ਹੈ।
73. ਚੜ੍ਹਦੀ ਕਲਾ ਵਿਚ ਰਹਿਣਾ (ਉਤਸ਼ਾਹ ਵਿਚ ਰਹਿਣਾ)— ਪੰਜਾਬੀ ਸੂਰਬੀਰ ਸਦਾ ਚੜ੍ਹਦੀ ਕਲਾ ਵਿਚ ਰਹਿੰਦੇ ਹਨ।
74. ਚੰਨ ਚਾੜ੍ਹਨਾ (ਕੋਈ ਮਾੜਾ ਕੰਮ ਕਰਨਾ)—ਮੈਨੂੰ ਪਹਿਲਾਂ ਹੀ ਪਤਾ ਸੀ ਕਿ ਤੂੰ ਕੀ ਚੰਨ ਚਾੜ੍ਹੇਗਾ, ਇਸ ਲਈ ਮੈਂ ਤੈਨੂੰ ਕੋਈ ਜ਼ਿੰਮੇਦਾਰੀ ਦਿੱਤੀ ਹੀ ਨਹੀਂ।
75. ਚਾਂਦੀ ਦੀ ਜੁੱਤੀ ਮਾਰਨੀ (ਰਿਸ਼ਵਤ ਦੇਣੀ)—ਭਰਿਸ਼ਟਾਚਾਰ ਇੰਨਾ ਵੱਧ ਗਿਆ ਹੈ ਕਿ ਕੋਈ ਕੰਮ ਚਾਂਦੀ ਦੀ ਜੁੱਤੀ ਮਾਰੇ ਬਿਨਾਂ ਨਹੀਂ ਹੁੰਦਾ।
76. ਚੜ੍ਹਾਈ ਕਰ ਜਾਣਾ (ਮਰ ਜਾਣਾ)—ਤਾਇਆ ਜੀ ਦੇ ਚੜ੍ਹਾਈ ਕਰ ਜਾਣ ਦੀ ਖ਼ਬਰ ਮੈਨੂੰ ਇਕ ਘੰਟਾ ਪਹਿਲਾਂ ਹੀ ਮਿਲੀ ਹੈ।
77. ਚੰਨ ਉੱਤੇ ਥੁੱਕਣਾ (ਭਲੇ ਪੁਰਸ਼ ਦੀ ਬਦਨਾਮੀ ਕਰਨੀ)—ਚੰਨ ਉੱਤੇ ਥੁੱਕਿਆ ਆਪਣੇ ਮੂੰਹ ਉੱਤੇ ਹੀ ਪੈਂਦਾ ਹੈ।
78. ਚਾਦਰ ਵੇਖ ਕੇ ਪੈਰ ਪਸਾਰਨੇ (ਆਮਦਨ ਅਨੁਸਾਰ ਖਰਚ ਕਰਨਾ)—ਜਿਹੜੇ ਲੋਕ ਆਪਣੀ ਚਾਦਰ ਵੇਖ ਕੇ ਪੈਰ ਪਸਾਰਦੇ ਹਨ, ਉਹ ਸੁਖੀ ਜੀਵਨ ਬਿਤਾਉਂਦੇ ਹਨ।
79. ਚਿਹਰਾ ਉੱਤਰਿਆ ਹੋਣਾ (ਉਦਾਸ ਹੋਣਾ)—ਮਿੰਕੀ ਦੇ ਸਤਵੀਂ ਜਮਾਤ ਵਿੱਚੋਂ ਫੇਲ ਹੋ ਜਾਣ 'ਤੇ ਉਸ ਦੀ ਮਾਂ ਦਾ ਚਿਹਰਾ ਇਕਦਮ ਉੱਤਰ ਗਿਆ।
80. ਚਪੜ-ਚਪੜ ਕਰਨਾ (ਜ਼ਿਆਦਾ ਬੋਲਣਾ)—ਜ਼ਿਆਦਾ ਚਪੜ-ਚਪੜ ਕਰਨ ਵਾਲਿਆਂ ਨੂੰ ਲੋਕ ਪਸੰਦ ਨਹੀਂ ਕਰਦੇ।
81. ਚਰਨ ਧੋ ਕੇ ਪੀਣਾ (ਆਦਰ ਕਰਨਾ)—ਮੇਰੇ ਦਾਦਾ ਜੀ ਨੇ ਜੋ ਕੁਝ ਮੇਰੇ ਲਈ ਕੀਤਾ ਹੈ, ਜੇ ਮੈਂ ਸਾਰੀ ਉਮਰ ਉਹਨਾਂ ਦੇ ਚਰਨ ਧੋ-ਧੋ ਪੀਵਾਂ ਤਾਂ ਵੀ ਥੋੜ੍ਹਾ ਹੈ।
82. ਚਾਂਦੀ ਹੋਣਾ (ਲਾਭ ਹੋਣਾ)—ਤਿਉਹਾਰਾਂ ਦੇ ਦਿਨਾਂ ਵਿਚ ਹਲਵਾਈਆਂ ਦੀ ਖੂਬ ਚਾਂਦੀ ਹੁੰਦੀ ਹੈ।
83. ਛੱਕੇ ਛੁੱਟ ਜਾਣੇ (ਘਬਰਾ ਜਾਣਾ)—ਭਾਰਤੀ ਕ੍ਰਿਕੇਟ ਟੀਮ ਨੂੰ ਤੇਜ਼ੀ ਨਾਲ ਰਨ ਬਣਾਉਂਦੇ ਵੇਖ ਕੇ ਪਾਕਿਸਤਾਨੀ ਟੀਮ ਕੇ ਛੱਕੇ ਛੁੱਟ ਗਏ।
84. ਛਿੱਲ ਲਾਹੁਣੀ (ਚੰਗੀ ਤਰ੍ਹਾਂ ਲੁੱਟਣਾ)—ਦੁਕਾਨਦਾਰ ਸੇਲ ਦਾ ਲਾਲਚ ਦੇ ਕੇ _ ਗਾਹਕਾਂ ਦੀ ਚੰਗੀ ਛਿੱਲ ਲਾਉਂਦੇ ਹਨ।
85. ਛੱਜ ਵਿਚ ਪਾ ਕੇ ਛੱਟਣਾ (ਭੰਡਣਾ)—ਸਾਨੂੰ ਨੂੰਹਾਂ ਦੀਆਂ ਮਾੜੀਆਂ ਆਦਤਾਂ ਕਾਰਨ ਉਹਨਾਂ ਨੂੰ ਛੱਜ ਵਿਚ ਪਾ ਕੇ ਛੱਟਣਾ ਨਹੀਂ ਚਾਹੀਦਾ, ਸਗੋਂ ਉਹਨਾਂ ਨੂੰ ਪਿਆਰ ਨਾਲ ਸਮਝਾਉਣਾ ਚਾਹੀਦਾ ਹੈ।
86. ਛੱਕੇ ਛੁਡਾਉਣੇ (ਬੁਰੀ ਤਰ੍ਹਾਂ ਹਰਾਉਣਾ)—ਕ੍ਰਿਕਟ ਦੇ ਮੈਚ 20-20 ਵਿਚ ਭਾਰਤੀ ਟੀਮ ਨੇ ਅਸਟਰੇਲਿਆ ਟੀਮ ਦੇ ਛੱਕੇ ਛੁਡਾ ਦਿੱਤੇ।
87. ਛੱਤ ਸਿਰ 'ਤੇ ਚੁੱਕ ਲੈਣਾ (ਬੜਾ ਉੱਚੀ-ਉੱਚੀ ਬੋਲਣਾ)—ਅਧਿਆਪਕ ਦੇ ਕਲਾਸ ਵਿੱਚੋਂ ਜਾਂਦਿਆਂ ਹੀ ਬੱਚਿਆਂ ਨੇ ਛੱਤ ਸਿਰ 'ਤੇ ਚੁੱਕ ਲਈ।
88. ਜਾਨ ਤਲੀ ਤੇ ਧਰਨਾ (ਆਪਾ ਵਾਰਨ ਲਈ ਤਿਆਰ ਰਹਿਣਾ)—ਫ਼ੌਜੀ ਵੀਰ ਹਮੇਸ਼ਾ ਆਪਣੀ ਜਾਨ ਤਲੀ ਤੇ ਧਰ ਕੇ ਦੇਸ ਦੀ ਰੱਖਿਆ ਕਰਦੇ ਹਨ।
89. ਜਾਨ ਸੁੱਕ ਜਾਣੀ (ਬਹੁਤ ਜ਼ਿਆਦਾ ਡਰਨਾ)—ਅੱਜ ਸਵੇਰੇ ਨੌ ਵਜੇ ਇੰਨੀ ਜ਼ੋਰ ਦਾ ਭੁਚਾਲ ਆਇਆ ਕਿ ਮੇਰੀ ਤਾਂ ਜਾਨ ਹੀ ਸੁੱਕ ਗਈ।
90. ਜਾਨ ਦੀ ਬਾਜ਼ੀ ਲਾਉਣੀ (ਬਹੁਤ ਸਖ਼ਤ ਟਾਕਰਾ ਕਰਨਾ)—ਅੱਜ ਦਾ ਮੈਚ ਜਿੱਤਣ ਲਈ ਭਾਰਤੀ ਟੀਮ ਨੂੰ ਜਾਨ ਦੀ ਬਾਜੀ ਲਾਉਣੀ ਪਵੇਗੀ।
91. ਜਾਨ 'ਤੇ ਖੇਡਣਾ (ਕੁਰਬਾਨੀ ਦੇਣੀ)—ਗੁਰਜੀਤ ਨੂੰ ਬਹਾਦੁਰੀ ਦਾ ਇਨਾਮ ਦਿੱਤਾ ਗਿਆ, ਕਿਉਂਕਿ ਉਸ ਨੇ ਜਾਨ 'ਤੇ ਖੇਡ ਕੇ ਹਰਜੀਤ ਦੀ ਜਾਨ ਬਚਾਈ।
92. ਜ਼ਬਾਨ ਨੂੰ ਲਗਾਮ ਦੇਣਾ (ਚੁੱਪ ਕਰਾਉਣਾ)—ਮੈਂ ਪਾਰੂਲ ਨੂੰ ਕਿਹਾ ਕਿ ਆਪਣੀ ਜ਼ਬਾਨ ਨੂੰ ਲਗਾਮ ਦੇਵੇ, ਸਵੇਰੇ ਤੋਂ ਕੁਝ-ਨਾ-ਕੁਝ ਮਾੜਾ ਬੋਲੀ ਜਾ ਰਹੀ ਹੈ।
93. ਝੱਟ ਟਪਾਉਣਾ (ਗੁਜ਼ਾਰਾ ਕਰਨਾ)—ਅੱਜ-ਕਲ੍ਹ ਦੀ ਵੱਧਦੀ ਮਹਿੰਗਾਈ ਵਿਚ ਝੱਟ ਟਪਾਉਣਾ ਵੀ ਔਖਾ ਹੋ ਗਿਆ ਹੈ।
94. ਝਖ ਮਾਰਨਾ (ਵਿਹਲੇ ਫ਼ਿਰਨਾ)—ਬਲਵੰਤ ਤੂੰ ਸਾਰਾ ਦਿਨ ਝਖ ਮਾਰਦਾ ਫਿਰਦਾ ਹੈ, ਕੋਈ ਕੰਮ-ਧੰਦਾ ਕਰ।
95. ਝੂਠ ਦੇ ਪਹਾੜ ਉਸਾਰਨੇ (ਕੋਰਾ ਝੂਠ ਬੋਲਣਾ)—ਆਪਣਾ ਕੰਮ ਕੱਢਣ ਲਈ ਲੋਕ ਝੂਠ ਦੇ ਪਹਾੜ ਉਸਾਰਨ ਤੋਂ ਵੀ ਨਹੀਂ ਡਰਦੇ।
96. ਝੱਸ ਪੂਰਾ ਕਰਨਾ (ਆਦਤ ਪੂਰੀ ਕਰਨੀ)—ਸ਼ਰਾਬ ਪੀਣ ਵਾਲੇ ਲੋਕ ਆਪਣੀ ਝੱਸ ਪੂਰੀ ਕਰਣ ਵਾਸਤੇ ਕੁਝ ਵੀ ਕਰ ਸਕਦੇ ਹਨ।
97. ਝਾਂਸੇ ਦੇਣਾ (ਠੱਗੀ ਵਾਲੇ ਵਾਅਦੇ ਕਰਨਾ)—ਅੱਜ-ਕਲ੍ਹ ਕਈ ਬੇਈਮਾਨ ਏਜੰਟ ਵਿਦੇਸ ਨੂੰ ਭੇਜਣ ਲਈ ਝੂਠੇ ਝਾਂਸੇ ਦੇ ਕੇ ਭੋਲੇ ਭਾਲੇ ਲੋਕਾਂ ਨੂੰ ਲੁੱਟ ਲੈਂਦੇ ਹਨ।
98. ਟਕੇ ਵਰਗਾ ਜਵਾਬ ਦੇਣਾ (ਸਾਫ਼ ਇਨਕਾਰ ਕਰਨਾ)—ਜਦ ਮੈਂ ਰਾਣੀ ਕੋਲੋਂ ਕਿਤਾਬ ਮੰਗੀ ਤਾਂ ਉਸ ਨੇ ਮੈਨੂੰ ਟਕੇ ਵਰਗਾ ਜਵਾਬ ਦੇ ਦਿੱਤਾ।
99. ਟੱਕਰਾਂ ਮਾਰਨਾ (ਭਟਕਦੇ ਰਹਿਣਾ)—ਬੇਰੁਜ਼ਗਾਰੀ ਦੇ ਕਾਰਨ ਪੜ੍ਹੇ-ਲਿਖੇ ਲੋਕ ਨੌਕਰੀਆਂ ਵਾਸਤੇ ਟੱਕਰਾਂ ਮਾਰਦੇ ਹਨ, ਪਰ ਫੇਰ ਵੀ ਸਫਲਤਾ ਨਹੀਂ ਮਿਲਦੀ।
100. ਟੱਕਰ ਲੈਣੀ (ਟਾਕਰਾ ਕਰਨਾ)—ਵਪਾਰ ਦੇ ਖੇਤਰ ਵਿਚ ਵੱਡੀਆਂ-ਵੱਡੀਆਂ ਕੰਪਨੀਆਂ ਸਾਲ ਇਕ ਦੂਜੇ ਨਾਲ ਟੱਕਰ ਲੈ ਰਹੀਆਂ ਹਨ।
101. ਟੱਸ ਤੋਂ ਮੱਸ ਨਾ ਹੋਣਾ (ਕੋਈ ਪਰਵਾਹ ਨਾ ਕਰਨੀ)—ਅਧਿਆਪਕ ਵਿਦਿਆਰਥੀ ਨੂੰ ਗੁੱਸੇ ਨਾਲ ਬੋਲਦਾ ਅਤੇ ਮਾਰਦਾ ਰਿਹਾ, ਪਰ ਉਹ ਟੱਸ ਤੋਂ ਮੱਸ ਨਾ ਹੋਇਆ।
102. ਟਾਲ ਮਟੋਲ ਕਰਨੀ (ਬਹਾਨੇ ਮਾਰਨੇ)—ਸੰਦੀਪ ਨੂੰ ਜਦੋਂ ਵੀ ਉਸ ਦੇ ਪਿਛੋਕੜ ਬਾਰੇ ਪੁੱਛੋ ਤਾਂ ਉਹ ਟਾਲ ਮਟੋਲ ਕਰ ਦਿੰਦਾ ਹੈ।
103. ਟਕਾ ਨਾ ਛੱਡਣਾ (ਕੰਗਾਲ ਕਰ ਦੇਣਾ)—ਪਰਮੋਦ ਦੀ ਜੂਆ ਖੇਡਣ ਦੀ ਆਦਤ ਨੇ ਘਰ ਵਿਚ ਟਕਾ ਨਹੀਂ ਛੱਡਿਆ।
104. ਟਰ-ਟਰ ਕਰਨਾ (ਵਾਧੂ ਬੋਲਣਾ)—ਕਈ ਔਰਤਾਂ ਸਾਰਾ ਦਿਨ ਟਰ-ਟਰ ਕਰਦੀਆਂ ਰਹਿੰਦੀਆਂ ਹਨ।
105. ਠੁੱਠ ਵਿਖਾਉਣਾ (ਨਾਂਹ ਕਰਨੀ)—ਜਦ ਮੈਂ ਸੁਰਜੀਤ ਨੂੰ ਕੁਝ ਉਧਾਰੇ ਪੈਸੇ ਦੇਣ ਲਈ ਕਿਹਾ ਤਾਂ ਉਸ ਨੇ ਮੈਨੂੰ ਤੁੱਠ ਵਿਖਾ ਦਿੱਤਾ।
106. ਠੰਢੀਆਂ ਛਾਵਾਂ ਮਾਣਨਾ (ਸੁੱਖ ਮਾਣਨਾ)—ਹਰ ਮਾਂ-ਬਾਪ ਇਹ ਚਾਹੁੰਦੇ ਹਨ ਕਿ ਉਹਨਾਂ ਦੀ ਧੀ ਸਹੁਰੇ ਘਰ ਜਾ ਕੇ ਠੰਢੀਆਂ ਛਾਵਾਂ ਮਾਣੇ।
107. ਠੰਡੇ ਸਾਹ ਭਰਨਾ (ਹਉਕੇ ਲੈਣੇ)—ਦੂਜਿਆਂ ਦੀ ਸਫਲਤਾ ਵੇਖ ਕੇ ਠੰਡੇ ਸਾਹ ਭਰਨ ਨਾਲੋਂ ਤਾਂ ਇਹ ਚੰਗਾ ਹੈ ਕਿ ਤੁਸੀਂ ਵੀ ਕੁਝ ਕਰੋ।
108. ਠੂਹ-ਠਾਹ ਕਰਨੀ (ਗੋਲੀ ਚਲਾਉਣੀ)—ਭੀੜ ਨੂੰ ਤਿਤਰ-ਬਿਤਰ ਕਰਨ ਲਈ ਪੁਲਸ ਨੂੰ ਠੂਹ-ਠਾਹ ਕਰਨੀ ਪਈ।
109. ਠੋਕਰ ਖਾਣੀ (ਜ਼ਿੰਦਗੀ ਤੋਂ ਕੋਈ ਸਬਕ ਸਿੱਖਣਾ)—ਕੁਝ ਲੋਕਾਂ ਨੂੰ ਠੋਹਕਰ ਖਾ ਕੇ ਹੀ ਸਮਝ ਆਉਂਦੀ ਹੈ।
110. ਠੋਕ ਵਜਾ ਕੇ ਲੈਣਾ (ਦੇਖ ਪਰਖ ਕੇ ਲੈਣਾ)—ਭਾਵੇਂ ਮਿੱਟੀ ਦਾ ਭਾਂਡਾ ਹੀ ਖਰੀਦਣਾ ਹੋਵੇ, ਪਰ ਪਹਿਲਾਂ ਉਸ ਨੂੰ ਜ਼ਰੂਰ ਠੋਕ ਵਜਾ ਕੇ ਦੇਖ ਲੈਣਾ ਚਾਹੀਦਾ ਹੈ।
111. ਡੰਡੇ ਵਜਾਉਣੇ (ਵਿਹਲੇ ਫਿਰਨਾ)—ਰਮੇਸ਼ ਸਾਰਾ ਦਿਨ ਡੰਡੇ ਵਜਾਉਂਦਾ ਰਹਿੰਦਾ ਹੈ, ਪਰ ਕੋਈ ਕੰਮ ਨਹੀਂ ਕਰਦਾ।
112. ਡੁੱਬ ਮਰਨਾ (ਸ਼ਰਮਿੰਦਾ ਹੋਣਾ)—ਆਪਣੀ ਮਾਤ-ਭਾਸ਼ਾ ਵਿੱਚੋਂ ਫੇਲ ਹੋਣਾ ਤਾਂ ਡੁੱਬ ਮਰਨ ਵਾਲੀ ਗੱਲ ਹੈ।
113. ਡੰਗ ਮਾਰਨਾ (ਨੁਕਸਾਨ ਪਹੁੰਚਾਉਣਾ)—ਬੁਰੇ ਇਨਸਾਨ ਨਾਲ ਜਿੰਨਾ ਮਰਜੀ ਚੰਗਾ ਕਰੋ, ਉਹ ਡੰਗ ਮਾਰਨ ਤੋਂ ਬਾਝ ਨਹੀਂ ਆਉਂਦਾ।
114. ਡਕਾਰ ਜਾਣਾ (ਹੜੱਪ ਜਾਣਾ)—ਰਾਮ ਨੇ ਆਪਣੇ ਭਰਾ ਸੁਰੇਸ਼ ਦੀ ਸਾਰੀ ਸੰਪਤੀ ਚਲਾਕੀ ਨਾਲ ਡਕਾਰ ਲਈ।
115. ਗੌਂਡੀ ਪਿੱਟਣਾ (ਗਲ ਨੂੰ ਸਭ ਪਾਸੇ ਫੈਲਾ ਦੇਣਾ)—ਦਲੀਪ ਨੇ ਪਰਮੀਤ ਦੀ ਕਮਪਾਰਟਮੈਂਟ ਆਉਣ ਦੀ ਖ਼ਬਰ ਦੀ ਡੰਡੀ ਪਿੱਟ ਦਿੱਤੀ ਹੈ।
116. ਢੋਲ ਵਜਾਉਣਾ (ਢੰਡੋਰਾ ਪਿੱਟ ਦੇਣਾ)—ਛੋਟੀ ਜਿਹੀ ਸਫਲਤਾ ਵਾਸਤੇ ਸਾਰੇ ਪਿੰਡ ਵਿਚ ਢੋਲ ਵਜਾਉਣਾ ਜ਼ਰੂਰੀ ਨਹੀਂ।
117. ਢਿੱਡ ਵਿਚ ਚੂਹੇ ਨੱਚਣਾ (ਬਹੁਤ ਭੁੱਖ ਲੱਗਣੀ)—ਇਕ ਵੱਜਦਿਆਂ ਹੀ ਮੇਰੇ ਢਿੱਡ ਵਿਚ ਚੂਹੇ ਨੱਚਣ ਲੱਗ ਜਾਂਦੇ ਹਨ ਤੇ ਮੈਂ ਫਟਾਫਟ ਖਾਣਾ ਖਾਣ ਦੀ ਕਰਦਾ ਹਾਂ।
118. ਢਿੱਗੀ ਢਾਹੁਣੀ (ਹੌਂਸਲਾ ਹਾਰਨਾ)—ਬੁਰੇ ਵਕਤ ਵਿਚ ਸਾਨੂੰ ਢਿੱਗੀ ਨਹੀਂ ਢਾਹੁਣੀ ਚਾਹੀਦੀ।
119. ਢਹਿ ਢੇਰੀ ਹੋ ਜਾਣਾ (ਤਬਾਹ ਹੋ ਜਾਣਾ)—ਅੱਜ ਸੀਲਿੰਗ ਦੀ ਵਜ੍ਹਾ ਨਾਲ ਗਰੀਬ ਲੋਕਾਂ ਦੇ ਕੰਮ ਢਹਿ ਢੇਰੀ ਹੋ ਗਏ ਹਨ।
120. ਤੱਤੀ ਵਾ ਨਾ ਲੱਗਣੀ (ਜ਼ਰਾ ਦੁੱਖ ਨਾ ਹੋਣਾ)—ਜਿਸ ਦੇ ਸਿਰ ਉੱਤੇ ਰੱਬ ਦੀ ਕਿਰਪਾ ਹੁੰਦੀ ਹੈ ਉਸ ਬੰਦੇ ਨੂੰ ਤੱਤੀ ਵਾ ਨਹੀਂ ਲਗਦੀ।
121. ਤਿੱਤਰ ਹੋ ਜਾਣਾ (ਭੱਜ ਜਾਣਾ)—ਪੁਲਸ ਦੇ ਛਾਪਾ ਮਾਰਨ ਉੱਤੇ ਸਭ ਜੁਆਰੀ ਤਿੱਤਰ ਹੋ ਗਏ।
122. ਤਲੀ ਗਰਮ ਕਰਨਾ (ਰਿਸ਼ਵਤ ਦੇਣੀ)—ਅੱਜ ਦੇ ਯੁੱਗ ਵਿਚ ਕੋਈ ਵੀ ਕੰਮ ਅਫ਼ਸਰਾਂ ਦੀ ਤਲੀ ਗਰਮ ਕੀਤੇ ਬਿਨਾਂ ਨਹੀਂ ਹੁੰਦਾ।
123. ਤੀਰ ਹੋ ਜਾਣਾ (ਦੌੜ ਜਾਣਾ)—ਅਧਿਆਪਕ ਨੂੰ ਆਉਂਦਿਆ ਵੇਖ ਕੇ ਜਸਬੀਰ ਉੱਥੋਂ ਤੀਰ ਹੋ ਗਿਆ।
124. ਤੀਲੀ ਲਾਉਣੀ (ਲੜਾਈ ਕਰਵਾਉਣੀ)—ਸੰਗੀਤਾ ਨੇ ਦੋਵਾਂ ਸਹੇਲੀਆਂ ਵਿਚ ਐਸੀ ਤੀਲੀ ਲਾਈ ਕਿ ਦੋਵੇਂ ਜਾਨੀ ਦੁਸ਼ਮਣ ਬਣ ਗਈਆਂ।
125. ਤਿਲ ਧਰਨ ਨੂੰ ਥਾਂ ਨਾ ਹੋਣਾ (ਬਹੁਤ ਭੀੜ ਹੋਣੀ)—ਅੱਜ ਗੁਰੂ ਗ੍ਰੰਥ ਸਾਹਿਬ ਜੀ ਦਾ ਚਾਰ ਸੌ ਸਾਲਾ ਗੁਰਪੁਰਬ ਹੋਣ ਕਾਰਨ ਗੁਰਦੁਆਰੇ ਵਿਚ ਤਿਲ ਧਰਨ ਨੂੰ ਵੀ ਥਾਂ ਨਹੀਂ ਸੀ।
126. ਥੁੱਕ ਕੇ ਚੱਟਣਾ (ਜ਼ੁਬਾਨ ਕਰਕੇ ਮੁਕਰ ਜਾਣਾ)—ਜਿਹੜੇ ਬੰਦੇ ਥੁੱਕ ਕੇ ਚਟਦੇ ਹਨ, ਕੋਈ ਵੀ ਉਹਨਾਂ ਉੱਤੇ ਵਿਸ਼ਵਾਸ ਨਹੀਂ ਕਰਦਾ।
127, ਥਰ-ਥਰ ਕੰਬਣਾ (ਡਰ ਨਾਲ ਕੰਬਣਾ)—ਪਿਤਾ ਜੀ ਦੇ ਹੱਥ ਵਿਚ ਡੰਡਾ ਦੇਖ ਕੇ ਗੁਰਪਾਲ ਥਰ-ਥਰ ਕੰਬਣ ਲੱਗਾ।
128. ਥੁੱਕੀ ਵੜੇ ਪਕਾਉਣਾ (ਬਿਨਾਂ ਪੈਸਾ ਖ਼ਰਚੇ ਕੋਈ ਕੰਮ ਕਰਨ ਬਾਰੇ ਸੋਚਣਾ)—ਪੈਸਾ ਲਗਾ ਕੇ ਹੀ ਤੁਸੀਂ ਸੁਹਣਾ ਮਕਾਨ ਬਣਾ ਸਕਦੇ ਹੋ ਐਵੇਂ ਥੁੱਕੀ ਵੜੇ ਨਹੀਂ ਪੱਕਦੇ ਹੁੰਦੇ।
129. ਦੰਦ ਖੱਟੇ ਕਰਨਾ (ਹਰਾ ਦੇਣਾ)—ਵੈਰੀਆਂ ਦੇ ਦੰਦ ਖੱਟੇ ਕਰਨ ਲਈ ਬਹਾਦਰੀ ਦਾ ਜ਼ਜ਼ਬਾ ਹੋਣਾ ਜ਼ਰੂਰੀ ਹੈ।
130. ਦਸਾਂ ਨਹੁੰਆਂ ਦੀ ਕਿਰਤ (ਮਿਹਨਤ ਦੀ ਕਮਾਈ ਕਰਨਾ)—ਸਾਨੂੰ ਹਮੇਸ਼ਾ ਦਸਾਂ ਨਹੁੰਆਂ ਦੀ ਕਿਰਤ ਕਰਕੇ ਹੀ ਗੁਜ਼ਾਰਾ ਕਰਨਾ ਚਾਹੀਦਾ ਹੈ।
131. ਦਿਲ ਖੱਟਾ ਹੋਣਾ (ਨਫ਼ਰਤ ਹੋਣੀ)—ਆਪਣੇ ਮਿੱਤਰ ਦੀਆਂ ਕਰਤੂਤਾਂ ਵੇਖ ਕੇ ਮੇਰਾ ਉਸ ਦੇ ਵੱਲੋਂ ਦਿਲ ਖੱਟਾ ਹੋ ਗਿਆ ਹੈ। ਹੈ।
132. ਦਿਨਾਂ ਦਾ ਪ੍ਰਾਹੁਣਾ (ਮਰਨ ਕਿਨਾਰੇ)—ਬੀਮਾਰ ਬੁੱਢਾ ਬਸ ਦਿਨਾਂ ਦਾ ਹੀ ਪ੍ਰਾਹੁਣਾ
133. ਦੋ ਹੱਥ ਕਰਨਾ (ਮੁਕਾਬਲਾ ਕਰਨਾ)—ਚੰਗਾ ਜੀਵਨ ਜੀਉਣ ਲਈ ਮੁਸੀਬਤਾਂ ਨਾਲ ਦੋ ਹੱਥ ਕਰਨੇ ਹੀ ਪੈਂਦੇ ਹਨ।
134. ਦਾਣਾ ਪਾਣੀ ਮੁੱਕਣਾ (ਮਰ ਜਾਣਾ)—ਅੱਜ ਮਨਮੋਹਨ ਦਾ ਇਸ ਦੁਨੀਆਂ ਵਿੱਚੋਂ ਦਾਣਾ ਪਾਣੀ ਮੁੱਕ ਗਿਆ ਹੈ।
135. ਦਿਨ ਫਿਰਨੇ (ਤੰਗੀ ਖ਼ਤਮ ਹੋਣੀ)—ਮਨਜੀਤ ਦੇ ਦਿਨ ਫਿਰਨੇ ਸ਼ੁਰੂ ਹੋ ਗਏ ਹਨ, ਉਹ ਜਲਦੀ ਹੀ ਸਾਰਾ ਕਰਜਾ ਉਤਾਰ ਲਵੇਗੀ।
136. ਦੂਰੋਂ ਮੱਥਾ ਟੇਕਣਾ (ਭੈੜੇ ਕੋਲੋਂ ਦੂਰ ਰਹਿਣਾ)—ਸੁਰਿੰਦਰ ਨੂੰ ਦੂਰੋਂ ਮੱਥਾ ਟੇਕਣ ਵਿਚ ਹੀ ਸਮਝਦਾਰੀ ਹੈ।
137. ਦਾਲ ਵਿਚ ਕਾਲਾ ਹੋਣਾ (ਸ਼ਕ ਹੋਣਾ)—ਮਾਂ ਦੇ ਮਰਨ 'ਤੇ ਵੀ ਸੁਰਿੰਦਰ ਨਹੀਂ ਪਹੁੰਚਿਆ, ਮੈਨੂੰ ਤਾਂ ਦਾਲ ਵਿਚ ਕੁਝ ਕਾਲਾ ਲਗਦਾ ਹੈ।
138. ਦਿਨ-ਰਾਤ ਇਕ ਕਰਨਾ (ਬਹੁਤ ਮਿਹਨਤ ਕਰਨੀ)—ਮਨਦੀਪ ਨੇ ਆਪਣੇ ਵਪਾਰ ਨੂੰ ਅੱਗੇ ਵਧਾਉਣ ਲਈ ਦਿਨ-ਰਾਤ ਇਕ ਕਰ ਦਿੱਤਾ।
139. ਧੱਕਾ ਲੱਗਣਾ (ਦਿਲ ਨੂੰ ਸੱਟ ਲੱਗਣਾ)—ਵਪਾਰ ਵਿਚ ਘਾਟਾ ਪੈ ਜਾਣ ਨਾਲ ਸੁਰਿੰਦਰ ਨੂੰ ਬਹੁਤ ਧੱਕਾ ਲੱਗਾ।
140. ਧੱਕਾ ਕਰਨਾ (ਵਧੀਕੀ ਕਰਨੀ)—ਕਮਜ਼ੋਰਾਂ ਨਾਲ ਧੱਕਾ ਕਰਨਾ ਚੰਗਾ ਨਹੀਂ ਹੁੰਦਾ।
141. ਧੁੰਮਾਂ ਪੈ ਜਾਣਾ (ਪ੍ਰਸਿੱਧੀ ਹੋਣੀ)—ਰਮੇਸ਼ ਦੇ ਬੋਰਡ ਦੇ ਇਮਤਿਹਾਨ ਵਿੱਚੋਂ ਅਵੱਲ ਆਉਣ ਦੀਆਂ ਧੁੰਮਾਂ ਸਾਰੇ ਸ਼ਹਿਰ ਵਿਚ ਪੈ ਗਈਆਂ ਹਨ।
142. ਧੇਲੇ ਦੀ ਅਕਲ ਨਾ ਹੋਣੀ (ਜ਼ਰਾ ਵੀ ਅਕਲ ਨਾ ਹੋਣੀ)—ਦਵਿੰਦਰ ਨੂੰ ਆਪ ਤਾਂ ਧੇਲੇ ਦੀ ਅਕਲ ਵੀ ਨਹੀਂ ਹੈ, ਕਿਸੇ ਦਾ ਉਹ ਕੀ ਸਵਾਰੇਗਾ?
143. ਧਰਨਾ ਮਾਰਨਾ (ਇੱਕੋ ਥਾਂ ਅੜ ਕੇ ਬੈਠ ਜਾਣਾ)—ਅੱਜ-ਕਲ੍ਹ ਵੱਖ-ਵੱਖ ਵਿਭਾਗਾਂ ਦੀਆਂ ਯੂਨੀਅਨਾਂ ਆਪਣੀਆਂ ਮੰਗਾਂ ਮਨਵਾਉਣ ਲਈ ਧਰਨਾ ਮਾਰ ਕੇ ਬੈਠ ਜਾਂਦੀਆਂ ਹਨ।
144. ਧੂੰ ਨਾ ਕੱਢਣਾ (ਭੇਤ ਨਾ ਦੇਣਾ)—ਮਨਜੀਤ ਨੇ ਆਪਣੇ ਅਮਰੀਕਾ ਜਾਣ ਦੀ ਧੂੰ ਤਕ ਨਹੀਂ ਕੱਢੀ।
145. ਧੱਜੀਆਂ ਉਡਾਉਣਾ (ਹਰਾਉਣਾ)—ਸਚਿਨ ਨੇ ਕ੍ਰਿਕਟ ਵਿਚ ਪਾਕਿਸਤਾਨੀ ਟੀਮ ਮਿਸ਼ਨ ਦੀਆਂ ਧੱਜੀਆਂ ਉਡਾ ਦਿੱਤੀਆਂ। ਕੁੜੀ ਆਓ
146. ਨੱਕ ਰਗੜਨਾ (ਤਰਲੇ ਕਰਨੇ)—ਚੋਰ ਨੇ ਥਾਣੇਦਾਰ ਅੱਗੇ ਬਹੁਤ ਨੱਕ ਰਗੜਿਆ ਕਿ ਉਹ ਕਦੇ ਚੋਰੀ ਨਹੀਂ ਕਰੇਗਾ, ਪਰ ਠਾਣੇਦਾਰ ਨੇ ਫਿਰ ਵੀ ਉਸ ਦੀ ਚੰਗੀ ਖੁੰਭ ਠੱਪੀ।
147. ਨੱਕ ਰੱਖਣਾ (ਇੱਜ਼ਤ ਰੱਖਣੀ)—ਧੋਨੀ ਨੇ 100 ਦੌੜਾਂ ਬਣਾ ਕੇ ਆਪਣੀ ਟੀਮ ਦੀ ਨੱਕ ਰੱਖ ਲਈ।
148. ਨੱਸ ਭੱਜ ਕਰਨਾ (ਬਹੁਤ ਜਤਨ ਕਰਨੇ)—ਸੂਬੇਦਾਰ ਨੇ ਪਿੰਡ ਨੂੰ ਬਚਾਉਣ ਲਈ ਬਹੁਤ ਨੱਸ ਭੱਜ ਕੀਤੀ।
149. ਨੀਂਦ ਹਰਾਮ ਹੋਣਾ (ਬਹੁਤ ਪਰੇਸ਼ਾਨ ਹੋਣਾ)—ਘਰ ਦੀ ਫਿਕਰ-ਚਿੰਤਾ ਨੇ ਮੇਰੀ ਤਾਂ ਨੀਂਦ ਹਰਾਮ ਕਰ ਦਿੱਤੀ ਹੈ।
150. ਨੱਕ ਨਾਲ ਲਕੀਰਾਂ ਕੱਢਣੀਆਂ (ਤੋਬਾ ਕਰਨੀ)—ਰਮੇਸ਼ ਨੇ ਆਪਣੇ ਪਿਤਾ ਅੱਗੇ ਨੱਕ ਨਾਲ ਲਕੀਰਾਂ ਕੱਢ ਕੇ ਕਿਹਾ ਕਿ ਉਹ ਕਦੇ ਨਸ਼ਾ ਨਹੀਂ ਕਰੇਗਾ।
151. ਨਾਨੀ ਚੇਤੇ ਕਰਾਉਣੀ (ਬਹੁਤ ਔਖਾ ਕਰਨਾ)—ਕੱਲ੍ਹ ਭਾਰਤੀ ਕ੍ਰਿਕੇਟ ਟੀਮ ਨੇ ਅਸਟਰੇਲੀਆ ਦੀ ਟੀਮ ਨੂੰ ਨਾਨੀ ਚੇਤੇ ਕਰਵਾ ਦਿੱਤੀ।
152. ਨਸੀਬ ਜਾਗਣੇ (ਭਾਗ ਜਾਗਣੇ)—ਪੁੱਤਰ ਦਾ ਵਿਦੇਸ਼ ਵਿਚ ਕੰਮ ਇੰਨਾ ਵੱਧ ਗਿਆ ਕਿ ਹਰਬੰਸ ਸਿੰਘ ਦੇ ਤਾਂ ਨਸੀਬ ਜਾਗ ਗਏ।
153. ਨਹਿਲੇ ਉੱਤੇ ਦਹਿਲਾ ਮਾਰਨਾ (ਮੂੰਹ ਤੋੜ ਜਵਾਬ ਦੇਣਾ)—ਵੈਰੀ ਦੇ ਨਹਿਲੇ 'ਤੇ ਦਹਿਲਾ ਮਾਰੋ ਤਾਂ ਹੀ ਉਸ ਨੂੰ ਤੁਹਾਡੀ ਤਾਕਤ ਦਾ ਪਤਾ ਲੱਗਦਾ ਹੈ।
154. ਨਾ ਤਿੰਨ ਵਿਚ, ਨਾ ਤੇਰ੍ਹਾਂ ਵਿਚ (ਕਿਸੇ ਪਾਸੇ ਨਾ ਹੋਣਾ)—ਸਾਡੇ ਲਈ ਤਾਂ ਸਾਰੀਆਂ ਪਾਰਟੀਆਂ ਦੇ ਉਮੀਦਵਾਰ ਇੱਕੋ ਜਿਹੇ ਹਨ, ਅਸੀਂ ਨਾ ਤਾਂ ਤਿੰਨ ਵਿਚ ਹਾਂ ਤੇ ਨਾ ਹੀ ਤੇਰ੍ਹਾਂ ਵਿਚ।
155. ਪਾਪੜ ਵੇਲਣੇ (ਕਾਫੀ ਜਤਨ ਕਰਨੇ)—ਸੁੰਦਰ ਨੇ ਚਪੜਾਸੀ ਦੀ ਨੌਕਰੀ ਲੈਣ ਲਈ ਕਈ ਤਰ੍ਹਾਂ ਦੇ ਪਾਪੜ ਵੇਲੇ।
156. ਪਿੱਛਾ ਛੁਡਾਉਣਾ (ਮਗਰੋਂ ਲਾਉਣਾ)—ਹਰਿਦੁਆਰ ਜਾ ਕੇ ਪਾਂਡਿਆਂ ਤੋਂ ਪਿੱਛਾ ਛੁਡਾਉਣਾ ਬਹੁਤ ਔਖਾ ਹੈ।
157. ਪੱਗ ਵਟਾਉਣਾ (ਧਰਮ ਭਰਾ ਬਣਨਾ)—ਗੁਰਦੇਵ ਅਤੇ ਸੁਖਦੇਵ ਨੇ ਪੱਗ ਵਟਾ ਲਈ 5 ਹੈ ਤੇ ਇਕ-ਦੂਜੇ ਨੂੰ ਸਗੇ ਭਰਾਵਾਂ ਤੋਂ ਵੀ ਵੱਧ ਪਿਆਰ ਕਰਦੇ ਹਨ।
158. ਪਰ ਲੱਗਣਾ (ਉੱਚੀਆਂ ਹਵਾਵਾਂ ਵਿਚ ਉੱਡਣਾ)—ਰਜਨੀਸ਼ ਨੂੰ ਸਰਕਾਰੀ ਨੌਕਰੀ ਮਿਲ ਜਾਣ ਤੇ ਪਰ ਲੱਗ ਗਏ ਹਨ।
159. ਪਾਣੀ-ਪਾਣੀ ਹੋਣਾ (ਸ਼ਰਮਿੰਦਾ ਹੋਣਾ)—ਚੋਰੀ ਫੜੀ ਜਾਣ ’ਤੇ ਕਮਲ ਆਪਣੇ ਮਿੱਤਰਾਂ ਅੱਗੇ ਪਾਣੀ-ਪਾਣੀ ਹੋ ਗਿਆ।
160. ਪਾਣੀ ਭਰਨਾ (ਅਧੀਨ ਹੋਣਾ)—ਤੁਸੀਂ ਜੀਜੇ ਕੋਲੋਂ ਮਦਦ ਤਾਂ ਲੈ ਲਈ ਹੈ, ਪਰ ਹੁਣ ਤੁਹਾਨੂੰ ਸਾਰੀ ਉਮਰ ਉਸ ਦਾ ਪਾਣੀ ਭਰਨਾ ਪਵੇਗਾ।
161. ਪੱਲੇ ਬੰਨ੍ਹਣਾ (ਚੇਤੇ ਰੱਖਣਾ)—ਆਪਣੇ ਤਜਰਬੇ ਤੋਂ ਮੈਂ ਇਹ ਗੱਲ ਪੱਲੇ ਬੰਨ੍ਹ ਲਈ ਹੈ ਕਿ ਕਿਸੇ ਅਨਜਾਣ ਬੰਦੇ ਦੀ ਮਦਦ ਨਹੀਂ ਕਰਨੀ। ਇਸਨੂੰ ਬਹੁਤ
162. ਪਾਣੀ ਰਿੜ੍ਹਕਣਾ (ਫਾਲਤੂ ਬਹਿਸ ਕਰਨੀ)—ਜਿਸ ਗੱਲ ਦਾ ਤੁਹਾਨੂੰ ਪਤਾ ਹੀ ਨਹੀਂ ਉਸ ਲਈ ਪਾਣੀ ਰਿੜਕਣ ਦਾ ਕੋਈ ਫਾਇਦਾ ਨਹੀਂ।
163. ਫੱਕੜ ਤੋਲਣਾ (ਗਾਲ੍ਹਾਂ ਕੱਢਣੀਆਂ)—ਫੱਕੜ ਤੋਲਣਾ ਇਕ ਬੁਰੀ ਆਦਤ ਹੈ।
164. ਫੜ੍ਹਾਂ ਮਾਰਨੀਆਂ (ਗੱਪਾਂ ਮਾਰਨੀਆਂ)–ਗੁਲਸ਼ਨ ਦੀ ਅਜਿਹੀ ਆਦਤ ਹੈ ਕਿ ਉਹ ਫੜ੍ਹਾਂ ਵੱਧ ਮਾਰਦਾ ਹੈ ਤੇ ਕੰਮ ਘੱਟ ਕਰਦਾ ਹੈ।
165. ਫੁੱਲ-ਫੁੱਲ ਬਹਿਣਾ (ਬਹੁਤ ਖੁਸ਼ ਹੋਣਾ)—ਬਹੁਤਾ ਫੁੱਲ-ਫੁੱਲ ਨਹੀਂ ਬਹਿਣਾ ਚਾਹੀਦਾ, ਨਹੀਂ ਤਾਂ ਨਜ਼ਰ ਲੱਗ ਜਾਂਦੀ ਹੈ।
166. ਫੂਕ ਦੇਣੀ (ਝੂਠੀ ਖੁਸ਼ਾਮਦ ਕਰਨੀ)—ਰਾਮ ਨੂੰ ਫੂਕ ਦੇ ਕੇ ਜਿਹੜਾ ਮਰਜੀ ਕੰਮ ਕਰਵਾ ਲਓ।
167. ਬੀੜਾ ਚੁੱਕਣਾ (ਜ਼ਿਮੇਵਾਰੀ ਲੈਣਾ)—ਜੇ ਤੁਸੀਂ ਉਸ ਗਰੀਬ ਕੁੜੀ ਦੀ ਪੜ੍ਹਾਈ ਦਾ ਬੀੜਾ ਚੁੱਕ ਹੀ ਲਿਆ ਹੈ ਤਾਂ ਚੰਗੀ ਤਰ੍ਹਾਂ ਨਿਭਾਉਣਾ।
168. ਬੇੜੀ ਡੁੱਬਣੀ (ਸਭ ਕੁਝ ਤਬਾਹ ਹੋ ਜਾਣਾ)—ਵਪਾਰ ਵਿਚ ਘਾਟਾ ਹੋਣ ਨਾਲ ਹਰਨੇਕ ਘਰ ਵਾਲਿਆਂ ਦੀ ਤਾਂ ਬੇੜੀ ਹੀ ਡੁੱਬ ਗਈ।
169. ਬਲਦੀ ਉੱਤੇ ਤੇਲ ਪਾਉਣਾ (ਝਗੜਾ ਵਧਾਉਣਾ)—ਸੁਨੀਤਾ ਤੇ ਅਮਨ ਦੀ ਪਹਿਲਾਂ ਹੀ ਨਹੀਂ ਬਣਦੀ ਤੇ ਤੁਸੀਂ ਵਾਧੂ ਗੱਲਾਂ ਕਰਕੇ ਬਲਦੀ 'ਤੇ ਤੇਲ ਹੀ ਪਾਇਆ ਹੈ।
170. ਬਿਟ-ਬਿਟ ਵੇਖਣਾ (ਹੈਰਾਨ ਹੋ ਕੇ ਤੱਕਣਾ)—ਤੈਨੂੰ ਜੋ ਕੰਮ ਕਿਹਾ ਗਿਆ ਹੈ ਉਸ ਨੂੰ ਜਾ ਕੇ ਕਰ, ਮੇਰੇ ਵੱਲ ਕੀ ਬਿਟ-ਬਿਟ ਵੇਖ ਰਹੀ ਹੈ।
171. ਬੋਲੀ ਮਾਰਨਾ (ਮਿਹਣੇ ਦੇਣਾ)—ਸੰਤੀ ਦੀ ਸੱਸ ਹਰ ਵੇਲੇ ਉਸ ਨੂੰ ਬੋਲੀ ਮਾਰਨ ਤੋਂ ਬਾਜ ਨਹੀਂ ਆਉਂਦੀ।
172. ਬਾਂਹ ਭੱਜਣੀ (ਸਹਾਰਾ ਟੁੱਟ ਜਾਣਾ)—ਸੰਦੀਪ ਦੇ ਮਰਨ ਨਾਲ ਗੁਰਦੀਪ ਦੀ ਤਾਂ ਬਾਂਹ ਹੀ ਭੱਜ ਗਈ ਹੈ।
173. ਭੀੜ ਬਣਨਾ (ਮੁਸੀਬਤ ਆਉਣਾ)—ਜਦੋਂ ਕਿਸੇ ’ਤੇ ਭੀੜ ਬਣਦੀ ਹੈ ਤਦ ਹੀ ਸੱਚੇ ਰਿਸ਼ਤੇਦਾਰਾਂ ਅਤੇ ਦੋਸਤਾਂ ਦਾ ਪਤਾ ਲਗਦਾ ਹੈ।
174. ਭੂੰਡਾਂ ਦੀ ਪੱਥਰ ਨੂੰ ਹੱਥ ਪਾਉਣਾ ਜਾਂ ਛੇੜਣਾ (ਕੁੱਪਤੇ ਬੰਦੇ ਨਾਲ ਮੱਥਾ ਲਾ ਲੈਣਾ)—ਡਿੰਪੀ ਵਰਗੀ ਭੂੰਡਾਂ ਦੀ ਪੱਥਰ ਨੂੰ ਹੱਥ ਪਾ ਕੇ ਤੁਸੀਂ ਚੰਗੀ ਗੱਲ ਨਹੀਂ ਕੀਤੀ, ਸਗੋਂ ਆਪਣੇ ਹੀ ਗੱਲ ਫਾਹੀ ਪਾਈ ਹੈ।
175. ਭੁਗਤ ਸੁਆਰਨੀ (ਕੁੱਟਣਾ)—ਚੋਰ ਚੋਰੀ ਕਰਦਾ ਫੜਿਆ ਜਾਵੇ ਤਾਂ ਲੋਕ ਉਸ ਦੀ ਚੰਗੀ ਭੁਗਤ ਸੰਵਾਰਦੇ ਹਨ।
176. ਮਰਨ ਦੀ ਵਿਹਲ ਨਾ ਹੋਣੀ (ਬਹੁਤ ਰੁੱਝਿਆ ਹੋਣਾ)—ਮੈਂ ਅੱਜ ਤੁਹਾਡੇ ਨਾਲ ਨਾਲ ਫ਼ਿਲਮ ਦੇਖਣ ਨਹੀਂ ਜਾ ਸਕਦੀ ਕਿਉਂਕਿ ਘਰ ਵਿਚ ਇੰਨਾ ਕੰਮ ਹੈ ਕਿ ਮੈਨੂੰ ਮਰਨ ਦੀ ਵਿਹਲ ਵੀ ਨਹੀਂ।
177. ਮੱਲ ਮਾਰਨੀ (ਬਾਜ਼ੀ ਜਿੱਤ ਲੈਣੀ)—ਰਾਜੂ ਨੇ ਮੋਟਰ ਸਾਈਕਲ ਦੀ ਦੌੜ ਜਿੱਤ ਕੇ ਵੱਡੀ ਮੱਲ ਮਾਰ ਲਈ ਹੈ।
178. ਮਨ ਦੇ ਲੱਡੂ ਭੋਰਨਾ (ਖਿਆਲੀ ਪੁਲਾਅ ਪਕਾਣੇ)—ਰਜੀਵ ਕੰਮ ਤੇ ਘੱਟ ਕਰਦਾ ਹੈ, ਪਰ ਮਨ ਦੇ ਲੱਡੂ ਭੋਰਨ ਵਿਚ ਵੱਧ ਸਮਾਂ ਗਵਾਉਂਦਾ ਹੈ।
179. ਮਨੋ ਲਹਿ ਜਾਣਾ (ਕਦਰ ਨਾ ਰਹਿਣੀ)—ਜਦੋਂ ਦਾ ਗੁਰਦੀਪ ਨੇ ਮੇਰੇ ਨਾਲ ਵਪਾਰ ਵਿਚ ਧੋਖਾ ਕੀਤਾ ਹੈ ਉਹ ਤਾਂ ਮੇਰੇ ਮਨੋ ਹੀ ਲਹਿ ਗਿਆ ਹੈ।
180. ਮੁੱਠੀਆਂ ਭਰਨੀਆਂ (ਬਹੁਤ ਸੇਵਾ ਕਰਨੀ)—ਸਿਆਣੇ ਬੱਚੇ ਆਪਣੇ ਮਾਤਾ-ਪਿਤਾ ਦੀਆਂ ਮੁੱਠੀਆਂ ਭਰਦੇ ਹਨ ਅਤੇ ਉਹਨਾਂ ਦੀਆਂ ਅਸੀਸਾਂ ਲੈ ਕੇ ਬਹੁਤ ਖੁਸ਼ ਹੁੰਦੇ ਹਨ।
181. ਮੁੱਠੀ ਗਰਮ ਕਰਨੀ (ਰਿਸ਼ਵਤ ਦੇਣੀ)—ਕਈ ਸਰਕਾਰੀ ਵਿਭਾਗ ਇਹੋ ਜਿਹੇ ਹਨ, ਜਿਹਨਾਂ ਵਿਚ ਜਦੋਂ ਤਕ ਅਫਸਰ ਦੀ ਮੁੱਠੀ ਗਰਮ ਨਾ ਕੀਤੀ ਜਾਵੇ ਤਦੋਂ ਤਕ ਲੋਕਾਂ ਦੇ ਕੰਮ ਨਹੀਂ ਹੁੰਦੇ।
182. ਰਾਈ ਦਾ ਪਹਾੜ ਬਣਾਉਣਾ (ਛੋਟੀ ਜਿਹੀ ਗੱਲ ਨੂੰ ਵੱਡਾ ਬਣਾਉਣਾ)—ਕੁਲਵੰਤ ਨਾਲ ਮੱਥਾ ਲਾਉਣ ਦਾ ਕੋਈ ਫਾਇਦਾ ਨਹੀਂ, ਉਹ ਹਰ ਵੇਲੇ ਰਾਈ ਦਾ ਪਹਾੜ ਓ ਬਣਾਉਣ ਵਾਲੀਆਂ ਗੱਲਾਂ ਕਰਦੀ ਹੈ।
183. ਰਫੂ ਚੱਕਰ ਹੋਣਾ (ਨੱਸ ਜਾਣਾ)—ਪੁਲਸ ਨੂੰ ਵੇਖਦਿਆਂ ਹੀ ਆਤੰਕਵਾਦੀ ਹੋ ਗਏ। ਕਿ ਬਣ
184. ਰੰਗ ਉੱਡ ਜਾਣਾ (ਘਬਰਾ ਜਾਣਾ)—ਇਨਕਮ ਟੈਕਸ ਦੇ ਅਫਸਰਾਂ ਨੂੰ ਆਪਣੇ ਘਰ - ਦੇਖ ਕੇ ਕੁਲਦੀਪ ਦਾ ਰੰਗ ਉੱਡ ਗਿਆ।
185. ਰੰਗ ਵਿਚ ਭੰਗ ਪਾਉਣਾ (ਖੁਸ਼ੀ ਵਿਚ ਵਿਘਨ ਪਾਉਣਾ)—ਸਾਰੇ ਬੱਚੇ ਮਿਲ ਜੁਲ ਕੇ ਖੁਸ਼ੀ-ਖੁਸ਼ੀ ਖੇਡ ਰਹੇ ਸਨ, ਪਰ ਜਿਉਂ ਹੀ ਰਮੇਸ਼ ਦੇ ਪਿਤਾ ਜੀ ਗੁੱਸੇ ਨਾਲ ਭਰੇ ਹੋਏ ਉੱਚੀ-ਉੱਚੀ ਰਮੇਸ਼ ਨੂੰ ਝਿੜਕਣ ਲੱਗੇ ਤਾਂ ਰੰਗ ਵਿਚ ਭੰਗ ਪੈ ਗਿਆ।
186. ਰੰਗ ਲੱਗਣਾ (ਮੌਜਾਂ ਲੱਗਣੀਆਂ)—ਜਦੋਂ ਦੀ ਰਜਿੰਦਰ ਨੂੰ ਸਰਕਾਰੀ ਨੌਕਰੀ ਮਿਲੀ ਹੈ, ਉਸ ਨੂੰ ਤਾਂ ਰੰਗ ਲੱਗ ਗਏ ਹਨ।
187. ਰੰਗ ਬੰਨ੍ਹਣਾ (ਰੋਣਕ ਬਣਾਉਣੀ)—ਸਾਡੇ ਸਕੂਲ ਵਿਚ ਜਦੋਂ ਜਾਦੂਗਰ ਨੂੰ ਬੁਲਾਇਆ ਗਿਆ ਤਾਂ ਉਸ ਨੇ ਆਪਣੇ ਕਾਰਨਾਮਿਆਂ ਨਾਲ ਜੋ ਰੰਗ ਬੰਨ੍ਹਿਆ ਕਿ ਮਜ਼ਾ ਹੀ ਆ ਗਿਆ।
188. ਲੋਹਾ ਲਾਖਾ ਹੋਣਾ (ਬਹੁਤ ਗੁੱਸੇ ਹੋਣਾ)—ਜਦੋਂ ਗੁਰਨਾਮ ਦੇ ਪਿਤਾ ਜੀ ਨੂੰ ਪਤਾ ਲੱਗਾ ਕਿ ਉਹ ਨਸ਼ਾ ਕਰਕੇ ਆਇਆ ਹੈ ਤਾਂ ਉਹ ਇਕ ਦਮ ਲੋਹੇ-ਲਾਖੇ ਹੋ ਗਏ।
189. ਲਾਲ ਪੀਲਾ ਹੋਣਾ (ਗੁੱਸੇ ਵਿਚ ਆਉਣਾ)—ਛੋਟੀ ਜਿੰਨੀ ਗੱਲ 'ਤੇ ਲਾਲ ਪੀਲਾ ਹੋ ਕੇ ਆਪਣਾ ਬਲੈਡ ਪ੍ਰੈਸ਼ਰ ਕਿਉਂ ਵਧਾ ਰਹੇ ਹੋ, ਬੱਚੇ ਨੂੰ ਪਿਆਰ ਨਾਲ ਵੀ ਤਾਂ ਸਮਝਾ ਸਕਦੇ ਹੋ।
190. ਲੀਕਾਂ ਕਢਾਉਣੀਆਂ (ਮਿੰਨਤਾਂ ਕਰਾਉਣੀਆਂ)—ਸੁਨੀਤਾ ਨੇ ਇਸ ਵਾਰੀ ਸਾਡੇ ਨਾਲ ਭੈੜਾ ਸਲੂਕ ਕੀਤਾ ਹੈ, ਹੁਣ ਪਤਾ ਲਗੇਗਾ ਜਦੋਂ ਆਪਣੇ ਗਹਿਣੇ ਲੈਣ ਲਈ ਸਾਡੇ ਅੱਗੇ ਲੀਕਾਂ ਕੱਢੇਗੀ।
191. ਲੂਤੀ ਲਾਉਣੀ (ਚੁਗਲੀ ਕਰਨੀ)—ਇਕ ਬੰਦੇ ਕੋਲ ਦੂਜੇ ਦੀ ਲੂਤੀ ਲਾਉਣੀ ਚੰਗੀ ਆਦਤ ਨਹੀਂ।
192. ਲੇਖਾ ਦੇਣਾ (ਹਿਸਾਬ ਦੇਣਾ)—ਇਹ ਮੰਨਿਆ ਜਾਂਦਾ ਹੈ ਕਿ ਹਰ ਮਨੁੱਖ ਨੂੰ ਰੱਬ ਅੱਗੇ ਇਕ ਦਿਨ ਆਪਣੇ ਕਰਮਾਂ ਦਾ ਲੇਖਾ ਦੇਣਾ ਹੀ ਪੈਂਦਾ ਹੈ।
193. ਲੂੰ ਕੰਡੇ ਖੜ੍ਹੇ ਹੋ ਜਾਣਾ (ਸਹਿਮ ਜਾਣਾ)—ਸੜਕ ਦੁਰਘਟਨਾ ਵਿਚ ਚਾਰ ਬੱਚਿਆਂ ਅਤੇ ਦੋ ਔਰਤਾਂ ਨੂੰ ਬੁਰੀ ਤਰ੍ਹਾਂ ਜਖ਼ਮੀ ਹੋਏ ਦੇਖ ਕੇ ਮੇਰੇ ਤਾ ਲੂੰ ਕੰਡੇ ਹੀ ਖੜ੍ਹੇ ਹੋ ਗਏ।
194. ਵਾਸਤੇ ਪਾਉਣਾ (ਮਿੰਨਤਾਂ ਕਰਨੀਆਂ)—ਮੈਂ ਮਾਂ ਜੀ ਨੂੰ ਬਹੁਤ ਵਾਸਤੇ ਪਾਏ ਕਿ ਛੁੱਟੀਆਂ ਵਿਚ ਦੋ ਦਿਨ ਮਾਸੀ ਕੋਲ ਰਹਿਣ ਦਿਓ, ਪਰ ਉਹਨਾਂ ਮੇਰੀ ਇਕ ਨਾ ਸੁਣੀ।
195. ਵਾਲ ਵਿੰਗਾ ਨਾ ਹੋਣਾ (ਕੁਝ ਨਾ ਵਿਗੜਨਾ)—ਜਿਸ ਮਨੁੱਖ ਉੱਤੇ ਰੱਬ ਦੀਆਂ ਮਿਹਰਾਂ ਹੁੰਦੀਆਂ ਹਨ, ਉਸ ਦਾ ਕੋਈ ਵਾਲ ਵੀ ਵਿੰਗਾ ਨਹੀਂ ਕਰ ਸਕਦਾ।
196. ਵਾਗਾਂ ਖਿਚਣੀਆਂ (ਕਾਬੂ ਵਿਚ ਰੱਖਣਾ)—ਆਧੁਨਿਕਤਾ ਅਤੇ ਪੱਛਮੀ ਪ੍ਰਭਾਵਾਂ ਨੇ ਰਸਤੇ ਤੋਂ ਅਜਿਹਾ ਭਟਕਾਇਆ ਹੈ ਕਿ ਉਹਨਾਂ ਨੂੰ ਸੰਭਾਲਣ ਨੌਜਵਾਨ ਪੀੜ੍ਹੀ ਲਈ ਉਹਨਾਂ ਦੀਆਂ ਵਾਗਾਂ ਖਿਚਣੀਆਂ ਬਹੁਤ ਜ਼ਰੂਰੀ ਹਨ।
4 Comments
ਪਰਨਾਲਾ ਉਥੇ ਦਾ ਉਥੇ
ReplyDeletethanks
ReplyDeleteਯੱਕੜ ਮਾਰਨੇ
ReplyDeleteਹੱਥਾਂ - ਪੈਰਾਂ ਦੀ ਪੈਣਾ
ReplyDelete