ਸਕੂਲ ਵਿਚੋਂ ਲੰਮੀ ਗੈਰ-ਹਾਜ਼ਰੀ ਕਾਰਨ ਤੁਹਾਡਾ ਨਾਂ ਕੱਟ ਦਿੱਤਾ ਗਿਆ ਹੈ।ਸੋ ਕਾਰਨ ਦੱਸ ਕੇ ਮੁੜ ਦਾਖ਼ਲਾ ਲੈਣ ਲਈ ਬਿਨੈ-ਪੱਤਰ ਲਿਖੋ।
ਸੇਵਾ ਵਿਖੇ
ਪ੍ਰਿੰਸੀਪਲ ਸਾਹਿਬ,
... ਸਕੂਲ,
ਜਲੰਧਰ ਸ਼ਹਿਰ।
ਸ੍ਰੀਮਾਨ ਜੀ,
ਬੇਨਤੀ ਇਹ ਹੈ ਕਿ ਮੈਂ ਆਪ ਜੀ ਦੇ ਸਕੂਲ ਵਿਚ ਅੱਠਵੀਂ ‘ਬੀ’ ਸ਼੍ਰੇਣੀ ਵਿੱਚ ਪੜ੍ਹਦਾ ਹਾਂ। ਮੈਂ ਪਿੱਛਲੇ ਮਹੀਨੇ 18 ਸਤੰਬਰ ਨੂੰ ਆਪ ਤੋਂ ਤਿੰਨ ਦਿਨਾਂ ਦੀ ਛੁੱਟੀ ਮਨਜ਼ੂਰ ਕਰਵਾ ਕੇ ਆਪਣੇ ਮਾਮਾ ਜੀ ਦੇ ਵਿਆਹ ਗਿਆ ਸੀ। ਉੱਥੇ ਜਾ ਕੇ ਮੈਨੂੰ ਮਿਆਦੀ ਬੁਖ਼ਾਰ ਹੋ ਗਿਆ ਸੀ, ਜਿਸ ਕਾਰਨ ਮੈਂ ਸਮੇਂ ਅਨੁਸਾਰ ਵਾਪਸ ਨਹੀਂ ਆ ਸਕਿਆ ਅਤੇ ਨਾ ਹੀ ਡਾਕ ਰਾਹੀਂ ਅਰਜ਼ੀ ਭੇਜ ਸਕਿਆ।
ਇੰਝ ਸਕੂਲ ਵਿਚੋਂ ਚੌਥੇ ਦਿਨ ਗੈਰ-ਹਾਜ਼ਰ ਰਹਿਣ ਕਾਰਨ ਮੇਰਾ ਨਾਂ ਸ਼੍ਰੇਣੀ ਦੇ ਹਾਜ਼ਰੀ ਦੇ ਰਜਿਸਟਰ ਵਿਚੋਂ ਕੱਟ ਦਿੱਤਾ ਗਿਆ ਹੈ। ਮੈਨੂੰ ਆਪਣੀ ਗਲਤੀ ਤੋਂ ਬਹੁਤ ਅਫ਼ਸੋਸ ਹੈ। ਮੈਂ ਪੜ੍ਹਾਈ ਵਿਚ ਆਪਣੀ ਸ਼੍ਰੇਣੀ ਦੇ ਚੰਗੇ ਵਿਦਿਆਰਥੀਆਂ ਵਿਚੋਂ ਇਕ ਹਾਂ, ਇਸ ਗੱਲ ਦੀ ਪੁੱਸ਼ਟੀ ਮੈਨੂੰ ਪੜ੍ਹਾਉਣ ਵਾਲੇ ਸਾਰੇ ਅਧਿਆਪਕਾਂ ਕੋਲੋਂ ਕੀਤੀ ਜਾ ਸਕਦੀ ਹੈ। ਇਸ ਲਈ ਕਿਰਪਾ ਕਰਕੇ ਆਪ ਮੇਰਾ ਨਾ ਸਕੂਲ ਵਿਚ ਦੁਬਾਰਾ ਦਾਖ਼ਲ ਕਰਨ ਦੀ ਕਿਰਪਾਲਤਾ ਕਰਨੀ। ਮੈਂ ਆਪ ਜੀ ਦਾ ਅਤੀ ਧੰਨਵਾਦੀ ਹੋਵਾਂਗਾ।
ਆਪ ਜੀ ਦਾ ਆਗਿਆਕਾਰੀ,
ਅਮਰਜੀਤ।
ਮਿਤੀ 5 ਅਕਤੂਬਰ, 20...
0 Comments