ਸਹਿਜ ਪੱਕੇ ਸੋ ਮੀਠਾ ਹੋਏ
Sahij pake so mitha hoye
ਉਦੇਸ਼— ਬੱਚਾ ਜਨਮ ਧਾਰਨ ਕਰਦੇ ਹੀ ਵੱਡਾ ਨਹੀਂ ਹੋ ਜਾਂਦਾ।ਪੌਦੇ ਬੀਜਦੇ ਸਾਰ ਹੀ ਫਲ ਨਹੀਂ ਦੇਣ ਲੱਗ ਜਾਂਦੇ। ਜ਼ਿੰਦਗੀ ਵਿਚ ਸਹਿਜੇ-ਸਹਿਜੇ ਅਤੇ ਲਗਾਤਾਰ ਕੰਮ ਕਰਨ ਨਾਲ ਹੀ ਸਫ਼ਲਤਾ ਪ੍ਰਾਪਤ ਹੁੰਦੀ ਹੈ। ਖਰਗੋਸ਼ ਤੇਜ਼ ਤੇਜ਼ ਦੌੜ ਕੇ ਵੀ ਹਾਰ ਗਿਆ, ਪਰ ਕੱਛੂ ਸਹਿਜੇ-ਸਹਿਜੇ ਲਗਾਤਾਰ ਪਰ ਤੁਰ ਕੇ ਵੀ ਜਿੱਤ ਗਿਆ।
ਇਕ ਜੰਗਲ ਵਿਚ ਇਕ ਖਰਗੋਸ਼ ਰਹਿੰਦਾ ਸੀ। ਉਸੇ ਜੰਗਲ ਵਿਚ ਇਸ ਕੱਛੂ ਕੁੰਮਾ ਵੀ ‘ਰਹਿੰਦਾ ਸੀ। ਉਹ ਦੋਵੇਂ ਕਦੇ-ਕਦਾਈ ਇਕੱਠੇ ਹੁੰਦੇ। ਖਰਗੋਸ਼ ਬੜਾ ਹੀ ਹੰਕਾਰੀ ਸੀ। ਉਸ ਨੂੰ ਆਪਣੀ ਤੇਜ਼ ਚਾਲ ਤੇ ਬੜਾ ਮਾਣ ਸੀ। ਇਸ ਲਈ ਉਹ ਅਕਸਰ ਕੱਛੂ ਨੂੰ ਉਸ ਦੀ ਧੀਮੀ ਚਾਲ ਲਈ ਮਖੌਲ ਕਰਦਾ ਸੀ। ਕੱਛੂ ਨੂੰ ਇਕ ਦਿਨ ਬਹੁਤ ਗੁੱਸਾ ਆਇਆ। ਉਸ ਨੇ ਖਰਗੋਸ਼ ਨੂੰ ਦੌੜ ਲਾਉਣ ਲਈ ਕਿਹਾ। ਅੱਗੇ ਖਰਗੋਸ਼ ਨੇ ਕਿਹਾ, ਜ਼ਾਤ ਦੀ ਕੋਹੜ ਕਿਰਲੀ ਅਤੇ ਸ਼ਤੀਰਾਂ ਨੂੰ ਜੱਫੇ ' ਖਰਗੋਸ਼ ਕੱਛੂ ਕੰਮੇ ਦੀ ਗੱਲ ਇਕ ਦਮ ਮੰਨ ਗਿਆ।
ਨਦੀ ਦਾ ਕੰਢਾ ਦੋਹਾਂ ਨੇ ਪਹੁੰਚਣ ਦੀ ਥਾਂ ਮਿਥ ਲਈ। ਖਰਗੋਸ਼ ਬਹੁਤ ਤੇਜ਼ ਦੌੜਿਆ ਅਤੇ ਛੇਤੀ ਹੀ ਆਪਣੀ ਮੰਜ਼ਲ ਦੇ ਲਾਗੇ ਪਹੁੰਚ ਗਿਆ। ਉਹ ਆਰਾਮ ਕਰਨ ਲਈ ਇਕ ਦਰੱਖਤ ਦੀ ਸੰਘਣੀ ਛਾਂ ਹੇਠ ਲੇਟ ਗਿਆ। ਠੰਢੀ-ਠੰਢੀ ਹਵਾ ਵਗ ਰਹੀ ਸੀ ਅਤੇ ਉਹ ਲੇਟਦਾ ਹੀ ਸੌਂ ਗਿਆ।
ਕੱਛੂ ਆਪਣੀ ਮੰਜ਼ਲ ਵੱਲ ਸਹਿਜੇ-ਸਹਿਜੇ ਵੱਧਦਾ ਗਿਆ। ਉਸ ਨੇ ਰਾਹ ਵਿਚ ਸੁੱਤੇ ਪਏ ਖਰਗੋਸ਼ ਨੂੰ ਦੇਖਿਆ। ਪਰ ਉਹ ਚੁੱਪ-ਚਾਪ ਅੱਗੇ ਵੱਧਦਾ ਗਿਆ।ਕੱਛੂ ਸਹਿਜੇ-ਸਿਹਜੇ ਰਿੜ੍ਹਦਾ ਹੋਇਆ ਆਪਣੀ ਮੰਜ਼ਲ ਤੇ ਪਹੁੰਚ ਗਿਆ।
ਲੋਹਢੇ ਵੇਲੇ ਖਰਗੋਸ਼ ਦੀ ਜਾਗ ਖੁਲ੍ਹੀ। ਉਹ ਆਪਣੇ ਪੈਰ ਸਿਰ ਤੇ ਰੱਖ ਕੇ ਆਪਣੀ ਮੰਜ਼ਲ ਵੱਲ ਭਜਿਆ। ਉੱਥੇ ਪਹੁੰਚ ਕੇ ਉਸ ਦੀ ਹੈਰਾਨੀ ਦੀ ਕੋਈ ਹੱਦ ਨਾ ਰਹੀ ਜਦੋਂ ਉਸ ਨੇ ਕੱਛੂ ਨੂੰ ਉੱਥੇ ਪਹਿਲਾਂ ਹੀ ਪੁੱਜਿਆ ਹੋਇਆ ਦੇਖਿਆ।
0 Comments