ਪਾਪੀ ਆਪਣੇ ਪਰਛਾਵੇਂ ਤੋਂ ਵੀ ਡਰਦਾ ਹੈ
Papi apne parchave to ve darda hai
ਉਦੇਸ਼- ਦੋਸ਼ੀ ਅਤੇ ਅਪਰਾਧੀ ਦੇ ਮਨ ਦਾ ਚੋਰ ਹੀ ਉਸਨੂੰ ਕੁੜਿਕੀ ਵਿਚ ਫਸਾ ਦਿੰਦਾ ਹੈ। ਇਹੀ ਵਿਚਾਰ ਇਸ ਕਹਾਣੀ ਰਾਹੀਂ ਉਜਾਗਰ ਕੀਤਾ ਗਿਆ ਹੈ।
ਇਕ ਵਾਰੀ ਇਕ ਅਮੀਰ ਆਦਮੀ ਸੀ। ਉਹ ਰੂੰ ਦਾ ਵਪਾਰ ਕਰਦਾ ਹੁੰਦਾ ਸੀ। ਇਕ ਵਾਰੀ ਉਸਦੀ ਹੱਟੀ ਵਿਚੋਂ ਰੂੰ ਦਾ ਢੇਰ ਚੋਰੀ ਹੋ ਗਿਆ। ਉਸ ਨੇ ਚੋਰੀ ਦੀ ਰਿਪੋਰਟ ਥਾਣੇ ਵਿਚ ਲਿਖਵਾਈ ਪਰ ਉਸਨੂੰ ਚੋਰਾਂ ਦਾ ਕੋਈ ਖੁਰਾ ਖੋਜ ਨਾ ਲੱਭਾ।
ਇਕ ਦਿਨ ਉਸ ਵਪਾਰੀ ਕੋਲ ਇਕ ਬੰਦਾ ਆਇਆ। ਉਸ ਨੇ ਵਪਾਰੀ ਨੂੰ ਰੂੰ ਲੱਭ ਦੇਣ ਦੀ ਬੇਨਤੀ ਕੀਤੀ। ਵਪਾਰੀ ਨੇ ਉਸ ਦੀ ਸਹਾਇਤਾ ਪ੍ਰਵਾਨ ਕਰ ਲਈ।
ਉਸ ਬੰਦੇ ਨੇ ਵਪਾਰੀ ਨੂੰ ਇਕ ਬ੍ਰਹਮ ਭੋਜ ਦਾ ਪ੍ਰਬੰਧ ਕਰਨ ਲਈ ਆਖਿਆ। ਉਸ ਬੰਦੇ ਨੇ ਇਸ ਭੋਜ ਵਿਚ ਸ਼ਾਮਿਲ ਹੋਣ ਲਈ ਉਸ ਦੇ ਸਾਰੇ ਨੌਕਰਾਂ ਅਤੇ ਗੁਆਂਢੀਆਂ ਨੂੰ ਸ਼ਾਮਲ ਹੋਣ ਲਈ ਸੱਦਾ ਦਿੱਤਾ।
ਜਦੋਂ ਸਾਰੇ ਭੋਜਣ ਖਾ ਰਹੇ ਸਨ ਤਾਂ ਉਸ ਬੰਦੇ ਨੇ ਉਠ ਕੇ ਉੱਚੀ ਅਵਾਜ਼ ਵਿਚ ਆਖਿਆ ਦੇਖੋ ! ਚੋਰੀ ਹੋਈ ਰੂੰ ਚੋਰਾਂ ਦੀਆਂ ਦਾੜ੍ਹੀਆਂ ਵਿਚ ਲੱਗੀ ਹੋਈ ਹੈ। ਦੋ ਇਕ ਬੰਦਿਆਂ ਨੇ ਝੱਟ ਆਪਣੀਆਂ ਦਾੜ੍ਹੀਆਂ ਉੱਤੇ ਹੱਥ ਫੇਰੀਆ। ਇੰਝ ਉਹਨਾਂ ਦੀਆਂ ਦਾੜ੍ਹੀਆਂ ਵਿਚ ਰੂੰ ਨਹੀਂ ਲਗੀ ਹੋਈ ਸੀ। ਇਹ ਤਾਂ ਉਸ ਬੰਦੇ ਨੇ ਚੋਰ ਲੱਭਣ ਲਈ ਜੁਗਤ ਬਣਾਈ ਸੀ।
ਉਸ ਬੰਦੇ ਦੀ ਯੋਜਨਾ ਸਫ਼ਲ ਹੋਈ। ਦੋਵੇਂ ਬੰਦੇ ਫੜ ਲਏ ਗਏ। ਉਹਨਾਂ ਤੋਂ ਜਦੋਂ ਪੁੱਛ-ਗਿੱਛ ਕੀਤੀ ਗਈ ਤਾਂ ਉਹਨਾਂ ਨੇ ਇਹ ਗੱਲ ਮੰਨ ਲਈ ਕਿ ਉਨ੍ਹਾਂ ਨੇ ਹੀ ਵਪਾਰੀ ਦੀ ਹੱਟੀ ਵਿਚੋਂ ਰੂੰ ਚੁਰਾਈ ਸੀ।ਚੋਰਾਂ ਨੇ ਚੋਰੀ ਕੀਤੀ ਹੋਈ ਰੂੰ ਵਾਪਸ ਕਰ ਦਿੱਤੀ।ਵਪਾਰੀ ਨੇ ਉਸ ਬੰਦੇ ਨੂੰ ਮੂੰਹ ਮੰਗਿਆ ਇਨਾਮ ਦਿੱਤਾ ਅਤੇ ਉਸਦਾ ਬਹੁਤ-ਬਹੁਤ ਧੰਨਵਾਦ ਕੀਤਾ।
ਸਿੱਖਿਆ— ਪਾਪੀ ਆਪਣੇ ਪਰਛਾਵੇਂ ਤੋਂ ਵੀ ਡਰਦਾ ਹੈ।
0 Comments