ਮਿੱਤਰ ਉਹ ਜੋ ਮੁਸੀਬਤ ਵੇਲੇ ਕੰਮ ਆਵੇ
Mitar ohi jo musibat vele kam aave
ਉਦੇਸ਼— ਜ਼ਿੰਦਗੀ ਵਿਚ ਸੱਚਾ ਮਿੱਤਰ ਮਿਲਣਾ ਬਹੁਤ ਮੁਸ਼ਕਲ ਹੈ। ਸੱਚਾ ਮਿੱਤਰ ਦੁੱਖ ਵੇਲੇ ਹੀ ਪਰਖਿਆ ਜਾ ਸਕਦਾ ਹੈ। ਪ੍ਰਸਿੱਧ ਕਹਾਵਤ ਹੈ “ਖੁਸ਼ਹਾਲੀ ਮਿੱਤਰ ਬਣਾਉਂਦੀ ਹੈ ਅਤੇ ਮੁਸੀਬਤ ਉਹਨਾਂ ਦੀ ਪਰਖ ਕਰਦੀ ਹੈ।” ਇਸੇ ਲਈ ਆਖਿਆ ਗਿਆ ਹੈ ਕਿ “ਮਿੱਤਰ ਉਹ ਹੈ ਜੋ ਮੁਸੀਬਤ ਵੇਲੇ ਕੰਮ ਆਵੇ।”
ਹਰਪ੍ਰੀਤ ਅਤੇ ਨਵਜੋਤ ਦੋ ਮਿੱਤਰ ਸਨ। ਉਹਨਾਂ ਦਾ ਆਪਸ ਵਿਚ ਬੜਾ ਪਿਆਰ ਸੀ। ਇਕ ਦਿਨ ਉਹ ਰੋਜ਼ਗਾਰ ਦੀ ਭਾਲ ਵਿਚ ਘਰੋਂ ਨਿਕਲ ਪਏ। ਰਸਤੇ ਵਿਚ ਇਕ ਜੰਗਲ ਆਉਂਦਾ ਸੀ। ਇਸ ਜੰਗਲ ਵਿਚ ਕਈ ਖਤਰਨਾਕ ਜਾਨਵਰ ਰਹਿੰਦੇ ਸਨ। ਦੋਹਾਂ ਮਿੱਤਰਾਂ ਨੇ ਮੁਸੀਬਤ ਵੇਲੇ ਇਕ ਦੂਜੇ ਦੀ ਸਹਾਇਤਾ ਕਰਨ ਦਾ ਵਚਨ ਦਿੱਤਾ।
ਜਦੋਂ ਉਹ ਜੰਗਲ ਵਿਚੋਂ ਲੰਘ ਰਹੇ ਸਨ ਤਾਂ ਉਹਨਾਂ ਨੇ ਆਪਣੇ ਵੱਲ ਆਉਂਦਾ ਇਕ ਰਿੱਛ ਦੇਖਦਿਆਂ ਹੀ ਉਹਨਾਂ ਨੂੰ ਹੱਥਾਂ-ਪੈਰਾਂ ਦੀ ਪੈ ਗਈ। ਹਰਪ੍ਰੀਤ ਰਿੱਛ ਨੂੰ ਦੇਖਦੇ ਹੀ ਦਰਖੱਤ ਉੱਚੇ ਚੜ੍ਹ ਗਿਆ, ਪਰ ਨਵਜੋਤ ਨੂੰ ਦਰਖੱਤ ਉੱਤੇ ਚੜ੍ਹਨਾ ਨਹੀਂ ਆਉਂਦਾ ਸੀ।ਉਸ ਨੂੰ ਇਕ ਫੁਰਨਾ ਫੁਰਿਆ। ਉਸ ਨੇ ਸੁਣਿਆ ਹੋਇਆ ਸੀ ਕਿ ਰਿੱਛ ਮੁਰਦੇ ਨੂੰ ਨਹੀਂ ਖਾਂਦਾ।
ਨਵਜੋਤ ਧਰਤੀ ਉੱਤੇ ਲੇਟ ਗਿਆ ਅਤੇ ਆਪਣਾ ਸਾਹ ਰੋਕ ਲਿਆ। ਇੰਨੇ ਚਿਰ ਵਿਚ ਰਿੱਛ ਵੀ ਉੱਥੇ ਪਹੁੰਚ ਗਿਆ। ਉਸ ਨੇ ਨਵਜੋਤ ਦੇ ਸਾਰੇ ਸਰੀਰ ਨੂੰ ਸੁੰਘਿਆ। ਰਿੱਛ ਨੇ ਨਵਜੋਤ ਨੂੰ ਮਰਿਆ ਹੋਇਆ ਸਮਝ ਕੇ ਛੱਡ ਦਿੱਤਾ ਅਤੇ ਅਗੇ ਤੁਰ ਗਿਆ।
ਹਰਪ੍ਰੀਤ ਦਰੱਖਤ ਉੱਤੇ ਬੈਠਾ। ਇਹ ਸਭ ਕੁਝ ਦੇਖ ਰਿਹਾ ਸੀ।ਜਦੋਂ ਰਿੱਛ ਕਾਫ਼ੀ ਦੂਰ ਗਿਆ ਤਾਂ ਹਰਪ੍ਰੀਤ ਦਰੱਖਤ ਤੋਂ ਹੇਠਾਂ ਉੱਤਰ ਆਇਆ। ਉਸ ਨੇ ਨਵਜੋਤ ਨੂੰ ਪੁੱਛਿਆ,ਸੁਣਾ ਭਰਾ ਨਵਜੋਤ, ਰਿੱਛ ਨੇ ਤੇਰੇ ਕੰਨ ਵਿਚ ਕੀ ਆਖਿਆ ਸੀ ?" ਨਵਜੋਤ ਨੇ ਅੱਗੇ ਉੱਤਰ ਦਿੱਤਾ,“ਰਿੱਛ ਨੇ ਮੇਰੇ ਕੰਨ ਵਿਚ ਇਹ ਆਖਿਆ ਕਿ “ਸੁਆਰਥੀ ਮਿੱਤਰਾਂ ਤੋਂ ਖਬਰਦਾਰ ਰਹੇ।' ਇਹ ਸੁਣ ਕੇ ਹਰਪ੍ਰੀਤ ਬਹੁਤ ਸ਼ਰਮਿੰਦਾ ਹੋਇਆ।
ਸਿੱਖਿਆ— ਮਿੱਤਰ ਉਹ ਜੋ ਮੁਸੀਬਤ ਵਿਚ ਕੰਮ ਆਵੇ।
0 Comments