ਕਰ ਭਲਾ ਹੋ ਭਲਾ
Kar Bhala ho Bhala
ਉਦੇਸ਼— ਜਿਸ ਤਰ੍ਹਾਂ ਦਾ ਸਲੂਕ ਅਸੀਂ ਕਿਸੇ ਨਾਲ ਕਰਦੇ ਹਾਂ ਉਸੇ ਤਰ੍ਹਾਂ ਦਾ ਹੀ ਸਲੂਕ ਦੂਜੇ ਸਾਡੇ ਨਾਲ ਕਰਦੇ ਹਨ। ਸ਼ਹਿਦ ਦੀ ਮੱਖੀ ਅਤੇ ਘੁੱਗੀ ਦੀ ਕਹਾਣੀ ਇਸ ਵਿਚਾਰ ਨੂੰ ਉਜਾਗਰ ਕਰਦੀ ਹੈ।
ਇਕ ਵਾਰੀ ਦੀ ਗੱਲ ਹੈ ਕਿ ਇਕ ਸ਼ਹਿਦ ਦੀ ਮੱਖੀ ਨੂੰ ਬਹੁਤ ਪਿਆਸ ਲੱਗੀ। ਉਹ ਉੱਡਦੀ ਹੋਈ ਇਕ ਨਦੀ ਦੇ ਕਿਨਾਰੇ ਪੁੱਜੀ ਅਤੇ ਪਾਣੀ ਪੀਣ ਲੱਗੀ। ਨਦੀ ਦਾ ਪਾਣੀ ਬਹੁਤ ਤੇਜ਼ੀ ਨਾਲ ਵਗ ਰਿਹਾ ਸੀ। ਮੱਖੀ ਤੇਜ਼ ਪਾਣੀ ਦੇ ਨਾਲ ਹੀ ਵਗ ਤੁਰੀ।ਉਸ ਨੇ ਬਾਹਰ ਨਿਕਲਣ ਦੀ ਬਹੁਤ ਕੋਸ਼ਿਸ਼ ਕੀਤੀ, ਪਰ ਅਸਫ਼ਲ ਰਹੀ।
ਨਦੀ ਦੇ ਕੰਢੇ ਇਕ ਦਰੱਖਤ ਉੱਤੇ ਇਕ ਘੁੱਗੀ ਬੈਠੀ ਹੋਈ ਸੀ।ਉਸ ਨੇ ਪਾਣੀ ਵਿਚ ਰੁੜ੍ਹੀ ਜਾਂਦੀ ਮੱਖੀ ਦੇਖੀ।ਉਸ ਨੇ ਮੱਖੀ ਦੀ ਜਾਨ ਬਚਾਉਣ ਲਈ ਦਰੱਖਤ ਨਾਲੋਂ ਇਕ ਪੱਤਾ ਤੋੜ ਕੇ ਮੱਖੀ ਦੇ ਬਿਲਕੁੱਲ ਕੋਲ ਲੈ ਜਾ ਕੇ ਆਪਣੇ ਖੰਭ ਸੁਕਾਏ ਅਤੇ ਘੁੱਗੀ ਦਾ ਧੰਨਵਾਦ ਕਰਦੀ ਹੋਈ ਉੱਡ ਗਈ।
ਇਸ ਘਟਨਾ ਤੋਂ ਕੁਝ ਦਿਨ ਪਿੱਛੋਂ ਨਦੀ ਕਿਨਾਰੇ ਦੇ ਜੰਗਲ ਵਿਚ ਇਕ ਸ਼ਿਕਾਰੀ ਸ਼ਿਕਾਰ ਖੇਡਣ ਆਇਆ। ਉਸ ਨੇ ਦਰੱਖਤ ਉੱਤੇ ਬੈਠੀ ਇਕ ਘੁੱਗੀ ਦੇਖੀ।ਉਸ ਨੇ ਆਪਣੀ ਬੰਦੂਕ ਨਾਲ ਉਸ ਵੱਲ ਨਿਸ਼ਾਨਾ ਬੰਨ੍ਹਿਆ। ਉਸੇ ਵੇਲੇ ਉੱਧਰੋਂ ਉਹੀ ਮੱਖੀ ਵੀ ਆ ਨਿਕਲੀ। ਉਸ ਨੇ ਦੇਖਿਆ ਕਿ ਸ਼ਿਕਾਰੀ ਉਸੇ ਘੁੱਗੀ ਦਾ ਨਿਸ਼ਾਨਾ ਬੰਨ੍ਹ ਰਿਹਾ ਸੀ ਜਿਸ ਘੁੱਗੀ ਨੇ ਉਸ ਦੀ ਜਾਨ ਬਚਾਈ ਸੀ। ਉਹ ਉੱਡੀ ਅਤੇ ਸ਼ਿਕਾਰੀ ਦੇ ਹੱਥ ਉਤੇ ਡੰਗ ਮਾਰਿਆ। ਸ਼ਿਕਾਰੀ ਦਾ ਹੱਥ ਕੰਬ ਗਿਆ ਅਤੇ ਉਸ ਦਾ ਨਿਸ਼ਾਨਾ ਉੱਕ ਗਿਆ। ਖੜਾਕ ਸੁਣ ਕੇ ਘੁੱਗੀ ਉੱਡ ਗਈ। ਮੱਖੀ ਨੇ ਘੁੱਗੀ ਨੂੰ ਦੱਸਿਆ ਕਿ ਤੂੰ ਇਕ ਦਿਨ ਮੇਰੀ ਜਾਨ ਬਚਾਈ ਸੀ। ਇਸ ਲਈ ਮੇਰਾ ਵੀ ਫਰਜ਼ ਬਣਦਾ ਸੀ ਕਿ ਮੈਂ ਵੀ ਤੇਰੇ ਕਿਸੇ ਕੰਮ ਆ ਸਕਾਂ। ਉਸ ਦਿਨ ਤੋਂ ਘੁੱਗੀ ਅਤੇ ਮੱਖੀ ਗੁੜ੍ਹੀਆਂ ਸਹੇਲੀਆਂ ਬਣ ਗਈਆਂ।
ਸਿੱਖਿਆ— ਕਰ ਭਲਾ ਹੋ ਭਲਾ, ਅੰਤ ਭਲੇ ਦਾ ਭਲਾ।
0 Comments