Punjabi Story, Essay on "ਜਿੱਥੇ ਚਾਹ ਉੱਥੇ ਰਾਹ" "Jithe Chah Utthe Rah" for Class 7, 8, 9, 10 and 12 Students.

ਜਿੱਥੇ ਚਾਹ ਉੱਥੇ ਰਾਹ 
Jithe Chah Utthe Rah

ਉਦੇਸ਼- ਜੇਕਰ ਮਨ ਵਿਚ ਕੁਝ ਕਰਨ ਦੀ ਚਾਹ ਅਤੇ ਲਗਨ ਹੋਵੇ ਤਾਂ ਇਸ ਕੰਮ ਦੇ ਹਲ ਲਈ ਕੋਈ ਨਾ ਕੋਈ ਰਾਹ ਆਪਣੇ ਆਪ ਹੀ ਨਿਕਲ ਆਉਂਦਾ ਹੈ। ਕੋਈ ਗੱਲ ਅਸੰਭਵ ਨਹੀਂ ਕੇਵਲ ਮਨ ਵਿਚ ਚਾਹ ਜਾਂ ਲਗਨ ਹੋਣੀ ਜ਼ਰੂਰੀ ਹੈ। ਨੈਪੋਲੀਅਨ ਵੀ ਆਖਦਾ ਹੁੰਦਾ ਸੀ— “ਅਸੰਭਵ ਸ਼ਬਦ ਮੂਰਖਾਂ ਦੀ ਡਿਕਸ਼ਨਰੀ ਵਿਚ ਹੁੰਦਾ ਹੈ।” ਇਸੇ ਵਿਚਾਰ ਨੂੰ ਹੇਠ ਲਿਖੀ ਕਹਾਣੀ ਦਰਸਾਉਂਦੀ ਹੈ।

ਮਈ-ਜੂਨ ਦੀਆਂ ਗਰਮੀਆਂ ਅੱਗ ਵਰ੍ਹਾ ਰਹੀਆਂ ਸਨ। ਸੂਰਜ ਆਪਣੇ ਪੂਰੇ ਜੋਬਨ ਤੇ ਸੀ। ਇਹੋ ਜਿਹੀ ਕਹਿਰ ਦੀ ਗਰਮੀ ਵਿਚ ਇਕ ਕਾਂ ਨੂੰ ਬਹੁਤ ਪਿਆਸ ਲੱਗੀ ਅਤੇ ਉਹ ਪਾਣੀ ਦੀ ਭਾਲ ਕਰਨ ਲੱਗਾ। ਕਾਂ ਨੇ ਕਈ ਪਾਸੇ ਉਡਾਰੀਆਂ ਲਾਈਆਂ, ਪਰ ਉਸ ਨੂੰ ਪਾਣੀ ਨਜ਼ਰ ਨਾ ਆਇਆ। 

ਕਾਂ ਦਾ ਪਿਆਸ ਨਾਲ ਬਹੁਤ ਮੰਦਾ ਹਾਲ ਹੋ ਰਿਹਾ ਸੀ। ਪਰ ਉਸ ਨੂੰ ਬੜੀ ਕੋਸ਼ਿਸ ਕਰਨ ਤੇ ਵੀ ਪਾਣੀ ਨਾ ਲੱਭਾ। ਅਜਿਹੀ ਹਾਲਤ ਵਿਚ ਵੀ ਉਸ ਨੇ ਹੌਂਸਲਾ ਨਾ ਛੱਡਿਆ। ਉਹ ਪਾਣੀ ਦੀ ਭਾਲ ਕਰਦਾ ਹੋਇਆ ਬਹੁਤ ਦੂਰ ਨਿਕਲ ਗਿਆ।

ਜਿਹੜੇ ਢਿਗੀ ਨਹੀਂ ਢਾਹੁੰਦੇ ਅਤੇ ਹੌਂਸਲਾ ਨਹੀਂ ਛੱਡਦੇ ਉਹਨਾਂ ਨੂੰ ਆਸ ਦੀ ਕਿਰਨ ਨਜ਼ਰ ਆ ਹੀ ਜਾਂਦੀ ਹੈ।ਕਾਂ ਵੀ ਪਾਣੀ ਲੱਭਦਾ ਇਕ ਬਾਗ ਵਿਚ ਪੁੱਜ ਗਿਆ।ਕਾਂ ਨੇ ਬਾਗ ਦੀ ਇਕ ਨੁੱਕਰੇ ਜੱਗ ਪਿਆ ਦੇਖਿਆ।

ਜੱਗ ਨੂੰ ਦੇਖਦਿਆਂ ਹੀ ਉਸ ਨੂੰ ਲਾਲੀਆਂ ਚੜ੍ਹ ਗਈਆਂ। ਉਹ ਪਾਣੀ ਲਈ ਜੱਗ ਦੇ ਉੱਪਰ ਜਾ ਬੈਠਾ, ਪਰ ਜੱਗ ਵਿਚ ਪਾਣੀ ਬਹੁਤ ਨੀਵਾ ਸੀ।ਕਾਂ ਦੀ ਚੁੰਝ ਪਾਣੀ ਤੱਕ ਨਹੀਂ ਪੁੱਜਦੀ ਸੀ। ਉਹ ਨਿਰਾਸ਼ ਹੋ ਗਿਆ।ਉਸ ਨੂੰ ਇਕ ਫੁਰਨਾ ਫਰਿਆ। ਜੱਗ ਦੇ ਕੁਲ ਛੋਟੇ-ਛੋਟੇ ਕੰਕਰ ਪਏ ਸਨ। ਕਾਂ ਨੇ ਇਕ-ਇਕ ਕੰਕਰ ਚੁੱਕ ਕੇ ਜੱਗ ਵਿਚ ਸੁੱਟਣੇ ਸ਼ੁਰੂ ਕਰ ਦਿੱਤੇ। ਪਾਣੀ ਉੱਪਰ ਚੜ੍ਹ ਆਇਆ ਅਤੇ ਕਾਂ ਨੇ ਆਪਣੀ ਪਿਆਸ ਬੁਝਾਈ। ਉਹ ਪਾਣੀ ਪੀ ਕੇ ਉੱਡ ਗਿਆ।

ਸਿੱਖਿਆ- ਲੋੜ ਕਾਢ ਦੀ ਮਾਂ ਹੈ।





Post a Comment

0 Comments