ਹਰ ਚਮਕਦੀ ਚੀਜ਼ ਸੋਨਾ ਨਹੀਂ ਹੁੰਦੀ
Har Chamakdi cheej sona nahi hundi
ਉਦੇਸ਼— ਇਹ ਠੀਕ ਹੈ ਕਿ ਸੋਨਾ ਬੜਾ ਕੀਮਤੀ ਹੁੰਦਾ ਹੈ ਪਰ ‘ਭੱਠ ਪਿਆ ਸੋਨਾ ਜਿਹੜਾ ਕੰਨਾ ਨੂੰ ਖਾਵੇ’ ਬਾਰਾਂ ਸਿੰਗੇ ਦੇ ਖੂਬਸੂਰਤ ਤੇ ਸੁੰਦਰ ਸਿੰਗ ਹੀ ਉਸ ਦੀ ਜਾਨ-ਲੇਵਾ ਬਣ ਗਏ। ਇਹੀ ਵਿਚਾਰ ਇਸ ਕਹਾਣੀ ਰਾਹੀਂ ਦਰਸਾਇਆ ਕੀਤਾ ਗਿਆ ਹੈ।
ਇਕ ਵਾਰ ਗਰਮੀ ਦੀ ਰੁੱਤ ਵਿਚ ਇਕ ਬਾਰਾਂ ਸਿੰਗੇ ਨੂੰ ਪਿਆਸ ਨੇ ਡਾਢਾ ਵਿਆਕੁਲ ਕੀਤਾ ਹੋਇਆ ਸੀ। ਸਿਖਰ ਦੁਪਹਿਰੇ ਪਾਣੀ ਦੀ ਭਾਲ ਕਰਦਾ-ਕਰਦਾ ਉਹ ਇਕ ਪਾਣੀ ਦੇ ਤਲਾਬ ਦੇ ਕੰਢੇ ਤੇ ਪੁੱਜਿਆ। ਤਲਾਬ ਦੇ ਨਿਰਮਲ ਅਤੇ ਸਵੱਛ ਪਾਣੀ ਨੂੰ ਵੇਖ ਕੇ ਉਸ ਦੀਆਂ ਅੱਖਾਂ ਵਿਚ ਰੌਣਕ ਆ ਗਈ। ਪਾਣੀ ਪੀ ਚੁੱਕਣ ਪਿੱਛੋਂ ਉਸ ਦੀ ਨਜ਼ਰ ਪਾਣੀ ਵਿਚਲੇ ਆਪਣੇ ਸਿਰ ਦੇ ਸਿੰਗਾਂ ਦੇ ਪ੍ਰਤੀਬਿੰਬ ਤੇ ਪਈ। ਸਿੰਗਾਂ ਦੀ ਖੂਬਸੂਰਤ ਬਣਤਰ ਨੂੰ ਵੇਖ ਕੇ ਉਹ ਬਹੁਤ ਖੁਸ਼ ਹੋਇਆ। ਆਪਣੇ ਮੂੰਹ ਮੀਆਂ ਮਿੱਠੂ ਬਣ ਕੇ ਉਸ ਨੇ ਜੀਅ ਭਰ ਕੇ ਇਹਨਾਂ ਦੀ ਪ੍ਰਸ਼ੰਸਾ ਕੀਤੀ। ਉਹ ਖੁਸ਼ੀ ‘ਚ ਮਸਤ ਹੋਇਆ ਝੂਮ ਰਿਹਾ ਸੀ ਕਿ ਉਸਨੇ ਪਾਣੀ ਵਿਚ ਆਪਣੀਆਂ ਲੰਮੀਆਂ-ਲੰਮੀਆਂ ਟੰਗਾਂ ਦੇ ਪਰਛਾਵੇਂ ਨੂੰ ਵੇਖਿਆ। ਇਹਨਾਂ ਨੂੰ ਵੇਖਦਿਆਂ ਹੀ ਉਸ ਦੀ ਖੁਸ਼ੀ ਦਾ ਸਾਰਾ ਨਸ਼ਾ ਜਾਂਦਾ ਰਿਹਾ। ਉਹਨੂੰ ਉਹ ਸਿੰਗਾਂ ਦੇ ਮੁਕਾਬਲੇ ਬਹੁਤ ਕੋਝੀਆਂ ਪ੍ਤੀਤ ਹੋਈਆ ਅਤੇ ਉਹ ਇਹਨਾਂ ਦੀ ਨਿੰਦਾ ਕਰਦਿਆਂ ਝੂਰਨ ਲੱਗਾ,‘ਕਿੰਨਾ ਚੰਗਾ ਹੁੰਦਾ ਜੇ ਪ੍ਰਮਾਤਮਾ ਮੇਰੀਆਂ ਲੱਤਾਂ ਵੀ ਸਿੰਗਾ ਵਾਂਗ ਖੂਬਸੂਰਤ ਬਣਾ ਦਿੰਦਾ।”
ਅਜੇ ਬਾਰਾਂ ਸਿੰਗੇ ਦੀ ਆਤਮਾ ਆਪਣੇ ਸਿੰਗਾਂ ਦੀ ਤਾਰੀਫ ਅਤੇ ਲੱਤਾਂ ਦੀ ਨਿੰਦਿਆਂ ਵਿਚਕਾਰ ਘੋਲ ਕਰ ਹੀ ਰਹੀ ਸੀ ਕਿ ਇਕ ਸ਼ਿਕਾਰੀ ਆਪਣੇ ਕੁੱਤਿਆ ਸਮੇਤ ਆ ਪਹੁੰਚਿਆ। ਉਸ ਨੂੰ ਆਪਣੇ ਬਚਾ ਲਈ ਹੱਥਾ-ਪੈਰਾਂ ਦੀ ਪੈ ਗਈ ਅਤੇ ਇਹ ਉੱਥੇ ਉਨ੍ਹਾਂ ਨੂੰ ਵੇਖ ਕੇ ਦੌੜਿਆ। ਸ਼ਿਕਾਰੀ ਕੁੱਤਿਆ ਨੇ ਉਸ ਦਾ ਪਿੱਛਾ ਕੀਤਾ। ਬਾਰਾਂ ਸਿੰਗੇ ਦੀਆਂ ਬਦਸ਼ਕਲ ਲੱਤਾ, ਜਿੰਨ੍ਹਾਂ ਦੀ ਉਹੀ ਨਿੰਦੀਆਂ ਕਰਦਾ ਸੀ ਉਸ ਨੂੰ ਬਚਾ ਕੇ ਕਾਫੀ ਦੂਰ ਲੈ ਨਿਕਲੀਆਂ।
ਦੌੜੇ ਜਾਂਦੇ ਬਾਰਾਂ ਸਿੰਗੇ ਦੇ ਸਿੰਗ, ਜਿੰਨ੍ਹਾਂ ਨੂੰ ਉਹ ਬਹੁਤ ਖੂਬਸੂਰਤ ਸਮਝਦਾ ਸੀ, ਇਕ ਝਾੜੀ ਵਿਚ ਫਸ ਗਏ। ਉਸ ਨੇ ਝਾੜੀ ਵਿਚੋਂ ਆਪਣੇ ਸਿੰਗਾਂ ਨੂੰ ਕੱਢਣ ਦੀ ਬਹੁਤ ਕੋਸ਼ਿਸ਼ ਕੀਤੀ, ਪਰ ਉਹ ਕਾਮਯਾਬ ਨਾ ਹੋ ਸਕਿਆ। ਅੰਤ ਸ਼ਿਕਾਰੀ ਕੁੱਤੇ ਉਸ ਨੂੰ ਲੱਭਦੇ-ਲੱਭਦੇ ਉੱਥੇ ਆ ਪਹੁੰਚੇ। ਉਹਨਾਂ ਨੇ ਉਸ ਨੂੰ ਦਬੋਚ ਲਿਆ ਅਤੇ ਪਾਰ ਬੁਲਾ ਦਿੱਤਾ। ਇਸ ਤਰ੍ਹਾਂ ਬਾਰਾਂ ਸਿੰਗੇ ਦੀਆਂ ਬਦਸ਼ਕਲ ਲੱਤਾਂ ਨੇ ਤਾਂ ਉਸ ਨੂੰ ਬਚਾਇਆ, ਪਰ ਉਸ ਦੇ ਸੁੰਦਰ ਸਿੰਗ ਉਸ ਦੀ ਮੌਤ ਦਾ ਕਾਰਨ ਬਣੇ।
ਸਿੱਖਿਆ— ਹਰ ਚਮਕਦੀ ਚੀਜ਼ ਸੋਨਾ ਨਹੀਂ ਹੁੰਦੀ।
0 Comments