ਤੁਹਾਡੇ ਮੁਹੱਲੇ ਦਾ ਡਾਕੀਆ ਤੁਹਾਡੀਆਂ ਚਿੱਠੀਆਂ ਠੀਕ ਢੰਗ ਨਾਲ ਨਹੀਂ ਦੇ ਕੇ ਜਾਂਦਾ। ਪੋਸਟ ਮਾਸਟਰ ਨੂੰ ਚਿੱਠੀ ਲਿਖ ਕੇ ਡਾਕੀਏ ਦੀ ਸ਼ਿਕਾਇਤ ਕਰੋ।
ਸੇਵਾ ਵਿਖੇ
ਪੋਸਟ ਮਾਸਟਰ ਸਾਹਿਬ,
ਜਨਰਲ ਪੋਸਟ ਆਫ਼ਿਸ਼,
ਜਲੰਧਰ ਸ਼ਹਿਰ।
ਸ੍ਰੀਮਾਨ ਜੀ,
ਬੇਨਤੀ ਹੈ ਕਿ ਮੈਂ ਸਰਗੋਧਾ ਕਲੋਨੀ ਦਾ ਨਿਵਾਸੀ ਹਾਂ।ਸਾਡੇ ਮੁਹੱਲੇ ਵਿਚ ਡਾਕ ਦਾ ਪ੍ਰਬੰਧ ਬਹੁਤ ਮਾੜਾ ਹੈ। ਸਾਡੇ ਮੁਹੱਲੇ ਦਾ ਡਾਕੀਆ ਸੋਹਨ ਨਾਲ ਬਹੁਤ ਲਾਪਰਵਾਹ ਆਦਮੀ ਹੈ, ਇਹ ਕਦੀ ਵੀ ਠੀਕ ਸਮੇਂ ਸਿਰ ਡਾਕ ਨਹੀਂ ਦਿੰਦਾ। ਇਸ ਦਾ ਡਾਕ ਵੰਡਣ ਦਾ ਕੋਈ ਸਮਾਂ ਨਿਯਤ ਨਹੀਂ ਹੈ।
ਇਹ ਕਈ ਵਾਰ ਤਾਂ ਚਿੱਠੀਆਂ ਗਲਤ ਘਰਾਂ ਵਿਚ ਸੁੱਟ ਦਿੰਦਾ ਹੈ ਜਾਂ ਗਲੀ ਵਿਚ ਖੜ੍ਹੇ ਬੰਦਿਆਂ ਦੇ ਹੱਥ ਵਿਚ ਚਿੱਠੀਆਂ ਪਕੜਾ ਦਿੰਦਾ ਹੈ ਜੋ ਮੈਨੂੰ ਨਹੀਂ ਮਿਲਦੀਆਂ। ਜਿਸ ਦੇ ਨਾਲ ਕਈ ਜ਼ਰੂਰੀ ਚਿੱਠੀਆਂ ਵੀ ਗੁੰਮ ਹੋ ਜਾਂਦੀਆਂ ਹਨ ਤੇ ਬਹੁਤ ਨੁਕਸਾਨ ਹੁੰਦਾ ਹੈ। ਇਸ ਡਾਕੀਏ ਤੋਂ ਕੇਵਲ ਮੈਂ ਹੀ ਨਹੀਂ ਸਗੋਂ ਸਾਰਾ ਮੁਹੱਲਾ ਹੀ ਦੁੱਖੀ ਹੈ।
ਇਸ ਲਈ ਆਪ ਜੀ ਅੱਗੇ ਬੇਨਤੀ ਕਰਦਾ ਹਾਂ ਕਿ ਇਸ ਨੂੰ ਸਾਡੇ ਮੁਹੱਲੇ ਵਿਚੋਂ ਤਬਦੀਲ ਕਰ ਦਿੱਤਾ ਜਾਵੇ ਜਾਂ ਇਸ ਨੂੰ ਸਖਤ ਤਾੜਨਾ ਕੀਤੀ ਜਾਵੇ ਅਤੇ ਅੱਗੇ ਤੋਂ ਠੀਕ ਤਰ੍ਹਾਂ ਕੰਮ ਕਰਨ ਲਈ ਸਮਝਾਇਆ ਜਾਵੇ। ਮੈਨੂੰ ਪੂਰਨ ਆਸ ਹੈ ਕਿ ਤੁਸੀਂ ਮੇਰੀ ਬੇਨਤੀ ਨੂੰ ਪ੍ਰਵਾਨ ਕਰਕੇ ਜ਼ਰੂਰ ਡਾਕੀਏ ਬਦਲ ਦਿਉਗੇ।
ਧੰਦਵਾਦ ਸਹਿਤ।
ਆਪ ਜੀ ਦਾ ਵਿਸ਼ਵਾਸ ਪਾਤਰ,
ਅਵਤਾਰ ਸਿੰਘ,
ਸਰਗੋਧਾ ਕਲੋਨੀ, ਜਲੰਧਰ।
ਮਿਤੀ 18 ਫਰਵਰੀ, 2002
0 Comments