ਆਪਣੇ ਸਕੂਲ ਦੇ ਮੁੱਖ ਅਧਿਆਪਕ ਜੀ ਨੂੰ ਸਕੂਲ ਛੱਡਣ ਦਾ ਸਰਟੀਫੀਕੇਟ ਪ੍ਰਾਪਤ ਕਰਨ ਲਈ ਬਿਨੈ-ਪੱਤਰ ਲਿਖੋ।
ਸੇਵਾ ਵਿਖੇ
ਮੁੱਖ ਅਧਿਆਪਕ ਸਾਹਿਬ,
…………..ਸਕੂਲ,
………….ਸ਼ਹਿਰ।
ਸ੍ਰੀਮਾਨ ਜੀ,
ਸਨਿਮਰ ਬੇਨਤੀ ਹੈ ਕਿ ਮੇਰੇ ਪਿਤਾ ਜੀ ਦੀ ਤਬਦੀਲੀ ਜਲੰਧਰ ਸ਼ਹਿਰ ਤੋਂ ਅੰਮ੍ਰਿਤਸਰ ਦੀ ਹੋ ਗਈ ਹੈ।ਅਸੀਂ ਇਕ ਹਫ਼ਤੇ ਵਿਚ ਸਾਰਾ ਪਰਿਵਾਰ ਉੱਥੇ ਜਾ ਰਹੇ ਹਾਂ। ਮੇਰਾ ਇੱਥੇ ਕੋਈ ਰਿਸ਼ਤੇਦਾਰ ਆਦਿ ਵੀ ਨਹੀਂ ਹੈ, ਜਿਸ ਕੋਲ ਰਹਿ ਕੇ ਮੈਂ ਆਪਣੀ ਪੜ੍ਹਾਈ ਜਾਰੀ ਰੱਖ ਸਕਾਂ। ਇਸ ਲਈ ਮੈਨੂੰ ਸਾਰੇ ਪਰਿਵਾਰ ਦੇ ਨਾਲ ਹੀ ਜਾਣਾ ਪੈਣਾ ਹੈ। ਸਕੂਲ ਦੀ ਲਾਇਬਰੇਰੀ ਦੀਆਂ ਕਿਤਾਬਾਂ ਵੀ ਮੈਂ ਵਾਪਸ ਕਰ ਦਿੱਤੀਆਂ ਹਨ।
ਕਿਰਪਾ ਕਰਕੇ ਸਕੂਲ ਛੱਡਣ ਦਾ ਸਰਟੀਫਿਕੇਟ ਦੇ ਕੇ ਧੰਨਵਾਦੀ ਬਣਾਓ ਤਾਂ ਕਿ ਮੈਂ ਅੰਮ੍ਰਿਤਸਰ ਜਾ ਕੇ ਵੇਲੇ ਸਿਰ ਦਾਖਲਾ ਲੈ ਸਕਾਂ।
ਧੰਨਵਾਦ ਸਹਿਤ।
ਆਪ ਜੀ ਦਾ ਆਗਿਆਕਾਰੀ
ਐਸ. ਐਸ. ਰਾਠੌਰ,
ਅੱਠਵੀਂ ਏ,
ਰੋਲ ਨੰ. 15
ਮਿਤੀ 15 ਸਤੰਬਰ, 20......
0 Comments