ਆਪਣੇ ਸਕੂਲ ਦੇ ਮੁੱਖ ਅਧਿਆਪਕ ਜੀ ਨੂੰ ਜੁਰਮਾਨਾ ਮੁਆਫ਼ੀ ਲਈ ਕਾਰਨ ਦੱਸਦੇ ਹੋਏ ਬੇਨਤੀ ਪੱਤਰ ਲਿਖੋ।
ਸੇਵਾ ਵਿਖੇ
ਮੁੱਖ ਅਧਿਆਪਕ ਸਾਹਿਬ
ਸਕੂਲ
ਸ਼ਹਿਰ
ਸ੍ਰੀਮਾਨ ਜੀ,
ਬੇਨਤੀ ਇਹ ਹੈ ਕਿ 15 ਜੂਨ ਨੂੰ ਮੈਨੂੰ ਘਰ ਜਾਂਦਿਆਂ ਹੀ ਬੁਖ਼ਾਰ ਚੜ੍ਹ ਗਿਆ ਜਿਸ ਕਾਰਨ ਮੈਂ ਅਗਲੇ ਦਿਨ 16 ਜੂਨ ਨੂੰ ਸਕੂਲ ਨਾ ਆ ਸਕਿਆ।ਉਸੇ ਦਿਨ ਸਾਡੇ ਗਣਿਤ ਦੇ ਅਧਿਆਪਕ ਜੀ ਨੇ ਟੈਸਟ ਲੈਣਾ ਸੀ, ਪਰ ਮੈਂ ਬੀਮਾਰ ਹੋਣ ਕਾਰਨ ਟੈਸਟ ਨਾ ਦੇ ਸਕਿਆ। ਇਸ ਕਾਰਨ ਅਧਿਆਪਕ ਸਾਹਿਬ ਨੇ ਮੈਨੂੰ ਦਸ ਰੁਪਏ ਜੁਰਮਾਨਾ ਕਰ ਦਿੱਤਾ। ਇਸ ਵਿਚ ਮੇਰਾ ਕੋਈ ਕਸੂਰ ਨਹੀਂ। ਮੈਂ ਮਜ਼ਬੂਰੀ ਕਾਰਨ ਨਹੀਂ ਆ ਸਕਿਆ ਸੀ।
ਕਿਰਪਾ ਕਰਕੇ ਮੇਰਾ ਜੁਰਮਾਨਾ ਮੁਆਫ਼ ਕਰ ਦਿੱਤਾ ਜਾਵੇ। ਮੈਂ ਆਪ ਜੀ ਦੀ ਅਤੀ ਧੰਨਵਾਦੀ ਹੋਵਾਂਗਾਂ।
ਧੰਨਵਾਦ ਸਹਿਤ।
ਆਪ ਜੀ ਦਾ ਅਗਿਆਕਾਰੀ,
ੳ, ਅ, ੲ,
ਜਮਾਤ ਅੱਠਵੀਂ ਬੀ
ਮਿਤੀ 20 ਜੂਨ, 20………
0 Comments