ਤੁਸੀਂ ਆਪਣੀ ਸ਼੍ਰੇਣੀ ਵਿਚ ਸੈਕਸ਼ਨ ਬਦਲਣਾ ਚਾਹੁੰਦੇ ਹੋ। ਕਾਰਨ ਦੱਸਦੇ ਹੋਏ ਆਪਣੇ ਮੁੱਖ ਅਧਿਆਪਕ ਜੀ ਨੂੰ ਸੈਕਸ਼ਨ ਬਦਲਣ ਲਈ ਬੇਨਤੀ ਕਰੋ।
ਸੇਵਾ ਵਿਖੇ
ਪ੍ਰਿੰਸੀਪਲ ਸਾਹਿਬ,
ਸਕੂਲ, ਸ਼ਹਿਰ।
ਸ੍ਰੀਮਾਨ ਜੀ,
ਬੇਨਤੀ ਇਹ ਹੈ ਕਿ ਮੈਂ ਆਪ ਜੀ ਦੇ ਸਕੂਲ ਵਿਚ ਅੱਠਵੀਂ ‘ਬੀ’ ਦਾ ਵਿਦਿਆਰਥੀ ਹਾਂ। ਮੈਂ ਅੱਠਵੀ ‘ਸੀ' ਸੈਕਸ਼ਨ ਵਿਚ ਹੋਣਾ ਚਾਹੁੰਦਾ ਹਾਂ।ਇਸੇ ਦੇ ਹੇਠ ਲਿਖੇ ਕਾਰਨ ਹਨ—
ਮੇਰੇ ਮੁਹੱਲੇ ਦੇ ਸਾਰੇ ਵਿਦਿਆਰਥੀ ‘ਸੀ’ ਸੈਕਸ਼ਨ ਵਿਚ ਹੀ ਪੜ੍ਹਦੇ ਹਨ। ਮੈਂ ਉਨ੍ਹਾਂ ਤੋਂ ਪੜ੍ਹਾਈ ਵਿਚ ਸਹਾਰਾ ਲੈ ਸਕਦਾ ਹਾਂ।
ਮੇਰੇ ਸੈਕਸ਼ਨ ਨਾਲ ਸੰਬੰਧਿਤ ਬਹੁਤੇ ਅਧਿਆਪਕ ਆਮ ਤੌਰ ਤੇ ਛੁੱਟੀ ਤੇ ਰਹਿੰਦੇ ਹਨ। ਜਿਸ ਕਾਰਨ ਮੇਰੀ ਪੜ੍ਹਾਈ ਦਾ ਬਹੁਤ ਨੁਕਸਾਨ ਹੁੰਦਾ ਹੈ। ਤੀਜੀ ਗੱਲ ਇਹ ਹੈ ਕਿ ‘ਬੀ’ ਸੈਕਸ਼ਨ ਵਿਚ ਬਹੁਤੇ ਮੁੰਡੇ ਸ਼ਰਾਰਤਾਂ ਵਿਚ ਹੀ ਰੁੱਝੇ ਰਹਿੰਦੇ ਹਨ ਅਤੇ ਆਪਣੀ ਪੜ੍ਹਾਈ ਵਿਚ ਰੁਚੀ ਨਹੀਂ ਲੈਂਦੇ।
ਇਸ ਲਈ ਮੈਂ ਆਪ ਜੀ ਅੱਗੇ ਨਿਮਰਤਾ ਸਹਿਤ ਬੇਨਤੀ ਕਰਦਾ ਹਾਂ ਕਿ ਮੇਰਾ ਸੈਕਸ਼ਨ ਬਦਲ ਕੇ ਮੈਨੂੰ ‘ਸੀ’ ਸੈਕਸ਼ਨ ਵਿਚ ਕਰ ਦਿਓ। ਮੈਂ ਆਪ ਜੀ ਦਾ ਅਤੀ ਧੰਨਵਾਦੀ ਹੋਵਾਂਗਾ।
ਧੰਨਵਾਦ ਸਹਿਤ।
ਆਪ ਜੀ ਦਾ ਆਗਿਆਕਾਰੀ,
ੳ, ਅ, ੲ,
ਰੋਲ ਨੰ. 51
ਮਿਤੀ 22 ਅਪ੍ਰੈਲ, 20
0 Comments