ਆਪਣੇ ਸਕੂਲ ਦੇ ਮੁੱਖ-ਅਧਿਆਪਕ ਨੂੰ ਆਪਣੀ ਵੱਡੀ ਭੈਣ ਦੇ ਵਿਆਹ ਕਾਰਨ ਇਕ ਹਫ਼ਤੇ ਦੀਆਂ ਛੁੱਟੀਆਂ ਲੈਣ ਲਈ ਬਿਨੈ-ਪੱਤਰ ਲਿਖੋ।
ਸੇਵਾ ਵਿਖੇ
ਮੁੱਖ ਅਧਿਆਪਕ ਜੀ,
ਸਕੂਲ,
ਸ਼ਹਿਰ।
ਸ੍ਰੀਮਾਨ ਜੀ,
ਬੇਨਤੀ ਹੈ ਕਿ ਮੇਰੀ ਵੱਡੀ ਭੈਣ ਦਾ ਵਿਆਹ 15 ਜਨਵਰੀ, 20.---- ਨੂੰ ਹੋਣਾ ਨਿਯਤ ਹੋਇਆ ਹੈ। ਮੇਰੇ ਪਿਤਾ ਜੀ ਫ਼ੌਜ ਵਿਚ ਨੌਕਰ ਹਨ। ਉਹ ਅਜੇ ਛੁੱਟੀ ਲੈ ਕੇ ਨਹੀਂ ਆਏ। ਇਸ ਲਈ ਮੈਂ ਵਿਆਹ ਦੀ ਤਿਆਰੀ ਵਿੱਚ ਘਰ ਵਾਲਿਆਂ ਦਾ ਹੱਥ ਵਟਾਉਣਾ ਹੈ। ਇਸ ਕਰਕੇ ਮੈਨੂੰ 10 ਜਨਵਰੀ ਤੋਂ 16 ਮਾਰਚ ਤੱਕ ਛੁੱਟੀਆਂ ਦਿੱਤੀਆਂ ਜਾਣ। ਮੈਂ ਇਸ ਮਿਹਰਬਾਨੀ ਲਈ ਆਪ ਜੀ ਦਾ ਅਤੀ ਧੰਨਵਾਦੀ ਹੋਵਾਂਗਾ।
ਆਪ ਜੀ ਦਾ ਅਗਿਆਕਾਰੀ
ਗੁਰਪ੍ਰੀਤ ਸਿੰਘ,
ਰੋਲ ਨੰਬਰ 48,
ਜਮਾਤ ਅੱਠਵੀਂ।
10 ਜਨਵਰੀ, 20……….
0 Comments