ਮਿੱਤਰ ਨੂੰ ਪਾਸ ਹੋਣ ਤੇ ਵਧਾਈ ਪੱਤਰ ਲਿਖੋ।
ਪ੍ਰੀਖਿਆ ਭਵਨ,
3 H, 20....
ਪਿਆਰੇ ਮਨਪ੍ਰੀਤ,
ਅੱਜ ਮੈਂ ਸਵੇਰ ਅਖਬਾਰ ਵਿਚ ਅੱਠਵੀਂ ਜਮਾਤ ਦਾ ਨਤੀਜਾ ਦੇਖਿਆ। ਅਖਬਾਰ ਲੈ ਕੇ ਛੇਤੀ- ਛੇਤੀ ਘਰ ਆਇਆ। ਘਰ ਆ ਕੇ ਤੇਰਾ ਰੋਲ ਨੰਬਰ ਦੇਖਿਆ ਤਾਂ ਖੁਸ਼ੀ ਦੀ ਕੋਈ ਹੱਦ ਨਾ ਰਹੀ। ਇਸ ਤੋਂ ਪਿੱਛੋਂ ਮੈਂ ਮੈਰਿਟ ਲਿਸਟ ਦੇਖੀ ਤਾਂ ਮੇਰੀ ਖੁਸ਼ੀ ਦਾ ਕੋਈ ਠਿਕਾਣਾ ਨਾ ਰਿਹਾ ਜਦੋਂ ਮੈਰਿਟ ਲਿਸਟ ਵਿਚ ਤੇਰਾ ਦਸਵਾਂ ਨੰਬਰ ਦੇਖਿਆ ਤੂੰ ਪਾਸ ਸੀ।
ਇਹ ਸਭ ਤੇਰੀ ਦਿਨ ਰਾਤ ਦੀ ਕੀਤੀ ਹੋਈ ਮਿਹਨਤ ਦਾ ਨਤੀਜਾ ਹੈ। ਇਸ ਲਈ ਤੂੰ ਬਹੁਤ- ਬਹੁਤ ਵਧਾਈ ਦਾ ਹੱਕਦਾਰ ਹੈ। ਹੁਣ ਪਾਰਟੀ ਕਰਨ ਲਈ ਤਿਆਰ ਰਹਿਣਾ। ਮੇਰੇ ਮਾਤਾ-ਪਿਤਾ ਵੱਲੋਂ ਤੈਨੂੰ, ਤੇਰੇ ਮਾਤਾ ਪਿਤਾ ਨੂੰ ਬਹੁਤ ਵਧਾਈ ਹੋਵੇ।
ਅੰਤ ਵਿਚ ਫਿਰ ਤੈਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ।
ਆਪ ਦਾ ਪਿਆਰਾ ਮਿੱਤਰ,
ਮਨਜੀਤ
0 Comments