ਉੱਤਰ ਮੇਲੇ ਪੂਰਾ ਵਸਾਏ, ਦੱਖਣ ਵਸਦੇ ਨੂੰ ਵੰਜਾਏ, ਜੇ ਦੱਖਣ ਵਸਾਏ ਤਾਂ ਥਲ ਪਾਣੀ ਦਾ ਬਣਾਏ
ਉੱਤਰ ਮੇਲੇ ਪੂਰਾ ਵਸਾਏ, ਦੱਖਣ ਵਸਦੇ ਨੂੰ ਵੰਜਾਏ, ਜੇ ਦੱਖਣ ਵਸਾਏ ਤਾਂ ਥਲ ਪਾਣੀ ਦਾ ਬਣਾਏ-ਇਸ ਅਖਾਣ ਵਿੱਚ ਬੱਦਲਾਂ ਉੱਤੇ ਹਵਾਵਾਂ ਦੇ ਅਸਰਾਂ ਦਾ ਵਰਨਣ ਕੀਤਾ ਗਿਆ ਹੈ ਜਿਵੇਂ ਕਿ ਉੱਤਰ ਦੀ ਹਵਾ ਬੱਦਲਾਂ ਨੂੰ ਇਕੱਠੇ ਕਰਦੀ ਹੈ ਤੇ ਪੁਰੇ ਦੀ ਹਵਾ ਬੱਦਲ ਬਰਸਾਉਂਦੀ ਹੈ। ਦੱਖਣ ਦੀ ਹਵਾ ਚੱਲਣ ਨਾਲ ਵਰਦੇ ਬੱਦਲ ਉੱਡ ਜਾਂਦੇ ਹਨ ਪ੍ਰੰਤੂ ਜੇ ਦੱਖਣ ਦੀ ਹਵਾ ਨਾਲ ਬੱਦਲ ਵੱਸਣ ਲੱਗ ਜਾਣ ਤਾਂ ਬਹੁਤ ਵਰਖਾ ਹੁੰਦੀ ਹੈ।
0 Comments