ਕਿਸੇ ਕਿਤਾਬਾਂ ਦੇ ਦੁਕਾਨਦਾਰ ਨੂੰ ਚਿੱਠੀ ਲਿਖੋ ਜਿਸ ਵਿਚ ਕੁੱਝ ਕਿਤਾਬਾਂ ਮੰਗਵਾਉਣ ਲਈ ਆਰਡਰ ਭੇਜੋ।
ਸੇਵਾ ਵਿਖੇ
ਮੈਨੇਜਰ ਸਾਹਿਬ,
ਭਰਾਵਾਂ ਦੀ ਹੱਟੀ,
ਮਾਈ ਹੀਰਾਂ ਗੇਟ,
ਜਲੰਧਰ।
ਸ੍ਰੀਮਾਨ ਜੀ,
ਕਿਰਪਾ ਕਰਕੇ ਇਸ ਪੱਤਰ ਨੂੰ ਪ੍ਰਾਪਤ ਕਰਦੇ ਹੀ ਵੀ. ਪੀ. ਪੀ. ਦੁਆਰਾ ਹੇਠ ਲਿਖੀਆਂ ਪੁਸਤਕਾਂ ਹੇਠ ਲਿਖੇ ਪਤੇ ਤੇ ਛੇਤੀ ਤੋਂ ਛੇਤੀ ਭੇਜ ਦਿਓ। ਪੁਸਤਕਾਂ ਬੰਨ੍ਹਦੇ ਸਮੇਂ ਇਸ ਗੱਲ ਦਾ ਧਿਆਨ ਜ਼ਰੂਰ ਰੱਖਣਾ ਕਿ ਪੁਸਤਕਾਂ ਫਟੀਆਂ ਨਾ ਹੋਣ ਅਤੇ ਉਹਨਾਂ ਦੇ ਪੰਨੇ ਆਦਿ ਠੀਕ ਹੋਣ ਅਤੇ ਪੰਨੇ ਅੱਗੇ-ਪਿੱਛੇ ਨਾ ਲੱਗੇ ਹੋਣ। ਕੀਮਤ ਵੀ ਵਾਜਬ ਲੱਗਣੀ ਚਾਹੀਦੀ ਹੈ ਅਤੇ ਜੋ ਕਮਿਸ਼ਨ ਤੁਸੀਂ ਵਿਦਿਆਰਥੀਆਂ ਨੂੰ ਦਿੰਦੇ ਹੋ, ਉਹ ਕੱਟ ਕੇ ਵੀ.ਪੀ.ਪੀ. ਦੁਆਰਾ ਭੇਜਣ ਦੀ ਕਿਰਪਾ ਕਰਨੀ।
1. ਰਿਸ਼ਭ ਪੰਜਾਬੀ ਵਿਆਕਰਨ ਤੇ ਰਚਨਾਵਲੀ 4 ਕਾਪੀਆਂ
2. ਸਰੋਜ ਪੰਜਾਬੀ ਨਿਬੰਧ ਤੇ ਵਿਆਕਰਨ 4 ਕਾਪੀਆਂ
3. ਆਦਰਸ਼ ਪੰਜਾਬੀ 2 ਕਾਪੀਆਂ
4. ਸਰੋਜ ਇੰਗਲਿਸ਼ ਗਰਾਮਰ 2 ਕਾਪੀਆਂ
ਆਪ ਦਾ ਵਿਸ਼ਵਾਸ ਪਾਤਰ
ਹਰਪ੍ਰੀਤ,
ਕੋਠੀ ਨੰ. 15,
ਮਾਡਲ ਟਾਊਨ, ਲੁਧਿਆਣਾ।
ਮਿਤੀ 22 ਫਰਵਰੀ, 20
0 Comments