Punjabi Letter "ਛੋਟਾ ਭਰਾ ਨੂੰ ਬੁਰੀ ਸੰਗਤ ਤੋਂ ਦੂਰ ਰਹਿਣ ਦੀ ਸਲਾਹ ਦੇਂਦੇ ਹੋਏ ਪ੍ਰੇਰਣਾ ਪੱਤਰ" for Class 7, 8, 9, 10 and 12 Students.

ਤੁਹਾਡਾ ਛੋਟਾ ਭਰਾ ਬੁਰੀ ਸੰਗਤ ਵਿਚ ਪੈ ਗਿਆ ਹੈ।ਉਸ ਨੂੰ ਚਿੱਠੀ ਰਾਹੀਂ ਬੁਰੀ ਸੰਗਤ ਦੇ ਔਗੁਣ ਦੱਸ ਕੇ ਚੰਗੀ ਸੰਗਤ ਲਈ ਪ੍ਰੇਰਨਾ ਦਿਉ।



ਪ੍ਰੀਖਿਆ ਭਵਨ, 

...ਸ਼ਹਿਰ।

15 ਜਨਵਰੀ, 20....


ਪਿਆਰੇ ਕੰਵਲਜੀਤ,

ਮੈਨੂੰ ਤੇਰੇ ਮੁੱਖ-ਅਧਿਆਪਕ ਦਾ ਕਲ੍ਹ ਹੀ ਪੱਤਰ ਮਿਲਿਆ ਹੈ, ਜਿਸ ਨੂੰ ਪੜ੍ਹ ਕੇ ਬੜੀ ਹੈਰਾਨੀ ਹੋਈ ਕਿ ਤੂੰ ਦਸੰਬਰ ਟੈਸਟ ਵਿਚ ਬੁਰੀ ਤਰ੍ਹਾਂ ਨਾਲ ਫੇਲ੍ਹ ਹੋ ਗਿਆ ਹੈ। ਜਿਸ ਦਾ ਕਾਰਨ ਉਨ੍ਹਾਂ ਨੇ ਤੇਰੀ ਬੁਰੀ ਸੰਗਤ ਲਿਖਿਆ ਹੈ। ਇਹ ਪੜ੍ਹ ਕੇ ਮੈਨੂੰ ਬਹੁਤ ਹੀ ਦੁੱਖ ਹੋਇਆ ਹੈ। ਤੇਰੇ ਲਈ ਇਹ ਬਹੁਤ ਸ਼ਰਮ ਦੀ ਗੱਲ ਹੈ।

ਤੈਨੂੰ ਬੁਰੀ ਸੰਗਤ ਛੱਡ ਕੇ ਪੜ੍ਹਾਈ ਵਿਚ ਤਨ ਮਨ ਨਾਲ ਜੁਟ ਜਾਣਾ ਚਾਹੀਦਾ ਹੈ। ਜੇਕਰ ਤੂੰ ਬੁਰੀ ਸੰਗਤ ਨਾ ਛੱਡੀ ਤਾਂ ਤੇਰਾ ਸਲਾਨਾ ਪ੍ਰੀਖਿਆ ਵਿਚੋਂ ਪਾਸ ਹੋਣਾ ਮੁਸ਼ਕਿਲ ਹੋਵੇਗਾ। ਇੰਝ ਤੈਨੂੰ ਮਾਤਾ ਪਿਤਾ ਵੱਲੋਂ ਵੀ ਝਿੜਕਾਂ ਪੈਣਗੀਆਂ ਅਤੇ ਤੇਰਾ ਇਕ ਸਾਲ ਵੀ ਮਾਰਿਆ ਜਾਵੇਗਾ। ਸਮਾਂ ਲੰਘਣ ਪਿੱਛੋਂ ਪਛਤਾਉਣ ਦਾ ਕੋਈ ਲਾਭ ਨਹੀਂ ਹੁੰਦਾ। ਅਨਪੜ੍ਹ ਨੂੰ ਕੋਈ ਨਹੀਂ ਪੁੱਛਦਾ।

ਮੈਨੂੰ ਪੂਰੀ ਆਸ ਹੈ ਕਿ ਤੂੰ ਭੈੜੀ ਸੰਗਤ ਛੱਡ ਕੇ ਪੜ੍ਹਾਈ ਦਿਲ ਲਗਾ ਕੇ ਕਰੇਂਗਾ ਅਤੇ ਅੱਗੇ ਤੋਂ ਕਦੀ ਵੀ ਇਸ ਤਰ੍ਹਾਂ ਦੀ ਸ਼ਿਕਾਇਤ ਦਾ ਮੌਕਾ ਨਹੀਂ ਦੇਵੇਗਾ। ਪਿਤਾ ਜੀ ਵੀ ਕੁੱਝ ਦਿਨਾਂ ਤੀਕ ਤੈਨੂੰ ਮਿਲਣ ਆਉਣਗੇ।

ਤੇਰਾ ਵੱਡਾ ਵੀਰ, 

ਰੋਲ ਨੰ... 





Post a Comment

1 Comments