ਜੈਸੀ ਕਰਨੀ ਵੈਸੀ ਭਰਨੀ
Jaisi karni waisi bharni
ਉਦੇਸ਼— ਜਿਸ ਤਰ੍ਹਾਂ ਕੋਈ ਕੰਮ ਕਰਦਾ ਹੈ ਉਸੇ ਤਰ੍ਹਾਂ ਦਾ ਹੀ ਉਸ ਨੂੰ ਫਲ ਮਿਲਦਾ ਹੈ।ਜਿਹਾ ਬੀਜੋਗੇ ਤਿਹਾ ਹੀ ਵੱਢੋਗੇ। ਗੁਰੂ ਅਰਜਨ ਦੇਵ ਜੀ ਫੁਰਮਾਉਂਦੇ ਹਨ,“ ਜੇਹਾ ਬੀਜੇ ਸੋ ਲੁਣੇ ਕਰਮਾ ਸੰਦੜਾ ਖੇਤ।” ਇਸ ਵਿਚਾਰ ਨੂੰ ਹੇਠ ਲਿਖੀ ਕਹਾਣੀ ਉਜਾਗਰ ਕਰਦੀ ਹੈ।
ਇਕ ਵੇਰਾਂ ਦੀ ਗੱਲ ਹੈ ਕਿਸੇ ਜੰਗਲ ਵਿਚ ਲੂੰਬੜ ਤੇ ਇਕ ਸਾਰਸ ਕੋਲੋਂ ਕੋਲ ਰਹਿੰਦੇ ਸਨ। ਉਸ ਨੇ ਸਾਰਸ ਦਾ ਮੋਜੂ ਉਡਾਉਣ ਦੀ ਵਿਉਂਤ ਬਣਾਈ ਤੇ ਇਕ ਦਿਨ ਉਸ ਦੀ ਰੋਟੀ ਕਰਨ ਲਈ ਕਹਿ ਆਇਆ।
ਸ਼ਾਮ ਨੂੰ ਸਾਰਸ ਰੋਟੀ ਖਾਣ ਆਇਆ। ਲੂੰਬੜ ਨੇ ਉਸ ਦਾ ਬੜੇ ਆਦਰ ਨਾਲ ਸੁਆਗਤ ਕੀਤਾ ਤੇ ਇਕ ਚੋੜੀ ਪਲੇਟ ਵਿਚ ਪਤਲੀ ਜਿਹੀ ਖੀਰ ਭਰ ਕੇ ਲੈ ਆਂਦੀ। ਲੂੰਬੜ ਤਾਂ ਫਟਾਫਟ ਚੱਟੀ ਜਾਵੇ, ਪਰ ਲੰਬੀ ਚੁੰਜ ਵਾਲਾ ਸਾਰਸ ਪਲੇਟ ਉੱਤੇ ਡੂੰਗੇ ਮਾਰਨ ਤੋਂ ਸਿਵਾ ਕੀ ਕਰਦਾ ਸੀ। ਐਂਵੇਂ ਜ਼ਰਾ ਜ਼ਰਾ ਖੀਰ ਉਸ ਦੀ ਚੁੰਝ ਨਾਲ ਲੱਗਦੀ ਸੀ। ਚਲਾਕ ਲੂੰਬੜ ਵਿਚੋਂ ਹਸੱਦਾ ਸੀ।
ਸਾਰਸ ਵਿਚਾਰਾ ਭੁੱਖਾ ਹੀ ਉਠ ਆਇਆ, ਪਰ ਉਸ ਨੇ ਲੂੰਬੜ ਕੋਲੋਂ ਬਦਲਾ ਲੈਣ ਲਈ ਵਿਉਂਤ ਸੋਚ ਲਈ। ਪੰਜ ਚਾਰ ਦਿਨਾਂ ਬਾਅਦ ਉਸ ਨੇ ਲੂੰਬੜ ਨੂੰ ਰੋਟੀ ਖਾਣ ਦਾ ਸੱਦਾ ਦਿੱਤਾ। ਲੂੰਬੜ ਜੀਭ ਸੁਆਰਦਾ ਹੋਇਆ ਸ਼ਾਮ ਨੂੰ ਆ ਪਹੁੰਚਿਆ। ਸਾਰਸ ਨੇ ਇਕ ਲੰਮੀ ਤੇ ਭੀੜੇ ਮੂੰਹ ਵਾਲੀ ਸੁਰਾਹੀ ਲਈ। ਉਹਦੇ ਵਿਚ ਉਸ ਨੇ ਮਾਸ ਪਰੋਸ ਦਿੱਤਾ। ਹੁਣ ਲੂੰਬੜ ਨੂੰ ਆਪਣੀ ਕਰਨੀ ਦਾ ਫਲ ਭਰਨਾ ਪਿਆ। ਸਾਰਸ ਮਜ਼ੇ ਨਾਲ ਸੁਰਾਹੀ ਵਿਚ ਚੁੰਝ ਡੋਬ ਕੇ ਖਾਈ ਜਾਂਦਾ ਸੀ। ਚਲਾਕ ਲੂੰਬੜ ਭੁੱਖਾ ਕੋਲ ਬੈਠਾ ਵੇਖਦਾ ਸੀ, ਨਾਲੇ ਝੂਰਦਾ ਸੀ।
0 Comments